hai Nirmal Singh Chohla

Shaheed Bhai Nirmal Singh Chohla | 1991 | Kavishri Jatha

 Bhai Nirmal Singh Chohla
Birth
Religion Sikh
Date of birth (1469-10-20)
Place of birth Village – Chohla Sahib in Tarn Taran Tehsil of Amritsar district
Date of Martyrdom August 1991
Place of  Martyrdom Village – Tarn Taran
Family
Parents :
Brother/Sisters :  One Bother  , Six Sister
Spouse :
Children : Four Sons
Other Details
Affiliation
Known for Kavishri Jatha

The Album’s became very popular and at the same time, Bhai Nirmal Singh was in the eye of the Indian Security Force .

Shaheedi Bhabi Sahib Brutally Torture by Indian Force. The police officer cut the tongue of Bhai Nirmal Singh but bhai sahib Keeping the eyes closed, doing Simran continuously . Bhai Sahib Ji fell unconscious and then left for his place at the Guru’s feet.

Shaheed Bhai Nirmal Singh Jee received many threats from the Panjab Police for speaking against the tyranny of the Panjab Police and singing in praise of the Sikh freedom struggle and Singhs. Despite this Bhai Sahib and his Jatha fearlessly sang Vaars (ballards) about tyranny committed against the Sikh nation and the valour of the Sikh defenders of faith throughout Panjab.

Eventually Bhai Sahib was harassed by the Panjab Police and beaten for reciting the following Vaar: ‘Eh Khotee Sarkaar Hai Barnaale Dee….’ (‘This fake government is of Barnala…’). The evil tyrants cut off Bhai Sahib’s tongue, gunned him down and then threw his body into a river in a jhoota mukaabalaa (fake encounter). Waheguru. As for their beautiful gift of recitation of Vaaraa(n) the video speaks for itself; they sang from the heart and sang fearlessly.

ਭਾਈ ਨਿਰਮਲ ਸਿੰਘ ਚੋਹਲਾ

ਕਿਸੇ ਕੋਮ ਦਾ ਠੰਢਾ ਹੋਇਆ ਲਹੂ ਗਰਮਾਉਣ ਵਿਚ ਢਾਡੀਆ ਅਤੇ ਕਵੀਸ਼ਰਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ । ਗੁਰੂ ਹਰਿਗੋਬਿੰਦ ਸਾਹਿਬ ਨੇ ਜਦੋ ਸਿਖਾਂ ਨੂ ਸ਼ਸਤਰਧਾਰੀ ਕਰਨਾ ਅਰੰਭਿਆ ਤਾ ਉਹਨਾ ਵਿਸ਼ੇਸ਼ ਤੋਰ ਤੇ ਕਈ ਢਾਡੀ ਜਥੇ ਵੀ ਤਿਆਰ ਕੀਤੇ ।ਜਿਨਾ ਨੇ ਜੋਸੀਲੀਆ ਵਾਰਾ ਨਾਲ ਸਿਖ ਗੱਭਰੂਆਂ ਦਾ ਲਹੂ ਗਰਮਾਇਆ ।
ਮੁਗਲਸ਼ਾਹੀ ਦੇ ਜੁਲਮ ਵਿੱਰੁਧ ਸਿਖਾ ਦੇ ਇਸ ਧਰਮ ਯੁੱਧ ਵਿਚ ਮੁਗਲ ਹਕੂਮਤ ਕਈ ਵਾਰ ਛਿੱਥੀ ਪਈ ਕਈ ਵਾਰ ਪਾਗਲਪਨ ਦੀ ਹੱਦ ਤਕ ਵੀ ਅੱਪੜੀ ਪਰ ਉਸ ਨੇ ਕਦੀ ਵੀ ਸਿੱਖ ਯੋਧਿਆ ਦੀਆ ਜੋਸੀਲੀਆ ਵਾਰਾ ਗਾਉਣ ਵਾਲੇ ਕਵੀਸ਼ਰ ਜਾ ਢਾਡੀ ਨੂ ਆਪਣੇ ਗੁਸੇ ਦਾ ਨਿਸ਼ਾਨਾ ਨਹੀ ਬਣਾਇਆ ।ਸੈਕੂਲਰ ਹਿੰਦੂ ਸਰਕਾਰ ਇਸ ਮਾਮਲੇ ਵਿਚ ਵੀ ਮੁਗਲ ਸਲਤਨਤ ਨੂ ਮਾਤ ਪਾ ਗਈ।।

