Namdhari Attack on Gurbani( Gutka Sahib) and Sikh Itihas | Beadbi

The Namdhari sect has long been maintaining its own lineage of Satgurus, needless to say, Namdharis don’t consider Guru Granth Sahib Maharaj as their Guru because they allege the Gurgaddi was handed over to Balak Singh by Guru Gobind Singh Sahib mysteriously appearing before him in the year 1812 (I wonder how!).

The Namdharis have their own places of worship, code of conduct and rituals which are much deviated from the Sikh philosophy. Recently, it came into my attention that the Namdharis have devised their own gutka, which they call the Namdhari Nitnem.
The title page carries the heading of ੴ ਸਤਿਗੁਰੂ ਰਾਮ ਸਿੰਘ ਜੀ ਸਹਾਇ (Ik Onkar Satguru Ram Singh Ji sahay); and the index of this supposed Nitnem gutka has some of their banis which read like,

  • ਅੰਮ੍ਰਿਤ ਤਿਆਰ ਕਰਨ ਤੇ ਹਵਨ ਕਰਨ ਦੀਆਂ ਬਾਣੀਆਂ (Banis for preparing Amrit and performing havan)
  • ਹਵਨ ਕਰਨ ਦੀ ਵਿਧੀ (Technique of performing havan)
  • ਰਹਿਤਨਾਮਾ ਪਾਤਸ਼ਾਹੀ ੧੨ਵੀਂ (Rehatnama of Patshahi the 12th!!!!)

The question is, can the Namdharis or other cults be allowed to use the word Nitnem for their petty purposes, even when the contents of the gutka are in gross violation of Sikhi principles?
Doesn’t such an outrageous attack on Sikh philosophy call for an intervention from the Akal Takht authorities? via Sikh Philosophy 

 

Nitnem ਅਤੇ Gurbani ਤੇ ਨਾਮਧਾਰੀਆਂ ਦਾ ਵੱਡਾ ਹਮਲਾ

ਨਾਮਧਾਰੀ ਸੰਪਰਦਾ ਭਾਵੇਂ ਖੁਦ ਨੂੰ ਸਿੱਖ ਕਹਾਉਂਦੀ ਹੈ ਪਰ ਅਸਲ ਵਿਚ ਇਹ ਸਿੱਖ ਵਿਰੋਧੀ ਜਮਾਤ RSS ਦੀ ਹੀ ਸ਼ਾਖਾ ਹੈ ਜੋ ਸਿੱਖ ਸਿਧਾਂਤਾਂ ਦੇ ਖਿਲਾਫ ਕੰਮ ਕਰਦੀ ਹੈ। ਹਾਲ ਹੀ ਵਿਚ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਨਾਮਧਾਰੀਆਂ ਵਲੋਂ ਛਾਪੇ ਨਿਤਨੇਮ ਦੇ ਗੁਟਕਾ ਸਾਹਿਬ ਬਾਰੇ ਖੁਲਾਸਾ ਕੀਤਾ ਹੈ ਜਿਸ ਵਿਚ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਗਈ ਹੈ। ਵੀਡੀਓ ਵਿਚ ਉਹਨਾਂ ਨੇ ਬਹੁਤ ਸਾਰੇ ਸਬੂਤ ਦਿੱਤੇ ਹਨ ਜੋ ਇਹ ਸਾਬਿਤ ਕਰਦੇ ਹਨ ਕਿ ਨਾਮਧਾਰੀਆਂ ਵਲੋਂ ਸਿੱਖੀ ਤੇ ਕਿੰਨਾ ਵੱਡਾ ਹਮਲਾ ਕੀਤਾ ਗਿਆ ਹੈ ਪਰ ਕੌਮ ਦੇ ਠੇਕੇਦਾਰ ਘੂਕ ਸੁੱਤੇ ਹੋਏ ਹਨ।
ਨਿੱਤਨੇਮ : ਇਸ ਤੋਂ ਭਾਵ ਹੈ ਨਿੱਤ ( ਹਰ ਰੋਜ਼ ) ਧਰਮ ਅਨੁਸਾਰ ਕਰਨ ਯੋਗ ਕਰਮ ਦਾ ਨਿਯਮ । ਲਗਭਗ ਹਰ ਇਕ ਧਰਮ ਵਿਚ ਨਿੱਤ ਕਰਨ ਯੋਗ ਕੰਮਾਂ ਬਾਰੇ ਨਿਯਮ ਬਣੇ ਹੋਏ ਹਨ । ਸਿੱਖ ਧਰਮ ਵਿਚ ਵੀ ਇਸ ਪ੍ਰਕਾਰ ਦੀ ਮਰਯਾਦਾ ਥਾਪੀ ਗਈ ਹੈ । ਗੁਰੂ ਰਾਮਦਾਸ ਜੀ ਨੇ ਗਉੜੀ ਦੀ ਵਾਰ ਵਿਚ ਬੜੇ ਸਪੱਸ਼ਟ ਢੰਗ ਨਾਲ ਸਥਾਪਨਾ ਕੀਤੀ ਹੈ— ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ । ਉਦਮੁ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤਸਰਿ ਨਾਵੈ । ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ । ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿਨਾਮੁ ਧਿਆਵੈ । ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ । ( ਗੁ.ਗ੍ਰੰ.305 ) ।

