VideosWake Up

Mariya te paath karn valaya da kuttupa

ਪੋਸਟ ਨੂੰ ਪੂਰਾ ਪੜ੍ਹ ਕੇ ਸ਼ੇਅਰ ਅਤੇ ਕੁਮੈੰਟ ਜ਼ਰੂਰ ਕਰੋ ਜੀ ।
ੲਿਸ ਵੀਡੀੳੁ ਸਬੰਧੀ ਅਾੲੇ ਲੋਕਾਂ ਦੇ ਵਿਚਾਰਾਂ ਦਾ ੲਿਤਿਹਾਸਕ ਝਰੋਖੇ ਤੋਂ ਲੇਖਾ ਜੋਖਾ ।**********।
ਜਠੇਰਿਅਾਂ ਦੀ ਸਮਾਧ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਕੁਝ ਕੁ ਸਿਅਾਸੀ ਲੀਡਰਾਂ ਦੇ ੲਿਸ਼ਾਰੇ ਤੇ ਅਤੇ ਪੈਸੇ ਦੇ ਲਾਲਚ ਲੲੀ ਧੋਖੇ ਨਾਲ ਅਤੇ ਚੋਰੀ ਲਿਜਾ ਕੇ ਪਾਠੀ ਸਿੰਘਾਂ ਵੱਲੋ ਸਵੇਰੇ ਛੇ ਵਜੇ ਸ਼੍ਰੀ ਅਾਖੰਡ ਪਾਠ ਸਾਹਿਬ ਅਾਰੰਭ ਕਰ ਦਿੱਤਾ ਗਿਅਾ । ਜਿਸ ਦੇ ਰੋਸ ਵਜੋਂ ਸਤਿਕਾਰ ਕਮੇਟੀ ਗੱਗੋਬੂਹਾ ਦੇ ਸਿੰਘਾਂ ਨੇ ੳੁਹਨਾਂ ਦੋਸ਼ੀ ਪਾਠੀ ਸਿੰਘਾਂ ਨੂੰ ਪਕੜ ਕੇ ਕੁਟਾਪਾ ਕੀਤਾ। ਜਿਸਦੀ ਵੀਡੀੳੁ ਅੱਪਲੋਡ ਹੋਣ ਤੇ ਫੇਸਬੁੱਕ ਤੇ ਹਾਹਾਕਾਰ ਮਚਿੱਅਾ ਪਿਅਾ ਹੈ ਅਤੇ ਲੋਕ ੲਿਹਨਾਂ ਸਿੰਘਾਂ ਨੂੰ ਤਾਲਿਬਾਨੀ, ਗੁੰਡੇ ਅਤੇ ੲਿਥੋਂ ਤੱਕ ਕਿ ਗੰਦੀਅਾਂ ਗ੍ਹਾਲ਼ਾ ਤੱਕ ਕੱਡ ਰਹੇ ਹਨ।

