Shaheedi PurabSikh NewsVideos

Khalistan Zindabad Slogans Raised During Remember June 1984 at Akal Takhat Sahib | Golden Temple Amritsar

ਅਕਾਲ ਤਖ਼ਤ ਸਾਹਿਬ ਵਿਖੇ ਖਾਲਿਸਤਾਨ ਜਿੰਦਾਬਾਦ ਦੇ ਬੁਲੰਦ ਨਾਅਰਿਆਂ ਨਾਲ ਕੌਮ ਨੇ ਕੀਤਾ ਜੂਨ 84 ਦੇ ਸ਼ਹੀਦਾਂ ਨੂੰ ਯਾਦ

All India Sikh Students Federation raised pro-Khalistan slogans in the Golden Temple complex in Amritsar during the 34th anniversary of Operation Blue Star on Tuesday. A huge number of people gathered with pro-Khalistan placards and flags inside the Golden temple premises in Amritsar. While in other parts of the city, large hoardings carrying the image of Bhindranwale were seen at many places in the city and surrounding areas.

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਦੀ 34ਵੀਂ ਸਦੀਵੀ ਯਾਦ ਦਿਹਾੜੇ ਮੌਕੇ ਜਜਬਾਤੀ ਹੋਏ ਸਿੱਖ ਨੌਜੁਆਨਾਂ ਅਤੇ ਪੰਥ ਦਰਦੀ ਸਿੱਖ ਆਗੂਆਂ ਨੇ ਰਾਜ ਕਰੇਗਾ ਖਾਲਸਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਜਿੰਦਾਬਾਦ ਅਤੇ ਖਾਲਿਸਤਾਨ ਜਿੰਦਾਬਾਦ ਨਾਅਰਿਆਂ ਦੀ ਗੂੰਜ ਦਰਮਿਆਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਅਤੇ ਡੇਰਾ ਸਿਰਸਾ ਦੇ ਬਲਾਤਕਾਰੀ ਅਸਾਧ ਨੂੰ ਬਿਨ ਮੰਗੀ ਮੁਆਫੀ ਦੇਣ ਕਾਰਣ ਚਰਚਾ ਵਿੱਚ ਆਏ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਭਾਸ਼ਣ ਸੁਨਣ ਤੋਂ ਕੌਮ ਪੰਜਵੀਂ ਵਾਰ ਵੀ ਆਕੀ ਹੋ ਗਈ। ਜਦੋਂ ਤੀਕ ਉਹ ਆਪਣਾ ਸੰਦੇਸ਼ ਪੜਦੇ ਰਹੇ ਨੌਜੁਆਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਕੇਸਰੀ ਪਟਕਿਆਂ ਨਾਲ ਲੈਸ ਦੋ ਨੌਜੁਆਨਾਂ ਦੀਆਂ ਕੁੱਟਮਾਰ ਕਰਦਿਆਂ ਦਸਤਾਰਾਂ ਦੀ ਬੇਅਦਬੀ ਕੀਤੀ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।

ਜੂਨ 1984 ਦੇ ਸ਼ਹੀਦਾਂ ਦੀ ਸਦੀਵੀ ਯਾਦ ਵਿੱਚ ਪਰਸੋਂ ਰੋਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਨੇ ਬੀਰ ਰਸ ਨਾਲ ਭਰਪੂਰ ਸ਼ਬਦ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪਰ ਜਿਉਂ ਹੀ ਪ੍ਰਬੰਧਕਾਂ ਵਲੋਂ ਇਹ ਐਲਾਨ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਮ ਸੰਦੇਸ਼ ਪੜ੍ਹਨਗੇ ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਤੇ ਚੌਗਿਰਦੇ ਵਿੱਚ ਜੁੜ ਬੈਠੀ ਸੰਗਤ ਅਤੇ ਪੰਥਦਰਦੀਆਂ ਦਾ ਰੋਹ ਵੇਖਣ ਵਾਲਾ ਸੀ।

ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕੰਵਰਪਾਲ ਸਿੰਘ, ਭਾਈ ਰਣਵੀਰ ਸਿੰਘ, ਕਮਿਕਰ ਸਿੰਘ ਮੁਕੰਦਪੁਰ ਸਮੇਤ ਵੱਡੀ ਗਿਣਤੀ ਸਿੱਖ ਆਗੂ ਤੇ ਨੌਜੁਆਨ ਉਠ ਖੜੇ ਹੋਏ ਤੇ ਪੂਰੇ ਜੋਸ਼ ਨਾਲ ਰੋਹ ਜਿਤਾਇਆ ਕਿ ਕੌਮ ਵਲੋਂ ਰੱਦ ਕੀਤੇ ਕਿਸੇ ਵੀ ਸ਼ਖਸ਼ ਨੂੰ ਇਹ ਸੰਦੇਸ਼ ਦੇਣ ਦਾ ਕੋਈ ਹੱਕ ਨਹੀ। ਵੇਖਦੇ ਵੇਖਦੇ ਹੀ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਵੀ ਆਪਣੇ ਸਾਥੀ ਸਿੰਘਾਂ ਸਹਿਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਚਲੇ ਗਏ। ਪ੍ਰਬੰਧਕਾਂ ਵਲੋਂ ਤੁਰੰਤ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਐਲਾਨ ਕਰਦਿਆਂ ਸਪੀਕਰਾਂ ਦੀ ਅਵਾਜ ਕੰਨ ਪਾੜ੍ਹਵੀਂ ਕਰ ਦਿੱਤੀ ਗਈ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੁੜ ਬੈਠੇ ਕੁਝ ਨੌਜੁਆਨਾਂ ਨੇ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਤਸਵੀਰ ਵਿਖਾਉਣੀ ਸ਼ੁਰੂ ਕਰ ਦਿੱਤੀ ਤੇ ਸਮੁਚਾ ਮਾਹੌਲ ਜਥੇਦਾਰ ਹਵਾਰਾ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ।