ਭਾਈ ਗੁਰਦਾਸ ਨੇ ਵੀ ਗੁਰਸਿੱਖ ਦੀ ਨਿੱਤ- ਕ੍ਰਿਆ ਉਤੇ ਪ੍ਰਕਾਸ਼ ਪਾਉਂਦੇ ਹੋਇਆਂ ਛੇਵੀਂ ਵਾਰ ਵਿਚ ਅੰਕਿਤ ਕੀਤਾ ਹੈ— ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ । ਸਹਿਜ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ । ਮਥੈ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ । ਸਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ । ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ । ਸੰਞੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ । ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ । ਗੁਰਮੁਖਿ ਸੁਖ ਫਲੁ ਪਿਰਮ ਚਖੰਦੇ । ੩ ।Image result for japji sahib
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਦਕੀ ਸਿੱਖ ਭਾਈ ਨੰਦ ਲਾਲ ਨੇ ਆਪਣੇ ਪ੍ਰਸ਼ਨੋਤਰੀ ਰਹਿਤਨਾਮੇ ਵਿਚ ਲਿਖਿਆ ਹੈ— ਗੁਰੁਸਿਖ ਰਹਤ ਸੁਨਹੁ ਹੇ ਮੀਤ । ਪਰਭਾਤੇ ਉਠਿ ਕਰ ਹਿਤ ਚੀਤ । ਵਾਹਗੁਰੂ ਗੁਰੁਮੰਤ੍ਰ ਸੁ ਜਾਪ । ਕਰਿ ਇਸਨਾਨ ਪੜ੍ਹੈ ਜਪੁ ਜਾਪੁ । ਸੰਧਯਾ ਸਮੇ ਸੁਨੇ ਰਹਰਾਸਿ । ਕੀਰਤਨ ਕਥਾ ਸੁਨੇ ਹਰਿਯਾਸ । ਇਨ ਮੇ ਨੇਮ ਜੁ ਏਕ ਕਰਾਇ । ਸੋ ਸਿਖ ਅਮਰ ਪੁਰੀ ਮੇ ਜਾਇ ।
ਹੋਰ ਵੀ ਕਈਆਂ ਰਹਿਨਾਮਿਆਂ ਵਿਚ ਵੀ ਇਸ ਨਾਲ ਮਿਲਦੇ ਜੁਲਦੇ ਨੇਮਾਂ ਦਾ ਵਿਵਰਣ ਮਿਲ ਜਾਂਦਾ ਹੈ । ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਕਰਤਾਰਪੁਰ ਵਿਚਲੇ ਨਿੱਤ-ਕਰਮ ਬਾਰੇ ਲਿਖਿਆ ਹੈ— ਕਰਤਾਰਪੁਰ ਵਿਚ ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ , ਉਪਰੰਤ ਕੀਰਤਨ ਹੋਵੇ , ਫੇਰ ਆਰਤੀ ਪੜ੍ਹੀਏ , ਤੀਸਰੇ ਪਹਿਰ ਕੀਰਤਨ ਕਰੀਏ , ਸੰਧਿਆ ਨੂੰ ਰਹਰਾਸਿ ਪੜ੍ਹੀਏ , ਫੇਰ ਕੀਰਤਨ ਗਾਵੀਏ ਅਤੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ ਅਰ ਆਸਾ ਦੀ ਵਾਰ ਪੜ੍ਹੀਏ ।