Sikh NewsVideos

Manohar Lal Khattar Cancels Gurdwara Visit Over Sant Bhindranwale Picture

ਹਰਿਆਣੇ ਦਾ ਮੁਖ ਮੰਤਰੀ ਸਿਖ ਕੌਮ ਤੋਂ ਮੁਆਫੀ ਮੰਗੇ : ਦਮਦਮੀ ਟਕਸਾਲ।

ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੂੰ ਸਿੱਖ ੲਿੰਞ ਯਾਦ ਰੱਖਦੇ ਹਨ, ਹਰਿਆਣਾ ਵੱਸਦੇ ਸਿੱਖੋ ਜਿੳੁਂਦੇ ਰਹੋ। ਤੁਹਾਡੇ ‘ਤੇ ਮਾਣ ਹੈ।

Chandigarh: Haryana Chief Minister Manohar Lal Khattar was to visit a Gurdwara Sahib in Dachar village in Karnal last Friday. He, however, cancelled his visit as a portrait of great Sikh of 20th Century Sant Jarnail Singh Bhindranwale was installed at the Gurdwara Sahib.

I had earlier allotted time to visit the gurdwara, but later we came to know about Bhindrawale’s photo there. They were asked to remove it, but they refused to do so, following which I cancelled my visit,” Haryana CM M L Khattar reportedly told mediapersons on Saturday.

The gurdwara management said that there was no question of removing the portrait which was installed several years ago.

Agitated over Manohar Lal Khattar’s decision to suddenly cancel his visit, local Sikh Sangat reportedly held a meeting at the Gurdwara Sahib and demanded apology from the CM. They have announced to boycott the BJ P till the Haryana CM apologises.

bhindranwale picture in gurdwara
bhindranwale picture on gurdwara

ਇਹ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਅਾਂ ਦੀ ਉਹ ਤਸਵੀਰ ਹੈ ਜਿਸਨੂੰ ਦੇਖ ਕੇ ਹਰਿਆਣੇ ਦਾ ਚੀਫ਼ ਮਨਿਸਟਰ ਮਨੋਹਰ ਲਾਲ ਖੱਟਰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਿਆ।

ਸੰਤ ਜੀ ਦੇ ਪ੍ਰੇਮ, ਮਾਣ ਅਤੇ ਸਤਿਕਾਰ ਲਈ ਹਰਿਆਣੇ ਦੀ ਖੱਟਰ ਸਰਕਾਰ ਦੇ ਫੰਡਾਂ ਨੂੰ ਜੁੱਤੀ ਦੀ ਨੋਕ ਤੇ ਠੁਕਰਾਉਣ ਵਾਲੇ ਸਿੰਘਾਂ ਦੇ ਸਿਦਕ ਨੂੰ ਸਿਜਦਾ।