ਚੋਹਲਾ ਸਾਹਿਬ ਵਿਚ ਇਕ ਭਰਾ ਤੇ ਛੇ ਭੈਣਾ ਦਾ ਸਭ ਤੋ ਛੋਟੇ ਨਿਰਮਲ ਸਿੰਘ ਨੂ ਕਵੀਸ਼ਰੀ ਦਾ ਸ਼ੋਕ ਬਚਪਨ ਤੋ ਸੀ ।ਉਹ ਸਿੰਘਾਂ ਦੀਆ ਵਾਰਾ ਸੁਣਨ ਦਾ ਵੀ ਬਹੁਤ ਸ਼ੋਕੀਨ ਸੀ 1979 ਵਿੱਚ ਉਸਦਾ ਵਿਆਹ ਹੋਇਆ ।
ਕਵੀਸ਼ਰੀ ਨਾਲ ਗੁਰੂ ਘਰ ਨਾਲ ਬਹੁਤ ਪਿਆਰ ਹੋਣ ਕਰਕਿ ਅਕਸਰ ਅੰਮ੍ਰਿਤਸਰ ਆਉਦਾ ਰਹਿੰਦਾ ਇੱਥੋ ਈ ਮੇਲ ਹੋ ਗਿਆ ਸੰਤ ਜਰਨੈਲ ਸਿੰਘ ਜੀ ਨਾਲ ।
ਪਹਿਲਾ ਉਹ ਭਾਈ ਜਗੀਰ ਸਿੰਘ ਮਸਤ ਤੇ ਭਾਈ ਜਰਨੈਲ ਸਿੰਘ ਗੰਡੀਵਿੰਡ ਨਾਲ ਗਾਉਦਾ ਰਿਹਾ ਫਿਰ ਉਸਨੇ ਆਪਣਾ ਜਥਾ ਤਿਆਰ ਕਰ ਲਿਆ।
ਪੰਜਾਬ ਅੰਦਰ ਹਿਦੁੰਸਤਾਨੀ ਜੁਲਮ ਵਿਰਧ ਲੜੇ ਜਾ ਰਹੇ ਸਿੱਖ ਸੰਘਰਸ ਵਿਚ ਸਿਖ ਗੱਭਰੂਆਂ ਵਲੋ ਪੁਰਜਾ ਪੁਰਜਾ ਕੱਟ ਕੇ ਪਾਈਆ ਜਾ ਰਹੀਆ ਸ਼ਹੀਦੀਆ ਨਿਰਮਲ ਸਿੰਘ ਨੂ ਵਿਸ਼ੇਸ਼ ਤੋਰ ਤੇ ਖਿੱਚ ਪਾਉਦੀਆ ।ਅਤੇ ਉਹ ਉਹਨਾ ਸੂਰਮਿਆ ਦੀਆ ਵਾਰਾ ਖੁਦ ਲਿਖ ਕਿ ਸਟੇਜਾ ਤੋ ਬੋਲਦਾ ਸੀ।ਸੰਗਤ ਵਲੋ ਜੋ ਤਿਲ ਫੁਲ ਭੇਟਾਂ ਮਿਲਦੀ ਉਸ ਨਾਲ ਆਪਣੀ ਪਤਨੀ ਅਤੇ ਚਾਰ ਬੱਚਿਆ ਦੀ ਪਾਲਣ ਪੋਸਣ ਕਰ ਰਿਹਾ ਸੀ।
3 ਸਤੰਬਰ 1990 ਨੂ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਭਾਈ ਸੁਖਵਿੰਦਰ ਸਿੰਘ ਸੰਘਾ ਨੂ ਘੇਰ ਕਿ ਸ਼ਹੀਦ ਕਰਨ ਲਈ ਜਿੰਮੇਵਾਰ ਐਸ ਪੀ ਆਪਰੇਸ਼ਨ ਤਰਨ ਤਾਰਨ ਹਰਜੀਤ ਸਿੰਘ ਨੂ ਸਿੰਘਾਂ ਵੱਲੋ ਚੈਲਿੰਜ ਕਰ ਕਿ ਭਾਈ ਸੰਘੇ ਤੋ 20 ਦਿਨਾ ਬਾਅਦ ਭਾਰੀ ਸੁਰੱਖਿਆ ਘੇਰੇ ਵਿਚ ਉਸ ਦੀ ਸਕਿਓਰਟੀ ਵਿਚਲੀ ਅਗਲੀ ਗੱਡੀ ਲੰਘ ਜਾਣ ਪਿਛੋ ਉਸ ਦੀ ਲੰਘ ਰਹੀ ਕਾਰ ਨੂ ਉਡਾ ਕੇ ਬਦਲਾ ਲੈਣ ਦੀ ਘਟਨਾ ਤੋ ਪ੍ਰਭਾਵਿਤ ਹੋ ਕੇ ਲਿਖੀ ਉਸ ਦੀ ਵਾਰ ।
ਚੋਵੀ ਨੰਬਵਰ ਨੂ ਪੂਰੇ ਨੋਂ ਸੁਵੇਰ ਦੇ ਵੱਜੇ
ਸੰਘੇ ਦੇ ਬਦਲੇ ਲਈ ਮੇਜਰ ਸਿੰਘ ਹੁਰੀ ਆ ਗੱਜੇ ।।

ਇਹ ਕੈਸਿਟ ਬਹੁਤ ਮਕਬੂਲ ਹੋਈ ਤੇ ਨਾਲ ਹੀ ਭਾਈ ਨਿਰਮਲ ਸਿੰਘ ਹਿੰਦੂ ਤੰਤਰ ਦੀਆ ਅੱਖਾ ਵਿਚ ਰੜਕਣ ਲੱਗੇ।

ਅਗਸਤ 1991 ਵਿਚ ਰੱਖੜ ਪੁੰਨਿਆ ਦੇ ਮੇਲੇ ਵਿਚ ਪ੍ਰੋਗਰਾਮ ਕਰ ਕਿ ਆ ਰਹੇ ਭਾਈ ਨਿਰਮਲ ਸਿੰਘ ਨੂ ਬੱਸ ਵਿਚੋ ਹਿਦੁੰਸਤਾਨੀ ਫੋਰਸਾ ਨੇ ਰਾਹ ਵਿਚੋ ਈ ਗਿਰਫਤਾਰ ਕਰ ਲਿਆ ਫਿਰ ਕਦੇ ਵੀ ਭਾਈ ਸਾਹਿਬ ਮੁੜ ਕਿ ਵਾਪਿਸ ਨਾ ਪਰਤਿਆ । ਚਾਰ ਨਿਕੇ ਨਿਕੇ ਬੱਚੇ ਅਤੇ ਉਸ ਦੀ ਪਤਨੀ ਸਵੇਰ ਤੋ ਲੈ ਕੇ ਰਾਤ ਤਕ ਉਸ ਦੇ ਪਰਤ ਆਉਣ ਦੀ ਉਡੀਕ ਕਰ ਦੇ ਰਹੇ ਪਰ ਉਹ ਨਾ ਆਇਆ।ਹਾ ਉਸ ਬਾਰੇ ਖਬਰਾ ਈ ਆਉਦੀਆ ਰਹੀਆ ਕੋਈ ਕਹੇ ਉਸਨੂ ਫਰੀਦਕੋਟ ਖੜ ਕਿ ਸ਼ਹੀਦ ਕਰਤਾ ਕੋਈ ਕਹੇ ਉਹਨੂ ਹਰੀ ਕੇ ਪੱਤਣ ਸ਼ਹੀਦ ਕਰ ਕੇ ਸੁਟਤਾ।ਕੁਝ ਪੁਲਿਸ ਮੁਲਾਜ਼ਮਾ ਰਾਹੀ ਗੱਲ ਦੱਸੀ ਜਾਦੀ ਹੈ ਕਿ ਪੁਲਿਸ ਨੇ ਤਰਨ ਤਾਰਨ ਸੀ ਆਈ ਏ ਸਟਾਫ ਲਿਜਾ ਕੇ ਭਾਈ ਨਿਰਮਲ ਸਿੰਘ ਤੇ ਅੰਨਾ ਤਸ਼ੱਦਦ ਕੀਤਾ ਉਸ ਨੂ ਚਿੜਾਉਣ ਲਈ ਤਸ਼ੱਦਦ ਦੇ ਨਾਲ ਨਾਲ ਹੀ ਉਸ ਦੀਆ ਕੈਸਿਟਾਂ ਲਾ ਕੇ ਉਸ ਨੂ ਸੁਣਾਉਦੇ ਰਹੇ ।ਪਰ ਗੁਰੂ ਕਾ ਲਾਲ ਉਹਨਾ ਬੁੱਚੜਾਂ ਦੀਆ ਕਾਲੀਆ ਕਰਤੂਤਾਂ ਕਾਰਨ ਉਹਨਾ ਨੂ ਲਾਹਨਤਾ ਪਾਉਦਾ ਰਿਹਾ ।

