HistoricalSant Jarnail Singh Ji Khalsa Bhindranwale

ਸੰਤ ਭਿੰਡਰਾਂਵਾਲਿਆਂ ਦੀ ਤਕਰੀਰ(ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ੧੩-੦੪-੧੯੮੩)

ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਿਸ਼ਾਹ ਜੀ ਦੀ ਸਾਜ਼ੀ ਨਿਵਾਜ਼ੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓੁ, ਸਭ ਸੰਗਤ ਗੱਜ ਕੇ ਬੁਲਾਉ,
ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫਤਹਿ ॥
ਗੁਰੁ ਪਿਆਰੇ ਖਾਲਸਾ ਜੀ,
ਪੰਜ ਪਿਆਲੇ ਪੰਜ ਪੀ ਛਟਮ ਪੀਰ ਬੈਠਾ ਗੁਰ ਭਾਰੀ ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ ॥
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ॥
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ ॥
ਮੀਰੀ ਪੀਰੀ ਦੇ ਮਾਲਕ ਦੇ ਅਸਥਾਨ ‘ਤੇ ਆਪਾਂ ਇੱਥੇ ਇਕੱਤਰ ਹੋਏ ਹਾਂ । ਮੈਂ ਅਰੰਭਤਾ ਵਿੱਚ ਸਾਰੀ ਸੰਗਤ ਨੂੰ, ਖਾਲਸੇ ਦੇ ਜਨਮ ਦਿਨ ਦੀ ਸੁਆਸ ਸੁਆਸ ਵਧਾਈ ਪੇਸ਼ ਕਰਦਾ ਹਾਂ । ਜੋ ਅੱਜ ਮਹਾਨ ਇਕੱਠ……, ਇਸ ਅਸਥਾਨ ਤੇ ਸਤਿਗੁਰੂ ਜੀ ਦੇ ਚਰਨ ਪਰਸਣ ਵਾਸਤੇ ਸੰਗਤ ਆਈ ਹੈ, ਇਹ ਆਮ ਇੱਕਠਾਂ ਦੀ ਤਰ੍ਹਾਂ ਨਹੀਂ । ਇਸ ਦਾ ਕੋਈ ਬੜਾ ਭਾਰੀ ਵਿਸ਼ੇਸ਼ ਪ੍ਰਯੋਜਨ ਹੈ, ਕੋਈ ਮਹੱਤਤਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਿਸ਼ਾਹ ਜੀ ਦੇ ਅਵਤਾਰ ਤੋਂ ਲੈ ਕੇ, ੧੫੨੮ ਬਿਕਰਮੀ ਤੋਂ ਹੁਣ ਦੇ ਸਮੇਂ ਤੱਕ ਸਿੱਖ ਕੌਮ ਇੱਕ ਬੜੇ ਭਾਰੀ ਸੰਘਰਸ਼ ਵਿੱਚ ਦੀ ਲੰਘ ਰਹੀ ਹੈ । ਸੱਚ ‘ਤੇ ਚੱਲਣ ਵਾਲਿਆਂ ਨੂੰ, ਚੱਕੀਆਂ ਪੀਸਣੀਆਂ ਪਈਆਂ ਪਰ ਚੱਕੀਆਂ ਪੀਸਣ ਤੋਂ ਉਪਰੰਤ ਜਿਹਨਾਂ ਲੋਕਾਂ ਨੇ ਪਿਹਾਈਆਂ ਸੀ, ਉਹਨਾਂ ਨੂੰ ਹੱਥ ਜੋੜ ਕੇ ਮੁਆਫੀਆਂ ਮੰਗਣੀਆਂ ਪਈਆਂ। ਇਸ ਤੋਂ ਪਿੱਛੋ ਜਦ ਸਮਾਂ ਆਇਆ, ਤੱਤੀ ਤਵੀ ਤੇ ਬੈਠਣਾ ਪਿਆ । ਸ਼ਾਂਤਮਈ ਢੰਗ ਨਾਲ ਚੱਲਦਿਆਂ ਹੋਇਆਂ ਤਸੀਹੇ ਸਹਾਰਨੇ ਪਏ । ਜਿਸ ਅਸਥਾਨ ਤੇ ਆਪਾਂ ਅੱਜ ਖੜੇ ਹਾਂ, ਇਸ ਅਸਥਾਨ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸੱਚੇ ਪਾਤਿਸ਼ਾਹ ਜੀ ਨੇ ੧੧ ਸਾਲ ਦੀ ਉਮਰ ਵਿੱਚ, ਕੁਝ ਨਿਯਮ (ਬਚਨ) ਕੀਤੇ ਸਨ। ਉਹਨਾਂ ਨਿਯਮਾਂ (ਬਚਨਾਂ) ਨੂੰ ਸੁਣ ਕੇ, ਕੁਝ ਕੁ ਡਰਪੋਕ ਲੋਕਾਂ ਦੇ ਮਨਾਂ ਵਿੱਚ, ਬੜੀ ਭਾਰੀ ਦਹਿਸ਼ਤ ਬੈਠੀ ਸੀ ਕਿ ਛੋਟੀ ਜਿਹੀ ਉਮਰ ਦੇ ਵਿੱਚ, ਇਤਨੇ ਕਰੜੇ ਬਚਨ ਕਹਿ ਦਿੱਤੇ ਹਨ । ਗੌਰਮੈਂਟ ਦੇ ਨਾਲ ਕਿਵੇਂ ਟਾਕਰਾ ਲਿਆ ਜਾ ਸਕਦਾ ? ਮਾਤਾ ਗੰਗਾ ਜੀ ਦੇ ਪਾਸ ਇਹ ਸੁਨੇਹਾ ਪਹੁੰਚਿਆ ਸੀ । ਸਤਿਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ ਸੀ, ਮਾਤਾ ਜੀ ਫਿਕਰ ਨਾ ਕਰੋ, ਸਮਾਂ ਆਵੇਗਾ ਹੱਕ ਲਵਾਂਗੇ । ਉਹ ਸਮਾਂ ਆਉਣ ਤੇ ਖਾਲਸਾ ਜੀ ਹੱਕ ਲਿਆ ਗਿਆ ਸੀ ।ਇਹ ਇਕੱਠ ਜਿਹੜਾ ਕੀਤਾ……। ਪੰਜਾਬ ਦੀ ਗੌਰਮੈਂਟ ਨੇ, ਸੈਂਟਰ ਦੀ ਗੌਰਮੈਂਟ ਨੇ ਜੋ ਅੱਤਿਆਚਾਰ ਕਰਨੇ ਸ਼ੁਰੂ ਕੀਤੇ ਆ, ਉਹ ਕੋਈ ਛੋਟੇ ਛੋਟੇ ਨਹੀਂ ਪੁਰਾਤਨ ਸਮੇਂ ਦੇ ਇਤਿਹਾਸਾਂ ਵਿੱਚੋ ਜਿਤਨਾ ਪੜ੍ਹਿਆ ਤੇ ਮਹਾਂਪੁਰਖਾਂ ਤੋਂ ਸੁਣਿਆਂ, ਉਹਨਾਂ ਸਾਰੇ ਹੀ ਪਾਪਾਂ ਨੂੰ ਇਸ ਵਰਤਮਾਨ ਜ਼ਕਰੀਏ ਦੀ ਹਕੂਮਤ ਨੇ ਮਾਤ ਪਾ ਦਿੱਤਾ । …… ਮੁੱਖ ਮੰਤਰੀ ਤੇ ਸੈਂਟਰ ਦੀ ਹਕੂਮਤ ਨੇ । ਅਸੀਂ ਕਿਸੇ ਹਿੰਦੂ ਨਾਲ ਜਾਂ ਕਿਸੇ ਮੁਸਲਮਾਨ ਨਾਲ ਵਿਤਕਰੇ ਭਰੀ ਗਲ ਕਹਿਣੀ ਠੀਕ ਨਹੀਂ ਸਮਝਦੇ, ਪਰ ਸਚਿਆਈ ਕਹਿਣ ਤੋਂ ਕਦੇ ਸੰਕੋਚ ਵੀ ਨਹੀਂ । ਖਾਸ ਕਰਕੇ ਨੌਜੁਆਨਾਂ ਨੂੰ ਵਿਸ਼ੇਸ਼ ਤੌਰ ਬੇਨਤੀ ਕਰਦਾਂ, ਸਮੁੱਚੇ ਤੌਰ ਤੇ ਸਾਰੀ ਸੰਗਤ ਨੂੰ, ਕਿ ਸਿੰਘੋ ਜੇ ਸੱਚ ਦੀ ਗੱਲ ਕਰੋ ਤਾਂ ਗੌਰਮੈਂਟ ਨੂੰ ਬੜੀ ਭਾਰੀ ਤਕਲੀਫ ਹੁੰਦੀ ਆ ਤੇ ਕਹਿੰਦੇ ਜੀ ਅੱਤਵਾਦੀ ਬੋਲਦੇ ਆ। ਸੱਚ ਕਹਿਣ ਤੋਂ……। ਮੈਂ ਤੁਹਾਡੇ ਚਰਨਾਂ ਵਿੱਚ ੫-੭ ਛੋਟੀਆਂ-ਛੋਟੀਆਂ ਗੱਲਾਂ ਕਹਿਣੀਆਂ, ਥੋੜੇ ਜਿਹੇ ਸਮੇਂ ਵਿੱਚ, ਕਿਉਂਕਿ ਪ੍ਰਧਾਨ ਸਾਹਿਬ ਜੀ ਨੇ ਆਪਾਂ ਨੂੰ ਪ੍ਰੋਗਰਾਮ ਦੇਣਾ ਤੇ ਆਪਾਂ ਸਾਰਿਆਂ ਨੇ ਸੁਣਨਾ ਤੇ ਉਹਦੇ ਤੇ ਹੁਕਮ ਦੇ ਉੱਪਰ ਫੁੱਲ ਚੜ੍ਹਾਉਣੇ ਆਂ, ਆਗਿਆ ਮੰਨਣੀ ਆਂ । ਆਪਣੇ ਵਿੱਚ ਹਿੰਦੂ ਵੀਰ ਵੀ ਕੁਝ ਆਏ ਆ, ਬਾਹਰ ਖੜ੍ਹੇ ਆ ।
ਸਿੱਖਾਂ ਦੀ ਨੌਜੁਆਨ ਲੜਕੀ ਨੂੰ ਨੰਗਿਆਂ ਕਰਕੇ, ਉਹਦੇ ਪਿਤਾ ਨੂੰ ਉਹਦੇ ਉੱਪਰ ਖਾਲਸਾ ਸੀ ਪਾਇਆ ਗਿਆ । ਘੱਲ ਖੁਰਦ ਥਾਨੇ ਵਿੱਚ, ਮੋਗਾ ਤਹਿਸੀਲ ਵਿੱਚ । ਸਿੱਖਾਂ ਦੀ ਲੜਕੀ ਨੂੰ ਨੰਗਿਆਂ ਕਰਕੇ ਦਾਉ ਕੇ ਪਿੰਡ ਵਿੱਚ ਝਿਊਰ ਸਿੱਖਾਂ ਨੂੰ ਜਿਹਨਾਂ ਨੂੰ ਆਪਾਂ ਮਹਿਰੇ ਸਿੰਘ ਕਹਿਨੇ ਆਂ……। ਉਹਨਾਂ ਦੀ ਲੜਕੀ ਨੂੰ ਨੰਗਿਆਂ ਕਰਕੇ ਸਵਰਨ ਸਿੰਘ ਡੀ.ਐਸ.