MediaSikh NewsSingha Nal DhakaVideos

Three Sikh Youths Sentenced to Life Just for Possessing Printed Material About Sikh Martyrs #SaveSikhLives #SikhLivesMatter

CHANDIGARH, Punjab—A Nawanshehar based Court of Additional Sessions Judge Randhir Sharma on February 5 addressed life imprisonment to three Sikh youths namely Arwinder Singh (Nawashehr), Surjit Singh (Gurdaspur) and Ranjit Singh (Kaithal, Haryana) just for possessing printed biography of Shaheed Bhai Sukhdev Singh Babbar, photographs of 13 martyred Sikhs of 1978 and a mobile phone. The trio Sikh youths have been addressed life sentence by holding them guilty under sections 121 (waging, or attempting to wage war, or abetting waging of war, against the Government of India) and 121-A (conspiring to commit offences punishable by section 121) of the Indian Penal Code.  
It may be recalled here that all of these Sikh youths were arrested in May-2016 by the police. Later, the police had cooked a “special story” about their arrest and had claimed recovery of 97 books, 198 photographs, 13 photographs of 1978’s martyrs and 1000 books related to Shaheed Bhai Sukhdev Singh Babbar while accusing one of these Sikh youths of pasting pro-Khalistan posters at Sri Anandpur Sahib.

Nirankari (Kand) Clashes 1978 | 13th Shaheed Singh on 13th April 1978 | Sikh Martyrs
Nirankari (Kand) Clashes 1978 | 13th Shaheed Singh on 13th April 1978 | Sikh Martyrs

The judgment of the case reveals that the Judge sentenced the trio Sikh youths just on the basis of the statements given by 21 prosecution witnesses. Interestingly, all of these prosecution witnesses were the Police cops.

Meanwhile, Advocate Jaspal Singh Manjhpur has stated that the Court’s verdict has many flaws and the Judge delivered a biased decision proving himself a tool of the Indian state.

No ammunition was found on them, nor they were charged with an act of violence.

The three Sikh youth,

  1. Surjit Singh (27),
  2. Arwinder Singh (29)
  3. Ranjit Singh (29)

were charged based on books, literature, pamphlets that were recovered from them and ke…

#SaveSikhLives 
ਨਿਰੰਕਾਰੀਆਂ ਵੱਲੋਂ 1978’ਚ ਸ਼ਹੀਦ ਕੀਤੇ 13 ਸਿੱਖਾਂ ਦੀਆਂ ਤਸਵੀਰਾਂ, ਕੁਝ ਕਿਤਾਬਾਂ ਅਤੇ ਸੈਮਸੰਗ ਦਾ ਫੌਨ ਰੱਖਣ ਦੇ ਦੋਸ਼’ਚ ਫੜੇ ਤਿੰਨ ਸਿੱਖ ਨੌਜਵਾਨ ਨੂੰ ਨਵਾਂ ਸ਼ਹਿਰ ਅਦਾਲਤ ਨੇ ਭਾਰਤ ਖਿਲਾਫ਼ ਜੰਗ ਛੇੜਣ ਦਾ ਦੋਸ਼ ਲਗਾ ਕੇ “ਉਮਰ ਕੈਦ ਦੀ ਸਜਾ” ਅਤੇ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਕੀ ਕਿਤਾਬਾਂ, ਤਸਵੀਰਾਂ ਅਤੇ ਫੌਨ ਰੱਖਣਾ ਕਾਨੂੰਨੀ ਜੁਰਮ ਹੈ ? ਅਤੇ ਕੀ ਇਸ ਜੁਰਮ ਦੀ ਸਜਾ “ਉਮਰ ਕੈਦ” ਬਣਦੀ ਹੈ ?