ਅਖੀਰ ਹਿਦੁੰਸਤਾਨੀ ਪੁਲੀਸ ਅਫਸਰਾ ਨੇ ਭਾਈ ਨਿਰਮਲ ਸਿੰਘ ਦੀ ਜੁਬਾਨ ਤੱਕ ਕੱਟ ਦਿੱਤੀ ;ਪਰ ਉਹ ਗੁਰੂ ਕਾ ਲਾਲਾ ਅੱਖਾ ਬੰਦ ਕਰਕਿ ਸਿਮਰਨ ਕਰਦਾ ਰਿਹਾ ।ਅਖੀਰ ਫੋਰਸਾ ਨੇ ਭਾਈ ਨਿਰਮਲ ਸਿੰਘ ਨੂ ਸ਼ਹੀਦ ਕਰ ਦਿਤਾ ।।
ਪਰ ਉਸਦੀ ਅਵਾਜ ਨੂ ਫੋਰਸਾ ਨਾ ਬੰਦ ਕਰ ਪਾਈਆ ਜੋ ਅੱਜ ਵੀ ਕੈਸਿਟਾਂ ਰਾਹੀ ਗੂੰਜਦੀ ਹੈ।।
ਪ੍ਰਨਾਮ ਸ਼ਹੀਦਾਂ ਨੂੰ

Shaheed Bhai Nirmal Singh Chohla Kavishri 
Shaheed Bhai Nirmal Singh Chohla Kavishri

ਸ਼ਹੀਦ ਭਾੲੀ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਸ਼ਾਹਕਾਰ
ਰਚਨਾ/ਰਿਕਾਰਡਿੰਗ ਪ੍ਰਸੰਗ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ‘ਚੋਂ