ਆਪਣੇ ਬੜੇ ਹੀ ਸੰਖੇਪ ਤੇ ਸਪਸ਼ਟ ਸੰਬੋਧਨ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਮੁਚੀ ਕੌਮ ਤਾਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਕਰਕੇ ਜੁੜਦੀ ਹੈ ਕਿ ਉਹ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਦੇ ਕਹੇ ਬੋਲ “ਜਿਸ ਦਿਨ ਵੀ ਫੌਜ ਨੇ ਦਰਬਾਰ ਸਾਹਿਬ ਵਿੱਚ ਪੈਰ ਰੱਖਿਆ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ” ਸੁਨਣ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤਾਂ ਇਹ ਜਾਨਣ ਆਉਂਦੀ ਹੈ ਕਿ ਸੰਤਾਂ ਦੁਆਰਾ ਐਲਾਨੇ ਸੰਘਰਸ਼ ਦੀ ਅਗਲੇਰੀ ਰੂਪ ਰੇਖਾ ਦਾ ਚਿਤਰਨ ਕਿਸ ਤਰ੍ਹਾਂ ਕੀਤਾ ਜਾਣਾ ਹੈ ਪ੍ਰੰਤੂ ਇਥੇ ਆਕੇ ਤਾਂ ਉਹੀ ਸੁਨਣ ਨੂੰ ਮਿਲਦਾ ਹੈ ਜੋ ਬਾਦਲਕਿਆਂ ਨੂੰ ਦਿੱਲੀ ਤੇ ਨਾਗਪੁਰ ਤੋਂ ਆਦੇਸ਼ ਮਿਲਦੇ ਹਨ। ਕੌਮ ਲਈ ਕੋਈ ਨਿਸ਼ਾਨਾ ਨਹੀ ਮਿੱਥਿਆ ਜਾ ਰਿਹਾ, ਜੂਨ 84 ਦੇ ਘਲੂਘਾਰੇ ਬਾਰੇ ਕੋਈ ਸੋਵੀਨਰ, ਕੋਈ ਸੈਮੀਨਾਰ ਜਾਂ ਵਿਚਾਰ ਗੋਸ਼ਟੀ ਨਹੀ ਬਲਿਕ ਤੀਸਰੇ ਘਲੂਘਾਰੇ ਦੇ ਯਾਦਗਾਰੀ ਦਿਨ ਨੂੰ ਇੱਕ ਸੰਕੇਤਕ ਦਿਨ ਬਣਾ ਦਿੱਤਾ ਗਿਆ ਹੈ। ਸ੍ਰ:ਮਾਨ ਨੇ ਕਿਹਾ ਕਿ ਗੁਰੂ ਸਿਧਾਂਤ ਗੁਰੂ ਕੇ ਲੰਗਰਾਂ ਉਪਰ ਥੋਪੀ ਗਈ ਜੀ.ਐਸ.ਟੀ., ਮੁਗਲ ਰਾਜ ਦਾ ਜ਼ਜੀਆ ਹੈ ਜੋ ਹੁਣ ਹਿੰਦੂਤਵੀ ਹਾਕਮਾਂ ਨੇ ਲਗਾਇਆ, ਬਾਦਲਾਂ ਨੇ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਲਗਵਾਇਆ ਤੇ ਫਿਰ ਮੁਆਫ ਕਰਾਉਣ ਦਾ ਡਰਾਮਾ ਕਰਕੇ ਵਧਾਈਆਂ ਤੇ ਧੰਨਵਾਦ ਦਾ ਡਰਾਮਾ ਰੱਚ ਲਿਆ। ਸ੍ਰ:ਮਾਨ ਨੇ ਦੁਹਰਾਇਆ ਕਿ ਸਿੱਖ ਕੌਮ

ਅੱਜ ਵੀ ਦੱਖਣੀ ਪੂਰਬੀ ਏਸ਼ਿਆਈ ਖਿੱਤੇ ਵਿੱਚ ਸ਼ਾਂਤੀ ਚਾਹੁੰਦੀ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦੈ ਜੇਕਰ ਹਿੰਦ-ਪਾਕਿ ਦਰਮਿਆਨ ਬੱਫਰ ਸਟੇਟ ਖਾਲਿਸਤਾਨ ਕਾਇਮ ਹੋ ਜਾਵੇ।

ਦਲ ਖਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੌਮ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੇ ਰਾਹ ਹੈ। ਦੁਨੀਆਂ ਦੀ ਕੋਈ ਤਾਕਤ ਉਸਦਾ ਰਾਹ ਨਹੀ ਰੋਕ ਸਕਦੀ ।ਉਨ੍ਹਾਂ ਜੋਰ ਦੇਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਿਆਸੀ ਆਕਾ ਜਾਣ ਬੁੱਝ ਕੇ ਉਸ ਸ਼ਖਸ਼ ਨੂੰ ਕੌਮ ਸਿਰ ਜਥੇਦਾਰ ਵਜੋਂ ਮੜ੍ਹਨਾ ਚਾਹੁੰਦੇ ਹਨ ਜਿਸਨੂੰ ਕੌਮ ਢਾਈ ਸਾਲ ਪਹਿਲਾਂ ਨਕਾਰ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਆਗੂਆਂ ਤੇ ਵਰਕਰਾਂ ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਣ ਦੇ ਬਾਅਦ ਵੀ ਵੱਡੀ ਗਿਣਤੀ ਸਿੱਖ ਨੌਜੁਆਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਬੁਲੰਦ ਕਰਦੇ ਰਹੇ।

