Sikh Genocide 1984Sikh News

USA: Connecticut State and City of Norwich Recognise the Fact of 1984 Sikh Genocide

ਅਮਰੀਕਾ ਸਰਕਾਰ ਵਲੋਂ 1984 ਦੇ ਸਿਖ ਕਤਲੇਆਮ ਨੂੰ ਸਰਕਾਰੀ ਨਸਲਕੁਸ਼ੀ ਕਰਾਰ ਦਿਤਾ

ਕਨੇਟੀਕਟ(ਪੰਜਾਬ ਐਕਸਪ੍ਰੈਸ ਨਿਊਜ਼)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਕਮਿਸ਼ਨ ਆਫ਼ ਸਿਟੀ ਪਲਾਨ ਨੋਰਵਿਚ, ਸਪੋਕਸਮੈਨ ਸਿੱਖ ਕੁਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਐਸਏ ਕਾਂਗਰਸਮੈਨ ਜੋਅੇ ਕੋਰਟਨੀ ਨੇ ਲਿਖਤੀ ਬਿਆਨ ਜਾਰੀ ਕਰਕੇ ਜੂਨ 1984 ਤੇ ਨਵੰਬਰ 1984 ਦੌਰਾਨ ਸਰਕਾਰੀ ਕਤਲੇਆਮ ਦੀ ਨਿਖੇਧੀ ਕੀਤੀ ਤੇ ਇਸ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਉਨ•ਾਂ ਦੱਸਿਆ ਕਿ ਉਨ•ਾਂ ਨੇ ਕਨੇਟੀਕਟ ਵਿਚ ਆਪਣੇ ਨਿਵਾਸ ਸਥਾਨ ਵਿਖੇ ਦਿੱਲੀ ਸਿੱਖ ਕਤਲੇਆਮ ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮਾਗਮ ਕੀਤਾ ਗਿਆ ।
ਉਨ•ਾਂ ਦੱਸਿਆ ਕਿ ਜੂਨ 1984 ਤੇ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਕਨੇਟੀਕਟ ਜਨਰਲ ਅਸੈਂਬਲੀ ਵਿਚ ਸ਼ੋਕ ਮਤਾ ਪਾਸ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਦੀ ਇਸ ਮਾਮਲੇ ਵਿਚ ਨਿਖੇਧੀ ਕੀਤੀ ਗਈ ਹੈ ਤੇ ਉਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਉਨ•ਾਂ ਕਿਹਾ ਕਿ ਸਿੱਖਾਂ ਨੂੰ ਇਸ ਸੰਬੰਧ ਵਿਚ ਭਾਰਤ ਸਰਕਾਰ ਵੱਲੋਂ ਇਨਸਾਫ਼ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ।
ਇਨ•ਾਂ ਘਟਨਾਵਾਂ ਬਾਰੇ ਕੈਥੀ ਐਸਟਨ ਸਟੇਟ ਸਟੇਟਨਰ (ਜਨਰਲ ਅਸੈਂਬਲੀ ਮੈਂਬਰ) ਨੇ ਸਿਟੀ ਕੌਂਸਲ ਵੱਲੋਂ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਕੈਥੀ ਆਸਟਨ ਆਇਰਸ਼ ਮੂਲ ਦੀ ਸਖਸ਼ੀਅਤ ਹਨ। ਸਿਟੀ ਆਫ ਨਾਰਵਿਚ ਦੇ ਮੇਅਰ ਦੇਬ ਹੈਂਚੀ ਨੇ ਵੀ ਇਸ ਸਮਾਗਮ ਦੌਰਾਨ ਸਿੱਖਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਇਸ ਨੂੰ ਭਾਰਤ ਵਿਚ ਸਿਖਾਂ ਦੀ ਨਸਲਕੁਸ਼ੀ ਕਰਾਰ ਦੇਂਦੇ ਹੋਏ ਮਤਾ ਪਾਸ ਕਰਦੇ ਹੋਏ ਆਰਡੀਨੈਂਸ ਜਾਰੀ ਕੀਤਾ । ਇਸ ਮੌਕੇ ਸਕੂਲ ਸੁਪਰੀਡੈਂਟ ਐਬੀ ਡਾਲੀਵਰ ਨੇ ਕਿਹਾ ਕਿ ਕਨੇਟੀਕਟ ਵਿਚ ਸਿੱਖ ਇਤਿਹਾਸ ਸਕੂਲਾਂ ਵਿਚ ਪੜ•ਾਇਆ ਜਾਣਾ ਚਾਹੀਦਾ ਹੈ, ਇਸ ਦੀ ਸ਼ੁਰੂਆਤ ਅਸੀਂ ਨਾਰਵਿਚ ਵਿਚ ਕਰਾਂਗੇ। ਉਨ•ਾਂ ਕਿਹਾ ਕਿ ਇਸ ਨਾਲ ਸਿੱਖ ਕੌਮ ਦੀ ਵੱਖਰੀ ਪਛਾਣ ਪਤਾ ਲੱਗੇਗੀ ਤੇ ਨਸਲਵਾਦੀ ਹਮਲੇ ਰੁਕਣਗੇ ਕੈਥੀ ਆਸਟਨ ਨੇ ਇਹ ਵੀ ਕਿਹਾ ਕਿ ਸਵਰਨਜੀਤ ਸਿੰਘ ਖਾਲਸਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਸਿਟੀ ਕੌਂਸਲ ਦੀ ਇਲੈਕਸ਼ਨ ਲੜੇ। ਮਨਮੋਹਣ ਸਿੰਘ ਬਰਾੜਾ ਨੇ ਕਿਹਾ ਕਿ ਜਿਵੇਂ ਸਰਕਾਰੀ ਸਿਖ ਨਸਲਕੁਸ਼ੀ ਬਾਰੇ ਪਹਿਲਾ ਆਰਡੀਨੈਂਸ ਕੈਨੇਡਾ ਦੇ ਐਨਟੇਰੀਉ ਸਟੇਟ ਨੇ ਸਰਦਾਰ ਜਗਮੀਤ ਸਿੰਘ ਜੋ ਕਿ ਪ੍ਰਧਾਨ ਮੰਤਰੀ ਕੈਨੇਡਾ ਲਈ ਅਹਿਮ ਉਮੀਦਵਾਰ ਹਨ ,ਦੇ ਉਪਰਾਲੇ ਸਦਕਾ ਜਾਰੀ ਹੋਇਆ ਸੀ ਉਹੀ ਇਤਿਹਾਸਕ ਭੂਮਿਕਾ ਅਮਰੀਕਾ ਵਿਚ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਸਰਦਾਰ ਸਵਰਨਜੀਤ ਸਿੰਘ ਖਾਲਸਾ ਕੌਮੀ ਨਾਇਕ ਵਜੋਂ ਉਦਮ ਕਰਕੇ ਇਹ ਸਫਲਤਾ ਹਾਸਲ ਕੀਤੀ ਹੈ।ਇਸ ਦੌਰਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਥ ਦੇ ਸਹਿਯੋਗ ਨਾਲ ਜੋ ਉਨ•ਾਂ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਤੇ ਨਸਲਵਾਦ ਦੇ ਵਿਰੋਧ ਵਿਚ ਲਹਿਰ ਸ਼ੁਰੂ ਕੀਤੀ ਹੈ, ਉਸ ਦਾ ਉਨ•ਾਂ ਨੂੰ ਖਾਲਸਾ ਪੰਥ, ਪੰਜਾਬੀਆਂ, ਭਾਰਤੀਆਂ, ਮੂਲਨਿਵਾਸੀਆਂ, ਗੋਰਿਆਂ ਤੇ ਹਰੇਕ ਨਸਲ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ, ਕਿਉਂਕਿ ਇਹ ਮਨੁੱਖਤਾ ਤੇ ਸਰਬੱਤ ਦੇ ਭਲੇ, ਸਰਬੱਤ ਦੀ ਅਜ਼ਾਦੀ ਦਾ ਮੱਸਲਾ ਹੈ। ਉਨ•ਾਂ ਕਿਹਾ ਕਿ ਇਸ ਕਾਰਨ ਸਿੱਖਾਂ ਦਾ ਮਾਣ ਵੀ ਉੱਚਾ ਹੋਇਆ ਹੈ, ਕਿਉਂਕਿ ਉਹ ਆਪਣੀ ਗੱਲ ਸਰਕਾਰੀ ਪੱਧਰ ‘ਤੇ ਕਹਿਣ ਵਿਚ ਕਾਮਯਾਬ ਹੋਏ ਹਨ ਤੇ ਅਮਰੀਕਾ ਪ੍ਰਸ਼ਾਸ਼ਣ ਨੇ ਉਨ•ਾਂ ਨੂੰ ਭਰਪੂਰ ਸਹਿਯੋਗ ਦਿੱਤਾ ਹੈ।
ਇਸ ਮੌਕੇ ਗਵਰਨਰ ਉਮੀਦਵਾਰ ਕ੍ਰਿਸ ਮੈਟੀ ਤੇ ਜਾਨ ਥਨ ਹੈਰਿਸ ਵੀ ਮੌਜੂਦ ਸਨ ਤੇ ਨਿਊਯਾਰਕ ਤੋਂ ਵੀ ਸੰਗਤਾਂ ਪਹੁੰਚੀਆਂ ਸਨ, ਜਿਨ•ਾਂ ਵਿਚ ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰੀਡਨੇਸ਼ਨ ਕਮੇਟੀ ਈਸਟ ਕਾਸਟ, ਜੱਗੀ ਸਿੰਘ ਪੰਥਕ ਨੇਤਾ, ਦੁਆਬਾ ਸਿਖ ਐਸੋਸੀਏਸ਼ਨ ਬਰਜਿੰਦਰ ਸਿੰਘ, ਮਨਮੋਹਣ ਸਿੰਘ ਬਰਾੜਾ, ਮਨਿੰਦਰ ਸਿੰਘ ਅਰੋੜਾ, ਕੁਲਜੀਤ ਸਿੰਘ ਖਾਲਸਾ, ਜਸਪਾਲ ਸਿੰਘ ਪਾਲ, ਮੰਗਾ ਸਿੰਘ, ਵੀਰ ਸਿੰਘ ਮਾਂਗਟ ਨਾਰਵਾਕ, ਵੀਰ ਸਿੰਘ, ਰਜਿੰਦਰ ਸਿੰਘ ਨਿਊਯਾਰਕ (ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ), ਗੁਰ ਨਿੰਦਰ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ। ਇਸ ਮੌਕੇ ਭਾਈ ਮਹਿੰਦਰ ਸਿੰਘ ਵਿੰਡਸਰ ਗੁਰਦੁਆਰਾ ਸਾਹਿਬ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ

