Sikh News

Jathedar Bhai Hawara Appeal to Sikh’s Not To Attend RSS Programs

The position of 31st Jathedar of Akal Takht, the highest spokesman of the Sikh community. He was appointed by a Sarbat Khalsa in 2015.  Hawara is a member of Babbar Khalsa

ਸਿੰਘ ਸਾਹਿਬ ਭਾਈ ਹਵਾਰਾ ਵੱਲੋਂ ਆਰ. ਐਸ. ਐਸ ਦੇ ਸਮਾਗਮ ਵਿੱਚ ਨਾ ਜਾਣ ਦੀ ਅਪੀਲ

ਦਿੱਲੀ ਦੀ ਤਿਹਾੜ ਜੇਲ• ‘ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਮੁਲਾਕਾਤ ਸਮੇਂ ਸਿੱਖ ਕੌਮ ਨੂੰ ਭੇਜੇ ਵਿਸ਼ੇਸ਼ ਸੁਨੇਹੇ ਵਿੱਚ ਆਰ.ਐਸ.ਐਸ ਵੱਲੋਂ ਦਿੱਲੀ ‘ਚ ਮਨਾਏ ਜਾ ਰਹੇ ਸ੍ਰੀ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਗਤਾਂ ਪੰਥ ਦੋਖੀ ਤਾਕਤਾਂ ਤੋਂ ਸੁਚੇਤ ਰਹਿਣ। ਉਹਨਾਂ ਨੇ ਆਰ.ਐਸ.ਐਸ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਆਖਿਆ ਕਿ ਇਹ ਹਿੰਦੂਤਵੀ ਜਮਾਤ, ਲੰਮੇ ਸਮੇਂ ਤੋਂ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਖ਼ਤਮ ਕਰ ਕੇ ਇਸ ਨੂੰ ਦੁਬਾਰਾ ਹਿੰਦੂ ਮਤ ਦੇ ਗੰਧਲੇ ਸਮੁੰਦਰ ‘ਚ ਜਜ਼ਬ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ।
ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਆਰ.ਐਸ.ਐਸ ਉੱਤੋਂ ਉੱਤੋਂ ਸਿੱਖ ਗੁਰੂ ਸਾਹਿਬਾਨ ਦੇ ਪ੍ਰਤੀ ਸਤਿਕਾਰ ਦਾ ਵਿਖਾਵਾ ਕਰਦੀ ਹੈ, ਪਰ ਇਸ ਦਾ ਅਸਲ ਮਕਸਦ ਸਿੱਖ ਗੁਰੂ ਸਾਹਿਬਾਨ ਦੇ ਇਨਕਲਾਬੀ ਸੰਘਰਸ਼ ‘ਚੋਂ ਪੈਦਾ ਹੋਈ ਨਿਆਰੀ ਸਿੱਖ ਕੌਮ ਦੇ ਵਜੂਦ ਨੂੰ ਹੜੱਪ ਕਰਨਾ ਹੈ। ਇਸ ਲਈ ਆਰ ਐਸ ਐਸ ਵੱਲੋਂ ਬਣਾਈ ਗਈ ਨਕਲੀ ਸਿੱਖਾਂ ਦੀ ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ) ਵੱਲੋਂ ਸਿੱਖ ਗੁਰੂ ਸਾਹਿਬਾਨ ਪ੍ਰਤੀ ਵਿਖਾਏ ਜਾਂਦੇ ਬਣਾਉਟੀ ਸਤਿਕਾਰ ਪਿੱਛੇ ਵੀ ਕੋਈ ਕੋਝਾ ਹਮਲਾ ਲੁਕਿਆ ਹੁੰਦਾ ਹੈ। ਇਸ ਸੰਬੰਧੀ ਸਿੰਘ ਸਾਹਿਬ ਭਾਈ ਹਵਾਰਾ ਨੇ ਗੁਰਬਾਣੀ ‘ਚੋਂ ਇਹ ਹਵਾਲਾ ਵੀ ਦਿੱਤਾ:-
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ £
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ £
ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਹਿਰਨ ਦਾ ਸ਼ਿਕਾਰ ਕਰਨ ਵਾਲ਼ਾ ਅਪਰਾਧੀ ਵੀ ਦੂਣਾ ਨਿਉਂਦਾ ਹੈ ਅਤੇ ਲੰਮਾ ਪੈ ਕੇ ਹਿਰਨ ਨੂੰ ਤੀਰ ਮਾਰਦਾ ਹੈ, ਪਰ ਉਸ ਦੇ ਲੰਮੇ ਪੈਣ ਦਾ ਭਾਵ ਇਹ ਤਾਂ ਨਹੀਂ ਕਿ ਉਹ ਮੱਥਾ ਟੇਕ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਿਰ ਨਿਵਾਉਣ ਦਾ ਕੀ ਅਰਥ ਜੇ ਹਿਰਦੇ ਵਿੱਚ ਕਪਟ ਹੈ ? ਆਰ ਐਸ ਐਸ ਦੀ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਪ੍ਰਤੀ ਸ਼ਰਧਾ ਇਸੇ ਹੀ ਤਰ•ਾਂ ਦੇ ਕਪਟ ਨਾਲ਼ ਭਰੀ ਹੋਈ ਹੈ।
ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲ਼ੇ ਜਿਹੜੇ ਲੋਕ ਆਰ.ਐਸ.ਐਸ ਵਰਗੀ ਸਿੱਖ ਵਿਰੋਧੀ ਜਮਾਤ ਸਿੱਖ ਧਰਮ ਵਿੱਚ ਦਖ਼ਲ ਅੰਦਾਜ਼ੀ ਕਰਨ ਲਈ ਆਧਾਰ ਮੁਹੱਈਆ ਕਰਵਾ ਰਹੇ ਹਨ, ਉਹ ਇਹ ਗੱਲ ਸਮਝ ਜਾਣ ਕਿ ਇਤਿਹਾਸ ਉਹਨਾਂ ਦੀ ਇਸ ਸਿਆਸਤ ਨੂੰ ਕੌਮ ਨਾਲ਼ ਧਰੋਹ ਮੰਨਿਆ ਜਾਵੇਗਾ ਅਤੇ ਉਹਨਾਂ ਦਾ ਇਹ ਗੁਨਾਹ ਕਦੇ ਵੀ ਮਾਫ਼ ਨਹੀਂ ਹੋਵੇਗਾ। ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਰ ਐਸ ਐਸ ਦਾ ਸਾਥ ਦੇਣ ਵਾਲ਼ੇ ਅਖੌਤੀ ਅਕਾਲੀਆਂ ਤੋਂ ਹਰੇਕ ਮੰਚ ਤੇ ਜਵਾਬ ਮੰਗਿਆ ਜਾਵੇ।
ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀ ਜਮਾਤ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋਂ ਇਨਕਾਰੀ ਹੈ, ਸਿੱਖਾਂ ਦੇ ਕੌਮੀ ਹੱਕਾਂ ਹਿੱਤਾਂ ਤੋਂ ਇਨਕਾਰੀ ਹੈ, ਉਹ ਕਿਸ ਬਿਨਾਅ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਲ਼ ਸੰਬੰਧਿਤ ਸਮਾਗਮ ਕਰ ਸਕਦੀ ਹੈ ? ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਆਰ ਐਸ ਐਸ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਸਲਮਾਨਾਂ ਦੇ ਵਿਰੋਧੀ ਵਜੋਂ ਉਭਾਰਨਾ ਚਾਹੁੰਦੀ ਹੈ, ਪਰ ਗੁਰੂ ਸਾਹਿਬਾਨ ਦੀ ਲੜਾਈ ਜ਼ੁਲਮ ਦੇ ਵਿਰੁੱਧ ਸੀ ਨਾ ਕਿ ਕਿਸੇ ਵਿਸ਼ੇਸ਼ ਕੌਮ ਅਤੇ ਧਰਮ ਦੇ ਵਿਰੁੱਧ। ਗੁਰੂ ਸਾਹਿਬ ਨੂੰ ਸਭ ਤੋਂ ਵੱਧ ਲੜਾਈਆਂ ਹਿੰਦੂ ਪਹਾੜੀ ਰਾਜਿਆਂ ਨਾਲ਼ ਲੜਨੀਆਂ ਪਈਆਂ, ਜਦਕਿ ਪੀਰ ਬੁੱਧੂ ਸ਼ਾਹ ਅਤੇ ਨਬੀ ਖਾਂ, ਗਨੀ ਖਾਂ ਵਰਗੇ ਮੁਸਲਮਾਨ ਗੁਰੂ ਸਾਹਿਬ ਦਾ ਸਾਥ ਵੀ ਦਿੰਦੇ ਰਹੇ। ਇਸ ਕਰ ਕੇ ਕੋਈ ਵੀ ਗੁਰੂ ਦਾ ਸਿੱਖ ਆਰ.ਐਸ.ਐਸ ਵੱਲੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲ ਕਟੋਰਾ ਇੰਡੋਰ ਸਟੇਡੀਅਮ ਵਿਖੇ ਕੀਤੇ ਜਾ ਰਹੇ ਸਮਾਗਮ ਵਿੱਚ ਹਿੱਸਾ ਨਾ ਲਵੇ। For Punjab ਸਰੋਤ ਤੋਂ 

Tags

Leave a Comment

This site uses Akismet to reduce spam. Learn how your comment data is processed.

Close
Close