Shaheed Bhai Nirmal Singh Chohla Kavishri

ਅੱਖਾਂ ਭਰੀਅਾਂ ਅਣਖ ਨਾਲ ਕਹਿਰੀਅਾਂ.
ਗੱਲਾਂ ਕੀਤੀਅਾਂ ਕ੍ਰੋਧ ਨਾਲ ਜ਼ਹਿਰੀਅਾਂ.
ਵਾਧੇ ਨਿੱਤ ਕੀਤੇ ਖ਼ਾਲ਼ਸੇ ‘ਤੇ ਵੈਰੀਅਾਂ.
ਤੰਗ ਕਿਸੇ ਨੂੰ ਨ੍ਹੀਂ ਕਰਨਾ ਫਜ਼ੂਲ ਚਾਹੀਦਾ
ਰਾਜ ਖ਼ਾਲਸੇ ਦਾ ਹੋ ਗਿਅਾ ਮਸੂਲ* ਚਾਹੀਦਾ/ਚਾਹੀਦੈ
ਸਿੱਖ ਮੁੱਕ ਗੲੇ, ਖਾਨੋ! ਤੁਹਾਨੂੰ ਵਹਿਮ ਹੈ
ਸਿੱਖ ਕਰਦਾ ਬੇਦੋਸ਼ਿਅਾਂ ‘ਤੇ ਰਹਿਮ ਹੈ
ਬਾਜਾਂ ਵਾਲੇ ਦੀ ਨਿਸ਼ਾਨੀ ਸਿੱਖੀ ਕਾੲਿਮ ਹੈ
ਕੱਲਾ ਕੱਲਾ ਸਿੱਖ ਮਰੂਗਾ ਲੱਖਾਂ ਨੁੰ ਮਾਰ ਕੇ
ਜੀਨ੍ਹੇ ਜਾਣਾ ਹੈ ਓਹ ਜਾਣਗੇ ਮਸੂਲ ਤਾਰ ਕੇ.
ਨਹੀਂ ਤਾਂ ਕਰਾਂਗੇ ਤੁਹਾਡੇ ੲੇਥੇ ਡੱਕਰੇ.
ਜਿੱਦਾਂ ਹੁੰਦੇ ਬਕਰੀਦ ੳੁੱਤੇ ਬੱਕਰੇ
ਖਾਨ ਤਾਰਦੇ ਮਸੂਲ ਸ਼ੇ੍ਰ ਚੱਕ ਰਹੇ
ਹਰ ਕੌਮ ਕੋਲੇ ਅਣਖ ਦਾ ਅਸੂਲ ਚਾਹੀਦਾ/ਚਾਹੀਦੈ
ਰਾਜ ਖ਼ਾਲਸੇ ਦਾ ਹੋ ਗਿਅਾ ਮਸੂਲ* ਚਾਹੀਦਾ/ਚਾਹੀਦੈ
ਅਾਨਾ ਗੱਡੇ ਦਾ ਮਸੂਲ ਟਕਾ ਖੋਤੇ ਦਾ
ੲਿੱਕ ਪੳੇਸਾ ਰੱਖੋ ਬੰਦੇ ੲਿੱਕਲੌਤੇ ਦਾ
ੲੇਥੇ ਕੋੲੀ ਨੀ ਲਿਹਾਜ਼ ਬਾਬੇ ਪੋਤੇ ਦਾ
ਨਾਲੇ ਲੀਕਾਂ ਕੱਢੋ ਸਿਰੋਂ ਟੋਪੀਅਾਂ ੳੁਤਾਰ ਕੇ
ਜੀਨ੍ਹੇ ਜਾਣਾ ਹੈ ਓਹ ਜਾਣਗੇ ਮਸੂਲ ਤਾਰ ਕੇ.
ੲਿੱਕ ਸਿੰਘ ਬੈਠਾ ਪੈਸੇ ੳੁਗਰਾਹੁੰਦਾ ਹੈ
ਦੂਜਾ ਖ਼ਾਲ਼ਸੲੀ ਨਿਸ਼ਾਨ ਨੂੰ ਝੁਲਾੳੁਂਦਾ ਹੈ
ਸਾਨੂੰ ਚੇਤੇ ਰੱਖੋ ਖ਼ਾਨੋ ਸਮਝਾੳੁਂਦਾ ਹੈ
ਖਾਨੋ! ਖ਼ਾਲ਼ਸਾ ਕਦੇ ਨ੍ਹੀਂ ਜਾਣਾ ਭੂਲ ਚਾਹੀਦਾ/ਚਾਹੀਦੈ
ਰਾਜ ਖ਼ਾਲਸੇ ਦਾ ਹੋ ਗਿਅਾ ਮਸੂਲ* ਚਾਹੀਦਾ/ਚਾਹੀਦੈ
ਰਾਜ ਖ਼ਾਲ਼ਸਾ ਕਰੇਗਾ ਸਦਾ ਜੱਗ ‘ਤੇ
ਭਾਂਵੇਂ ਤੁਰਨਾ ਕਿੳੁਂ ਨਾਂ ਪਵੇ ਅੱਗ ‘ਤੇ
ਜੋਸ਼ ਭਰਿਅਾ ਸਿੱਖੀ ਦੀ ਰਗ-ਰਗ ‘ਤੇ
ਚਾਲ ਸਮੇਂ ਦੀ ਨੂੰ ਚਾਹੀੲੇ ਚੱਲਣਾ ਵਿਚਾਰ ਕੇ
ਜੀਨ੍ਹੇ ਜਾਣਾ ਹੈ ਓਹ ਜਾਣਗੇ ਮਸੂਲ ਤਾਰ ਕੇ.
ਸਾਨੂੰ ਡਰ ਨ੍ਹੀਂ ਕੋੲੀ ਦਿੱਲੀ ਤੇ ਲਹੌਰ ਦਾ
ਕੰਮ ਕੌਮ ਦਾ ਸ਼ਹੀਦੀਅਾਂ ਨਾ ਸੌਰਦਾ
ਪਤਾ ਲੱਗਜੂ ਜ਼ਕਰੀੲੇ ਦੇ ਟੌਹਰ ਦਾ
ਕਰ ਪਲੋ-ਪਲੀ ਹੋਣਾ ਹੈ ਵਸੂਲ ਚਾਹੀਦਾ
ਰਾਜ ਖ਼ਾਲਸੇ ਦਾ ਹੋ ਗਿਅਾ ਮਸੂਲ* ਚਾਹੀਦਾ/ਚਾਹੀਦੈ
ਸਿੱਖ ਡਰਦਾ ਨਾਂ ਕਿਸੇ ਨੂੰ ਡਰਾੳੁਂਦਾ ਹੈ
ਸੋਧਾ ਜ਼ਾਲਮਾਂ ਲੁਟੇਰਿਅਾਂ ਨੂੰ ਲਾੳੁਂਦਾ ਹੈ
ਪੰਜੇ ਨਿਤ ੲਿਹ ਜ਼ੁਲਮ ਨਾਲ ਪਾੳੁਂਦਾ ਹੈ.
ਜਿੰਦ ਵਾਰੀੲੇ ਬੇਸ਼ਕ ਮੁੜੀੲੇ ਨਾ ਹਾਰ ਕੇ
ਜੀਨ੍ਹੇ ਜਾਣਾ ਹੈ ਓਹ ਜਾਣਗੇ ਮਸੂਲ ਤਾਰ ਕੇ.
ਸਿੱਖ ਕੌਮ ਦੇ ਨਿਸ਼ਾਨ ਖਾਨੋ! ਝੁਲਣੇ.
ਤੁਹਾਡੇ ਤਾਜ ਸਾਡੇ ਪੈਰਾਂ ਹੇਠ ਰੁਲਣੇ.
ਖ਼ੂਨ ਨਿੱਤ ਨ੍ਹੀਂ ਬੇਦੋਸ਼ਿਅਾਂ ਦੇ ਡੁਲਣੇ.
ਹੋਣਾ ਸਚ ਦਾ ਨੵੀਂ ਹੁਕਮ ਅਦੂਲ ਚਾਹੀਦਾ
ਰਾਜ ਖ਼ਾਲਸੇ ਦਾ ਹੋ ਗਿਅਾ ਮਸੂਲ* ਚਾਹੀਦਾ/ਚਾਹੀਦੈ
ਕਹਿੰਦਾ ਮਸਤ ਜਗੀਰ ਤੇ ਸੁਲਖਣਾ
ਝੰਡਾ ਕੌਮ ਦਾ ਸਿੰਘਾਂ ਨੇ ੳੁਚਾ ਰਖਣਾ ……..
………….
………
ਜੀਨ੍ਹੇ ਜਾਣਾ ਹੈ ਓਹ ਜਾਣਗੇ ਮਸੂਲ ਤਾਰ ਕੇ.
*ਕਰ ਜਾਂ ਟੈਕਸ
ਧਿਅਾਨਜੋਗ:  ਅਜੋਕੇ ਪ੍ਰਸੰਗ ‘ਚ ਖਾਨੋ ਦੀ ਥਾਂ ਬਿਪਰੋ/ਬਾਹਮਣੋ ਸਮਝ ਲਿਅਾ ਜਾਵੇ