ਸਵਾਲ ਪੈਦਾ ੲਿਹ ਹੁੰਦਾ ਹੈ ਕਿ ੲਿੰਨਾਂ ਸਿੰਘਾਂ ਨੂੰ ਗ੍ਹਾਲ਼ਾਂ ਕੱਡਣ ਵਾਲੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜਰ ਨਾਜ਼ਰ ਗੁਰੂ ਮੰਨਦੇ ਹਨ ਜਾਂ ਫਿਰ ੲਿੱਕ ਕਿਤਾਬ ਹੀ ਸਮਝਦੇ ਹਨ ?
ਅਸੀਂ ਹੈਰਾਨ ਹਾਂ ਕਿ ਲੋਕਾਂ ਦੀ ਮਾਨਸਿਕਤਾ ੲੇਨੀ ਦੋਗਲੀ ਕਿਵੇਂ ਹੋ ਸਕਦੀ ਹੈ !
ੲਿਹ ਘਟਨਾ ਦੁਅਾਬੇ ਦੀ ਹੈ ,ਦੁਅਾਬੇ ਵਿੱਚ ਬਹੁਗਿਣੀ ਵਿੱਚ ਲੋਕ ਜਠੇਰਿਅਾਂ ਨੂੰ ਪੂਜਦੇ ਹਨ , ਦੁਅਾਬੇ ਦੇ ਜਿਅਾਦਾ ਤਰ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ ,ਜਿੰਨਾਂ ਵੱਲੋਂ ੲਿਸ ਵੀਡੀੳੁ ਦੀ ਬੁਰੇ ਤਰੀਕੇ ਨਾਲ ਨਿੰਦਿਅਾ ਕੀਤੀ ਜਾ ਰਹੀ ਹੈ, ਦੁਅਾਬੇ ਦਾ ਸ਼ਾੲਿਦ ਕੋੲੀ ਵੀ ਪਿੰਡ ਅੈਸਾ ਨਹੀਂ ਜਿੱਥੇ ਜਠੇਰਿਅਾਂ ਨੂੰ ਨਾ ਪੂਜਦੇ ਹੋਣ ਜਾਂ ਜਿਥੇ ਜਠੇਰਿਅਾਂ ਦੀ ਜਗ੍ਹਾ ਨਾਂ ਹੋਵੇ ੲਿਥੋਂ ਤੱਕ ਕਿ ਲੋਕਾਂ ਨੇ ਅਾਪਣੇ ਘਰਾਂ ਵਿੱਚ ਜਠੇਰਿਅਾਂ ਦੀਅਾਂ ਜਗ੍ਹਾ ਬਣਾੲੀਅਾਂ ਹੋੲੀਅਾਂ ਹਨ ਅਸੀਂ ਹਰੇਕ ਦੁਅਾਬੀੲੇ ਬਾਰੇ ੲਿਹ ਵਿਚਾਰ ਨਹੀਂ ਦੇ ਰਹੇ ਕਿੳੁਂਕਿ ਕੲੀ ਦੁਅਾਬੇ ਦੇ ਸਿਖ ਬਾਹੁਤ ਸੂਝਵਾਨ ਅਤੇ ਗੁਰਮਤਿ ਦੇ ਧਾਰਨੀ ਵੀ ਹਨ।
ੲਿਹ ਲੋਕ ਜਾਂ ਤਾਂ ੲਿਤਿਹਾਸ ਤੋਂ ਜਾਣੂ ਨਹੀ ਜਾਂ ਫਿਰ ਸਰਕਾਰਾਂ ਦੀ ਸ਼ਾਜਿਸ ਦਾ ਸ਼ਿਕਾਰ ਹਨ ਕਿੳੁਂਕਿ ਪਿਛਲੇ ਸਮੇਂ ਵਿੱਚ ਵੀ ਸਰਕਾਰਾਂ ਜਦੋਂ ਵੀ ਕੋੲੀ ਜਥੇਬੰਧੀ ਜ਼ੁਲਮ ਦੇ ਵਿਰੁਧ, ਗੁਰਧਾਮਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਜਾਂ ਪਵਿੱਤਰਤਾ ਨੂੰ ਬਹਾਲ ਕਰਾੳੁਣ ਲੲੀ ਕੋੲੀ ਕਦਮ ਚੁੱਕਦੀ ਸੀ ਤਾਂ ਸਰਕਾਰਾਂ ਵੱਲੋਂ ੲਿਸੇ ਤਰਾਂ ਹੀ ਕੋੲੀ ਨਾ ਕੋੲੀ ਤਰੀਕਾ ਲੱਭ ਕੇ ਸਿੰਘਾਂ ਨੂੰ ਲੋਕਾਂ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਜਾਂਦਾ ਸੀ।

ਕੁਮੈਂਟ ਵਿੱਚ ਵਿਰੋਧ ਕਰਨ ਵਾਲੇ ਲੋਕ ੲਿਹ ਦਲੀਲਾਂ ਦੇ ਰਹੇ ਹਨ ਕਿ ਸਾਨੂੰ ਕੋੲੀ ਹੱਕ ਨਹੀ ਕਿ ਅਸੀਂ ਕਿਸੇ ਦਾ ਕੁਟਾਪਾ ਕਰੀੲੇ,
ਸਾਨੂੰ ਪੁਲਿਸ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾੲਿਤ ਕਰਨੀ ਚਾਹੀਦੀ ਹੈ।
ਸਾਨੂੰ ਸਿੱਖੀ ਭੇਖ ਵਿੱਚ ਦੋਸ਼ੀ ਪਾਠੀਅਾਂ ਦਾ ਕੁਟਾਪਾ ਨਹੀ ਕਰਨਾ ਚਾਹੀਦਾ ਸੀ।
ਸਾਨੂੰ ਬਜੁਰਗਾਂ ਦਾ ਕੁਟਾਪਾ ਨਹੀਂ ਸੀ ਕਰਨਾ ਚਾਹੀਦਾ ।
ਸਿਖ ਤਾਲਿਬਾਨੀ ਹੋ ਚੁੱਕੇ ਹਨ।

