Sikh News

Sikh Genocide Nov. 1984 | Dal Khalsa to Hold Rights and Justice March on Nov. 3 | Denial of Justice for November 1984

ਨਵੰਬਰ 1984 ਕਤਲੇਆਮ : ਦਲ ਖਾਲਸਾ ਵਲੋਂ ਸਿੱਖ ਕੌਮ ਦੀ ਆਜ਼ਾਦੀ ਅਤੇ ਇਨਸਾਫ ਦੀ ਲੋਅ ਨੂੰ ਮੱਘਦਾ ਰੱਖਣ ਲਈ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ 'ਮਸ਼ਾਲ ਮਾਰਚ'

Amritsar: Blaming the Indian political establishment and justice system for failing the Sikhs from Nov 1984 massacre to Bargarhi-Behbal Kalan incidents, the Dal Khalsa will organize a ‘Rights & Justice March’ in the city on Nov 3.

Addressing the media spokesperson Kanwar Pal Singh and general secretary Paramjit Singh Tanda said the march would highlight the violence unleashed on Sikhs, denial of justice to aggrieved community and failure of international community in holding the Indian state accountable for the massacre of Sikhs. “Even the tainted cops responsible for Behbal Kalan firing incident is enjoying impunity under full political patronage”.

Calling Nov 1984 a big blot on the image of so-called largest democracy of world, they said it was state sponsored pogrom that had left deep scars on the psyche of Sikhs. They said lumpen elements in Congress and BJP played tandav with full impunity.

They said the failure of Indian justice system to deliver justice to victims of Delhi massacre in 84 paved the way for Mumbai killings in 92-93, Gujarat pogrom in 2002 and Orissa in 2008.

They made it clear that their community has lost all hopes to get justice from the (Indian) state. Hence, they would knock the doors of the United Nations to nail the perpetrators.

They said the march will begin from Bhandari bridge and culminate at Darbar Sahib where candles will be lit in memory of those who perished in the violence perpetuated by high and mighty of the Congress governing the country at that time.

They rubbished the Rahul Gandhi’s theory that his family and Congress party has nothing to do with the massacre of Sikhs.

Kanwar Pal said ironically India and its politicians want to mute the world. That is not possible. The tide has started to flow in the other direction. He referred the passing of a motion in the Canada’s Ontario state assembly and Pennsylvania in USA calling the mass killings of Sikhs in 1984 as ‘genocide’.

Dal Khalsa leaders Paramjeet Singh Tanda and Kanwarpal Singh Bittu addressing mediapersons

ਨਵੰਬਰ 1984 ਕਤਲੇਆਮ : ਦਲ ਖਾਲਸਾ ਵਲੋਂ ਸਿੱਖ ਕੌਮ ਦੀ ਆਜ਼ਾਦੀ ਅਤੇ ਇਨਸਾਫ ਦੀ ਲੋਅ ਨੂੰ ਮੱਘਦਾ ਰੱਖਣ ਲਈ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ ‘ਮਸ਼ਾਲ ਮਾਰਚ’ Harpal Singh Cheema

ਅੰਮ੍ਰਿਤਸਰ- ਦਲ ਖਾਲਸਾ ਨੇ ਨਵੰਬਰ 1984 ਕਤਲੇਆਮ ਦੀ 34ਵੀਂ ਵਰੇਗੰਢ ਮੌਕੇ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਦੇਣ, ਭਾਰਤੀ ਜਸਟਿਸ ਸਿਸਟਮ ਵਲੋਂ ਨਿਆਂ ਦਾ ਗਰਭਪਾਤ ਕਰਨ, ਸਿੱਖ ਕੌਮ ਦੀ ਆਜ਼ਾਦੀ ਅਤੇ ਇਨਸਾਫ ਦੀ ਲੋਅ ਨੂੰ ਮੱਘਦਾ ਰੱਖਣ ਲਈ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ ‘ਮਸ਼ਾਲ ਮਾਰਚ’ ਕਰਨ ਦਾ ਫੈਸਲਾ ਕੀਤਾ ਹੈ।