ਪੀ ਤਰਨ ਤਾਰਨ ਵਾਲੇ ਨੇ ਆਪਣੇ ਸਮੇਂ ਦੇ ਵਿੱਚ, ਉਹਨੂੰ ਅਸਥਨਾਂ ਤੋਂ ਪਕੜ ਕੇ, ਨੰਗਿਆਂ ਕਰਕੇ ਪਿੰਡ ਵਿੱਚ ਫੇਰਿਆ । ਕਿਸੇ ਹਿੰਦੂ ਦੀ (ਬੇ-ਇਜ਼ਤੀ) ਹੋਈ ਇਸ ਤਰ੍ਹਾਂ ? ਇੱਕ ਵੀ ਦੱਸ ਦਿਉ ਪੰਜਾਬ ਵਿੱਚ ਕੋਈ ਮਿਸਾਲ ਹੋਵੇ। ਕੇਵਲ ਸਿੱਖਾਂ ਦੇ ਘਰਾਂ ਨੂੰ ਅੱਗ ਲੱਗੀ ਆ, ਪੁਲੀਸ ਵੱਲੋਂ। ਸਾਰੇ ਪੰਜਾਬ ਵਿੱਚ ਪੁਲੀਸ ਵੱਲੋਂ ਇੱਕ ਵੀ ਹਿੰਦੂ ਦਾ ਘਰ ਸਾੜਿਆ, ਕੋਈ ਸਿੱਧ ਕਰ ਦੇਵੇ ? ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਸਾੜਨਾ ਚਾਹੀਦਾ, ਪਰ ਜਿਹੜੇ ਕਹਿੰਦੇ ਆ ਨਾ ਕਿ ਸਿੱਖ ਐਵੇਂ ਹੀ ਝੂਠ ਬੋਲੀ ਜਾਂਦੇ ਆ, ਅਕਾਲੀਆਂ ਨੂੰ ਸਭਾਅ ਪੈ ਗਿਆ, ਜੇਲ੍ਹਾਂ ‘ਚ ਜਾਣ ਦਾ ਤੇ ਮਰਨ ਦਾ (ਪਰ) ਅਸੀਂ ਵਿਤਕਰਾ ਕੋਈ ਨਹੀਂ ਕਰਦੇ। ਤੁਹਾਡੇ ਸਾਹਮਣੇ ਮੈਂ ਬੇਨਤੀ ਕਰਨੀ ਚਾਹੁੰਨਾ, ਇਹਨਾਂ ਵਿੱਚੋ ਜਿੰਨੀਆਂ ਗੱਲਾਂ ਤੁਹਾਡੇ ਚਰਨਾਂ ਵਿੱਚ ਮੈਂ ਕਹਿਣ ਲੱਗਾ ਹਾਂ, ਇੱਕ ਗੱਲ ਵੀ ਕੋਈ ਸੈਂਟਰ ਦਾ ਵਜ਼ੀਰ ਦਲੀਲ ਦੇ ਕੇ, ਪੰਜਾਬ ਦਾ ਵਜ਼ੀਰ ਕੋਈ ਦਲੀਲ ਦੇ ਕੇ, ਝੂਠੀ ਸਿੱਧ ਕਰ ਦੇਵੇ, ਮੈਂ ਤਖਤ ‘ਤੇ ਖਲੋ ਕੇ ਪ੍ਰਣ ਕਰਦਾਂ, ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ ਵਿੱਚ ਰੱਖ ਦਿਆਂਗਾ ।
ਸੰਗਤ ਵਲੋਂ ਜੈਕਾਰਾ:ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ
ਇੰਨੇ ਭਾਰੇ ਵਿਤਕਰੇ ਹੋ ਰਹੇ ਆ । ਆਜ਼ਾਦ ਦੇਸ਼ ਹੋਵੇ, ੧੦੦ ਦੇ ਵਿੱਚੋਂ ੮੩ ਸਿਰ ਤੁਸਾਂ ਨੇ ਦਿੱਤੇ ਹੋਣ, ਇਹਨਾਂ ਪੱਗਾਂ ਵਾਲੇ ਵੀਰਾਂ ਨੇ ਤੇ ਆਜ਼ਾਦ ਦੇਸ਼ ਵਿੱਚ ਲਕੀਰ ਖਿੱਚੀ ਜਾਵੇ । ਜੇ ਹਿੰਦੁਸਤਾਨ ਵਿੱਚ ਖੇਡਾਂ ਹੋ ਰਹੀਆ (ਤਾਂ) ਪੱਗ ਵਾਲਾ ਤੇ ਸਿੰਘ ਨਾਂਅ ਵਾਲਾ ਨਹੀਂ ਉਥੇ ਜਾ ਸਕਦਾ (ਪਰ) ਟੋਪੀ ਵਾਲਾ ਉਥੇ ਜਾ ਸਕਦਾ। (ਟੋਪੀ ਵਾਲਾ) ਅਮਰੀਕਾ’ਚੋਂ ਆ ਸਕਦਾ (ਪਰ) ਸਿੱਖ ਨਹੀਂ ਆ ਸਕਦਾ । ਇਹ… ਕੀ ਆਜ਼ਾਦ ਹਾਂ ਆਪਾਂ ? ਕ੍ਰਿਪਾਨ’ਤੇ ਪਾਬੰਦੀ ਲਾ ਦਿੱਤੀ, ਅਖੇ ਜੀ ਕ੍ਰਿਪਾਨ ਸ਼ਸਤਰ ਆ, ਇਹਦੇ ਡਰ ਨਾਲ ਜਹਾਜ਼ ਅਗਵਾਹ ਕੀਤਾ ਗਿਆ । ਮੈਨੂੰ ਇੱਕ ਵਜੀਰ ਮਿਲਿਆ ਸੀ ਸੈਂਟਰ ਦਾ, ਕਹਿੰਦਾ ਜੀ ਆਹ ਕ੍ਰਿਪਾਨ ‘ਤੇ ਤਾਂ ਪਾਬੰਦੀ ਲਾਈ ਆ……। ਮੈਂ ਉਹਨੂੰ ਪੁੱਛ ਲਿਆ ਭਈ ਇੱਕ ਗੇਂਦ ਦੇ ਨਾਲ, ਇੱਕ ਸੇਬ ਦੇ ਨਾਲ ਵੀ ਜਹਾਜ ਅਗਵਾਹ ਕੀਤਾ । ਅਖੇ ਜੀ ਉਹ ਗੋਲ ਸੀ ਗੋਲ, ਅਖੇ ਉੇਹਦਾ ਡਰ ਸੀ ਗਾ (ਕਿ) ਕਿਤੇ ਬੰਬ ਨਾ ਹੋਵੇ । ਮੈਂ ਕਿਹਾ ਫਿਰ ਗੋਲ ਤਾਂ, ਸੇਬ ਸਾਰੇ ਗੋਲ, ਨਾਸ਼ਪਤੀਆਂ ਗੋਲ, ਸੰਤਰੇ ਗੋਲ, ਗਰਨੇਡ ਗੋਲ, ਆਹ ਗੱਡੀਆਂ ਦੇ ਟਾਇਰ ਗੋਲ, ਰੇਲ ਗੱਡੀਆਂ ਦੇ ਚੱਕੇ, ਪਹੀਏ ਗੋਲ, (ਫਿਰ ਇਹ) ਸਾਰੇ ਸਮੁੰਦਰ ‘ਚ ਰੋੜ ਦਿਉ । ਇਹਨਾਂ ‘ਤੇ ਪਾਬੰਦੀ ਲਾ ਦਿਉ, ਜੇ ਗੋਲ ਚੀਜ਼ ਦਾ ਈ ਡਰ ਆ ।
