Sikh NewsSingha Nal Dhaka

In 2012, British Resident Jaswant Singh Azad Arrested by Punjab Police in a False Case | But now he’s Released (July 2017)

ਸੰਨ 2012 ‘ਚ ਇੰਗਲੈਂਡ ਨਿਵਾਸੀ 65 ਸਾਲਾ ਸਿੱਖ ਸ. ਜਸਵੰਤ ਸਿੰਘ ਆਜ਼ਾਦ (ਸੰਦਰਲੈਂਡ) ‘ਤੇ ਵੀ ਪੰਜਾਬ ਪੁਲਿਸ ਨੇ ਕਈ ਹਥਿਆਰ ਫੜੇ ਜਾਣ ਦਾ ਝੂਠਾ ਕੇਸ ਪਾਇਆ ਸੀ ਪਰ ਇਸੇ ਸਾਲ ਜੁਲਾਈ ਮਹੀਨੇ ਉਹ ਇਸ ਮੁਕੱਦਮੇ ‘ਚੋਂ ਬਰੀ ਹੋ ਗਏ ਸਨ।

ਪੁਲਿਸ ਵਲੋਂ 2012 ‘ਚ ਘੜੀ ਕਹਾਣੀ ‘ਚ ਆਖਿਆ ਗਿਆ ਸੀ ਕਿ ਸ. ਜਸਵੰਤ ਸਿੰਘ ਇੰਗਲੈਂਡ ਤੋਂ ਡੇਰਾ ਸਿਰਸਾ ਮੁਖੀ, ਨੂਰਮਹਿਲੀਏ ਆਸ਼ੂਤੋਸ਼, ਭਨਿਆਰਾਂ ਵਾਲੇ ਨੂੰ ਮਾਰਨ ਲਈ ਇੰਗਲੈਂਡ ਤੋਂ ਆਏ ਹਨ ਤੇ ਕਈ ਖਤਰਨਾਕ ਹਥਿਆਰਾਂ ਸਮੇਤ ਫੜੇ ਗਏ ਹਨ। ਸ. ਜਸਵੰਤ ਸਿੰਘ ਦਾ ਸਬੰਧ ਭਾਈ ਦਲਜੀਤ ਸਿੰਘ ਬਿੱਟੂ, ਬੱਬਰ ਖਾਲਸਾ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੋੜਿਆ ਗਿਆ ਸੀ।

ਪਰ ਜਲੰਧਰ ਅਦਾਲਤ ਦੀ ਜੱਜ ਸੀ੍ਮਤੀ ਪੀ੍ਤੀ ਸਾਹਨੀ ਨੇ ਜਲੰਧਰ ਕੇਸ ਨੰਬਰ. FIR No. 216/2012, under section 120B, 121, 121A IPC, 25 Arms Act, 10, 13, 15, 17, 18B, 20, 23, 28, 38, 39, 40 of UAP Act, Police station Div No. 8 Jalandhar ਵਿੱਚੋਂ ਉਨ੍ਹਾਂ ਨੂੰ ਬਰੀ ਬਾ-ੲਿੱਜ਼ਤ ਬਰੀ ਕਰ ਦਿੱਤਾ ਸੀ।

ਗ੍ਰਿਫਤਾਰੀ ਵੇਲੇ ਦੀਆਂ ਖਬਰਾਂ ਗੂਗਲ ਕਰਕੇ ਵੇਖੋ, ਬਿਲਕੁਲ ਅੱਜ-ਕੱਲ ਵਰਗੀਆਂ ਹੀ ਕਹਾਣੀਆਂ ਪੁਲਿਸ ਨੇ ਘੜੀਆਂ ਸਨ, ਜਿਨ੍ਹਾਂ ਨੂੰ ਮੀਡੀਏ ਨੇ ਤੜਕਾ ਲਾਇਆ ਸੀ। ਸ. ਜਸਵੰਤ ਸਿੰਘ ਆਜ਼ਾਦ ਨੂੰ ਵੀ ਮੂੰਹ ਢਕ ਕੇ ਲਿਜਾਇਆ ਜਾਂਦਾ ਸੀ, ਜਿਵੇਂ ਹੁਣ ਜੱਗੀ ਨੂੰ ਲਿਜਾਇਆ ਜਾਂਦਾ। ਸ. ਜਸਵੰਤ ਸਿੰਘ ਆਜ਼ਾਦ ਬਾਰੇ ਵੀ ਇਹੀ ਕਿਹਾ ਜਾਂਦਾ ਸੀ ਕਿ ਉਹ ਪੁਲਿਸ ਦੀ ਪੁੱਛਗਿੱਛ ਦੌਰਾਨ ਆਪਣੇ ਗੁਨਾਹ ਕਬੂਲ ਕਰ ਰਹੇ ਹਨ।

ਪਰ ਬਰੀ ਹੋਣ ਤੋਂ ਬਾਅਦ ਨਾ ਤਾਂ ਕਿਸੇ ਨੇ ਪੁਲਿਸ ਨੂੰ ਪੁੱਛਿਆ ਤੇ ਨਾ ਹੀ ਮੀਡੀਏ ਨੂੰ ……ਬਈ ਹੁਣ ਕੀ ਬਣਿਆ? …………..ਹੁਣ ਕਿੱਥੇ ਗਏ ਇਕਬਾਲੀਆ ਬਿਆਨ?
“ਇੰਗਲੈਂਡ ਤੋਂ ਪੰਜਾਬ ਪੁੱਜਾ ਖਤਰਨਾਕ ਦਹਿਸ਼ਤਗਰਦ” ਅਦਾਲਤ ਨੇ ਬਰੀ ਕਿਓਂ ਕਰ ਦਿੱਤਾ?

