Sikh NewsSikh Protests

ਭਗਵਾਂ ਅੱਤਵਾਦ ਦੇ ਵਿਰੋਧ ‘ਚ ਵੱਖ ਵੱਖ ਸੰਗਠਨਾਂ ਵੱਲੋਂ ਲੁਧਿਆਣਾ ਵਿਖੇ ਵਿਸ਼ਾਲ ਲਲਕਾਰ ਰੈਲੀ

ਭਗਵਾਂ ਅੱਤਵਾਦ ਦੇ ਵਿਰੋਧ ‘ਚ ਵੱਖ ਵੱਖ ਸੰਗਠਨਾਂ ਵੱਲੋਂ ਕੱਢਿਆ ਗਿਆ ਵਿਸ਼ਾਲ ਰੋਸ ਮਾਰਚ
ਰਾਸ਼ਟਰਪਤੀ ਨੂੰ ਮੂਲਨਿਵਾਸੀਆਂ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ ਤੇ ਲਗਾਮ ਲਗਾਉਣ ਲਈ ਭੇਜਿਆ ਮੰਗ ਪੱਤਰ
ਆਰ ਐਸ ਐਸ ਅਤੇ ਭਾਜਪਾ ਦੇਸ਼ ਨੂੰ ਧੱਕ ਰਹੀ ਹੈ ਜਾਤੀ ਤੇ ਧਰਮਾਂ ਦੇ ਗ੍ਰਹਿ ਯੁੱਧ ਵੱਲ : ਬੁਲਾਰੇ
ਲੁਧਿਆਣਾ 18 ਜਨਵਰੀ (ਗੁਰਪ੍ਰੀਤ ਸਿੰਘ ਮਹਿਦੂਦਾਂ) ਭੀਮਾ ਕੋਰੇਗਾਂਵ ਦੇ ਘਟਨਾਕ੍ਰਮ ਅਤੇ ਦੇਸ਼ ਭਰ ਵਿੱਚ ਭਗਵਾਂ ਅੱਤਵਾਦ ਵੱਲੋਂ ਭਾਰਤੀ ਮੂਲਨਿਵਾਸੀਆਂ ਉੱਤੇ ਧਰਮ ਤੇ ਜਾਤੀ ਅਧਾਰਿਤ ਕੀਤੇ ਜਾ ਰਹੇ ਅੱਤਿਆਚਾਰ ਦੇ ਖਿਲਾਫ ਜਗਰਾਓ ਪੁੱਲ ਤੋਂ ਡੀ ਸੀ ਦਫਤਰ ਤੱਕ ਵਿਸ਼ਾਲ ਸਾਂਝਾ ਪੈਦਲ ਰੋਸ ਮਾਰਚ ਕੱਢਿਆ ਗਿਆ।

ਜਿਸ ਦੀ ਸਾਂਝੀ ਅਗਵਾਈ ਦੋ ਦਰਜਨ ਦੇ ਕਰੀਬ ਮੂਲਨਿਵਾਸੀ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਸੰਗਠਨਾਂ ਦੇ ਆਗੂਆਂ ਨੇ ਕੀਤੀ। ਇਨ•ਾਂ ਆਗੂਆਂ ਨੇ ਡੀ ਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਦੇਸ਼ ਭਰ ‘ਚ ਅਜਿਹੀਆਂ ਘਟਨਾਵਾਂ ਦੇ ਵਾਧੇ ਨੂੰ ਭਾਰਤੀ ਲੋਕਤੰਤਰ ਲਈ ਸੰਭਾਵੀਂ ਖਤਰਾ ਆਖਦਿਆਂ ਚਿੰਤਾ ਪ੍ਰਗਟ ਕੀਤੀ ਅਤੇ ਇੱਕਸੁਰ ‘ਚ ਕਿਹਾ ਕਿ ਏਹ ਭਾਜਪਾ, ਆਰ ਐਸ ਐਸ ਅਤੇ ਇਸਦੇ ਹਮਖਿਆਲੀ ਹਿੰਦੂ ਸੰਗਠਨਾਂ ਵੱਲੋਂ ਯੋਜਨਾਬੱਧ ਢੰਗ ਨਾਲ ਪੈਦਾ ਕੀਤਾ ਜਾ ਰਿਹਾ ਹੈ।