ਜਥੇਬੰਦੀ ਦੇ ਕਾਰਕੁੰਨ ਹੱਥਾਂ ਵਿੱਚ ਮਸ਼ਾਲਾਂ, ਨਸਲਕੁਸ਼ੀ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਬੈਨਰ ਲੈ ਕੇ ਭੰਡਾਰੀ ਪੁਲ ਤੋਂ ਤੁਰ ਕੇ ਦਰਬਾਰ ਸਾਹਿਬ ਤੱਕ ਜਾਣਗੇ ਜਿਥੇ ਕੰਪਲੈਕਸ ਦੇ ਬਾਹਰ ਸ਼ਾਮ ੫ ਤੋਂ ੭ ਵਜੇ ਤੱਕ ਬੈਠਣਗੇ। ਜਥੇਬੰਦੀ ਵਲੋਂ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ੧੯੮੪ ਮੋਮਬਤੀਆਂ ਵੀ ਜਗਾਈਆਂ ਜਾਣਗੀਆਂ,

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਜਥੇਬੰਦਕ ਸਕੱਤਰ ਰਣਬੀਰ ਸਿੰਘ ਨੇ ਕਿਹਾ ਕਿ ਨਵੰਬਰ ੧੯੮੪ ਨੂੰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਸੀ। ਉਹਨਾਂ ਸਖਤ ਟਿਪਣੀ ਕਰਦਿਆਂ ਕਿਹਾ ਕਿ ਇਹ ਨਸਲਕੁਸ਼ੀ ਦਾ ਘੋਰ ਪਾਪ ਸੀ ਪਰ ਇਸ ਮੁਲਕ ਦੇ ਆਗੂਆਂ, ਮੀਡੀਆ ਅਤੇ ਫਿਰਕੂ ਲੋਕਾਂ ਨੇ ਇਸਨੂੰ ਅਜ ਤੱਕ ਕੇਵਲ ਇਕ ‘ਦੰਗੇ’ ਵਜੋਂ ਹੀ ਲਿਖਿਆ-ਪੜ੍ਹਿਆ ਹੈ।

ਪਾਰਟੀ ਆਗੂਆਂ ਨੇ ਅੱਜ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।

ਪਰਮਜੀਤ ਸਿੰਘ ਨੇ ਕਿਹਾ ਕਿ ਇਨਸਾਫ ਦੇ ਨਾਮ ਤੇ ਬਣੇ ਕਮਿਸ਼ਨ ਅਤੇ ਜਾਂਚ ਕਮੇਟੀਆਂ ਖੋਖਲੀਆਂ ਸਾਬਿਤ ਹੋਈਆਂ ਹਨ ਅਤੇ ਸਿਤਮ ਦੀ ਗੱਲ ਹੈ ਕਿ ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕ ਖਾਮੋਸ਼ ਹਨ। ਜਥੇਬੰਦੀ ਨੇ ਸਪਸ਼ਟ ਕੀਤਾ ਕਿ ਨਵੰਬਰ ੧੯੮੪ ਵਰਗੇ ਕਤਲੇਆਮ ਦੇ ਦੁਰਾਹਅ ਨੂੰ ਰੋਕਣ ਦਾ ਇੱਕੋ-ਇੱਕ ਹੱਲ ਭਾਰਤ ਤੋਂ ਪੰਜਾਬ ਦੀ ਆਜ਼ਾਦੀ ਹੈ।
ਏਸੇ ਦੌਰਾਨ ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਾਲ ਅੰਤਰਿੰਗ ਕਮੇਟੀ ਵਲੋਂ ਪਾਸ ਕੀਤੇ ਮਤੇ ਨੂੰ ਚੇਤੇ ਕਰਵਾਉਦਿਆਂ ਮੁੜ ਮੰਗ ਕੀਤੀ ਹੈ ਕਿ ਉਹ ਸਿੱਖ ਆਜਾਇਬ ਘਰ ਵਿੱਚ ਨਵੰਬਰ ੧੯੮੪ ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਪੇਟਿੰਗਜ਼ (ਚਿੱਤਰ) ਲਗਾਵੇ।

ਜ਼ਿਕਰਯੋਗ ਹੈ ਕਿ ਪਿਛਲੇ ਵਰੇ ੬ ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਪਟਿਆਲਾ ਵਿਖੇ ਹੋਈ ਅੰਤਰਿੰਗ ਕਮੇਟੀ ਨੇ ਇਸ ਸਬੰਧੀ ਮਤਾ ਕੀਤਾ ਸੀ ਜਿਸ ਉਤੇ ਅਜੇ ਤੱਕ ਕੋਈ ਅਮਲ ਨਹੀਂ ਕੀਤਾ ਗਿਆ।