ਹਰ ਇੱਕ ਸਿੱਖ ਨੂੰ ਆਪਣਾ ਫ਼ਰਜ਼ ਸਮਝ ਕੇ ਇਸ ਭਾਰਤੀ ਧੱਕੇਸ਼ਾਹੀ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਬੇਕਸੂਰ ਨੌਜਵਾਨਾਂ ਦੀ ਜ਼ਿੰਦਗੀ ਬਚ ਸਕੇ।

ਚੰਡੀਗੜ੍ਹ:  ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਨੇ ਅਜਿਹਾ ਫੈਸਲਾ ਸੁਣਾਇਆ ਹੈ ਜਿਸ ਨੇ ਵਕੀਲਾਂ, ਕਾਨੂੰਨੀ ਮਾਹਿਰਾਂ ਸਮੇਤ ਹਰ ਕਿਸੇ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ।

ਖਾੜਕੂ ਸਿੱਖ ਸੰਘਰਸ਼ ਦੇ ਮੁੱਖ ਮਾਮਲਿਆਂ, ਸਮੇਤ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਮਾਮਲ ਦੇ, ਨੂੰ ਅਦਾਲਤਾਂ ਨੇ ਸਰਕਾਰ ਵਿਰੁਧ ਜੰਗ ਛੇੜਨ ਦੀ ਕਾਰਵਾਈ ਨਹੀਂ ਸੀ ਮੰਨਿਆ ਪਰ ਇਸ ਅਦਾਲਤ ਨੇ ਇਕ ਬਿਲਕੁਲ ਬੇਅਧਾਰ ਮਾਮਲੇ ਨੂੰ ਇਹ ‘ਜੰਗ ਛੇੜਨ ਦੀ ਕਾਰਵਾਈ’ ਬਣਾ ਦਿੱਤਾ ਹੈ।

ਬੀਤੇ ਕਲ੍ਹ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਦੀ ਅਦਾਲਤ ਵਲੋਂ ਤਿੰਨ ਸਿੱਖ ਕਾਰਕੁੰਨਾ ਨੂੰ ਭਾਰਤੀ ਸਜਾਵਲੀ ਦੀ ਧਾਰਾ(ਅਨੁਭਾਗ) 121(ਰਾਜ ਵਿਰੁੱਧ ਜੰਗ ਵਿੱਢਣ) ਅਤੇ 121ਏ (ਰਾਜ ਵਿਰੁੱਧ ਜੰਗ ਵਿੱਢਣ ਦੀ ਤਿਆਰੀ) ਅਧੀਨ  ਉਮਰਕੈਦ ਦੀ ਸਜਾ ਸੁਣਾ ਦਿੱਤੀ ਗਈ।।

ਵਧੀਕ ਸਥਾਨਕ ਜੱਜ ਰਣਧੀਰ ਸ਼ਰਮਾ{ਸ਼ਹੀਦ ਭਗਤ ਸਿੰਘ ਨਗਰ} ਵਲੋਂ ਤਿੰਨ ਸਿੱਖਾਂ ਨੂੰ ਸ਼ਹੀਦ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਛਾਪਾਂ,ਨਿਰੰਕਾਰੀ ਕਾਂਡ 1978 ‘ਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਅਤੇ ਇੱਕ ਮੋਬਾਈਲ ਫੋਨ(ਸੈਮਸੰਗ) ਦੀ ਬਰਾਮਦਗੀ ਦੇ ਅਧਾਰ ‘ਤੇ ਰਾਜ ਵਿਰੁੱਧ ਜੰਗ ਵਿੱਢਣ ਦਾ ਦੋਸ਼ੀ ਐਲਾਨਿਆ ਗਿਆ ਹੈ।