ਉਨ•ਾਂ ਕਿਹਾ ਕਿ ਭਗਵਾਂ ਅੱਤਵਾਦ ਵੱਲੋਂ ਭਾਰਤੀ ਮੂਲਨਿਵਾਸੀਆਂ ਅਤੇ ਇਨ•ਾਂ ਤੋਂ ਧਰਮ ਪਰਵਰਤਿਤ ਘੱਟ ਗਿਣਤੀਆਂ ਤੇ ਆਏ ਦਿਨ ਕੀਤੇ ਜਾ ਰਹੇ ਹਮਲਿਆਂ ਅਤੇ ਤਸੱਦਦ ਦੀ ਫੌਰੀ ਰੋਕਥਾਮ ਅਤੇ ਭੀਮਾ ਕੋਰੇਗਾਂਵ ਘਟਨਾਕ੍ਰਮ ਦੇ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਸਬੰਧੀ ਹੀ ਅੱਜ ਵੱਖ ਵੱਖ ਮੂਲਨਿਵਾਸੀ ਸੰਗਠਨਾਂ ਅਤੇ ਧਾਰਮਿਕ ਘੱਟ ਗਿਣਤੀਆਂ ਵੱਲੋਂ ਸਾਂਝਾ ਮੰਗ ਪੱਤਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਭਾਵੇਂ ਕਿ ਏਸੇ ਸੋਚ ਦੀ ਧਾਰਨੀ ਕਾਂਗਰਸ ਸਰਕਾਰ ਵੇਲੇ ਵੀ ਏਹ ਹਮਲੇ ਹੁੰਦੇ ਰਹੇ ਹਨ ਪਰ ਹੁਣ ਤਾਂ ਏਹ ਹੈਵਾਨੀਅਤਾਂ ਦੀਆਂ ਹੱਦਾਂ ਪਾਰ ਕਰਨ ਲੱਗੇ ਹਨ।

ਭਗਵਾਂ ਅੱਤਵਾਦ ਜਿਸ ਦੀ ਆਰ ਐਸ ਐਸ ਪੁਸਤਪਨਾਹੀ ਕਰਦੀ ਹੈ ਦੇ ਕਾਰਨ ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਦਾ ਦੇਸ਼ ਦੇ ਵਿਕਾਸ ਅਤੇ ਅਮਨ ਸ਼ਾਂਤੀ ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ। ਦੇਸ਼ ਵਿੱਚ ਧਰਮ ਤੇ ਜਾਤੀ ਅਧਾਰਿਤ ਗ੍ਰਹਿ ਯੁੱਧ ਤੱਕ ਛਿੜਨ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਜਿਸ ਨਾਲ ਦੇਸ਼ ਟੁੱਟ ਕੇ ਬਹੁਤ ਹੀ ਜਿਆਦਾ ਕੰਮਜੋਰ ਹੋ ਜਾਵੇਗਾ ਜੋ ਭਾਰਤੀਆਂ ਲਈ ਭਵਿੱਖਕਾਲ ‘ਚ ਬਹੁਤ ਹੀ ਘਾਤਕ ਕਿਹਾ ਜਾ ਸਕਦਾ ਹੈ।