ਦਲ ਖਾਲਸਾ ਦਾ ਮੰਨਣਾ ਹੈ ਕਿ ਨਵੰਬਰ ੧੯੮੪ ਵਿੱਚ ਦਿੱਲੀ ਦੇ ਹੁਕਮਰਾਨਾਂ ਅਤੇ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਜੋ ਦਰਦਨਾਕ ਕਤਲੇਆਮ ਵਾਪਰਿਆ ਹੈ, ਉਹ ਸਿੱਖ ਇਤਿਹਾਸ ਅਤੇ ਵਿਰਸੇ ਦਾ ਹਿੱਸਾ ਬਨਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਕੌਮ ਦੀ ਮਾਨਸਿਕਤਾ ਵਿੱਚ ਇਹਨਾਂ ਘਟਨਵਾਵਾਂ ਦੀਆਂ ਯਾਦਾਂ ਧੁੰਦਲੀਆਂ ਪੈਣ।

ਆਗੂਆਂ ਨੇ ਕਿਹਾ ਕਿ ਸਿੱਖ ਅਜਇਬ ਘਰ ਵਿੱਚ ਬ੍ਰਿਟਿਸ਼ ਰਾਜ ਅਤੇ ਮੁਗਲ ਸ਼ਾਸਕਾਂ ਵਲੋਂ ਸਿੱਖ ਕੌਮ ‘ਤੇ ਜੋ ਜ਼ੁਲਮ ਕੀਤੇ ਗਏ ਸਨ, ਉਸ ਦੀਆਂ ਢੁਕਵੀਆਂ ਤਸਵੀਰਾਂ ਅਤੇ ਪੇਟਿੰਗਜ਼ ਲੱਗੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰਜ਼ ਉਤੇ ਮੌਜੂਦਾ ਸਮੇਂ ਦੇ ਹੁੰਦੁਸਤਾਨ ਦੇ ਹਾਕਮਾਂ ਅਤੇ ਲੀਡਰਾਂ ਵਲੋਂ ੧੯੮੪ ਵਿੱਚ ਦਿੱਲੀ ਅਤੇ ਹੋਰਨਾਂ ਥਾਂਵਾਂ ‘ਤੇ ਵਹਿਸ਼ੀ ਢੰਗ ਨਾਲ ਜ਼ੁਲਮ ਢਾਹੇ ਗਏ ਸਨ, ਉਸ ਨੂੰ ਦਰਸਾਉਂਦੀਆਂ ਚਿੱਤਰ ਲਾਏਂ ਜਾਣ। ਉਹਨਾਂ ਕਿਹਾ ਕਿ ਸਿੱਖ ਦਰਦ ਨੂੰ ਦਰਸਾਉਂਦੇ ਚਿੱਤਰ ਅਤੇ ਅਸਲ ਤਸਵੀਰਾਂ ਸਿੱਖ ਅਜਾਇਬ ਘਰ ਦਾ ਹਿੱਸਾ ਬਨਣ।
ਇਸ ਮੌਕੇ ਡਾ ਅਰਪਾਲ ਸਿੰਘ ਅਜਨਾਲਾ , ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਹਰਮੋਏ, ਗੁਰਮੀਤ ਸਿੰਘ ਕਰਤਾਰਪੁਰ , ਗੁਰਨਾਮ ਸਿੰਘ ਵੀ ਹਾਜ਼ਿਰ ਸਨ।

ਅੰਮ੍ਰਿਤਸਰ – ਦਲ ਖ਼ਾਲਸਾ ਵੱਲੋਂ ਮਸ਼ਾਲ ਮਾਰਚ

ਸਮਾਂ – ਸ਼ਾਮ ਪੰਜ ਵਜੇ, ਭੰਡਾਰੀ ਪੁਲ ਤੋਂ ਦਰਬਾਰ ਸਾਹਿਬ ਤਕ।

dal khalsa sikh genocide march

Tags

Leave a Comment

This site uses Akismet to reduce spam. Learn how your comment data is processed.

Back to top button
Close
Close