ਹੁਣ ਵੀ ਓਹੀ ਖੇਡ ਖੇਡੀ ਜਾ ਰਹੀ ਹੈ।………………. ਜਿਨ੍ਹਾਂ ਨੂੰ ਪਿਛਲੀਆਂ ਝੂਠੀਆ ਕਹਾਣੀਆਂ ਯਾਦ ਨੇ, ਤੁਹਾਨੂੰ ਸਬੂਤ ਸਮੇਤ ਯਾਦ ਕਰਵਾ ਰਹੇ ਹਾਂ। ……………….ਜਿਨ੍ਹਾਂ ਦੇ ਇਹ ਕਹਾਣੀਆਂ ਵਿਰੋਧੀਆਂ ਨੂੰ ਭੰਡਣ ਲਈ ਜਾਂ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਲੋਟ ਆਉਂਦੀਆਂ…… ਉਹ ਇਹ ਜਾਣਦਿਆਂ ਹੋਇਆਂ ਵੀ ਕਿ ਕਹਾਣੀ ਝੂਠੀ ਹੋ ਸਕਦੀ ਹੈ, ਇਸ ਨੂੰ ਸੱਚ ਮੰਨਵਾ ਰਹੇ ਹਨ।

ਇਹ 2017 ਚੱਲਦਾ, ਜੱਗੀ ਖਿਲਾਫ ਕੋਈ ਸਬੂਤ ਹਨ ਤਾਂ ਉਸਨੂੰ ਚਾਰਜ ਲਾ ਕੇ ਅਦਾਲਤ ‘ਚ ਉਸ ‘ਤੇ ਕੇਸ ਚਲਾਓ, ਸਬੂਤ ਪੇਸ਼ ਕਰੋ, ਜੇ ਦੋਸ਼ੀ ਹੋਇਆ ਤਾਂ ਫਿਰ ਸਜ਼ਾ ਵੀ ਦਿਓ ਪਰ ਪਹਿਲਾਂ ਹੀ ਕੁੱਟਮਾਰ ਕਰਕੇ ਖੁਦ ਸਜ਼ਾ ਦੇਣੀ ਕਿਧਰ ਦਾ ਇਨਸਾਫ ਹੈ? ਤਸ਼ੱਦਦ ਕਰਕੇ ਸਬੂਤ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਜਾਣਦਿਆਂ ਵੀ ਕਿ ਇਹ ਸਬੂਤ ਅਦਾਲਤ ‘ਚ ਟਿਕਣੇ ਨਹੀਂ।

ਪਤਾ ਸਭ ਨੂੰ ਹੈ ਇਹ ਪਰ 4-5 ਸਾਲ ਖੱਜਲ ਕਰਕੇ ਅਗਲੇ ਦਾ ਨਾਸ ਮਾਰਨਾ ਹੁੰਦਾ, ਜਿਸ ਨਾਲ ਸਰਕਾਰ ਲੋਕਾਂ ਦਾ ਧਿਆਨ ਹੋਰ ਮੁੱਦਿਆਂ ਤੋਂ ਲਾਂਭੇ ਕਰਨ ‘ਚ ਸਫਲ ਹੋ ਜਾਂਦੀ ਹੈ।

2012 ਦਾ ਅੰਦਰ ਨੂੜਿਆ ਸ. ਜਸਵੰਤ ਸਿੰਘ ਆਜ਼ਾਦ 2017 ‘ਚ ਅਦਾਲਤ ਨੇ ਬਰੀ ਕਰ ਦਿੱਤਾ ਪਰ ਓਹਦੇ ਇਹ ਪੰਜ ਸਾਲ ਬਰਬਾਦ ਕਰਨ, ਮਾਨਸਿਕ, ਸਰੀਰਕ ਅਤੇ ਸਮਾਜਿਕ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? …..ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ?

