ਸਿੱਖਾਂ ਦਾ ਇਸ ਵਿੱਚ ਕੋੲੀ ਕਸੂਰ ਨਹੀਂ ..ਬੀਤੇ ਦਿਨੀ ਹਿੰਦੂ ਨੇਤਾ ਦੇ ਕਤਲ ਸਬੰਧੀ ਵੱਡਾ ਖੁਲਾਸਾ..

ਸਾਰੇ ਕਹੀ ਜਾਂਦੇ ਸੀ ਖਾੜਕੂ ਸਿੱਖਾਂ ਨੇ ਹਿੰਦੂ ਨੂੰ ਮਾਰ ਦਿੱਤਾ .. ਪਰ ਦੇਖੋ ਸੱਚਾੲੀ ਕੀ ਹੈ ਸ਼ੇਅਰ ਕਰੋ !!
 (ਸੰਜੀਵ)- ਹਿੰਦੂ ਸੰਘਰਸ਼ ਸੈਨਾ ਦੇ ਜਿਲਾ ਪ੍ਰਧਾਨ ਵਿਪਨ ਸ਼ਰਮਾ ਹੱਤਿਆ ਕਾਂਡ ਕਿਸੇ ਵੀ ਪਹਿਲੂ ਤੋਂ ਅੱਤਵਾਦੀ ਸਾਜ਼ਿਸ਼ ਨਹੀਂ ਸਗੋਂ ਗੈਂਗਸਟਰਾਂ ਵੱਲੋਂ ਬਣਾਇਆ ਗਿਆ ਪਲਾਨ ਹੈ। ਇਸ ਹੱਤਿਆ ਕਾਂਡ ਤੋਂ ਪਹਿਲਾਂ ਵੀ ਅੰਮ੍ਰਿਤਸਰ ‘ਚ 3 ਕਤਲ ਹੋ ਚੁੱਕੇ ਹਨ ਅਤੇ ਵਿਪਨ ਸ਼ਰਮਾ ਕਤਲਕਾਂਡ ਵੀ ਉਨ੍ਹਾਂ ਵਾਰਦਾਤਾਂ ਦਾ ਇੱਕ ਹਿੱਸਾ ਹੈ। ਵਿਪਨ ਸ਼ਰਮਾ ਕਤਲ ਕਾਂਡ ਦੇ ਮਾਸਟਰ ਮਾਇੰਡ ਗੈਂਗਸਟਰ ਸਾਰਜ ਸਿੰਘ ਮਿੰਟੂ ਅਤੇ ਗੈਂਗਸਟਰ ਸ਼ੁਭਮ ਹੈ, ਜਿਨ੍ਹਾਂ ਨੇ ਆਪਣੇ ਸਾਥੀ ਬਨੀ ਨਿਵਾਸੀ ਤਰਨਤਾਰਨ ਅਤੇ ਧਮਿੰਦਰ ਗੋਲੀ ਨਾਲ ਮਿਲ ਕੇ ਕਤਲ ਕਾਂਡ ਨੂੰ ਅੰਜਾਮ ਦਿੱਤਾ।

ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰਜ ਸਿੰਘ ਮਿੰਟੂ ਅਤੇ ਸ਼ੁਭਮ ਸਨ ਜਦੋਂ ਕਿ ਉਨ੍ਹਾਂ ਦੇ ਸਾਥੀ ਗੋਲੀ ਅਤੇ ਬਨੀ ਆਪਣੇ ਬਾਈਕਾਂ ‘ਤੇ ਬਟਾਲਾ ਰੋਡ ਦੇ ਵੱਲ ਖੜੇ ਸਨ। ਵਾਰਦਾਤ ਦੇ ਉਪਰੰਤ ਇਹ ਚਾਰੋਂ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧ ‘ਚ ਅੰਮ੍ਰਿਤਸਰ ਪੁਲਸ ਅਤੇ ਐਟੀ ਟੇਰੋਰਿਸਟ ਸਕਵਾਇਰਡ ਨੇ ਪੂਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਨੂੰ ਦੇ ਦਿੱਤੀ ਹੈ। ਡੀ.ਜੀ.ਪੀ ਸੁਰੇਸ਼ ਅਰੋੜਾ ਸ਼ਨੀਵਾਰ ਦੁਪਹਿਰ ਇਸ ਮਾਮਲੇ ਦਾ ਖੁਲਾਸਾ ਇੱਕ ਪੱਤਰਕਾਰ ਸੰਮੇਲਨ ਦੇ ਦੌਰਾਨ ਕਰ ਸੱਕਦੇ ਹਨ।

ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਬਟਾਲਾ ਰੋਡ ਸਥਿਤ ਭਾਰਤ ਨਗਰ ਗਲੀ ‘ਚ ਦੋ ਸਿੱਖ ਨੌਜਵਾਨਾਂ ਨੇ ਹਿੰਦੂ ਸੰਗਠਨ ਦੇ ਨੇਤਾ ਵਿਪਨ ਸ਼ਰਮਾ ਦੀ ਅੰਨੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਸ਼ਾਮ 3.10 ‘ਤੇ ਹੋਈ ਜਦੋਂ ਵਿਪਨ ਸ਼ਰਮਾ ਆਪਣੇ ਸਾਥੀ ਸੰਨੀ ਦੇ ਨਾਲ ਘਰ ਨੂੰ ਜਾਣ ਲਈ ਉਸ ਦੇ ਮੋਟਰਸਾਈਕਲ ‘ਤੇ ਬੈਠਣ ਲੱਗਾ ਤਾਂ ਉਸ ਸਮੇਂ ਦੋ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜੋ ਸਿੱਧੀ ਉਸ ਦੀ ਛਾਤੀ ‘ਚ ਲੱਗੀ ਅਤੇ ਉਹ ਸੜਕ ‘ਤੇ ਡਿੱਗ ਗਿਆ, ਜਿਸ ਉਪਰੰਤ ਦੋਵਾਂ ਹਮਲਾਵਰਾਂ ਨੇ ਉਸ ‘ਤੇ ਅੰਨੇਵਾਹ ਗੋਲੀਆਂ ਚਲਾਈਆਂ ਅਤੇ ਤੱਦ ਤੱਕ ਗੋਲੀਆਂ ਚਲਾਉਂਦੇ ਰਹੇ ਜਦੋਂ ਤੱਕ ਵਿਪਨ ਸ਼ਰਮਾ ਮਰ ਨਹੀਂ ਗਿਆ। ਸੜਕ ‘ਤੇ ਡਿੱਗੇ ਵਿਪਨ ਸ਼ਰਮਾ ‘ਤੇ ਹਮਲਾਵਰਾਂ ਨੇ 8 ਤੋਂ ਜ਼ਿਆਦਾ ਫਾਇਰ ਕੀਤੇ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਹਮਲਾਵਰ ਗਲੀ ਦੇ ਬਾਹਰ ਖੜੇ ਆਪਣੇ ਦੋ ਸਾਥੀਆਂ ਦੇ ਨਾਲ ਮੋਟਰਸਾਈਕਲ ‘ਤੇ ਫਰਾਰ ਹੋ ਗਏ ਸਨ।

 

ਕਿਵੇਂ ਜੁੜੀਆਂ ਵਿਪਨ ਸ਼ਰਮਾ ਕਤਲ ਕਾਂਡ ਦੀਆਂ ਕੜੀਆਂ..