ਭਾਜਪਾ ਦੀ ਸਿਖਾਂ ਪ੍ਰਤੀ ਪਹੁੰਚ ਕਾਂਗਰਸ ਵਰਗੀ, ਸੰਤ ਭਿੰਡਰਾਵਾਲਿਆਂ ਦਾ ਨਿਰਾਦਰ ਕਰਕੇ ਖੱਟੜ ਨੇ ਕਰਾਇਆ ਸਿਖਾਂ ਨੁੰ ਬੇਗਾਨਗੀ ਦਾ ਅਹਿਸਾਸ।
ਖੱਟਰ ਨੇ ਹਰਿਆਣਾ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਿਖ ਸੰਗਤਾਂ ਨੂੰ ਪਹੁੰਚਾਈ ਠੇਸ : ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ 30 ਸਤੰਬਰ ( ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਭਾਜਪਾ ਸਿਖ ਭਾਈਚਾਰੇ ਪ੍ਰਤੀ ਪਹੁੰਚ ‘ਚ ਕੋਈ ਫਰਕ ਨਜਰ ਨਹੀਂ ਆ ਰਿਹਾ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਦੇ ਜਿੰਮਵਾਰ ਆਗੂ ਵੀ ਕਾਂਗਰਸ ਦੇ ਰਾਹ ਚਲ ਕੇ ਸਿਖਾਂ ਨੁੰ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਹਨ। ਉਨਾਂ ਹਰਿਆਣੇ ਦੇ ਮੁਖ ਮੰਤਰੀਮਨੋਹਰ ਲਾਲ ਖੱਟੜ ਵਲੋਂ ਹਰਿਆਣੇ ਦੇ ਪਿੰਡ ਡਾਚਰ ਦੇ ਗੁਰੂਘਰ ਜਿਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸੁਸ਼ੋਬਿਤ ਹੋਣ ਕਾਰਨ ਉਥੇ ਜਾਣ ਤੋਂ ਇਨਕਾਰੀ ਹੋਣ ਦਾ ਸਖਤ ਨੋਟਿਸ ਲਿਆ। ਉਹਨਾਂ ਕਿਹਾ ਕਿ ਮੁਖ ਮੰਤਰੀ ਖੱਟੜ ਦਾ ਅਜਿਹਾ ਨਾਕਾਰਾਤਮਕ ਕਦਮ ਸਿਖ ਕੌਮ ਦਾ ਅਪਮਾਨ ਹੈ। ਜਿਸ ਨੇ ਸਿਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਹਰਿਆਣਾ ਦੇ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਮੁਚੀਆਂ ਸਿਖ ਸੰਗਤਾਂ ਦੇ ਹਿਰਦਿਆਂ ਨੁੰ ਠੇਸ ਪਹੁੰਚਾਈ ਗਈ ਹੈ। ਮੁਖ ਮੰਤਰੀ ਪ੍ਰਤੀ ਸਿਖ ਕੌਮ ‘ਚ ਭਾਰੀ ਰੋਸ ਹੈ। ਜਿਸ ਲਈ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿਖ ਕੌਮ ਦੇ ਮਹਾਨਾਇਕ ਹਨ ਅਤੇ ਕੌਮ ਨੇ ਪੰਥ ਦੀ ਸਰਵਉਸ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀਹਵੀ ਸਦਾ ਦਾ ਮਹਾਨ ਸਿਖ ਅਤੇ ਅਮਰ ਸ਼ਹੀਦ ਸਵੀਕਾਰ ਕੀਤਾ ਹੈ। ਉਹਨਾਂ ਸੰਤਾਂ ਨੂੰ ਅਤਿਵਾਦੀ ਕਹਿਣ ‘ਤੇ ਖੱਟੜ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਮੁਖ ਮੰਤਰੀ ਦੇ ਅਹੁਦੇ ਬੈਠੇ ਜਿਮੇਵਾਰ ਵਿਅਕਤੀ ਨੂੰ ਗੈਰ ਜਿਮੇਵਾਰਾਨਾ ਬਿਆਨ ਦੇਣ ਤੋਂ ਸੰਕੋਚ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਵਾਲੇ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸੰਤ ਭਿੰਡਰਾਂਵਾਲਿਆਂ ‘ਤੇ ਸ਼ਹੀਦੀ ਤਕ ਕਿਸੇ ਵੀ ਤਰਾਂ ਦਾ ਕੋਈ ਕੇਸ ਦਰਜ ਨਹੀਂ ਸਨ। ਉਹਨਾਂ ਕਿਹਾ ਕਿ ਹਰਿਆਣੇ ਦੇ ਮੁਖ ਮੰਤਰੀ ਨੂੰ ਸਿਖ ਨੁਮਾਇੰਦਿਆਂ ਨੂੰ ਨਰਾਜ ਕਰਨ ਤੋਂ ਪਹਿਲਾਂ ਸਿਖ ਕੌਮ ਦਾ ਇਤਿਹਾਸ ਪੜ ਜਾਨ ਲੈਣਾ ਚਾਹੀਦਾ ਹੈ ਕਿ ਸਿਖ ਕੌਮ ਨੇ ਭਾਰਤ ਦੇ ਸਵੈਮਾਣ ਅਤੇ ਦੇਸ਼ ਦੀ ਅਜਾਦੀ ਲਈ ਕੀ ਕਿਵੇਂ ਕੁਰਬਾਨੀਆਂ ਕੀਤੀਆਂ। ਉਹਨਾਂ ਗੁਰੂਘਰ ਤੋਂ ਕਿਸੇ ਵੀ ਕੀਮਤ ‘ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਤੋਂ ਇਨਕਾਰ ਕਰਨ ਵਾਲੇ ਸਿੰਘਾਂ, ਪਿੰਡ ਵਾਸੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸ਼ਲਾਘਾ ਕੀਤੀ।

ਨਾਲ ਚਵਲ ਖੱਟਰ ਦੀ ਵੀਡੀਓ ਵੀ ਹੈ ਦੇਖੋ ਲਾਹਨਤੀ ਕਿਦਾ ਨਫਰਤ ਤੇ ਹੰਕਾਰ ਚ ਬੋਲ ਰਿਹਾ ਅਾ ਹੈ ਕਿ ੳੁਤੇ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੈ । ਲਾਹਨਤੀ ਖੱਟਰਾ ਤੂੰ ਤੇ ਹਾਰਨਾ ਹੀ ਹਾਰਨਾ ਅਾ ਹੁਣ ਤੇ ਲਗਦਾ ਮੋਦੀ ਬੇੜੀ ਵੀ ਡੋਬੇਗਾ ।


Tags

Leave a Comment

This site uses Akismet to reduce spam. Learn how your comment data is processed.

Back to top button
Close
Close