ਸ਼ਾੲਿਦ ੲਿਹ ਦਲੀਲਾਂ ਦੇਣ ਵਾਲੇ ਲੋਕ ੲਿਹ ਭੁੱਲ ਚੁੱਕੇ ਹਨ ਕਿ ਸਿਖ ੲਿਤਿਹਾਸ ਵਿੱਚ ਗੁਰੂ ਦੇ ਕਾਤਲਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਅਾਂ ਨੂੰ ਜਾਂ ਮਰਿਯਾਦਾ ਦਾ ਘਾਣ ਕਰਨ ਵਾਲਿਅਾਂ ਨੂੰ ਕਿਸ ਤਰੀਕੇ ਖਾਲਸਾ ਸਜਾਵਾਂ ਦਿੰਦਾ ਅਾੲਿਅਾ ਹੈ।ਜੇਕਰ ਸ਼ਾੲਿਦ ੲਿਹ ਲੋਕ ੲਿਹਨਾਂ ੲਿਤਿਹਾਸਕ ਘਟਨਾਵਾਂ ਸਮੇਂ ਵੀ ਹੁੰਦੇ ਤਾਂ ਗੁਰੂ ਸਾਹਿਬ ਜਾਂ ਸਿਖ ਸੂਰਬੀਰ ਯੋਧਿਅਾਂ ਨੂੰ ਵੀ ਤਾਲਿਬਾਨ ਜੇਹੇ ਖਿਤਾਬ ਹੀ ਦਿੰਦੇ।

ਅਸੀਂ ੲਿਹ ਪੁੱਛਣਾ ਚਾਹੁੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਚੰਦੂ ਨੂੰ .ਨੱਕ ਵਿੱਚ ਨਕੇਲ ਪਾ ਕੇ ਘਰ -ਘਰ ਗਲ਼ੀ ਗਲ਼ੀ ਫੇਰਨ ਵਾਲੇ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਸੀਂ ਕਿਸ ਖਿਤਾਬ ਨਾਲ ਨਿਵਾਜੋ ਗੇ?
ਜ਼ਿੰਦਾ ੲਿਨਸਾਨਾ (ਮਸੰਦਾਂ) ਨੂੰ ਗਰਮ ੳੁਬਲ਼ ਰਹੇ ਤੇਲ ਦੇ ਕੜ੍ਹਾਹੇ ਵਿੱਚ ਪਾ ਕੇ ਸਾੜ੍ਹਨ ਦੀ ਸਜਾ ਦੇਣ ਵਾਲੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਕਿਸ ਖਿਤਾਬ ਨਾਲ ਨਿਵਾਜੋ ਗੇ ?
ਬਾਹੁਤ ਸਾਰੇ ਮਸੰਦ ਚਿੱਟੀ ਦਾੜ੍ਹੀ ਵਾਲੇ ਅਤੇ ਵੱਡੀ ੳੁਮਰ ਦੇ ਸਨ ਅਤੇ ਸਿਖੀ ਭੇਸ ਵਿੱਚ ਸਨ ਜਿਸ ਤਰਾਂ ਅੱਜ ਕੱਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ।

ਗੁਰ ਅਸਥਾਨ ਦੀ ਬੇਅਦਬੀ ਕਰਨ ਵਾਲੇ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ) ਮੱਸੇ ਰੱਘੜ ਦਾ ਸਿਰ ਮੂਲ਼ੀ ਵਾਂਗੂ ਝਟਕਾ ਦੇਣ ਵਾਲੇ ਭਾੲੀ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਤਾਲਿਬਾਨ ਦਾ ਖਿਤਾਬ ਦੇੳੁਗੇ ਜਾਂ ਨਹੀਂ ?