ਮਜੀਠਾ ਰੋਡ ‘ਤੇ ਪੁਲਸ ਕਰਮਚਾਰੀ ਬਲਜਿੰਦਰ ਸਿੰਘ ਉਰਫ ਕਾਲੂ ਦਾ ਪੁੱਤਰ ਗੈਂਗਸਟਰ ਸ਼ੁਭਮ ਜਿੱਥੇ ਆਪਣਾ ਦਬਦਬਾ ਰੱਖਦਾ ਹੈ, ਉਥੇ ਹੀ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਟੀਮ ਦਾ ਵੀ ਮੈਂਬਰ ਹੈ। ਜਿੱਥੇ ਉਸ ਦਾ ਸਿਮਰਨਜੀਤ ਸਿੰਘ ਉਰਫ ਬੱਬਲੂ ਨਾਲ ਉਸ ਦੀ ਲਾਗ ਡਾਟ ਸੀ ਅਤੇ ਸ਼ੁਭਮ ਕਈ ਵਾਰ ਹਮਲਾ ਵੀ ਕਰ ਚੁੱਕਿਆ ਹੈ। ਸ਼ੁਭਮ ਸਿਮਰਨਜੀਤ ਸਿੰਘ ਨੂੰ ਮਾਰਨ ਦੀ ਫਿਰਾਕ ‘ਚ ਸੀ ਪਰ 25 ਜੁਲਾਈ 2016 ਦੀ ਰਾਤ ਗੈਂਗਸਟਰ ਸ਼ੁਭਮ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਸਿਮਰਨਜੀਤ ਦੇ ਪਿਤਾ ਸੁਖਦੇਵ ਸਿੰਘ ਨੂੰ ਉਨ੍ਹਾਂ ਦੇ ਅਹਾਤੇ ‘ਤੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਦੌਰਾਨ ਸੁਖਦੇਵ ਸਿੰਘ ਦਾ ਇੱਕ ਕਰਮਚਾਰੀ ਰਾਜੂ ਗੋਲੀ ਲੱਗਣ ਨਾਲ ਗੰਭੀਰ ਜਖ਼ਮੀ ਹੋ ਗਿਆ ਸੀ, ਜਿਸ ਦੀ ਇਲਾਜ ਦੇ ਦੌਰਾਨ ਹਸਪਤਾਲ ‘ਚ ਮੌਤ ਹੋ ਗਈ ਸੀ।

 ਇਸ ਵਾਰਦਾਤ ਉਪਰੰਤ ਗੈਂਗਸਟਰ ਸ਼ੁਭਮ ਸ਼ਹਿਰ ਤੋਂ ਫਰਾਰ ਹੋ ਗਿਆ ਸੀ। ਪਰ ਜਿਲਾ ਪੁਲਸ ਨੇ ਤਿੰਨ ਮਹੀਨਿਆਂ ਬਾਅਦ ਅਕਤੂਬਰ 2016 ‘ਚ ਸ਼ੁਭਮ ਨੂੰ ਗ੍ਰਿਫਤਾਰ ਕਰਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ ਸੀ। ਦੂਜੇ ਪਾਸੇ ਸਿਮਰਨਜੀਤ ਸਿੰਘ, ਜੋ ਗੈਂਗਸਟਰ ਸ਼ੁਭਮ ਨੂੰ ਆਪਣੇ ਪਿਤਾ ਦੇ ਖੂਨ ਦਾ ਬਦਲਾ ਲੈਣ ਲਈ ਲੱਭ ਰਿਹਾ ਸੀ ਅਤੇ ਸ਼ੁਭਮ ਦੇ ਜੇਲ੍ਹ ‘ਚ ਜਾਣ ਤੋਂ ਬਾਅਦ ਉਹ ਉਸ ਦੇ ਨਾਲ ਹੱਥ ਨਹੀਂ ਲੱਗ ਪਾ ਰਿਹਾ ਸੀ। ਕਪੂਰਥਲਾ ਤੋਂ ਸਪੈਸ਼ਲ ਗਾਰਡ ਸ਼ੁਭਮ ਨੂੰ ਸਤੰਬਰ 2017 ‘ਚ ਬੱਸ ਰਾਹੀਂ ਅੰਮ੍ਰਿਤਸਰ ਅਦਾਲਤ ਪੇਸ਼ੀ ਲਈ ਲਿਆ ਰਹੇ ਸਨ, ਜਿਸ ਦੌਰਾਨ ਰਈਆ ਦੇ ਨੇੜੇ ਜਦੋਂ ਬੱਸ ਰੁਕੀ ਤਾਂ ਸਾਰਜ ਮਿੰਟੂ, ਬਨੀ, ਗੋਲੀ ਅਤੇ ਸਾਹਿਲ ਨੇ ਪੁਲਸ ‘ਤੇ ਗੋਲੀਆਂ ਚਲਾਈਆਂ ਅਤੇ ਗੈਂਗਸਟਰ ਸ਼ੁਭਮ ਨੂੰ ਪੁਲਸ ਹਿਰਾਸਤ ਤੋਂ ਭਜਾ ਕੇ ਲੈ ਗਏ ਸਨ। ਜਿਸ ਵਿੱਚ ਇਕ ਏ.ਐੱਸ.ਆਈ. ਵੀ ਗੋਲੀ ਲੱਗਣ ਕਾਰਨ ਜਖ਼ਮੀ ਹੋਇਆ ਸੀ। ਦੂਜੇ ਪਾਸੇ ਸਿਮਰਨਜੀਤ ਵੀ ਆਪਣੇ ਪਿਤਾ ਦਾ ਬਦਲਾ ਲੈਣ ਲਈ ਇਧਰ-ਉੱਧਰ ਭੱਜ ਰਿਹਾ ਸੀ, ਜਿਨ੍ਹੇ 4 ਅਕਤੂਬਰ ਦੀ ਰਾਤ ਸ਼ੁਭਮ ਦੇ ਪਿਤਾ ਬਲਜਿੰਦਰ ਸਿੰਘ ਉਰਫ ਕਾਲੂ ਪੁਲਸੀਆ ਨੂੰ ਬਾਜ਼ਾਰ ‘ਚ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਹਿਰਾਸਤ ਤੋਂ ਫਰਾਰ ਹੋਇਆ ਗੈਂਗਸਟਰ ਸ਼ੁਭਮ ਹੁਣ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਸਿਮਰਜੀਤ ਨੂੰ ਲੱਭਣ ਲਗਾ।

