About 1984 | Operation Blue StarFake EncounterShaheed Singh Lifes StoryTouching Sikh StoriesVideos

Shaheed Bhai Baldev Singh | Rai Chak | Fake Encounter

Shaheed Bhai Baldev Singh
Shaheed Bhai Baldev Singh
Birth
Religion Sikh
Date of birth 1966
(1469-10-20)
Place of birth Chandigarh
Date of Martyrdom  1990 (aged – 24)
Place of  Martyrdom  Village – Nare Pull of Pandhewall, Sidhwa ,Distt – Gurdaspur
Family
Parents : Sardar Joginder Singh and Mata Harbans Kaur
Brother/Sisters : Sukhdev Singh,Ranjit Singh and 1 elder Sister
Wife :
Children :  –
Other Details
Affiliation
Known for
Shaheedi killed by Inspector Makhan Singh in a Fake Encounter

ਨੱਬੇ ਕਾਨਵੇਂ ਦੀ ਗੱਲ ਹੈ ਪੰਜਾਬ ਦੀ ਸਿੱਖ ਨੌਜੁਆਨੀ ਦਾ ਘਾਣ ਸਿਖਰਾਂ ਤੇ ਸੀ !
ਗੁਰਦਾਸਪੁਰ ਜਿਲੇ ਦੇ ਧਾਰੀਵਾਲ ਥਾਣੇ ਵਿਚ ਮੱਖਣ ਸਿੰਘ ਨਾਮ ਦਾ ਐਸ. ਐੱਚ. ਓ. ਕਿਸੇ ਵੇਲੇ ਸਿਪਾਹੀ ਭਰਤੀ ਹੋਇਆ ਸੀ ਤੇ ਥੋੜੇ ਅਰਸੇ ਵਿਚ ਹੀ ਤਰੱਕੀ ਕਰ ਕੇ ਇੰਸਪੈੱਕਟਰ ਬਣ ਗਿਆ!
ਹੱਦੋਂ ਵੱਧ ਨਿਰਦਈ, ਤਰਸ ਤੋਂ ਕੋਹਾਂ ਦੂਰ ਵੱਸਦੀ ਜਾਲਿਮ ਸੋਚ, ਜ਼ੁਬਾਨ ਰੋਹੀ ਦੇ ਅੱਕ ਤੋਂ ਵੀ ਕੌੜੀ, ਚਪੇੜ ਤੇ ਗਾਲ ਪਹਿਲਾਂ ਕਰਨੀ ਤੇ ਗੱਲ ਬਾਅਦ ਵਿੱਚ..ਥੋੜੇ ਚਿਰ ਵਿਚ ਹੀ ਮੱਖਣ ਜ਼ੱਲਾਦ ਨਾਮ ਪੈ ਗਿਆ!
ਗੱਲ ਮਸ਼ਹੂਰ ਸੀ ਕੀ ਬੰਦਾ ਗੱਡੀ ਥੱਲੇ ਆਇਆ ਬਚ ਸਕਦਾ ਪਰ ਇਸਦੀ ਹਿਰਾਸਤ ਚੋਂ ਜਿਉਂਦਾ ਨੀ ਸੀ ਮੁੜਦਾ!
ਓਹਨੀ ਦਿੰਨੀ ਕੋਟਾ ਫਿਕ੍ਸ ਹੁੰਦਾ ਸੀ ਕੇ ਅੱਜ ਜਾਇਜ ਨਜਾਇਜ ਏਨੇ ਮਾਰਨੇ ਹੀ ਮਾਰਨੇ! ਨਾਮਤਰ ਆਟੇ ਨਾਲੋਂ ਬੇਹਿਸਾਬ ਘੁਣ ਜਿਆਦਾ ਪੀਹਿਆ ਜਾ ਰਿਹਾ ਸੀ ..ਕੋਈ ਅਪੀਲ ਦਲੀਲ ਨਹੀਂ ਸੀ ..ਝੂਠੇ -ਸੱਚਿਆਂ ਦਾ ਵੀ ਕੋਈ ਹਿਸਾਬ ਕਿਤਾਬ ਨੀ ਸੀ !
ਮੱਖਣ ਜ਼ੱਲਾਦ ਅਕਸਰ ਹੀ ਕੋਟਾ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਪੂਰੇ ਕਰ ਲਿਆ ਕਰਦਾ !