ਪੁਲਸ ਦੀ ਕਹਾਣੀ ਮੁਤਾਬਕ “24 ਮਈ 2016 ਨੂੰ ਸੀਨੀਅਰ ਇੰਸਪੈਕਟਰ ਗੁਰਦਿਆਲ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਜਾਡਲਾ ਸੜਕ, ਰਾਹੋਂ ਵਿਖੇ ਗਸ਼ਤ ਕਰ ਰਿਹਾ ਸੀ ਜਿੱਥੇ ਡੀਐਸਪੀ ਮੁਖਤਿਆਰ ਰਾਏ ਆਪਣੇ ਬੰਦੂਕਚੀ ਅਤੇ ਹੋਰਨਾਂ ਪੁਲਸ ਮੁਲਾਜ਼ਮਾਂ ਨਾਲ ਪਹੁੰਚਿਆ ਅਤੇ ਉਹਨਾਂ ਨਾਲ ਜੁੜ ਗਿਆ। ਇਸ ਮਗਰੋਂ ਉਸ ਤਾਂ ‘ਤੇ ਨਾਕਾ ਲਾਇਆ ਗਿਆ ਅਤੇ 10:18 ਤੇ ਉਸਨੂੰ ਇੱਕ ਗੁਪਤ ਜਾਣਕਾਰੀ ਹਾਸਲ ਹੋਈ ਕਿ ਪਿੰਡ ਪੱਲੀਆਂ ਖੁਰਦ ਦਾ ਰਹਿਣ ਵਾਲਾ ਅਰਵਿੰਦਰ ਸਿੰਘ ਸਿੱਖ ਜਥੇਬੰਦੀ “ਬੱਬਰ ਖਾਲਸਾ” ਦਾ ਸਰਗਰਮ ਕਾਰਕੁੰਨ ਹੈ ਅਤੇ ਸੱਤ-ਅੱਠ ਮਹੀਨੇ ਪਹਿਲਾਂ ਦੋਹਾ ਕਤਰ ਤੋਂ ਵਾਪਸ ਪਰਤਿਆ ਹੈ।

ਪੁਲਸ ਦੀ ਕਹਾਣੀ ਮੁਤਾਬਕ “ਅਰਵਿੰਦਰ ਸਿੰਘ ਸਿੱਖ ਨੌਜਵਾਨਾਂ ਨੂੰ ਬੱਬਰ ਖਾਲਸਾ ‘ਚ ਭਰਤੀ ਹੋਣ ਲਈ ਉਕਸਾ ਰਿਹਾ ਸੀ ਅਤੇ ਭਾਰਤ ਵਿਰੁੱਧ ਜੰਗ ਵਿੱਢਣ ਦੀ ਵਿਉਂਤ ਘੜ ਰਿਹਾ ਸੀ।”
ਪੁਲਸ ਦਾ ਕਹਿਣੈ ਏਸ ਜਾਣਕਾਰੀ ਨੂੰ ਸਹੀ ਮੰਨਦਿਆਂ ਅਸੀਂ ਇਸਨੂੰ ਦਰਜ ਕੀਤਾ ਅਤੇ ਥਾਣੇ ਭੇਜਿਆ, ਜਿਸ ਅਧਾਰ ਉੱਤੇ ਐਫਆਈਆਂਰ ਦਰਜ ਕੀਤੀ ਗਈ ਅਤੇ ਇਸਦੀ ਜਾਂਚ ਡੀਐਸਪੀ ਮੁਖਤਿਆਰ ਰਾਏ ਵਲੋਂ ਆਪਣੇ ਹੱਥਾਂ ‘ਚ ਲੈ ਲਈ ਗਈ।

ਪੁਲਸ ਦਾ ਕਹਿਣੈ ਕਿ ਉਹਨਾਂ ਅਰਵਿੰਦਰ ਸਿੰਘ ਨੂੰ ਰਾਹੋਂ ਬੱਸ ਅੱਡੇ ਤੋਂ 25 ਮਈ 2016 ਨੂੰ ਗਿਰਫਤਾਰ ਕੀਤਾ, ਉਸ ਕੋਲੋਂ ਸੈਮਸੰਗ ਦਾ ਇੱਕ ਮੋਬਾਈਲ ਫੋਨ ਬਰਾਮਦ ਹੋਇਆ।