ਉਹ ਤਾਂ ਜ਼ਿੰਮੇਵਾਰ ਹਨ ਹੀ, ਨਾਲ ਹੀ ਉਹ ਮੀਡੀਆ ਤੇ ਉਹ ਲੋਕ ਸਭ ਤੋਂ ਵੱਡੇ ਦੋਸ਼ੀ ਹਨ, ਜੋ ਕਿਸੇ ਵੀ ਕਹਾਣੀ ‘ਤੇ ਯਕੀਨ ਕਰਕੇ ਆਪਣਾ ਮਨ ਬਣਾ ਲੈਂਦੇ ਹਨ ਤੇ ਬਿਨਾ ਗੱਲੋਂ ਨਫਰਤ ਕਰਨ ਲੱਗ ਪੈਂਦੇ ਹਨ ਜਾਂ ਇਹ ਕਹਿ ਲਈਏ ਕਿ ਨਫਰਤ ਤਾਂ ਉਨ੍ਹਾਂ ਅੰਦਰ ਪਹਿਲਾਂ ਹੀ ਭਰੀ ਹੁੰਦੀ ਹੈ, ਬੱਸ ਇਸ ਬਹਾਨੇ ਜ਼ਹਿਰੀ ਝੱਗ ਸੁੱਟਣ ਲੱਗ ਪੈਂਦੇ ਹਨ।

ਪੰਜਾਬ ਦੇ ਸੂਝਵਾਨ ਪੱਤਰਕਾਰ ਉਪਰ ਉਠਾਏ ਨੁਕਤੇ ਬਾਰੇ ਕੈਪਟਨ ਅਮਰਿੰਦਰ ਸਿੰਘ, ਉਸਦੇ ਮੰਤਰੀਆਂ ਜਾਂ ਪੁਲਿਸ ਅਧਿਕਾਰੀਆਂ ਨੂੰ ਸਵਾਲ ਤਾਂ ਕਰ ਹੀ ਸਕਦੇ ਹਨ!

– ਗੁਰਪ੍ਰੀਤ ਸਿੰਘ ਸਹੋਤਾ

#FREEJAGGINOW
Image may contain: one or more people and hat
Image may contain: 1 person, beard

Jaswant Singh Azad
Jaswant Singh Azad

(November 05, 2012)

Ludhiana/Jalandhar, Punjab : According to information available with Sikh Siyasat News (SSN) Jaswant Singh Azad, a British Citizen who was booked by Jalandhar police under Unlawful Activities (Prevention) Act, has been booked in another case under UA(P)A by Ludhiana police.

Jaswant Singh S/O Sucha Singh, VPO – Duhre, Police Station – Bhogpur, District – Jalandhar, is a resident of 20 Carlisle Terrace, Sunderland, SR5 2DF, UK. He is currently confined in Model jail Kapurthala, (Punjab).

According to information extended by Jaswant Singh’s counsel Advocate Jaspal Singh Manjhpur “Jaswant singh apprehended by the Police of District Jalandhar (Punjab) on September 28, 2012 from his village Duhre and an Italy made pistol was alledgly planted against him by the police. Police showed his arrest under FIR No. 216, Dated 29/09/2012, under section 25 of Arms Act, Sections 121, 121A, 120B of Indian Penal Code and Sections 10, 13, 17, 18B, 20, 38, 39, 40 of Unlawful Activities (Prevention) Act. This FIR is registered at Police Station Division No. 8 Jalandhar.

Jaswant Singh told his lawyer that he was the physically and mentally tortured by Jalandhar police during his police remand. On the completion of police remand on October 10, 2012, he send to judicial custody by the court and he was lodged in Model Jail, Kapurthala (Punjab).

Advocate JS Manjhpur told Sikh Siyast News (SSN) that on November 02, 2012 the Ludhiana District police produced Jaswant Singh before the Duty Magistrate (Ludhiana) and marked his arrested him in Case FIR No. 183, dated 21/09/2012, Under Section 25 of Arms Act, 3, 4, 5 Explosive Act, 121, 121A, 120B, 506 of Indian Penal Code, 17, 18, 18B, 21, 22, 38, 39, 40 of Unlawful Activities Prevention Act, Police Station Division No. 5 Ludhiana.

He was sent on police remand for two days police remand and on the expiry of police remand on November 04, 2012 Jaswant Singh was sent on judicial remand to Model Jail, Kapurthala.

Advocate Jaspal Singh Manjhpur informed that the subject matter of both the cases is similar to each other. He told that Ludhiana case was registered initially against against Sikh leader and former president of Akali Dal Panch Pardhani Bhai Daljit Singh Bittu but now the police has linked Jaswant Singh with this case. Police has alleged that Jaswant Singh had lent his Ludhiana based building to Akali Dal Panch Pardhani for “unlawful” purposes.

He ridiculed police claims as the building is being used as office of Akali Dal Panch Pardhani, a democratic political party. “When ADPP is lawful organization, never banned under any law, how a building owner could be booked for lending his building to be used as office premises by ADPP” he argued.

Jaspal Singh Manjhpur told Sikh Siyasat News (SSN) that he has approached UK’s High Commission in India to take a notice of arrest and implication of Jaswant Singh in two cases by the Punjab police.

It is notable that UAPA is considered to be masked revival of notorious laws like TADA and POTA that is being widely used in Punjab against the Sikhs. sikhsiyasat.net

Tags

Leave a Comment

This site uses Akismet to reduce spam. Learn how your comment data is processed.

Close
Close