ਹਿੰਦੂ ਨੇਤਾ ਦੇ ਨਾਲ ਕੀ ਸੀ ਗੈਂਗਸਟਰ ਸ਼ੁਭਮ ਨੂੰ ਰੰਜਿਸ਼

ਉੱਚ ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਇਨ੍ਹਾਂ ਤੱਥਾਂ ‘ਤੇ ਪਹੁੰਚ ਚੁੱਕੀ ਹੈ ਕਿ ਗੈਂਗਸਟਰ ਸ਼ੁਭਮ ਨੂੰ ਇਹ ਰੰਜਿਸ਼ ਸੀ ਕਿ ਸਿਮਰਜੀਤ ਦੇ ਪਿਤਾ ਦੀ ਹੱਤਿਆ ਦੇ ਮਾਮਲੇ ‘ਚ ਹਿੰਦੂ ਨੇਤਾ ਵਿਪਨ ਸ਼ਰਮਾ ਨੇ ਉਸ ਦੇ ਛੋਟੇ ਭਰਾ ਦੇ ਨਾਮ ਐਫ.ਆਈ.ਆਰ. ‘ਚ ਦਰਜ ਕਰਵਾਇਆ ਸੀ, ਇਸ ਗੱਲ ਨੂੰ ਲੈ ਕੇ ਉਹ ਆਪਣੇ ਮਨ ‘ਚ ਕੁੜੱਤਣ ਰੱਖੇ ਹੋਏ ਸੀ ਅਤੇ ਉਸ ਨੂੰ ਭਰੋਸਾ ਸੀ ਕਿ ਉਸ ਸ਼ੂਟ ਆਊਟ ‘ਚ ਉਸ ਦਾ ਛੋਟਾ ਭਰਾ ਨਹੀਂ ਸੀ ਕਿਉਂਕਿ ਇਸ ਵਾਰਦਾਤ ਨੂੰ ਉਸ ਨੇ ਆਪਣੇ ਆਪ ਅੰਜਾਮ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਦੇ ਪਿੱਛੇ ਵੀ ਸਿਮਰਜੀਤ ਨੂੰ ਉਕਸਾਇਆ ਗਿਆ ਹੈ। 4 ਅਕਤੂਬਰ ਤੋਂ ਹੀ ਗੈਂਗਸਟਰ ਸ਼ੁਭਮ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਮੌਕੇ ਦੀ ਤਾਲਾਸ਼ ‘ਚ ਸੀ। ਇਸ ਕਾਰਨ 30 ਅਕਤੂਬਰ ਦੀ ਦੁਪਹਿਰ ਸ਼ੁਭਮ ਨੇ ਸਾਰਜ ਅਤੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Leave a Comment