ਭਾਈ ਕਾਨ੍ਹ ਸਿੰਘ ਨੇ ਸਾਰਿਆਂ ਰਹਿਤਨਾਮਿਆਂ ਅਤੇ ਰਹਿਤਨਾਮਾ-ਨੁਮਾ ਰਚਨਾਵਾਂ ਦੇ ਆਧਾਰ’ ਤੇ ਸਾਰਾਂਸ਼ ਰੂਪ ਵਿਚ ‘ ਗੁਰਮਤ ਮਾਰਤੰਡ ’ ਵਿਚ ‘ ਨਿੱਤ ਨੇਮ’ ਬਾਰੇ ਇਸ ਤਰ੍ਹਾਂ ਅੰਕਿਤ ਕੀਤਾ ਹੈ— ਦਾਤਨ ਸਨਾਨ ਆਦਿ ਦ੍ਵਾਰਾ ਸਰੀਰ ਦੀ ਸ਼ੁੱਧੀ ਕਰਕੇ ਵਾਹਗੁਰੂ ਦਾ ਸਿਮਰਣ ਕਰਨਾ । ਜਪੁ , ਜਾਪੁ , ਅਨੰਦੁ , ਸਵੈਯੇ , ਚੌਪਈ ਦਾ ਪਾਠ ਕਰਨਾ , ਵਿਦਯਾ ਦਾ ਅਭੑਯਾਸ ਕਰਨਾ ਅਤੇ ਨਿਰਵਾਹ ਲਈ ਕਿਰਤ ਕਮਾਈ ਕਰਨੀ , ਸੰਝ ਵੇਲੇ ਰਹਰਾਸਿ ਅਤੇ ਸੌਣ ਵੇਲੇ ਸੋਹਿਲਾ ਪੜ੍ਹਨਾ ।
ਸਪੱਸ਼ਟ ਹੈ ਕਿ ਨਿੱਤ-ਨੇਮ ਦੇ ਪੰਜ ਪੜਾ ਹਨ । ਇਕ , ਸਵੇਰ ਵੇਲੇ ਉਠ ਕੇ ਜੰਗਲ ਪਾਣੀ ਜਾਣਾ ਅਤੇ ਇਸ਼ਨਾਨ ਕਰਨਾ; ਦੂਜਾ , ਬਾਣੀ ( ਜਪੁ , ਜਾਪੁ , ਅਨੰਦੁ , ਸਵੈਯੇ ਅਤੇ ਚੌਪਈ ) ਦਾ ਪਾਠ ਕਰਨਾ; ਤੀਜਾ , ਰੋਜ਼ਗਾਰ , ਪੜ੍ਹਾਈ , ਨੌਕਰੀ ਜਾਂ ਹੋਰ ਕਿਸੇ ਕਿਸਮ ਦੀ ਕਿਰਤ ਕਰਨਾ; ਚੌਥਾ , ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਨਾ; ਪੰਜਵਾਂ , ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਪੜ੍ਹਨਾ । Image result for guru arjan devਪਾਠ ਲਈ ਬਾਣੀਆਂ ਸੰਬੰਧੀ ਕੋਈ ਪੱਕਾ ਨਿਯਮ ਨਹੀਂ । ਆਸਾ ਦੀ ਵਾਰ , ਸੁਖਮਨੀ , ਚੰਡੀ ਦੀ ਵਾਰ ਆਦਿ ਬਾਣੀਆਂ ਵੀ ਸ਼ਾਮਲ ਕਰ ਲਈਆਂ ਜਾਂਦੀਆਂ ਹਨ । ਗੁਰਦੁਆਰੇ ਜਾ ਕੇ ਸੰਗਤ ਵਿਚ ਹਾਜ਼ਰੀ ਭਰਨੀ ਅਤੇ ਕਥਾ- ਕੀਰਤਨ ਸੁਣਨਾ ਵੀ ਗੁਰਸਿੱਖਾਂ ਲਈ ਜ਼ਰੂਰੀ ਦਸਿਆ ਗਿਆ ਹੈ ।