ਆਗੂਆਂ ਨੇ ਕਿਹਾ ਕਿ ਸੱਤਾ ਤੇ ਕਾਬਜ ਵਿਦੇਸ਼ੀ ਆਰੀਅਨ ਦੇਸ਼ ਦਾ ਭਗਵਾਂਕਰਨ ਕਰਕੇ ਇਸਨੂੰ ਹਿੰਦੋਸਤਾਨ ਬਣਾ ਕੇ ਏਥੇ ਗੈਰ ਬਰਾਬਰੀ ਦੀ ਵਿਵਸਥਾ ਕਾਇਮ ਰੱਖਣ ਵਾਲੀ ਮਨੂੰਸਮਿਰਤੀ ਨੂੰ ਦੁਬਾਰਾ ਲਾਗੂ ਕਰਨਾ ਚਾਹੁੰਦਾ ਹੈ। ਭਾਰਤ ਦੇ ਮੂਲਨਿਵਾਸੀ ਹੁਣ ਅਜਿਹੇ ਹਮਲਿਆਂ ਤੇ ਤਸੱਦਦਾਂ ਨੂੰ ਹੋਰ ਬਰਦਾਸਤ ਨਹੀ ਕਰਨਗੇ। ਜੇਕਰ ਦੇਸ਼ ਦੀ ਸੱਤਾ ਤੇ ਕਾਬਜ ਵਿਦੇਸ਼ੀ ਆਰੀਅਨ ਨੇ ਆਪਣੇ ਹਿੰਸਕ ਪਸ਼ੂ ਸੁਭਾਅ ਵਿੱਚ ਤਬਦੀਲੀ ਨਾ ਕੀਤੀ ਤਾਂ ਅਸੀ ਆਪਣੇ ਭਾਰਤ ਨੂੰ ਆਰੀਆ ਮੁਕਤ ਕਰਵਾਉਣ ਲਈ ਦੇਸ਼ ਭਰ ‘ਚ ਅਜਾਦੀ ਦਾ ਸੰਘਰਸ਼ ਛੇੜਨ ਲਈ ਮਜਬੂਰ ਹੋ ਜਾਵਾਂਗੇ।