ਪੰਡਿਤਾਂ ਦੇ ਘਰੇ ਜੰਮੀ ਬੀਬੀ ਇੰਦਰਾ ਗਾਂਧੀ, ਜਨਤਾ ਦੀਆਂ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਨਿਸਟਰ । ੧੯੭੭ ਵਿੱਚ ਉਹਦੇ ਕੀਤੇ ਕਰਮਾਂ ਅਨੁਸਾਰ, ਜੱਜ ਨੇ ਉਹਨੂੰ ਸਜਾ ਦਿੱਤੀ। ਸਜਾ ਭੁਗਤਣ ਵਾਸਤੇ ਤਿਹਾੜ ਜੇਲ੍ਹ ਵਿੱਚ ਗਈ, ਤਿਹਾੜ ਜੇਲ੍ਹ ਵਿੱਚ ਜਾਣ ਦੇ ਟਾਈਮ ‘ਤੇ ਉਹਦੇ ਸਹਿਯੋਗੀ ਪਾਂਡੇ ਹੁਰਾਂ ਨੇ ਖਾਲਸਾ ਜੀ ਜਹਾਜ ਅਗਵਾਹ ਕੀਤਾ ।ਪਰ ਉਹਨਾਂ ਲੋਕਾਂ ਨੂੰ ਕੁਰਸੀਆਂ ਮਿਲੀਆਂ ਤੇ ਜੇ ਸਿੱਖਾਂ ਦੇ ਇਸ਼ਟ ਨੂੰ ਚੰਦੋ ਕਲਾਂ ਵਿੱਚ……, ਜਥੇ ਦੀਆਂ ਬੱਸਾਂ ਵਿੱਚ ਪੋਥੀਆਂ ਸਾੜ ਦਿੱਤੀਆਂ । ਸਿੱਖਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਵੱਜੀਆਂ, ਮਹਿਤੇ ੨੦ ਸਤੰਬਰ ਨੂੰ ਦਾਸ ਦੀ ਗ੍ਰਿਫਤਾਰੀ ਦੇ ਪਿੱਛੋ, ਨਿਹੱਥੇ ਸਿੰਘਾਂ’ਤੇ ਬਿਨਾਂ ਕਾਰਨ ਗੋਲੀਆਂ ਮਾਰ ਕੇ ਡੇਢ ਦਰਜਨ ਭੁੰਨ ਦਿੱਤੇ ਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਕ੍ਰਿਪਾਨ ਵਾਲੇ ਨੇ ਜਹਾਜ ਅਗਵਾਹ ਕਰ ਲਿਆ , ਉਹਨਾਂ ਨੂੰ ਦੇਸ਼ ਨਿਕਾਲਾ……। ਕਹਿੰਦੇ ਸਿੱਖ ਫਿਰਕਾਪ੍ਰਸਤ ਆ । ਇੱਕ ਪੰਡਿਤਾਂ ਦੀ ਬੀਬੀ ਵਾਸਤੇ ਜਹਾਜ ਅਗਵਾਹ ਹੋ ਸਕਦਾ, ਸਿੱਖਾਂ ਦੇ ਇਸ਼ਟ ਦੇ ਸੰਬੰਧ ਵਿੱਚ ਜਹਾਜ ਅਗਵਾਹ ਨਹੀਂ ਹੋ ਸਕਦਾ । ਕੀ ਇਹ ਆਜ਼ਾਦੀ ਆ ? ਉਸ ਤੋਂ ਪਿੱਛੋ ੪ ਅਗਸਤ ਨੂੰ ਭਾਈ ਗੁਰਬਖਸ ਸਿੰਘ ਨੇ ਜਹਾਜ ਅਗਵਾਹ ਕੀਤਾ, ਉਹਦੀ ਲੱਤ ‘ਚ ਟੀਕਾ ਲਾ ਕੇ ਲੱਤ ਗਾਲੀ ਗਈ । ੨੦ ਅਗਸਤ ਨੂੰ ਮਨਜੀਤ ਸਿੰਘ ਨੇ ਅਥਵਾ ਮੁਸੀਬਤ ਸਿੰਘ ਨੇ ਜਹਾਜ ਅਗਵਾਹ ਕੀਤਾ ,ਉਹਦੇ ਗੋਲੀ ਮਾਰ ਕੇ ਮਾਰਿਆ । …… ਕਹਿੰਦੇ ਸਿੱਖ ਫਿਰਕਾਪ੍ਰਸਤ ਆ । ਸਿੱਖ ਆਪਣੀ ਪੱਗ ਵਾਸਤੇ, ਆਪਣੀ ਧੀ ਭੈਣ ਦੀ ਇਜ਼ਤ ਬਚਾਉਣ ਵਾਸਤੇ, ਆਪਣੇ ਇਸ਼ਟ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ, ਜਹਾਜ ਅਗਵਾਹ ਨਹੀਂ ਕਰ ਸਕਦਾ, ਪਰ ਜੇ ਟੋਪੀ ਪਾਈ ਆ ਤੇ ਕੰਨ ਨਾਲ ਜਨੇਊ ਲਪੇਟਿਆ, ਉਹ ਜਹਾਜ ਜਿੱਥੇ ਮਰਜ਼ੀ ਲੈ ਜਾਵੇ, ਉਹਨੂੰ ਕੋਈ ਪਾਬੰਦੀ ਨਹੀਂ । ਕੀ ਇਹ ਆਜ਼ਾਦੀ ਆ ? ਇੰਨਾ ਧੱਕਾ ਕਿਉਂ ਇਹ ?