Gyani Jarnail Singh,

Oct 3, 2013 (Old Updates)

ਅਕਾਲ ਤਖਤ ਸਾਹਿਬ ਤੇ ਕੀ ਅਤੇ ਕਿਸ ਦੇ ਇਸ਼ਾਰੇ ਤੇ ਹੌ ਰਿਹਾ ਹੈ—?
(ਨਾਮਧਾਰੀ ਨਿੱਤਨੇਮ) ੧ਓ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ॥ ਤਿਆਰ ਕੀਤੇ ਗੁਟਕੇ ਵਿਚ ਹਵਨ ਕਰਨ ਦੀਆਂ ਬਾਣੀਆਂ

ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜੁਆਈ ਸਤਿੰਦਰਪਾਲ ਸਿੰਘ ਇੰਨਚਾਰਜ ਰਾਗੀਆਂ (ਸ਼ਹੀਦਾਂ)ਨੇ ਸ਼੍ਰੀ ਦਰਬਾਰ ਸਾਹਿਬ ਦੇ ਕੁਝ ਰਾਗੀ ਸਿੰਘਾਂ ਨੂੰ ਕਿਹਾ ਕਿ ਤੁਹਾਨੂੰ ਜਥੇਦਾਰ ਜੀ ਨੇ ਦਫਤਰ ਬੁਲਾਇਆ ਹੈ ! 5–7 ਰਾਗੀ ਸਿੰਘ ਜਦ ਜਥੇਦਾਰ ਜੀ ਦੇ ਦਫਤਰ ਗਏ ਤਾਂ ਅੱਗੇ ਕੁਝ ਨਾਮਧਾਰੀ ਬੈਠੇ ਸਨ! ਨਾਮਧਾਰੀਆਂ ਨੇ ਰਾਗੀ ਸਿੰਘਾਂ ਨੂੰ ਸੂਟ ਅਤੇ ਗੁਟਕੇ ਪੈਕ ਹੋਏ ਦਿੱਤੇ! ਜਦ ਰਾਗੀ ਸਿੰਘਾਂ ਆਪਣੇ ਘਰਾਂ ਵਿੱਚ ਆਕੇ ਪੈਕਿੰਗ ਖੋਲੀ ਤਾਂ ਉਨਾਂ ਗੁਟਕਿਆਂ ਉਪਰ :—–੧ਓ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ॥। ਅਤੇ ਮੋਟਾ ਕਰਕੇ (ਨਾਮਧਾਰੀ ਨਿੱਤਨੇਮ) ਲਿਖਿਆ ਸੀ!ਅਤੇ ਅੰਮ੍ਰਿਤ ਤਿਆਰ ਕਰਨ ਦੀਆਂ ਬਾਣੀਆਂ ਦੇ ਨਾਲ ਹਵਨ ਕਰਨ ਦੀਆਂ ਬਾਣੀਆਂ ਲਿਖੀਆ ਸਨ? ਰਾਗੀ ਸਿੰਘ ਤਾਂ ਪੜ ਕੇ ਹੱਕੇ ਬੱਕੇ ਰਹਿ ਗਏ? ਕੌਮ ਵਾਲਿਓ ਜਾਗੋ ਇਹ ਸਭ ਕੁਝ ਕਿਸ ਦੇ ਇਸਾਰੇ ਤੇ ਹੋ ਰਿਹਾ ਹੈ!———?

ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਤੋ ਇਹ ਕੁਝ ਹੋਣਾਂ ਨਾਮਧਾਰੀਆਂ ਨੂੰ ਮਾਨਤਾ ਦੇਣ ਦੇ ਤੁਲ ਹੈ, ਜੇ ਅਸੀ ਅੱਜ ਵੀ ਨਹੀ ਜਾਗੇ ਫਿਰ ਸਮਾ ਲੰਗਣ ਤੇ ਜਾਗਣ ਦਾ ਕੌਈ ਫਾਇਦਾ ਨਹੀ, ਕਿਸੇ ਵੀ ਬਿਮਾਰੀ ਦਾ ਇਲਾਜ਼ ਸ਼ੁਰੂ ਵਿਚ ਹੀ ਅਸਾਨੀ ਨਾਲ ਹੌ ਸਕਦਾ ਹੈ,—————-ਮੱਖਣ ਸਿੰਘ ਗਿੱਲ

ENGLISH : The Hazooree ragis of Darbara Sahib were summoned to a private office by the son in law of the Jathedar AT..and the ragis were given these SAME GUTKAS – right there INSIDE the darbar sahib Complex…under whose orders ?? Take a Guess…and Obama can breast feed the Taliban kids anytime.

Distribution of “Namdhari Nitnem” among Darbar Sahib Granthis trigger controversy
By Hainder Singh

http://www.sikhsiyasat.net/2013/10/…ng-darbar-sahib-granthis-triggers-controvery/

Amritsar, Punjab (October 03, 2013): According to a news published in a Punjab vernacular “Daily Pehredar” the Namdhari sect followers distributed clothes, along with “Namdhari Nitnem” gutkas among Raagis and Granthis of Sri Harmandar Sahib, Amritsar.

It is learnt that the “EkOankar – Satguru Ram Singh Ji Sahai” and “Namdhari Nitnem” is written on the front title of the gutkas distributed by the Namdhari followers.

According to Daily Pehredar so-called “Namdhari Nitnem” carries “Hawan Vidhi” (procedure of Hawan) and so-called “Rehatnama of Patshahi 12”.

According to Daily Pehredar (DP) the distribution of cloths and Namdhari Nitnem was in the knowledge of Akal Takht Jathedar Giani Gurbachan Singh; however, the DP notes that Giani Gurbachan Singh tried to escape the issue that he had allowed the persons to distribute the cloths because they were of his native place.

It is learnt that the Granthis and Ragis who has received Namdhari stuff returned it in order to avoid any controversy.

namdhari says hum hindu hai

Leave a Comment

One thought on “Namdhari Attack on Gurbani( Gutka Sahib) and Sikh Itihas | Beadbi”