ਗੁਰੂ ਸਾਹਿਬ ਜੀ ਦੀ ਜ਼ੁਬਾਨੀ ਕਲਾਮੀ ਨਿੰਦਿਅਾ ਕਰਨ ਵਾਲੇ ਗੁਰਬਚਨੇ ਨਿਰੰਕਾਰੀ (ਨਰਕਧਾਰੀ) ਨੂੰ ਸੋਧਾ ਲਾੳੁਣ ਵਾਲੇ ਭਾੲੀ ਕਾਬਲ ਸਿੰਘ ਅਤੇ ਭਾੲੀ ਰਣਜੀਤ ਸਿੰਘ ਨੂੰ ਤੁਸੀਂ ਕਿਸ ਖਿਤਾਬ ਨਾਲ ਨਿਵਾਜੋ ਗੇ ? ਗੁਰਬਚਨਾ ਵੀ ਸਿੱਖੀ ਸਰੂਪ ਵਿੱਚ ਸੀ ਅਤੇ ਵੱਡੀ ੳੁਮਰ ਚਿੱਟੇ ਦਾੜ੍ਹੇ ਵਾਲਾ ਸੀ।

ਅਾਪਣੇ ਭਤੀਜੇ ਸਵਰਨ ਸਿੰਘ ਰੋਡੇ ਵੱਲੋਂ ਪੰਥਕ ਮਰਿਯਾਦਾ ਵਿੱਚ ਹੋੲੀ ਥੋੜੀ ਜੇਹੀ ਕੁਤਾਹੀ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਅਾਂ ਨੇ ਖੁਦ ਭਾੲੀ ਸਵਰਨ ਸਿੰਘ ਰੋਡੇ ਨੂੰ ਡਾਂਗਾ ਨਾਲ ਕੁੱਟਿਅਾ ਸੀ ਅਤੇ ੳਦੋਂ ਤਕ ਕੁੱਟਦੇ ਰਹੇ ਜਦੋਂ ਤੱਕ ਡਾਂਗ ਟੁੱਟ ਨਹੀਂ ਗੲੀ ੳੁਸੇ ਹੀ ਸਵਰਨ ਸਿੰਘ ਰੋਡੇ ਨੇ ਪੰਥ ਲੲੀ ਮਹਾਨ ਕਾਰਨਾਮੇ ਕੀਤੇ ਅਤੇ ਅਾਪਾ ਕੁਰਬਾਨ ਕੀਤਾ। ਕੀ ਤਾਲਿਬਾਨੀ ਸ਼ਬਦ ਸੰਤ ਜਰਨੈਲ ਸਿੰਘ ਲੲੀ ਵੀ ਵਰਤੋਗੇ ?

ਭਾੲੀ ਸੁਰਿੰਦਰ ਸਿੰਘ ਸੋਢੀ ਦੇ ਕਾਤਲ ਸ਼ਿੰਦਾ ਜੋ ਕਿ ਸਿਖੀ ਸਰੂਪ ਵਿੱਚ ਸੀ ,ਸੰਤ ਜਰਨੈਲ ਸਿੰਘ ਜੀ ਦੇ ਹੁਕਮਾ ਤੇ ਚੌਵੀ ਘੰਟੇ ਦੇ ਵਿੱਚ ਸ਼ਿੰਦੇ ਦੇ ਅਣਗਿਣਤ ਟੁਕੜੇ ਕਰ ਦਿੱਤੇ ਸੀ ਤੁਹਾਡੀਅਾਂ ਨਜ਼ਰਾਂ ਵਿੱਚ ਕੀ ੲਿਹ ਤਾਲਿਬਾਨ ਨਹੀਂ ?

ਕੀ ਸਿੱਖੀ ਸਰੂਪ ਵਿੱਚ ਅਤੇ ਵੱਡੀ ੳੂਮਰ ਵਾਲੇ ਬਿਅੰਤੇ ਬੁੱਚੜ ਨੂੰ ਸ਼ਹੀਦ ਭਾੲੀ ਦਿਲਾਵਰ ਸਿੰਘ ਨੇ ਬੰਬ ਨਾਲ ਫੀਤਾ ਫੀਤਾ ਕਰ ਕੇ ੳੁਡਾ ਦਿੱਤਾ ਕੀ ਭਾੲੀ ਦਿਲਾਵਰ ਸਿੰਘ ਤਾਲਿਬਾਨੀ ਸੀ ?