ਹਿੰਦੁਸਤਾਨ ਵਿੱਚ, ਹਿੰਦੁਸਤਾਨ ਦੀ ਆਜ਼ਾਦੀ ਤੋਂ ਪਿੱਛੋਂ, ਕਿਸੇ ਹਿੰਦੂ ਨੇ, ਹਿੰਦੀ ਬੋਲਣ ਵਾਸਤੇ, ਹਿੰਦੀ ਸੂਬਾ ਲੈਣ ਵਾਸਤੇ, ਹਿੰਦੂ ਧਾਰਮਿਕ ਮੰਦਰ ਉੱਪਰ ਮੰਦਰ ਉਪਰ ਗੱਡੀ ਦਾ ਨਾਂਅ ਰਖਵਾਉਣ ਵਾਸਤੇ, ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ, ਹਿੰਦੂ ਧਾਰਮਿਕ ਚਿੰਨ ਜਨੇਊ ਨੂੰ ਆਪਣੇ ਗਾਤਰੇ ਰੱਖਣ ਵਾਸਤੇ, ਇੰਨੀ ਸੰਗਤ ਵਿੱਚੋਂ ਇੱਕ ਵੀ ਦੱਸੋ, ਇੱਕ ਘੰਟੇ ਦੀ ਕੈਦ ਕੱਟੀ ਆ ਕਿਸੇ ਹਿੰਦੂ ਨੇ ? ਉਹਨਾਂ ਨੂੰ ਬੈਠਿਆਂ ਬੈਠਾਇਆਂ ਨੂੰ ਸਾਰਾ ਕੁਝ ਮਿਲ ਗਿਆ । ਜੇ ਤੁਸੀਂ ਪੰਜਾਬੀ ਬੋਲੀ ਬੋਲਣੀ ਆਂ, ਪੰਜਾਬੀ ਸੂਬਾ ਲੈਣਾ, ੫੭ ਹਜ਼ਾਰ ਤੁਸੀਂ (ਜੇਲ੍ਹ) ਜਾਉ। ਇੰਦਰਜੀਤ ਸਿੰਘ ਵਰਗੇ ਭੁਝੰਗੀਆਂ ਨੂੰ ਵੱਡ ਕੇ ਖੂਹ’ਚ ਤੁਸੀਂ ਸੁਟਵਾਉ । ਆਪਣਾ ਖੁਨ ਤੁਸੀਂ ਡੋਲੇ, ਤੇ ਹਰਿਆਣਾ ਤੇ ਹਿਮਾਚਲ ਇਹਨਾਂ ਨੂੰ ਮਿਲ ਜਾਵੇ । ਜੇ ਤੁਸੀਂ ਹਰਿਮੰਦਰ ਸਾਹਿਬ ਦੇ ਨਾਂਅ ਉੱਪਰ, ਗੱਡੀ ਦਾ ਨਾਅ ਰਖਾਉਣਾ । ਜੇ ਅੰਮ੍ਰਿਤਸਰ ਸ਼ੀਹਰ ਨੂੰ ਪਵਿੱਤਰ ਦਰਜਾ ਕਰਾਰ ਦਿਵਾਉਣਾ । ਜੇ ਤੁਸੀਂ ਆਪਣੇ ਗਾਤਰੇ ਕ੍ਰਿਪਾਨ ਪਹਿਨਣੀ ਆਂ ਤੇ ਪ੍ਰਧਾਨ ਦਾ ਹੁਕਮ ਮੰਨ ਕੇ ਸ਼ਾਂਤੀ ਰੱਖਣੀ ਆਂ (ਤਾਂ) ੧ ਲੱਖ ਤੋਂ ਵੱਧ ਜੇਲ੍ਹਾਂ ਭਰੋ । ੨੦੦ ਦੇ ਕਰੀਬ ਸ਼ਹੀਦੀਆਂ ਦਿਉ ਤੇ ਫਿਰ ਵੀ ਫਿਰਕਾਪ੍ਰਸਤ, ਅੱਤਵਾਦੀ ਤੇ ਵੱਖਵਾਦੀ । ਇਹ ਸਾਰਾ ਦੋਸ਼ ਆਪਣੇ ‘ਤੇ ਕਿਉ ਆਂ ? ਕਿਉਂਕਿ ਆਪਾਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ । ਮੈਂ ਤੁਹਾਡੇ ਕੋਲੋਂ ਸੰਤਾਂ ਦੇ ਪ੍ਰਣ ਕਰਾਉਣ ਤੋਂ ਪਹਿਲਾਂ, ਇੱਕ ਹੋਰ ਪ੍ਰਣ ਕਰਵਾਕੇ ਬਾਹਾਂ ਖੜੀਆਂ ਕਰਾਉਣੀਆਂ ਚਾਹੁੰਨਾ ਤੇ ਫਿਰ ਸਮਾਪਤੀ ਕਰਾਂਗਾ ।
ਖਾਲਸਾ ਜੀ ਗੁਲਾਮੀ ਚੁਕਣੀ ਆ । ਮੈਂ ਇਹ ਵੀ ਬੇਨਤੀ ਕਰਾਂਗਾ, ਜਦੋਂ ਸੰਤ ਜੀ ਪ੍ਰਣ ਪੱਤਰ ਸੁਨਾਉਣਗੇ, ਉਦੋਂ ਪਿਛੋਂ ਬਾਹਾਂ ਉਹ ਵੀਰ ਖੜੇ ਕਰਿਉ, ਜਿਹੜੇ ਘਰੇ ਫਤਹਿ ਬੁਲਾ ਕੇ ਆਏ ਆ ਤੇ ਮਨ ‘ਚ ਨਿਸ਼ਚਾ ਲੈ ਕੇ ਆਏ ਆ ਕਿ ਅਸੀਂ ਆਪਣੀਆਂ ਭੈਣਾਂ ਦੀ ਇਜ਼ਤ ਬਚਾਉਣੀ ਆਂ । ਅਸੀਂ ਸ਼ਾਂਤੀ ਦੇ ਹਾਮੀ ਰਹਿਣਾ, ਅਸੀਂ ਆਪਣੇ ਇਸ਼ਟ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ ਤੇ ਜਿਹਨਾਂ ਜਾਲਮਾਂ ਨੇ ਸਾਡੀਆਂ ਭੈਣਾਂ ਤੇ ਧੀਆਂ ਦੀ ਇਜ਼ਤ ਲੁੱਟੀ ਆ ਤੇ ਸਾਡੇ ਇਸ਼ਟ ਨੂੰ ਅੱਗ ਲਾਈ ਆ, ਸਾਡੇ ਧਾਰਮਿਕ ਅਸਥਾਨਾਂ ਦਾ ਅਪਮਾਨ ਕੀਤਾ ਤੇ ਗੁਟਕੇ ਫੜਕੇ ਸੜਕਾਂ ਤੇ ਬੈਠ ਕੇ ਬਾਣੀ ਪੜ੍ਹਨ ਵਾਲਿਆਂ ਦੇ ਵਿੱਚ ਦੀ ਗੋਲੀਆਂ ਲੰਘਾਈਆਂ, ਉਹਨਾਂ ਤੋਂ ਹੱਕ ਲੈਣਾ, ਉਹ ਸੰਤਾਂ ਦੇ ਕਹਿਣ ਦੇ ਟਾਈਮ ਤੇ ਬਾਹਾਂ ਖੜੀਆਂ ਕਰਿਉ। ਦੂਜੇ ਇਥੇ ਜੇ ਬਾਹਾਂ ਖੜੀਆਂ ਕਰਕੇ ਆਪਾਂ ਮੁਕਰੇ ਤੇ ਗੁਰੂ ਕੇ ਦੇਣਦਾਰ ਹੋਵਾਂਗੇ, ਚੇਤਾ ਰੱਖ ਲਿਉ ।
ਜੈਕਾਰਾ:ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ ॥
ਇੱਕ ਸੰਤਾਂ ਤੋਂ ਪਹਿਲਾਂ ਦਾਸ ਨੇ ਤੁਹਾਡੀਆਂ ਬਾਹਾਂ ਖੜੀਆਂ ਕਰਾਉਣੀਆਂ, ਤੁਹਾਨੂੰ ਅੱਤਵਾਦੀ ਬਣਾਉਣਾ ਤੇ ਅੱਤਵਾਦੀ ਬਣਨ ਵਾਸਤੇ ਬਾਂਹ ਉਹ ਖੜੀ ਕਰਿਉ, ਜਿਹਨੇ ਅੱਤਵਾਦੀ ਵਾਲਾ ਕੰਮ ਕਰਨਾ । ਦਾਸ ਨੂੰ ਅੱਤਵਾਦੀ ਦਾ ਖਿਤਾਬ ਗੋਰਮੈਂਟ ਨੇ ਦਿੱਤਾ । ਜਿਹੜਾ ਅੰਮ੍ਰਿਤ ਛਕਾਵੇ ਤੇ ਆਪ ਦਾ ਛਕਿਆ, ਜਿਹੜਾ ਬਾਣੀ ਆਪ ਪੜ੍ਹਦਾ ਤੇ ਦੂਜਿਆਂ ਨੂੰ ਪੜ੍ਹਾਵੇ, ਆਪ ਕਥਾ ਕਰੇ ਤੇ ਦੂਜਿਆਂ ਤੋਂ ਕਥਾ ਕਰਾਵੇ, ਕਥਾ ਤੇ ਕੀਰਤਨ ‘ਤੇ ਸ਼ਰਧਾ ਹੋਵੇ, ਸਤਿਗੁਰੂ ਗਰੰਥ ਸਾਹਿਬ ਨੂੰ ਆਪਣਾ ਬਾਪੂ, ਪਿਉ ਤੇ ਇਸ਼ਟ ਮੰਨਦਾ ਹੋਵੇ, ਧੀਆਂ ਭੈਣਾਂ ਦੀ ਇਜ਼ਤ ਰੱਖਣ ਦਾ ਸਾਂਝੀਵਾਲ ਹੋਣ ਦੀ ਪ੍ਰੇਰਨਾ ਦੇਵੇ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇੱਕਠੇ ਕਰੇ, ਪੰਥ ਦੀ ਡਟ ਕੇ ਹਮਾਇਤ ਕਰੇ ਤੇ ਸਤਿਗੁਰੂ ਗਰੰਥ ਸਾਹਿਬ ਦੇ ਲੜ ਲਾਵੇ……। ਇਹੋ ਜਿਹਾ ਕੰਮ ਕਰਨ ਵਾਲਿਆਂ ਦਾ ਨਾਮ ਹੈ ਅੱਤਵਾਦੀ……ਗੌਰਮੈਂਟ ਨੇ ਕੰਮ ਇਹ ਕਿਹਾ। ਮੈਂ ਇਹੋ ਜਿਹਾ ਅੱਵਾਦੀ ਆਂ, ਜਿਹੋ ਜਿਹਾ ਤੁਹਾਨੂੰ ਦੱਸਿਆ ਤੇ ਤੁਹਾਡਿਆਂ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ, ਜੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ’ਚ, ਇਸ਼ਟ ਦੇ ਸਤਿਕਾਰ ਕਾਇਮ ਰੱਖਣ ਦੇ ਹੱਕ ਵਿੱਚ, ਤੁਸੀਂ ਸਹਿਮਤ ਹੋ, ਇਹੋ ਜਿਹੇ ਅੱਤਵਾਦੀ ਹੋ ਤੇ ਜਦੋਂ ਮੈਂ ਜੈਕਾਰਾ ਛੱਡਾਂਗਾ ਉਦੋਂ ਬਾਹਾਂ ਖੜੀਆਂ ਕਰਿਉ ਤੇ ਜਿਹੜਾ ਚਰਖੇ ਤੇ ਬਕਰੀ ਦਾ ਸਿੱਖ ਆ, ਜਿਹੜਾ ਰਾਧਾ ਸੁਆਮੀਆਂ ਤੇ ਨਕਰਧਾਰੀਆਂ ਦਾ ਸਿੱਖ ਆ, ਜਿਹੜਾ ਦੇਹਧਾਰੀਆਂ ਤੇ ਪਖੰਡੀਆਂ ਦਾ ਸਿੱਖ ਆ, ਜਿਹੜਾ ਕਬਰ ਤੇ ਮੜ੍ਹੀ ਦਾ ਸਿੱਖ ਆ, ਜੰਡ ਨੂੰ ਸੰਧੂਰ ਭੁੱਕਣ ਦਾ ਤੇ ਪਿੱਪਲ ਨੂੰ ਪਾਣੀ ਪਾਉਣ ਦਾ ਸਿੱਖ ਆ, ਉਹ ਬਾਂਹ ਖੜ੍ਹੀ ਨਾ ਕਰਿਉ । ਜਿਹੜਾ ਸਤਿਗੁਰੂ ਦਾ ਸਿੱਖ ਆ ਤੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ ਵਿੱਚ ਆ, ਪੰਥ ਦਾ ਹਾਮੀ ਆ, ਉਹ ਅੱਤਵਾਦੀ ਬਣਨ…… ਯਾਦ ਰੱਖ ਲਿਉ ਇਥੇ । ਮੈਂ ਇਹੋ ਜਿਹਾ ਹਾਂ ਤੇ ਇਹੋ ਜਿਹਾ ਰਹਿਣਾ । ਜ਼ਿੰਦਗੀ ਵਿੱਚ ਹੱਕ ਵੀ ਲੈਣਾ (ਪਰ) ਇਹ ਹੁਣ ਤੁਸੀਂ ਸੋਚ ਲਿਉ ਬਣਨਾ ਕਿ ਨਹੀਂ, ਮੈਂ ਤਾਂ ਹਾਂ ।
ਸੰਤ – ਬੋਲੇ ਸੋ ਨਿਹਾਲ ॥
ਸੰਗਤ – ਸਤਿ ਸ੍ਰੀ ਅਕਾਲ ॥
ਮੈਂ ਆਪਣੇ ਵੱਲੋ ਸਾਰੀ ਸੰਗਤ ਦਾ ਧੰਨਵਾਦ ਕਰਦਾਂ, ਜਿਤਨੇ ਵਲੰਟੀਅਰ ਇਥੇ ਆਏ ਆ ਤੇ ਸੰਤ ਜੀ ਪ੍ਰਣ ਕਰਾਉਣਗੇ। ਉਹ ਜੋ ਜੋ ਪੜ੍ਹ ਕੇ ਸੁਣਾਉਣਗੇ, ਉਹਦੇ ‘ਤੇ ਆਪਾਂ ਹਮਾਇਤ ਕਰਨੀ ਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਉਹਦੀ ਪ੍ਰਵਾਨਗੀ ਦੇਣੀ ਆਂ। ਭਾਵੇਂ ਸਾਰੇ ਤਾਂ ਆ ਨਹੀਂ ਸਕੇ ਅਜੇ, ਪਰ ਬਾਬਾ ਜੀ ਹੁਰਾਂ ਨੇ ਦੱਸਿਆ ਕਿ ਨੰਬਰਵਾਰ ਸਮੇਂ ਦੇ ਮੁਤਾਬਕ ਬਾਕੀ ਦੀ ਵੀ ਗਿਣਤੀ ਹੋ ਜਾਵੇਗੀ।
ਸੀ.ਆਈ.ਡੀ. ਵਾਲਿਉ ਤੇ ਪੁਲੀਸ ਵਾਲਿਉ, ਤੁਸੀਂ ਵੀ ਬਾਹਾਂ ਖੜੀਆਂ ਕੀਤੀਆਂ ਜਾਂ ਤਾਂ ਬੰਦੇ ਬਣ ਕੇ ਤੇ ਗੁਰੁ ਕੇ ਸਿੱਖ ਬਣ ਕੇ, ਉਧਰੋਂ ਛੱਡੋਂ ਖਹਿੜਾ ਤੇ ਇਧਰ ਹੋ ਜਾਉ ।
ਜੈਕਾਰਾ:ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ ॥
ਕਿaੁਂਕਿ ਕੁਝ ਸੀ.ਆਈ.ਡੀ ਤੇ ਪੁਲੀਸ ਵਾਲਿਆਂ ਨੂੰ ਮੈਂ ਜਾਣਦਾ ਵੀ ਆਂ, ਜਿਹੜੇ ਇਥੇ ਬੈਠੇ ਆ । ਦਾਹੜੇ ਵੀ ਖੁੱਲੇ ਆ, ਕ੍ਰਿਪਾਨਾਂ ਵੀ ਉੱਪਰ ਦੀ ਆ, ਪੱਗਾਂ ਵੀ ਬੜੀਆਂ ਬੀਬੀਆਂ ਬੱਧੀਆਂ ਤੇ ਇਥੇ ਕੇਵਲ ਇਸ ਵਾਸਤੇ ਆਏ ਆ ਕਿ ਲੌਂਗੋਵਾਲ ਤੇ ਭਿੰਡਰਾਂਵਾਲੇ ਨੇ ਬੋਲਣਾ ਕੀ ਆ ? ਉਹ ਪ੍ਰੇਮੀਓਂ ਸੀ.ਆਈ.ਡੀ. ਉਹਦੀ ਲਈ ਦੀ ਹੁੰਦੀ ਆ, ਜਿਸ ਬੰਦੇ ਨੇ ਕਮਰੇ ‘ਚ ਹੋਰ ਗੱਲ ਕਹਿਣੀ ਤੇ ਬਾਹਰ ਹੋਰ ਤੇ ਸਟੇਜ ‘ਤੇ ਦੂਜਿਆਂ ਕੋਲੋ ਹੋਰ । ਇਥੇ ਗੱਲ ਨਿਕਲਣੀ ਇੱਕੋ ਇੱਕ ਮੂੰਹੋਂ, ਉਹਦੀ ਸੀ.