ਹਰ ਚੜਦੀ ਉਮਰ ਦਾ ਸਾਬਤ ਸੂਰਤ ਗੱਭਰੂ ..ਇਹਨਾਂ ਦੀ ਨਜਰ ਵਿਚ ਖਾੜਕੂ !
ਧਾਰੀਵਾਲ ਤੋਂ ਕੋਈ 6 ਕਿਲੋਮੀਟਰ ਦੂਰ ਪਿੰਡ ਰਾਇ -ਚੱਕ!
ਓਹਨੀਂ ਦਿਨੀਂ ਜਾਣਕਾਰਾਂ ਵਿਚੋਂ ਇੱਕ ਵੀਹਾਂ -ਬਾਈਆਂ (੨੦ -੨੨) ਸਾਲਾਂ ਦਾ ਬਲਦੇਵ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐਮ.ਏ. ਦਾ ਹੋਣਹਾਰ ਵਿਦਿਆਰਥੀ ਅੰਮ੍ਰਿਤਧਾਰੀ ਹੋਣ ਕਰਕੇ ਇਸਦੇ ਨਜ਼ਰੇ ਚੜ ਗਿਆ..
ਨਿੱਤ ਦਿਹਾੜੇ ਪੁਲਸ ਦੇ ਛਾਪੇ ਸ਼ੁਰੂ ਹੋ ਗਏ !
ਖੇਤਾਂ ਵਿਚ ਡੇਰਾ ਸੀ ਅਕਸਰ ਹੀ ਪੁਲਸ ਦੇਖ ਇਧਰ ਓਧਰ ਹੋ ਜਾਂਦਾ!
ਮਾਂ ਬਥੇਰੇ ਵਾਸਤੇ ਪਾਏ.. ਕੇ ਮੱਖਣ ਸਿਹਾਂ ਮੁੰਡਾ ਬੇਕਸੂਰ ਈ ..ਖਹਿੜਾ ਛੱਡ ਦੇ ਏਹਦਾ ਰੱਬ ਦਾ ਵਾਸਤਾ ਈ ..
ਅਗੋਂ ਕਹਿੰਦਾ, “ਛੱਡਣਾ ਨੀ ਬੁੜੀਏ, ਭਾਵੇਂ ਜਿਥੇ ਮਰਜੀ ਲੁਕਾ ਲੈ !”
ਅਖੀਰ ਓਹੀ ਗੱਲ ਹੋਈ
ਇੱਕ ਦਿਨ ਸਵੇਰੇ ਸਵੇਰੇ ਰੋਟੀ ਖਾਂਦਾ ਕਾਬੂ ਆ ਗਿਆ ..ਪਹਿਲਾਂ ਵੇਹੜੇ ਵਿਚ ਹੀ ਛੱਲੀਆਂ ਵਾਂਙ ਦੱਬ ਕੇ ਕੁੱਟਿਆ !
ਫੇਰ ਅਧਮੋਇਆ ਕਰ ਜਿਪਸੀ ਵਿਚ ਸੁੱਟ ਪਤਾ ਨੀ ਕਿਥੇ ਲੈ ਗਏ !
ਮਾਂ ਵਿਚਾਰੀ ਬਥੇਰਾ ਜਿਪਸੀ ਮਗਰ ਭੱਜੀ..ਪਰ ਵਾਹ ਨਾ ਗਈ ..!
ਕੁਝ ਦਿਨ ਬਥੇਰੀ ਦੌੜ ਭੱਜ ਕੀਤੀ ਪਰ ਅੱਗੋਂ ਸਾਫ ਮੁੱਕਰ ਜਾਇਆ ਕਰੇ ਕੇ ਮੈਂ ਚੁੱਕਿਆ ਹੀ ਨੀ
ਤੀਜੇ ਦਿਨ ਲਾਗੇ ਵਗਦੀ ਨਹਿਰ ਕੋਲ ਮੁਕਾਬਲਾ ਬਣਾ ਦਿੱਤਾ !
ਸੁੱਚਾ ਸਿੰਘ ਛੋਟੇਪੁਰ ਦੀ ਦੋਨੋ ਪਾਸੇ ਚੰਗੀ ਬਣਦੀ ਸੀ ..ਆਖਣ ਲੱਗਾ ਘੱਟੋ -ਘੱਟ ਲਾਸ਼ ਦੁਆ ਦਿੰਦਾ ਹਾਂ ..ਸੰਸਕਾਰ ਕਰ ਲਿਓ ਆਪੇ ..!
ਹੁਣੇ ਕਿਸੇ ਨੇ ਦੱਸਿਆ ਕੇ ..
ਅੰਮ੍ਰਿਤਸਰ ਦੇ ਕਿਸੇ ਹਸਪਤਾਲ ਵਿੱਚ ਮਰਨੇ ਪਏ ਦਾ ਅੰਤ ਬੜਾ ਹੀ ਭੈੜਾ ਹੋਇਆ !
ਬਲਦੇਵ ਸਿੰਘ ਦੀ ਮਾਂ ਅਕਸਰ ਜ਼ਿਦ ਕਰੀਏ ਕਰੇ ਕੇ ਕੋਈ ਉਸ ਹਸਪਤਾਲ ਲੈ ਚੱਲੋ ਜਿਥੇ ਮੱਖਣ ਸਿੰਘ ਭਰਤੀ ਹੈ ..
ਇੱਕ ਗੱਲ ਪੁੱਛਣੀ ਹੈ ਕਿ ਮਾਰਨ ਤੋਂ ਪਹਿਲਾਂ ਕਿਹੜੇ ਕਿਹੜੇ ਤਸੀਹੇ ਦਿੱਤੇ ਸੀ ਉਸ ਜੀਉਣ ਜੋਗੇ ਨੂੰ ਤੇ ਕੋਈ ਸੁਨੇਹਾ ਤੇ ਨਹੀਂ ਸੀ ਦੇ ਗਿਆ ਸੁਆਸ ਛੱਡਣ ਤੋਂ ਪਹਿਲਾਂ !
ਪਰ ਕਹਿੰਦੇ ਅਧਰੰਗ ਨਾਲ ਐਸਾ ਪਾਸਾ ਮਾਰਿਆ ਗਿਆ ਕਿ ਮੱਖਣ ਸਿੰਘ ਕੋਲੋਂ ਆਖਰੀ ਵੇਲੇ ਬੋਲਿਆ ਤੇ ਉਠਿਆ ਨੀ ਸੀ ਜਾਂਦਾ ..ਟੱਟੀ ਪਿਸ਼ਾਬ ਵੀ ਮੰਜੇ ਤੇ ਹੀ !