ਸ ਮੌਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਸਪੁੱਤਰ ਭਾਈ ਈਸ਼ਰਚਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁਤਰੀ ਬੀਬੀ ਸਤਵੰਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਦੇ ਕੇ ਸਨਮਾਨ ਦਿੱਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲਸ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰੀਕ ਸਿੰਘ ਬਲੋਵਾਲ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਨਵਦੀਪ ਸਿੰਘ, ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ ਸ਼ੇਰਗਿੱਲ, ਪ੍ਰਗਟ ਸਿੰਘ ਮਖੂ, ਗੁਰਨਾਮ ਸਿੰਘ, ਅਮਰੀਕ ਸਿੰਘ ਨੰਗਲ, ਡਾ:ਗੁਰਜਿੰਦਰ ਸਿੰਘ, ਭਾਈ ਬਲਵੰਤ ਸਿੰਂਘ ਗੋਪਾਲਾ, ਸੁਖਚੈਨ ਸਿੰਘ ਗੋਪਾਲਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਮਨਧੀਰ ਸਿੰਘ, ਰਣਵੀਰ ਸਿੰਘ, ਸਰਬਜੀਤ ਸਿੰਘ ਘੁਮਾਣ, ਕਮਿੱਕਰ ਸਿੰਘ, ਬਗੀਚਾ ਸਿੰਘ ਰੱਤਾਖੇੜਾ, ਕੁਲਵਿੰਦਰ ਸਿੰਘ ਖਾਨਪੁਰੀਆ, ਜਥੇਦਾਰ ਸੁਖਚੈਨ ਸਿੰਘ ਅਖੰਡ ਕੀਰਤਨੀ ਜਥਾ, ਗੁਰਦੀਪ ਸਿੰਘ ਗੋਲਡੀ, ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤਿੰ੍ਰਗ ਮੈਂਬਰ ਸ. ਗੁਰਤੇਜ ਸਿੰਘ ਢੱਡੇ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਜਿੰਦਰ ਸਿੰਘ ਮਹਿਤਾ, ਬਾਬਾ ਬੂਟਾ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਸ. ਅਵਤਾਰ ਸਿੰਘ ਵਣਵਾਲਾ, ਸ. ਦਿਆਲ ਸਿੰਘ ਕੋਲਿਆਂਵਾਲੀ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਸ. ਗੁਰਿੰਦਰਪਾਲ ਸਿੰਘ ਗੋਰਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਬਲਦੇਵ ਸਿੰਘ ਚੂੰਘਾਂ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਭੁਪਿੰਦਰ ਸਿੰਘ ਭਲਵਾਨ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸ. ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਸ. ਸਰਬਜੀਤ ਸਿੰਘ ਸੋਹਲ, ਸ. ਸੁਖਵਿੰਦਰ ਸਿੰਘ ਅਗਵਾਨ, ਸ. ਮਨਜੀਤ ਸਿੰਘ ਭੋਮਾ, ਭਾਈ ਜਸਬੀਰ ਸਿੰਘ ਘੁੰਮਣ, ਸ. ਪਰਮਜੀਤ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਸ. ਅਵਤਾਰ ਸਿੰਘ ਸੈਂਪਲਾ, ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਐਡੀਸ਼ਨਲ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪ੍ਰਤਾਪ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਕੇਵਲ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