ਅੱਜ ਜੇਕਰ ਸਿਖੀ ਸਰੂਪ ਦੇ ਵਿੱਚ ਅਨੇਕਾਂ ਸਿੱਖਾਂ ਦਾ ਕਾਤਲ ਕੇ.ਪੀ.ਅੈਸ ਗਿੱਲ ਗੁਰੂ ਦੇ ਜੁਝਾਰੂ ਸਿੰਘਾਂ ਦੇ ਹੱਥ ਅਾ ਜਾਵੇ ਤਾਂ ਕਿ ਗੁਰੂ ਦੇ ਸਿੰਘ ੳੁਸਦਾ ਸਿਖ ਅਤੇ ਬਜੁਰਗੀ ਹਾਲਤ ਦਾ ਲਿਹਾਜ਼ ਕਰਨਗੇ ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਅਦਬੀ ਹੋਣ ਤੋਂ ਪਹਿਲਾਂ ਸਿੰਘਾਂ ਨੇ ਜਿਲ੍ਹੇ ਦੇ ਡੀ.ਸੀ ਨਾਲ ਵੀ ਗੱਲ ਕੀਤੀ ਪਰ ਕੋੲੀ ਸੁਣਵਾੲੀ ਨਹੀਂ ਹੋੲੀ ।
ਪੁਲਿਸ ਕੋਲ ਸ਼ਿਕਾੲਿਤ ਕੀਤੀ ਪਰ ਕੋੲੀ ਸੁਣਵਾੲੀ ਨਹੀਂ ਹੋੲੀ।
ੲਿਲਾਕੇ ਦੀ ਸੰਗਤ ਨਾਲ ਪੰਚਾੲਿਤ ਰੂਪ ਵਿੱਚ ਵੀ ਗੱਲ ਕੀਤੀ ਪਰ ਕੋੲੀ ਸੁਣਵਾੲੀ ਨਹੀ ਹੋੲੀ ।
ਅਖੀਰ ਧੋਖੇ ਨਾਲ ਸਵੇਰੇ 6ਵਜੇ ਹਨੇਰੇ ਦਾ ਅਾਸਰਾ ਲੈ ਕੇ ਪਾਠੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਠੇਰਿਅਾਂ ਦੀ ਜਗ੍ਹਾ ਲਿਜਾ ਕੇ ਅਾਖੰਡ ਪਾਠ ਸਾਹਿਬ ਅਾਰੰਭ ਕਰ ਦਿੱਤਾ। ਤਾਂ ਫਿਰ ਹੁਣ ਤੁਸੀਂ ਹੀ ਦੱਸੋ ਸਤਿਕਾਰ ਕਮੇਟੀਅਾਂ ਕਿਸ ਲੲੀ ਬਣੀਅਾਂ ਹਨ ?
ਜੇਕਰ ਕੋੲੀ ਗੁਰੂ ਸਾਹਿਬ ਦੀ ਬੇਅਦਬੀ ਕਰ ਜਾਵੇ ਤਾਂ ੲੇਹੀ ਲੋਕ ਫਿਰ ਵੀ ਸਤਿਕਾਰ ਕਮੇਟੀਅਾਂ ਨੂੰ ਕੋਸਦੇ ਨਹੀਂ ਥੱਕਦੇ।
ਜੇਕਰ ਹਰੇਕ ਸ਼ਾਂਤਮੲੀ ਹੱਥਕੰਡਾ ਵਰਤ ਕੇ ਕੋੲੀ ਸੁਣਵਾੲੀ ਨਹੀਂ ਹੋੲੀ ਤਾਂ ਅੰਤ ਕੁਟਾਪਾ ਕਰਨਾ ਪੈ ਜਾੲੇ (ਭਾਵੇ ਕਿ ੳੁਸਤੋਂ ਬਾਅਦ ਪੁਲਿਸ ਦੇ ਅਨੇਕਾਂ ਤਸ਼ੱਦਦ ਅਤੇ ਕੇਸਾਂ ਦਾ ਸਾਹਮਣਾ ਕਰਨਾ ਪਵੇ )ਤਾਂ ਫਿਰ ਸਤਿਕਾਰ ਕਮੇਟੀ ਤਾਲਿਬਾਨੀ ,ੲਿਹਿ ਜੇਹੀ ਦੋਗਲੀ ਨੀਤੀ ਕਿੳੁਂ ?
ਕੲੀ ਲੋਕ ਕਹਿੰਦੇ ਹਨ ਕਿ ਲੋਕਾਂ ਵਿੱਚ ਜਾਂ ਹੋਰ ਧਰਮਾ ਵਿੱਚ ਗਲਤ ਮੈਸਜ ਜਾਂਦਾ ਹੈ ,ਜੇਕਰ ਕੋੲੀ ਸਾਡੇ ੲਿਸ਼ਟ ਦੀ ਬੇਅਦਬੀ ਕਰ ਦੇਵੇ ਅਤੇ ਅਸੀਂ ਬੁਝਦਿਲਾਂ ਦੀ ਤਰਾਂ ਕੋਲ ਖੜ ਕੇ ਤਮਾਸ਼ਾ ਦੇਖੀ ਜਾੲੀੲੇ ਤਾਂ ਕੀ ਫਿਰ ਮੈਸਜ ਠੀਕ ਜਾਂਦਾ ਹੈ ?

