ਜਥੇਦਾਰ ਹਵਾਰਾ ਵਲੋਂ ਸਿੱਖ ਕੌਮ ਨੂੰ ਦਿੱਤਾ ਨਵਾਂ ਪ੍ਰੋਗਰਾਮ-ਪੜੋ ਜਥੇਦਾਰ ਸਾਹਿਬ ਨੇ ਕੀ ਕਿਹਾ

ਜਥੇਦਾਰ ਹਵਾਰਾ ਨੂੰ ਬੇਸ਼ੱਕ ਭਾਰਤ ਸਰਕਾਰ ਨੇ ਤਿਹਾੜ ਜੇਲ ਦੀਆ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਹੋੲਿਅਾ ਹੈ ਪਰ ਜਥੇਦਾਰ ਸਾਹਿਬ ਜੀ ਦਾ ਦਿਲ,ਦਿਮਾਗ,ਜਾਨ ਤੇ ਧਿਅਾਨ ਹਮੇਸ਼ਾਂ ਅਜ਼ਾਦ ਤੇ ਕੌਮ ਵੱਲ ਹੀ ਰਹਿੰਦਾ ਹੈ ਕਿ ਕਿਵੇ ਕੌਮ ਨੂੰ ੲਿੱਕ ਨਿਸ਼ਾਨ ਸਾਹਿਬ ਦੇ ਥੱਲੇ ੲਿਕੱਠੇ ਕਰ ਕੇ ਅਗਲਾ ਪ੍ਰੋਗਰਾਮ ੳੁਲੀਕਿਅਾ ਜਾਵੇ।ਪਰ ਹੁਣ ਦੇਖਣਾ ੲਿਹ ਹੈ ਕਿ ਜਥੇਦਾਰ ਹਵਾਰਾ ਸਾਹਿਬ ਜੀ ਦੇ ੲਿਸ “ਪੰਥਕ ਏਕਤਾ” ਵਾਲੀ “ਵਰਲਡ ਸਿੱਖ ਪਾਰਲੀਮੈਂਟ” ਬਨਾਉਣ ਲਈ ਕਿਹੜੀ ਧਿਰ ਜਥਦਾਰ ਸਾਹਿਬ ਜੀ ਦਾ ਸਾਥ ਦਿੰਦੀ ਜਾਂ ਕਿਹੜੀ ਧਿਰ ਪਿੱਠ ਦਿਖਾਉਦੀ।ਸਿੱਖ ਸੰਗਤ ਕੌਮ ਦੇ ਆਗੂਆਂ ਤੇ ਸੇਵਾਦਾਰਾ ਤੇ ਤਿੱਖੀ ਨਜ਼ਰ ਰੱਖਣ ਕਿੳੁਕਿ ਸਰਕਾਰੀ ਏਜੰਸੀਆਂ ਕਦੇ ਵੀ ਨਹੀ ਚਾਹੁੰਦੀਆਂ ਕਿ ਜੱਥੇਦਾਰ ਹਵਾਰਾ ਦੁਨੀਆ ਭਰ ਦੇ ਸਿੱਖਾਂ ਨੂੰ ੲਿੱਕ ਨਿਸ਼ਾਨ ਸਾਹਿਬ ਥੱਲੇ ੲਿਕੱਠੇ ਕਰਕੇ ਸਿੱਖ ਆਪਣੇ ਰਾਜ-ਭਾਗ ਦੇ ਮਾਲਕ ਬਣ ਸਕਣ। ਪਰ ਯਾਦ ਰੱਖਣ ਵਾਲੀ ਗੱਲ ਕਿ ਪੰਥਕ ਏਕਤਾ ਅੱਗੇ ਕੋਈ ਤੀਕ ਨਹੀਂ ਸਕਦਾ।

ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਲੈਟਰ

ਸ੍ਰੀ ਅਕਾਲ ਸਹਾਇ।।
ਪਰਮ ਸਤਿਕਾਰਯੋਗ ਸਮੁਹ ਖਾਲਸਾ ਪੰਥ ਜਿਓ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।
ਖਾਲਸਾ ਜੀ ਆਪਾਂ ਸਾਰੇ ਚੰਗੀ ਤਰਾਂ ਜਾਣਦੇ ਹਾਂ ਇਹ ਪਿਛਲੇ ਕਈ ਦਹਾਕਿਆਂ ਤੋਂ ਕੌਮ ਇਤਿਹਾਸ ਦੇ ਨਾਜੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ । ਸਿੱਖੀ ਅਤੇ ਸਿੱਖਾਂ ਤੇ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਧਾਰਮਿਕ,ਸਮਾਜਿਕ, ਆਰਥਿਕ, ਸੱਭਿਆਚਾਰਿਕ ਅਤੇ ਮਨੋਵਿਗਿਆਨਕ ਪੱਖੋਂ ਚੁਫਿਰਿਉੰ ਹਮਲੇ ਹੋ ਰਹੇ ਹਨ । ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਸੀ ਫੁੱਟ ਕਾਰਣ ਇਹਨਾਂ ਕੋਝੇ ਹਮਲਿਆਂ ਦਾ ਸਿੱਖ ਪ੍ਰੰਪਰਾ ਅਨੁਸਾਰ ਵਾਜਿਬ ਜਵਾਬ ਅਤੇ ਢੁਕਵਾਂ ਹੱਲ ਕਡਣ ਵਿੱਚ ਅਸਫਲ ਰਹੇ ਹਾਂ । ਇਹ ਇੱਕ ਕੌੜੀ ਹਕੀਕਤ ਹੈ ।