<

p style=”color: rgba(0,0,0,0.7); font-family:” helveticaneuehelveticagenevaarialsans-serif=”helveticaneuehelveticagenevaarialsans-serif” =”text-align:” _16px=”_16px” normal=”normal” _400=”_400″ _2=”_2″ _0px=”_0px” none=”none” rgb249249248=”rgb249249248″ initial=”initial” left=”left”>ਸਮਾਗਮ ਦੇ ਚਲਦਿਆਂ ਹੀ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਨੇ ਦੋ ਨੌਜੁਆਨਾਂ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਵਿਚੱੋਂ ਇਕ ਹਰੇ ਰੰਗ ਦੀ ਟੀ ਸ਼ਰਟ ਵਾਲਾ ਨੌਜੁਆਨ ਸਿਰਤੋਂ ਮੋਨਾ ਸੀ ਤੇ ਇੱਕ ਲੰਬੀ ਦਾਹੜੀ ਵਾਲਾ ਲੇਕਿਨ ਸਿਰ ਤੋਂ ਮੋਨਾ। ਇਹ ਮਾਰਕੁੱਟ ਕੋਈ ਤਿੰਨ ਚਾਰ ਮਿੰਟ ਚੱਲੀ ਤੇ ਬਾਅਦ ਵਿੱਚ ਇਹ ਨੋਜੁਆਨ ਪੁਲਿਸ ਨੂੰ ਸੌਪ ਦਿੱਤੇ ਗਏ ।

#ਤੀਜਾ_ਘੱਲੂਘਾਰਾ: ੲਿਨ੍ਹਾਂ ਵਰਦੀਧਾਰੀਅਾਂ ਨੂੰ ਸਿੱਖ ਓਪਰੀ ਨਿਗ੍ਹਾ ਨਾਲ ਵੇਖਦੇ ਹਨ, ਕਿੳੁਂਕਿ 84 ਦੇ ਹਮਲੇੇ ਤੋਂ ਬਾਅਦ ਸਿੱਖਾਂ ਤੇ ੲਿਹਨਾਂ ਵਿਚਾਲੇ ਸ਼ਹੀਦਾਂ ਦੇ ਲਹੂ ਦੀ ਗਹਿਰੀ ਲਕੀਰ ਸਥਾਪਤ ਹੋੲੀ ਹੈ। ੲਿਸ ਲਕੀਰ ਨੇ #ਖ਼ਾਲਿਸਤਾਨ ਦਾ ਨਕਸ਼ਾ ਸਵਾਰਿਅਾ ਹੈ।
– ਪਪਲਪ੍ਰੀਤ ਸਿੰਘ