ਜੇਕਰ ਸਰਕਾਰ ਪੁਲਿਸ ਪ੍ਰਸ਼ਾਸਨ ਵੀ ਕੋੲੀ ਕਾਰਵਾੲੀ ਨਾ ਕਰੇ ਤਾਂ ਫਿਰ ਕੀ ਦੋਸ਼ੀਅਾਂ ਕੋਲੋਂ ਖਾਮਖਾਅ ਡਿਸਟਰਬ ਕਰਨ ਲੲੀ ਮੁਅਾਫੀ ਮੰਗ ਕੇ ਵਾਪਿਸ ਘਰ ਚਲੇ ਜਾਣਾ ਚਾਹੀਦਾ ਹੈ ?
ਕੀ ਤੁਹਾਨੂੰ ਲਗਦਾ ਹੈ ਕਿ ਪੰਜਾਬ ਪੁਲਿਸ ਜਾਂ ਸਰਕਾਰ ਸਿੱਖ ਪੱਖੀ ਭੁਗਤਦੀ ਹੈ ਜੋ ਕਿ ਦੋਸ਼ੀਅਾਂ ਵਿਰੁੱਧ ਕੋੲੀ ਕਾਰਵਾੲੀ ਕਰੇਗੀ?
ਖਾਲਸਾ ਜੀ ਵੈਸੇ ਵੀ ਖਾਲਸਾ ਪੰਥ ਦੀ ਪਹਿਚਾਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ,ਵੈਰੀ ਨੂੰ ਕੀਤੀ ਦਾ ਫਲ਼ ਭੁਗਤਾੳੁਣ ਕਰਕੇ ਹੈ ।ਜੇਕਰ ਗੁਰੂ ਦੀ ਬੇਅਦਬੀ ਅੱਖੀਂ ਦੇਖੀ ਗੲੇ ਤਾਂ ਫਿਰ ੲਿਕ ਬੁਝਦਲਾਂ ਦੀ ਕੌਮ ਬਣ ਕੇ ਰਹਿ ਜਾਵਾਂਗੇ ।
ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਹਾਂ ਅਸੀਂ ਤਾਂ ਗੁਰੂ ਸਾਹਿਬ ਜੀ ਦੀ ਬੇਅਦਬੀ ਅੱਖੀਂ ਨਹੀ ਜਰ ਸਕਦੇ ਸਾਡਾ ਤਾਂ ੳੁਸ ਵਕਤ ਜਿੳੂਣਾ ਹਰਾਮ ਹੋ ਜਾਂਦਾ ਹੈ ਜਦੋਂ ਕਿਤੇ ਬੇਅਦਬੀ ਹੁੰਦੀ ਦੇਖਦੇ ਹਾਂ ।
ਤੁਸੀਂ ਕਹੀ ਜਾੳੁ ਗੁਰੂ ਕੇ ਸਿਖਾਂ ਨੂੰ ਤਾਲੇਬਾਨੀ ਤੁਹਾਡੇ ਬੋਲ ਸਿਰ ਮੱਥੇ।
ਹੁਣ ਅਫਗਾਨਿਸਤਾਨ ਵਿੱਚ ਵੀ 90%ਲੋਕ ਤਾਲਿਬਾਨੀਅਾਂ ਦੇ ਰਾਜ ਨੂੰ ਚੰਗਾ ਰਾਜ ਕਹਿ ਕੇ ਯਾਦ ਕਰਦੇ ਹਨ ੳੁਹ ਅਫਗਾਨਿਸਤਾਨ ਦੇ ਮੌਯੂਦਾ ਰਾਜ ਤੋਂ ਬਾਹੁਤ ਦੁਖੀ ਹਨ।

ਅਾਪਣੇ ਵਿਚਾਰ ਜਰੂਰ ਦਿੳੁ ਜੀ ਅਤੇ ੲਿਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

Leave a Comment

This site uses Akismet to reduce spam. Learn how your comment data is processed.

Back to top button
Close
Close