ਪੰਥ ਦੇ ਅਜੋਕੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਅਤੇ ਕੌਮ ਦੇ ਹੋਰ ਦਰਵੇਸ਼ ਮਸਲਿਆਂ ਦੇ ਸਦੀਵੀ ਤੇ ਢੁਕਵੇਂ ਹੱਲ ਲਈ ਕੌਮ ਦੇ ਸੂਝਵਾਨ ਤੇ ਜਾਗਰੂਕ ਪੰਥ ਦਰਦੀ ਸਿੱਖਾਂ ਦੇ ਲੰਮੇ ਸਮੇਂ ਤੋਂ ਆ ਰਹੇ ਸੁਝਾਵਾਂ ਅਤੇ ਦਿਲੀ ਇੱਛਾ ਨੂੰ ਸਨਮੁਖ ਰੱਖ ਕੇ ਸਮੁੱਚੇ ਜਗਤ ਦਿਆਂ ਲੱਗਭੱਗ ਸਾਰਿਆਂ ਪ੍ਰਮੁਖ ਧਾਰਮਿਕ ਅਤੇ ਰਾਜਸੀ ਪੰਥਕ ਧਿਰਾਂ ਅਤੇ ਪੰਥਕ ਸ਼ਖਸ਼ਿਅਤਾਂ ਨਾਲ ਸਲਾਹ ਮਸ਼ਵਰਾ ਕਰਨ ਤੇ ਭਰੋਸੇ ਵਿੱਚ ਲੈਣ ਤੋਂ ਬਾਅਦ ਹੀ ਵਿਸ਼ਵ ਪੱਧਰੀ ਸਿੱਖ ਸੰਸਥਾ ਵਰਲਡ ਸਿੱਖ ਪਾਰਲੀਮੈਂਟ (WSP) ਬਣਾਉਣ ਦਾ ਫੈਸਲਾ ਲਿਆ ਗਿਆ ਹੈ । ਦਾਸ ਇਸ ਕੌਮੀ ਕਾਰਜ ਲਈ ਪਿਛਲੇ ਤਿੰਨ ਸਾਲਾਂ ਤੋਂ ਪੁਰ-ਜ਼ੋਰ ਜਤਨ ਕਰਦਾ ਆ ਰਿਹਾ ਹੈ ।
 ਦਾਸ ਇਹ ਗੱਲ ਵੀ ਸ਼ਪਸਟ ਕਰਨੀ ਚਾਹੁੰਦਾ ਹਾਂ ਕੇ WSP ਦੇ ਮੁਡਲੇ ਢਾਂਚੇ ਨੂੰ ਤਿਆਰ ਕਰਨ ਦੀ ਪੰਥਕ ਹਿਤੈਸ਼ੀ ਵਿਦੇਸ਼ੀ ਵੀਰਾਂ ਨੇ ਇਹ ਜ਼ੁਮੇਵਾਰੀ ਮੇਰੇ ਸੁਝਾਵਾਂ ਸਲਾਹਾਂ ਤੇ ਬੇੰਨਤੀਆਂ ਤੋਂ ਬਾਦ ਹੀ ਸੰਭਾਲ਼ੀ ਸੀ । WSP ਦਾ ਐਲਾਨ ਜੋ ਪਿਛਲੇ ਮਹਿਨੇ ਸਤੰਬਰ 2017 ਨੂੰ UK ਵਿੱਚ ਹੋਇਆ ਸੀ, ਉਹ ਵੀ ਮੇਰੀ ਸਲਾਹ ਅਤੇ ਮੈਨੂੰ ਭਰੋਸੇ ਵਿੱਚ ਲੈਣ ਤੋਂ ਬਾਦ ਹੀ ਕੀਤਾ ਗਿਆ ਸੀ । ਵਰਲਡ ਸਿੱਖ ਪਾਰਲੀਮੈਂਟ ਸਿੱਖਾਂ ਦੇ ਸੁਪਰੀਮੋ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਸਾਇਆ ਹੇਠ ਚੱਲੇਗੀ, ਇਹ ਸਮੁੱਚੇ ਜਗਤ ਦਿਆਂ ਸਿੱਖਾਂ ਦੀ ਪ੍ਰਤੀਨਿਧਤਾ ਕਰੇਗੀ, ਇਹ ਪੰਥ ਦਿਆਂ ਸਮੁੱਚੀਆਂ ਧਿਰਾਂ ਦੀ ਸਾਂਝੀ ਕੇਂਦਰੀ ਸੰਸਥਾ ਹੋਵੇਗੀ । WSP ਦੀ ਇਸ ਨਿਆਰੀ ਵਿਲੱਖਣਤਾ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣ ਲਈ ਵਚਨਬੱਧ ਰਹਾਂਗੇ ਇਹ ਹੀ ਸਮੇਂ ਦੀ ਮੁੱਖ ਲੋੜ ਹੈ ।

WSP ਲਈ ਇੱਧਰ(ਭਾਰਤ) ਵਿੱਚ ਥੋੜੀ ਪ੍ਰਾਬਲਮ ਤੋਂ ਬਾਅਦ ਸਰਵ ਸਹਿਮਤੀ ਹੋ ਗਈ ਹੈ, ਇਸਦੀ ਅਗਲੀ ਰੂਪ-ਰੇਖਾ ਉਲੀਕਣ ਲਈ ਪੂਰੇ ਵਿਸ਼ਵ ਵਿੱਚ ਵੱਡੀ ਪੱਧਰ ਤੇ ਕੰਮ ਜਾਰੀ ਹੈ, ਜਲਦੀ ਹੀ ਇਸ ਦੀ 300 ਮੈਂਬਰਾਂ ਵਾਲੀ ਕਾਰਜਕਾਰਨੀ ਦਾ ਜਨਤਕ ਤੋਰ ਤੇ ਐਲਾਨ ਕਰ ਦਿੱਤਾ ਜਾਵੇਗਾ । WSP ਦੇ ਤਾਲਮੇਲ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਕੇ ਇਸ ਪਵਿੱਤਰ ਕੋਮੀ ਕਾਰਜ ਨੂੰ ਬਿਲਕੁਲ ਪਾਰਦਰਸ਼ੀ ਅਤੇ ਨਿਰਪੱਖਤਾ ਨਾਲ ਜਲਦੀ ਨੇਪਰੇ ਚਾੜੋ । 