ਉਨ•ਾਂ ਕਿਹਾ ਕਿ ਤਾਜੇ ਮਾਮਲਿਆਂ ਨੂੰ ਦੇਖਦਿਆਂ ਭਗਵਾਂ ਅੱਤਵਾਦ ਦੀ ਅਦਾਲਤਾਂ ‘ਚ ਸਿੱਧੀ ਦਖਲ ਅੰਦਾਜੀ ਅਤੇ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਤਾ ਤੇ ਹੁੰਦੇ ਹਮਲਿਆਂ ਨੂੰ ਨਕਾਰਿਆ ਨਹੀ ਜਾ ਸਕਦਾ। ਉਨ•ਾਂ ਇਸਦੀ ਰੋਕਥਾਮ ਦੀ ਵੀ ਮੰਗ ਕੀਤੀ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਮੱਖੂ ਕਥਾ ਵਾਚਕ, ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ, ਹਰਪ੍ਰੀਤ ਸਿੰਘ ਦਹਿੜੂ,ਮੁਹੰਮਦ ਨਸ਼ੀਰ ਅਹਿਮਦ ਮਾਨਵਤਾ ਦਾ ਸੁਨੇਹਾ ਸੰਸਥਾ, ਸੁਖਜੀਤ ਸਿੰਘ ਖੋਸ਼ੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ, ਪ੍ਰਗਣ ਬਿਲਗਾ ਤੇ ਲਾਭ ਸਿੰਘ ਭਾਮੀਆਂ ਬਸਪਾ, ਗੁਰਪ੍ਰੀਤ ਸਿੰਘ ਮਹਿਦੂਦਾਂ ਬੀ ਆਰ ਅੰਬੇਡਕਰ ਸਿੱਖ ਫਾਊਡੇਸ਼ਨ, ਗੁਰਮੇਲ ਸਿੰਘ ਸੰਧੂ ਤੇ ਜੋਗਿੰਦਰ ਰਾਏ ਬੀ ਐਮ ਪੀ, ਜਰਨੈਲ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਰਾਜਪੁਰਾ ਯੂਨਾਈਟਿਡ ਸਿੱਖ ਪਾਰਟੀ, ਮੋਹਣ ਸਿੰਘ ਸੰਗੋਵਾਲ, ਬਲਬੀਰ ਸਿੰਘ ਲਹਿਲ, ਬੰਸੀ ਲਾਲ ਪ੍ਰੇਮੀ ਡਾ: ਅੰਬੇਡਕਰ ਨਵਯੁਵਕ ਦਲ, ਡਾ: ਜੀਵਨ ਬਸਰਾ ਮੂਲਨਿਵਾਸੀ ਸੰਘ ਪੰਜਾਬ, ਵਿਸਾਖਾ ਸਿੰਘ ਜਸਪਾਲ ਬਾਂਗਰ ਯੂਥ ਪ੍ਰਧਾਨ ਅਕਾਲੀ ਦਲ (ਅ) ਪਵਨ ਕੁਮਾਰ ਪ੍ਰਧਾਨ ਯੂਥ ਵਿੰਗ ਬਸਪਾ, ਧਰਮਪਾਲ, ਡਾ: ਸੁਰਿੰਦਰਪਾਲ ਜੱਖੂ ਬੇਗਮਪੁਰਾ ਟਾਈਗਰ ਫੋਰਸ, ਰਾਹੁਲ ਡੁੱਲਗਚ ਵੀਰ ਏਕਲਵਿਆ ਯੂਥ ਫੈਡਰੇਸ਼ਨ, ਨਰਿੰਦਰਪਾਲ, ਹਰਜਿੰਦਰ ਜੰਡਿਆਲੀ ਨੈਸ਼ਨਲ ਐਸ ਸੀ ਐਸ ਟੀ ਓ ਬੀ ਸੀ ਯੂਥ ਫਰੰਟ, ਰਾਜ ਕੁਮਾਰ ਹੈਪੀ ਅੰਬੇਡਕਰ ਯੂਥ ਸੈਨਾ, ਬਲਜਿੰਦਰ ਕੌਰ ਮੂਲਨਿਵਾਸੀ ਸੰਘ, ਹੰਸ ਰਾਜ ਸਮਰਾ ਬਾਮਸੇਫ, ਰਾਜਿੰਦਰ ਮੂਲਨਿਵਾਸੀ, ਕੁਲਦੀਪ ਸਿੰਘ ਕੀਪੀ, ਐਡਵੋਕੇਟ ਆਰ ਐਲ ਸੁਮਨ, ਇੰਦਰਜੀਤ ਸਿੰਘ, ਰਵਿੰਦਰ ਸਿੰਘ ਰਾਜਪੁਰਾ, ਕੁਲਵੰਤ ਸਿੰਘ, ਰਾਮਾਨੰਦ ਮਾਸਟਰ, ਚਰਨ ਦਾਸ ਤਲਵੰਡੀ, ਅਮਰ ਲਾਡੋਵਾਲ, ਅਜੇ ਚੌਹਾਨ, ਜੈ ਸਿੰਘ, ਡਾ: ਟੀ ਐਸ ਅਟਵਾਲ, ਰਾਮਦਾਸ ਗੁਰੂ, ਰਾਮੇਸ਼ ਚੋਪੜਾ, ਹਰਬੰਸ ੰਿਘ ਗਿੱਲ ਅਤੇ ਵੱਖ ਅੰਬੇਡਕਰੀ ਤੇ ਧਾਰਮਿਕ ਘੱਟ ਗਿਣਤੀਆਂ ਦੇ ਹੋਰ ਸੰਗਠਨਾਂ ਦੇ ਆਗੂਆਂ ਹਾਜਰ ਸਨ।

Tags

Leave a Comment

This site uses Akismet to reduce spam. Learn how your comment data is processed.

Back to top button
Close
Close