Watch video 👇

ਸ੍ਰੀ ਦਰਬਾਰ ਸਾਹਿਬ ਅਤੇ 28 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ
ਜੂਨ ਦੇ ਮਹੀਨੇ ਤਿੱਜਾ ਘਲੂਘਾਰਾ ਕੀਤਾ ਹਿੰਦੋਸਤਾਨੀ ਫੌਜ ਨੇ
ਇੱਕ ਜੂਨ ਤੋਂ ਲਗਾਤਾਰ ਸੀ ਆਰ ਪੀ ਅਤੇ ਬੀ ਅੈਸ ਅੈਫ
ਗੋਲਾਬਾਰੀ ਕਰ ਰਹੀ ਸੀ
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਆਈਆਂ ਸੰਗਤਾਂ ਨੂੰ ਆਪਣਾ ਨਿਸ਼ਾਨਾ ਬਨਾ ਰਹੀ
4 ਜੂਨ ਤੋਂ ਹਿੰਦੋਸਤਾਨੀ ਫੌਜ ਨੇ ਕਮਾਂਡ ਸੰਭਾਲ ਲਈ
ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ
ਸਿੰਘਾਂ ਨੇ ਹਿੰਦੋਸਤਾਨੀ ਫੌਜੀਆਂ ਦੇ ਸੱਥਰ ਵਿਛਾਕੇ ਇਹਨਾਂ ਦਾ ਸਵਾਗਤ ਕੀਤਾ
ਜੇਹੜੇ ਕਹਿੰਦੇ ਸੀ ਅੱਧੇ ਘੰਟੇ ਚ ਦਰਬਾਰ ਸਾਹਿਬ ਸਰ ਕਰਕੇ
ਭਿੰਡਰਾਂਵਾਲਿਆਂ ਨੂੰ ਫੜਕੇ ਦਿੱਲੀ ਦਰਬਾਰ ਪੇਸ਼ ਕਰਦਾਂਗੇ
ਉਹਨਾਂ ਦੀਆਂ ਸਿੰਘਾਂ ਨੇ ਲੋਥਾਂ ਤੇ ਲੋਥਾਂ ਚਾੜ ਦਿਤੀਆਂ
ਸੰਤ ਭਿੰਡਰਾਂਵਾਲਿਆਂ ਦੇ ਯੋਧੇ ਬਬਰ ਖਾਲਸਾ ਦੇ ਸੂਰਮੇ ਸਰਦਾਰ ਸੁਬੇਗ ਸਿੰਘ ਦੀ ਕਮਾਂਡ ਥੱਲੇ ਹਿੰਦੋਸਤਾਨੀ ਫੌਜਾਂ ਨੂੰ ਨਾਨੀ ਯਾਦ ਕਰਵਾ ਰਹੇ ਸਨ ਫੌਜੀ ਖੇਮੇ ਚ ਹਾਹਾਕਾਰ ਮੱਚੀ ਸੀ
ਉਧਰ ਬਾਜ਼ਾਂ ਵਾਲੇ ਦੇ ਪੁੱਤਰ ਸ਼ਹੀਦੀਆਂ ਪਾਉਣ ਲਈ ਇੱਕ ਦੁੱਜੇ ਤੋਂ ਅਗੇ ਵੱਧ ਰਹੇ ਸਨ 4 ਜੂਨ ਦਾ ਦਿਨ ਅਤੇ ਰਾਤ ਗੋਲਾਬਾਰੀ ਚ ਲੰਗ ਗਿਆ 5 ਜੂਨ ਨੂੰ ਹਿੰਦੋਸਤਾਨੀ ਫੌਜਾਂ ਕਈ ਤਰ੍ਹਾਂ ਦਰਬਾਰ ਸਾਹਿਬ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਕਰਤੀਆਂ ਇੱਕ ਵੀ ਫੌਜੀ ਸੁੱਕਾ ਨਹੀ ਜਾਣ ਦਿੱਤਾ ਜਿਹਨੇ ਵੀ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਚ ਪੈਰ ਪਾਇਆ ਉਹੁ ਜਿਉਂਦਾ ਵਾਪਸ ਨਹੀਂ ਗਿਆ
ਅੱਜ ਰਾਤ ਨੂੰ ਹਿੰਦੋਸਤਾਨੀ ਫੌਜਾਂ ਨੇ 10 ਵਜੇ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਚ ਤੋਪਾਂ ਟੈਂਕਾ ਅਤੇ ਹਵਾਈ ਜਹਾਜ਼ਾਂ ਰਾਹੀਂ ਹਮਲਾ ਕੀਤਾ ਸਿੰਘਾਂ ਨੇ ਇਹਨਾਂ ਦੀਆਂ ਮਸ਼ੀਨ ਗੰਨਾਂ ਅਤੇ ਟੈਂਕ ਤਬਾਹ ਕਰ ਦਿੱਤਾ

ਸਿੰਘਾਂ ਨੇ ਹਿੰਦੋਸਤਾਨੀ ਫੌਜਾਂ ਨੂੰ ਭਾਜੜਾ ਪਾ ਦਿਤੀਆਂ
ਸਿੰਘਾਂ ਨੇ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾਇਆ
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ
ਜਾਂਬਾਜ ਯੋਧਿਆਂ ਨੂੰ ਵਾਰ ਵਾਰ ਨਤਮਸਤਕ ਹੁੰਦੀ ਮਾਣ ਮਹਿਸੂਸ ਕਰਦੀ ਹੈ
ਕੋਟਿਨ ਕੋਟਿ ਪ੍ਨਾਮ ਸ਼ਹੀਦਾਂ ਨੂੰ

Tags

Leave a Comment

This site uses Akismet to reduce spam. Learn how your comment data is processed.

Close
Close