ਧੱਕਾ ਜਿਸਨੇ ਮਰਜ਼ੀ ਕੀਤਾ ਹੋਵੇ ਲੇਖਾ ਜੋਖਾ ਇਥੇ ਹੀ ਨਕਦੋ – ਨਕਦ ਪੂਰਾ ਕਰੀ ਜਾਂਦਾ ਉੱਪਰ ਵਾਲਾ ! ਝੂਠੇ ਨਜਾਇਜ ਮੁਕਾਬਲੇ ਬਣਾ ਬਣਾ ਕਮਾਏ ਕਿਸੇ ਲੇਖੇ ਨੀ ਲੱਗੇ! ਕਿਸੇ ਦੀ ਔਲਾਦ ਮਾੜੀ ਨਿੱਕਲੀ ਤੇ ਕੇਈ ਆਪ ਮੱਖਣ ਸਿੰਘ ਵਾਲੀ ਮੌਤ ਮਰੇ !
ਬਾਕੀ ਕੋਈ ਮੰਨੇ ਤੇ ਭਾਵੇਂ ਨਾ ਪਰ ਜੰਮਣ ਵਾਲੀਆਂ ਦੇ ਹਾਵੇ -ਹੌਕੇ ਅਸਮਾਨੀ ਬਿਜਲੀ ਬਣ ਅਕਸਰ ਹੀ ਇਹਨਾਂ ਜੱਲਾਦਾਂ ਤੇ ਡਿੱਗਦੇ ਰਹਿੰਦੇ ਨੇ !

Tags

Leave a Comment

This site uses Akismet to reduce spam. Learn how your comment data is processed.

Close
Close