ਪੁਲਸ ਦਾ ਕਹਿਣੈ ਕਿ ਸੁਰਜੀਤ ਸਿੰਘ ਨੇ ਰਣਜੀਤ ਸਿੰਘ ਨਾਲ ਰਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ‘ਤੇ ਖਾਲਿਸਤਾਨ ਬਾਰੇ ਜਾਣਕਾਰੀ ਦਿੰਦੇ ਪੋਸਟਰ ਲਾਏ।

ਪੁਲਸ ਅਨੁਸਾਰ ਰਣਜੀਤ ਸਿੰਘ ਪਾਸੋਂ 2 ਬੋਰਡ ਅਤੇ ਸਾਕਾ ਨੀਲਾ ਤਾਰਾ ਦੀਆਂ 10 ਕਿਤਾਬਾਂ ਬਰਾਮਦ ਹੋਈਆਂ।

ਗਿਰਫਤਾਰ ਕੀਤੇ ਗਏ ਬੰਦਿਆਂ ਨੇ ਪੁਲਸ ਅਤੇ ਸਰਕਾਰੀ ਵਕੀਲਾਂ ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ।

ਪੁਲਸ ਵਲੋਂ ਇਸ ਮਾਮਲੇ ਵਿਚ 97 ਕਿਤਾਬਾਂ, 198 ਤਸਵੀਰਾਂ, ਨਿਰੰਕਾਰੀ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ(13) ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਨਾਲ ਸੰਬੰਧਤ ਹਜਾਰ ਕਿਤਾਬਾਂ ਬਰਾਮਦ ਕੀਤੀਆਂ ਗਈਆਂ।

ਇਸ ਮੁਕੱਦਮੇ ਦੇ ਸਾਰੇ ਸਰਕਾਰੀ ਗਵਾਹ ਪੁਲਸ ਮੁਲਾਜ਼ਮ ਹਨ, ਅਦਾਲਤੀ ਫੈਸਲੇ ‘ਚ ਗਵਾਹਾਂ ਦੇ ਨਾਂ – ਪ੍ਰੇਮ ਕੁਮਾਰ, ਦਲਜੀਤ ਸਿੰਘ, ਜਰਨੈਲ ਸਿੰਘ, ਸੁਧੀਰ ਕੁਮਾਰ, ਸੁਖਵਿੰਦਰ ਸਿੰਘ, ਦਲਬੀਰ ਸਿੰਘ ਵਿਰਕ, ਗਗਨਦੀਪ ਸਿੰਘ, ਅਮਰਜੋਤੀ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਬੱਗਾ ਸਿੰਘ, ਸੁਨੀਲ ਕੁਮਾਰ, ਰਾਮ ਪਾਲ, ਸੋਢੀ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ, ਗੁਰਦਿਆਲ ਸਿੰਘ, ਵੇਦਪ੍ਰਕਾਸ਼, ਮੋਹਿੰਦਰਪਾਲ ਸਿੰਘ, ਡੀਐਸਪੀ ਮੁਖਤਿਆਰ ਸਿੰਘ ਦਰਜ ਹਨ।

ਅਦਾਲਤ ਵਲੋਂ ਤਿੰਨਾਂ ਸਿੱਖਾਂ {ਅਰਵਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ} ਨੂੰ ਧਾਰਾ121 ਅਧੂਨ ਉਮਰਕੈਦ ਅਤੇ ਇੱਕ ਲੱਖ ਰਪਏ ਜੁਰਮਾਨਾ ਅਤੇ ਧਾਰਾ 121ਏ ਦੇ ਅਧੀਨ ਦੱਸ ਸਾਲ ਦੀ ਕੈਦ ਦੇ ਨਾਲ 25000 ਰੁਪਏ ਜੁਰਮਾਨਾ ਲਾਇਆ ਗਿਆ ਹੈ।

