Sikh NewsSingha Nal Dhaka

ਟੀਵੀ ਚੈਨਲ ਜੱਗੀ ਜੌਹਲ ਨੂੰ ‘ਅੱਤਵਾਦੀ’ ਸਾਬਤ ਕਰਨ ਦੇ ਚੱਕਰ ਚ ਕਰ ਗਿਆ ਵੱਡੀ ਗਲਤੀ | #FreeJaggiNow

ਪਾਕਿਸਤਾਨ ਸਥਿਤ ਦਿਆਲ ਸਿੰਘ ਮਜੀਠੀਆ ਟਰੱਸਟ ਦੇ ਚੇਅਰਮੈਨ ਰਹੇ ਅਹਿਸਾਨ ਨਦੀਮ ਨੂੰ ਭਾਰਤ ਦੇ ਇਕ ਨੈਸ਼ਨਲ ਟੀਵੀ ਚੈਨਲ ਨੇ ਬਿਨਾ ਕਿਸੇ ਤੱਥਾਂ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦਾ ਏਜੰਟ ਗਰਦਾਨ ਦਿਤਾ।

ਦਰਅਸਲ ਉਕਤ ਚੈਨਲ ਪੰਜਾਬ ਪੁਲਿਸ ਦੁਆਰਾ ਫੜੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਅੱਤਵਾਦੀ ਸਾਬਤ ਕਰਨ ਦੇ ਚੱਕਰ ਚ ਇਹ ਕਾਲੀ ਕਰਤੂਤ ਕਰ ਗਿਆ, ਜਿਸ ਦੀ ਉਸ ਨੇ ਹਾਲੇ ਤਕ ਮਾਫੀ ਤਕ ਵੀ ਨਹੀਂ ਮੰਗੀ। ਪੰਜ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪਾਕਿਤਸਾਨ ਯਾਤਰਾ ‘ਤੇ ਗਏ ਬ੍ਰਿਟਿਸ਼ ਸਿੱਖ ਸਰਬਜੀਤ ਸਿੰਘ ਹੇਜ਼ (ਯੂਕੇ) ਅਤੇ ਰੇਸ਼ਮ ਸਿੰਘ ਜਰਮਨੀ ਸਮੇਤ ਕੁਝ ਸਿੱਖਾਂ ਨੂੰ ਦਿਆਲ ਸਿੰਘ ਮਜੀਠੀਆ ਟਰੱਸਟ ਦੇ ਚੇਅਰਮੈਨ ਅਹਿਸਾਨ ਨਦੀਮ ਵਲੋਂ ਸਨਮਾਨਿਤ ਕੀਤਾ ਗਿਆ ਸੀ ਅਤੇ ਉਹਨਾਂ ਤਸਵੀਰਾਂ ਨੂੰ ਅਧਾਰ ਬਣਾ ਕੇ ਇਕ ਮਨਘੜਤ ਕਹਾਣੀ ਘੜੀ ਗਈ, ਜਿਸ ਵਿਚ ਬਿਨਾ ਤੱਥ ਵਿਚਾਰੇ ਅਹਿਸਾਨ ਨਦੀਮ ਨੂੰ ਆਈਐਸਆਈ ਦਾ ਅਧਿਕਾਰੀ ਦੱਸਿਆ ਗਿਆ ।

ਗੌਰਤਲਬ ਹੈ ਕਿ ਅਹਿਸਾਨ ਨਦੀਮ ਪਾਕਿਸਤਾਨ ਦਾ ਇਕ ਨਾਮਵਰ ਲੇਖਕ ਵੀ ਹੈ, ਜਿਸ ਨੇ ਛੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਭਾਰਤੀ ਮੀਡੀਆ ਵਲੋਂ ਉਸ ਨੂੰ ਪਾਕਿਸਤਾਨ ਦੀ ਬਦਨਾਮ ਖੂਫੀਆ ਏਜੰਸੀ ਆਈਐੱਸਆਈ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ। ਇੰਗਲੈਂਡ ਸਥਿਤ ਯੁਨਾਇਟਿਡ ਖ਼ਾਲਸਾ ਦਲ ਦੇ ਆਗੂਆਂ ਨੇ ਭਾਰਤੀ ਚੈਨਲ ਦੀ ਇਸ ਖਬਰ ‘ਤੇ ਸਖਤ ਇਤਰਾਜ਼ ਪ੍ਰਗਟ ਕਰਨ ਦੇ ਬਾਵਜੂਦ ਚੈਨਲ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਸਮੇਤ ਪਾਕਿਸਤਾਨ ਵਿਚ ਵੀ ਇਸ ਖਬਰ ‘ਤੇ ਪ੍ਰਤੀਕਰਮ ਹੋ ਰਿਹਾ ਹੈ। ਯੁਨਾਈਟਿਡ ਦਲ ਖਾਲਸਾ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਭਾਰਤ ਦੇ ਕਥਿਤ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ।

ਇਸ ਵਲੋਂ ਜਾਣਬੁੱਠ ਕੇ ਅਜਿਹੀਆਂ ਗੱਲਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਜਿਹਨਾਂ ਦਾ ਕੋਈ ਅਧਾਰ ਨਹੀਂ ਹੁੰਦਾ। ਸਗੋਂ ਇਹ ਸੌ ਫੀਸਦੀ ਗੱਪਾਂ ਅਤੇ ਮਨਘੜਤ ਹੁੰਦੀਆਂ ਹਨ। ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਬੇਬੁਨਿਆਦ ਅਤੇ ਨਜਾਇਜ਼ ਗ੍ਰਿਫਤਾਰੀ ਨੂੰ ਸਹੀ ਠਹਿਰਾਉਣ ਲਈ ਪੱਖਪਾਤੀ ਮੀਡੀਆ ਆਏ ਦਿਨ ਨਵੀਂ ਕਹਾਣੀ ਘੜ ਰਿਹਾ ਹੈ।ਯੁਨਾਈਟਿਡ ਖਾਲਸਾ ਦਲ ਯੂਕੇ. ਦਾ ਮੰਨਣਾ ਹੈ ਕਿ ਇਹ ਸਭ ਦੁਨੀਆ ਭਰ ਵਿੱਚ ਭਾਰਤ ਦੀ ਹੋ ਰਹੀ ਬਦਨਾਮੀ ਨੂੰ ਰੋਕਣ ਅਤੇ ਵਿਦੇਸ਼ਾਂ ਵਿਚ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਬੁਲੰਦ ਹੋ ਚੁੱਕੀ ਲਹਿਰ ਨੂੰ ਪ੍ਰਭਾਵਹੀਣ ਬਣਾਉਣ ਲਈ ਭਾਰਤ ਦੀ ਕੇਂਦਰ ਅਤੇ ਪੰਜਾਬ ਸਰਕਾਰ, ਸਰਕਾਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ।

Tags

Leave a Comment

This site uses Akismet to reduce spam. Learn how your comment data is processed.

Back to top button
Close
Close