 

ਦਾਸ ਸਮੁੱਚੇ ਜਗਤ ਦਿਆਂ ਸਿੱਖ ਸੰਗਤਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਕੇ WSP ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਹਰ ਪੱਖੋਂ ਸਹਿਯੋਗ ਦਿਉ ਅਤੇ ਆਪਣੇ ਵਡਮੁੱਲੇ ਸੁਝਾਵ ਵੀ ਜ਼ਰੂਰ ਭੇਜੋ ।

ਸਮੁੱਚੇ ਸਿੱਖ ਜਗਤ ਦੀ ਸਿੱਖ ਸੰਗਤਾਂ ਅਤੇ ਪੰਥਕ ਧਿਰਾਂ ਨੂੰ WSP ਦੇ ਮੈਂਬਰ ਬਣਨ ਤੇ ਇਸ ਕੋਮੀ ਕਾਰਜ ਦਾ ਸਹਿਯੋਗ ਦੇਣ ਦੀ ਪੁਰ-ਜ਼ੋਰ ਅਪੀਲ ਕਰਦਾ ਹਾਂ

ਦਾਸ ਕੁਆਰਡੀਨੇਸ਼ਨ ਕਮੇਟੀ ਨੂੰ ਸਪਸੱਟ ਤੋਰ ਤੇ ਹਿਦਾਇਤ ਕਰਦਾਂ ਹਾਂ ਇਹ ਗੱਲ ਯਕੀਨੀ ਬਣਾਉਣ ਕੇ ਉਹ ਹਰ ਪੰਥਕ ਧਿਰ ਨੂੰ ਨਾਲ ਲੈ ਕੇ ਚੱਲਣ, ਬਿਨਾ ਪੱਖਪਾਤ ਅਤੇ ਜਥੇਬੰਦਕ ਮੁਫ਼ਾਦਾਂ ਤੋਂ ਉਪਰ ਉਠ ਕੇ ਚਲਣ । ਮੈ ਕੁਆਰਡੀਨੇਸ਼ਨ ਕਮੇਟੀ ਦੀ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕੇ ਉਹ ਸਮੂਹ ਪੰਥਕ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਸਭ ਦੇ ਸਹਿਯੋਗ ਨਾਲ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਦਾ ਐਲਾਨ 25 ਨੰਵਬਰ 2017 ਤੱਕ ਕਰ ਦੇਣ ।

ਆਖੀਰ ਵਿੱਚ ਦਾਸ ਇਹ ਵੀ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਹੈ ਕੇ WSP ਲਈ ਕਿਸੇ ਵੀ ਪੰਥਕ ਪਾਰਟੀ, ਪੰਥਕ ਸ਼ਖ਼ਸੀਅਤ ਅਤੇ ਕਿਸੇ ਵੀ ਪੰਥ ਪ੍ਰਸਤ ਵਿਅਕਤੀ ਨੂੰ ਜੇ ਇਸ ਦੇ ਮੁੱਢਲੇ ਢਾਂਚੇ ਵਿੱਚ ਕੋਈ ਊਣਤਾਈ ਲੱਗੇ ਤਾਂ ਉਹ ਬਿਣਾ ਕਿਸੇ ਝਿਜਕ ਆਪਣੇ ਕੀਮਤੀ ਸੁਝਾਵ ਭੇਜੇ, ਸੁਝਾਵਾਂ ਨੂੰ ਵਿਚਾਰਨ ਤੋਂ ਬਾਅਦ ਸਰਵ ਸਹਿਮਤੀ ਨਾਲ ਸਤਿਕਾਰ ਸਹਿਤ ਅਪਣਾਇਆ ਜਾਵੇਗਾ ।

ਖਾਲਸਾ ਪੰਥ ਦਾ ਸੇਵਾਦਾਰ
ਜਗਤਾਰ ਸਿੰਘ ਹਵਾਰਾ
 https://youtu.be/mVOtaXtECD8

Leave a Comment