Norwich, CT USA (Press Release): To commemorate 33rd Anniversary Of “1984 Sikh Genocide” Swaranjit Singh Khalsa President Sikh Sewak Society International USA and Member Commission of City Plan of Norwich arranged gathering at his house in Norwich.

State Senator “Cathy Osten” presented Sikh leaders Official Citation from General Assembly which declares the violence of 1984 as “1984 Sikh Genocide”

On this event many high profile political figures came to pay their homage to People who were killed by Indian Gov’t. In 1984 and to show their solidarity with Sikh Nation.

During the Commemoration State Senator “Cathy Osten” presented Sikh Leaders Recognition from General Assembly which declares the violence of 1984 as “1984 Sikh Genocide”.

State of Connecticut (USA) recognises the fact of 1984 Sikh Genocide

Cathy Osten also said it is matter of Human Rights and their is no doubt that It was a Genocide.

Cathy Osten also offered to read the Proclamtion on Senate and House Floor in coming years so it can be documented and become part of State record.

Mayor of City of Norwich “Deb Hinchey” also Declared that anti-Sikh Violence Of 1984 as Sikh Genocide and Presented Proclamation to Sikh Community.

Many other State level leaders also came to show their respect for Sikh Community.

City Council of Norwich (USA) recognises the fact of 1984 Sikh Genocide

Former Commissioner Of Consumer Protection “Jonathan Harris” who is also exploring his run for Governor specially came and criticized the role of Indian Gov’t in Sikhs Genocide.

Bonny Hong from Rotary Club,Joel Etra,Roz Etra,Ron Bates any many other community leaders showed their solidarity with Sikh Community.

Chris Mattie who has been Prosecutor for US Attorney Office and Candidate who is exploring his run for Governor from Democratic Party spoke about His ties to Sikh Community and why it’s is important that culprits of 1984 should be punished for their crimes.

Norwich Public School Supretendent “Abbie Doliver” told everyone that she will work with Sikhs to Introduce Sikhism in School System.

Many City Council Members like Tucker Braddock,Joseph Delucia also came to pay homage to Sikhs killed in 1984.

Sikh Community leaders from all over Tri-State came to show their support to Swaranjit Singh Khalsa.

Himat Singh Coordinator Sikh Coordination Committee East Coast,Rajinder Singh,Veer Singh Mangat,Baljinder Singh from Doaba Sikh Association,Manmohan Singh Bharara,Gurninder Singh Dhaliwal,Maninder Singh Arora,Bhai Mahinder Singh,Manga Singh,Kuljit Singh,Jaspal Singh Paul and many other community leaders came to show their support for This cause.

In this event special recognition was given to all Sikh defenders and soldiers of Khalistan Movement including Sant Jarnail Singh Khalsa Bhindrawale in form of “Jakara” and Comment was made that until a sovereign land called Free Punjab/Khalistan is created where everyone is treated equally and rights of Punjab is secured the struggle will continue by Sikh Nation.

Swaranjit Singh Khalsa also Showed Sikh Leaders from Tri-State that how they were able to achieve some tangible achievements in Norwich first by putting up “Jee Aaya Nu” sign at city entrance and by created Peace Pole Monument with says “Sarbat the Bhalla” on it.

Khalsa also encouraged everyone to visit Exhibition on Punjab and Sikhism by Otis Library Of Connecticut which was given award by White House and by Michael Obama.

Rev Greg Perry President Of Norwich Area Clergy Association did closing prayer and Rev Hugh James also gave powerful speech showing Solidarity for Sikh Nation.

source from sikhsiyasat.net

Leave a Comment

This site uses Akismet to reduce spam. Learn how your comment data is processed.

Back to top button
Close
Close