Shaheed Bhai Nirmal Singh Chohla Kavishri

Download and Listen  Shaheeda Diyan Vaaran by Shaheed Bhai Nirmal Singh Cholha

1. Intro
17.81 MB · MP3
2. Sanghay Daya Panja Sathiya Musay Pind’ch Shaheedi Paiye
17.6 MB · MP3
3. Sada Jawani Maan Sanghaya Lohr Quam Nu Teri
12.02 MB · MP3
4. Sangha Kaum Lahi Khoon Baha Giya Hai
16.03 MB · MP3
5. SP Operation Da Karta Hai Operation Shera
11.12 MB · MP3
6. Eh Khoti Sarkar Barnala Di
12.68 MB · MP3
7. Jago
13.73 MB · MP3
8. Maut Khalse Toh Jeevan Mangdi Ah
6.86 MB · MP3

Videos of Shaheed Bhai Nirmal Singh Cholha

Shaheed Bhai Nirmal Singh Chohla Kavishri

Song Operation blue star 1984 Singer Bhai Jageer Singh Mast, Bhai Nirmal Singh Cholha,Bhai Sulkhan Singh Kala, Bhai Jarnal Singh Gill Lebal Lokrang Audio | Shaheed Bhai Nirmal Singh Chohla Kavishri

Shaheed Bhai Nirmal Singh Chohla Sahib – Khalse Di Sajna (Part1)

Shaheed Bhai Nirmal Singh Chohla Sahib – Khalse Di Sajna (Part2)

Shaheeda Diyan Vaaran

Kavishri Shaheed Bhai Sukhwinder Singh Sangha by Nirmal Singh Chohla Saab

Leave a Comment