ਆਈ.ਡੀ. ਕਰਕੇ ਕਰੋਗੇ ਕੀ ? ਪਰ ਗੁਰੁ ਕੇ ਸਿੱਖੋ, ਟੋਪੀ ਵਾਲਾ ਸਾਡੀ ਸੀ.ਆਈ.ਡੀ.ਨਹੀਂ ਲੈ ਸਕਦਾ । ਬਦਕਿਸਮਤੀ ਆ ਸਾਡੀ ਸਿਖਾਂ ਦੀ (ਕਿ) ਸਾਡੀ ਸੀ.ਆਈ.ਡੀ ਲੈਣੀ ਤੇ ਤਾਂ ਕ੍ਰਿਪਾਨ ਦਾਹੜੇ ਵਾਲੇ ਨੇ, ਲਿਬਾਸ ਵਟਾ ਕੇ। ਜੇ ਗੋਲੀਆਂ ਚਲਾਉਣ ਵਾਸਤੇ ਹਰਿਮੰਦਰ ਸਾਹਿਬ ‘ਚ ਆਉਣਾ ਤਾਂ ਵੀ ਕ੍ਰਿਪਾਨ ਵਾਲੇ ਨੇ । ਇਹ ਕਿਤੇ ਸਿੱਖਾਂ ਦੇ ਪੁੱਤਰਾਂ ਨੂੰ ਕੁਝ ਸੋਚਣਾ ਚਾਹੀਦਾ, ਪੁਲੀਸ ਤੇ ਮਿਲਟਰੀ ਵਾਲਿਆਂ ਨੂੰ। ਜਦੋਂ ਤੁਹਾਨੂੰ ਰੋਟੀ ਦਾ ਸਾਧਨ ਬਣਨਾ, ਤੁਹਾਡੀ ਡੇਢ ਦੀ ਭਰਤੀ ਆ । ਜਿੱਦੇਂ ਗੋਲੀਆਂ ਪੈਣੀਆਂ ਤੁਸੀਂ ਵਾਹਗੇ ਬਾਰਡਰ ‘ਤੇ ਆਂ ਤੇ ਸਾਢੇ ਅਠਾਨਵੇਂ ਦੀ ਭਰਤੀ ਵਾਲੇ ਨੇ ਦਿੱਲੀ ਜਾਣਾ । ਇਹਦੇ ਵੱਲ ਧਿਆਨ ਰੱਖਿਆ ਕਰੋ ।
ਇੱਕ ਸੰਗਤ ਨੂੰ ਬੇਨਤੀ ਕਰਦਾਂ ਸਮਾਪਤੀ ਵਿੱਚ……, ਮੈਨੂੰ ਪਤਾ ਲੱਗ ਰਿਹਾ ਕੁਝ ਖਬਰਾਂ ਤੋਂ ਤੇ ਗੌਰਮੈਂਟ ਚਾਹੁੰਦੀ ਆ ਕਿ ਕਿਸੇ ਤਰੀਕੇ ਨਾਲ ਦਰਬਾਰ ਸਾਹਿਬ ‘ਤੇ ਨਾਨਕ ਨਿਵਾਸ ਤੇ ਸਰਾਂ’ਤੇ ਹੱਲਾ ਕੀਤਾ ਜਾਵੇ । ਮੈਂ ਇੱਕ ਆਪਣੇ ਵੱਲੋਂ ਪੁਰਜੋਰ ਬੇਨਤੀ ਸੰਗਤ ਨੂੰ ਕਰਾਂਗਾ, ਸਾਰੀ ਨੂੰ ਤੇ ਵਿਸ਼ੇਸ਼ ਤੌਰ ਤੇ ਨੌਜੁਆਨ ਭਰਾਵਾਂ ਨੂੰ, ਵੀਰਾਂ ਨੂੰ ਕਿ ਜਿਸ ਦਿਨ ਤੁਹਾਨੂੰ ਪਿੰਡਾਂ’ਚ ਪਤਾ ਲੱਗ ਜਾਵੇ…… ਪਰ ਇਹ ਨਾ ਹੋਵੇ ਕੋਈ ਖਾਲ੍ਹੀ ਸ਼ੋਸ਼ਾ ਛੱਡ ਦੇਵੇ ਤੇ ਤੁਸੀ ਕੰਮ ਸ਼ੁਰੂ ਕਰ ਦੇਵੋ……। ਇਹ ਨਹੀਂ ਕਰਨਾ…… ਪਤਾ ਲੈ ਕੇ……। ਜਿੱਦੇਂ ਪਤਾ ਲੱਗੇ ਕਿ ਨਾਨਕ ਨਿਵਾਸ ਵਿੱਚ ਇਥੇ ਚਾਰ ਦਿਵਾਰੀ ਦੇ ਅੰਦਰ ਪੁਲੀਸ ਨੇ ਹੱਲਾ ਕੀਤਾ, ਉਦੇਂ ਦਾਸ ਦੇ ਤੇ ਲੌਂਗੋਵਾਲ ਦੇ ਕੋਈ ਬਚਨ ਦੀ ਉਡੀਕ ਨਾ ਕਰਿਉ ਕਿ ਕੋਈ ਸਨੇਹਾ ਆਵੇਗਾ,…… ਆਪੋ ਆਪਣੀ ਡਿਊਟੀ ਸੰਭਾਲ ਕੇ ਨਿੰਦਕ ਚੁਣ ਦੇਣੇ ਪਿੰਡਾਂ ਪਿੰਡਾਂ ‘ਚੋ ।
ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫਤਹਿ ॥

Tags

Leave a Comment

This site uses Akismet to reduce spam. Learn how your comment data is processed.

Back to top button
Close
Close