ਇਸ ਮਾਮਲੇ ‘ਚ ਬਚਾਅ ਪੱਖ ਦੇ ਵਕੀਲ – ਐਚ.ਕੇ ਭਾਂਬੀ, ਰਾਜਨ ਸਾਰੀਨ, ਸਰਬਜੀਤ ਸਿੰਘ ਬੈਂਸ ਅਤੇ ਐਚ.ਐਲ ਸੁਮਨ ਸਨ।

ਅਦਾਲਤੀ ਫੈਸਲੇ ‘ਚ ਕਈ ਕਨੂੰਨੀ ਘਾਟਾਂ ਹਨ : ਜਸਪਾਲ ਸਿੰਘ ਮੰਝਪੁਰ

ਬੰਦੀ ਸਿੰਘਾਂ ਦੇ ਮੁਕੱਦਮਿਆਂ ਦੀ ਪੈਰਵਾਈ ਕਰਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਦਾ ਕਹਿਣੈ ਕੇ ਇਸ ਅਦਾਲਤੀ ਫੈਸਲੇ ‘ਚ ਕਈ ਕਨੂੰਨੀ ਘਾਟਾਂ ਹਨ।

ਉਹਨਾਂ ਦੱਸਿਆ ਕਿ ” ਮੈਂ ਭਾਵੇਂ ਇਸ ਮੁਕੱਦਮੇ ਦੀ ਪੈਰਵਾਈ ਨਹੀਂ ਕਰ ਰਿਹਾ ਪਰ ਮੈਂ ਇਸ ਅਦਾਲਤੀ ਫੈਸਲੇ ਦਾ ਚੰਗੀ ਤਰ੍ਹਾਂ ਮੁਤਾਲਿਆ ਕੀਤਾ ਹੈ ਜਿਸ ਤੋਂ ਇਹ ਸਾਫ ਜਾਹਰ ਹੈ ਕਿ ਫੈਸਲਾ (Charges Beyond Reasonable Doubt} ਦੇ ਸਿਧਾਂਤ ‘ਤੇ ਬਿਲਕੁਲ ਵੀ ਖਰਾ ਨਹੀਂ ਉੱਤਰਦਾ ਪਰ ਅਦਾਲਤ ਨੇ ਗਲਤ ਢੰਗ ਨਾਲ ਸਬੂਤਾਂ ਦਾ ਭਾਰ ਗਿਰਫਤਾਰ ਕੀਤੇ ਬੰਦਿਆਂ ‘ਤੇ ਪਾ ਕੇ ਦੋਸ਼ੀ ਐਲਾਨਿਆ ਹੈ।

ਉਹਨਾਂ ਦੱਸਿਆ ਕਿ ਅਦਾਲਤ ਨੇ ਇਸ ਤੱਥ ਵੱਲ੍ਹ ਕੋਈ ਧਿਆਨ ਹੀ ਨਹੀਂ ਦਿੱਤਾ ਕਿ ਬੰਦਿਆਂ ਕੋਲੋਂ ਕਿਸੇ ਵੀ ਤਰ੍ਹਾ ਦੇ ਹਥਿਆਰ ਬਰਾਮਦ ਨਹੀਂ ਹੋਏ ਸਗੋਂ ਕੁਝ ਕੁ ਕਿਤਾਬਾਂ ਅਤੇ ਤਸਵੀਰਾਂ ਦੀ ਬਰਾਮਦਗੀ ਨੂੰ ਰਾਜ ਵਿਰੁੱਧ ਜੰਗ ਵਿੱਢਣ ਦੇ ਦੋਸ਼ ਦਾ ਅਧਾਰ ਬਣਾਇਆ ਗਿਆ ਹੈ। Source from – sikhsiyasat,Sikh24

Tags

Leave a Comment

This site uses Akismet to reduce spam. Learn how your comment data is processed.

Back to top button
Close
Close