Bhai Hardeep Singh Mehraj Has Been Arrested After Rosh March Protest

ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਗ੍ਰਿਫ਼ਤਾਰ

 

ਮਾਂ ਬੋਲੀ ਪੰਜਾਬੀ ਲਈ ਸੰਘਰਸ਼ ਕਰਨ ਕਰਕੇ ਬਠਿੰਡਾ ਪੁਲਿਸ ਵਲੋਂ ੳੁਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦ ੳੁਹ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਦੀ ਸਮਾਪਤੀ ਦੀ ਅਰਦਾਸ ਕਰਕੇ ਗੁਰਦੁਆਰਾ ਕਿਲਾ ਮੁਬਾਰਕ ਤੋਂ ਬਾਹਰ ਆ ਰਹੇ ਸਨ। ੲਿਸ ਤੋਂ ਪਹਿਲਾਂ ਨੌਜਵਾਨ ਆਗੂ ਲੱਖਾ ਸਿਧਾਣਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੰਜਾਬੀ ਬੋਲੀ ਦੇ ਵਾਰਸਾਂ ਵੱਲੋਂ ੲਿਹਨਾਂ ਗ੍ਰਿਫ਼ਤਾਰੀਅਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
– ਪਪਲਪ੍ਰੀਤ ਸਿੰਘ

 

 

ਇੰਦਰਾ ਦੇ ਪੁੱਤ ਰਾਜੀਵ ਦਾ ਬਿਆਨ ਹੁੰਦਾ ਹੈ ਕਿ ਜਦੋਂ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। . . . ਇਹ ਯਾਦ ਰਹੇਗਾ

ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਨੂੰ ਦਹਿਸ਼ਤ ਪੈਦਾ ਲਿਖਣ ਦੀ ਅਸਲੀਅਤ ਕੀ ਹੈ?
ਨਵੰਬਰ 84 ਵਿੱਚ ਇੱਕ ਇੰਦਰਾ ਦੇ ਕਤਲ ਬਦਲੇ ਭਾਰਤ ਵਿੱਚ 8 ਹਜ਼ਾਰ ਸਿੱਖਾਂ ਦਾ ਕਤਲੇਆਮ, ਸਿੱਖ ਬੀਬੀਆਂ ਨਾਲ ਸਮੂਹਿਕ ਜਬਰ ਜਨਾਹ ਕਰਨ ਮਗਰੋਂ ਉਹਨਾਂ ਨੂੰ ਜਿਉਂਦਿਆ ਸਾੜਨਾ ਤੇ ਪੂਰੀ ਸਿੱਖ ਕੌਮ ਦੀ ਨਸਲਕੁਸ਼ੀ ਦਾ ਦੌਰ ਸੀ। ਇਸ ਭਾਰਤ ਦੀ ਅਖ਼ੌਤੀ ਜਮਹੂਰੀਅਤ ‘ਤੇ ਇੱਕ ਕਲੰਕ ਰਹੇਗਾ, ਜਦੋਂ ਇੰਦਰਾ ਦੇ ਪੁੱਤ ਰਾਜੀਵ ਦਾ ਬਿਆਨ ਹੁੰਦਾ ਹੈ ਕਿ ਜਦੋਂ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਇਸ ਬਿਆਨ ‘ਤੇ ਹਿੰਦੂਤਵੀ ਮੀਡੀਆ ਨੇ ਕਿੰਨਾ ਕੁ ਵਿਸਲੇਸ਼ਣ ਕੀਤਾ, ਕਿੰਨੀ ਕੁ ਇਸ ਦੀ ਨਿਖੇਧੀ ਕੀਤੀ।

ਚੱਲੋ ਇਸ ਗੱਲ ਨੂੰ ਵੀ ਛੱਡ ਦੇਈਏ

ਤੇ

ਦੂਜੇ ਪਾਸੇ

ਬਠਿੰਡਾ ਵਿੱਚ ਬਹੁਤ ਹੀ ਅਨੁਸਾਸਨ ਮਈ ਢੰਗ ਨਾਲ ‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’ ਦਲ ਖ਼ਾਲਸਾ ਵੱਲੋਂ ਕੱਢਿਆ ਗਿਆ ਜਿਸ ਬਾਰੇ ਇੱਕ ਹਿੰਦੀ ਅਖ਼ਬਾਰ ਦੀ ਰਿਪੋਰਟ ਸੀ ਕਿ ਇਸ ਨਾਲ ਸ਼ਹਿਰ ਵਿੱਚ ਦਹਿਸਤ ਪੈਦਾ ਹੋਈ। ਅਸੀਂ ਇੱਕ ਤਿੰਨ ਮੈਂਬਰ ਕਮੇਟੀ ਨੇ ਜਦੋਂ ਬਜ਼ਾਰਾਂ ਵਿੱਚ ਹਿੰਦੂ ਵੀਰਾਂ ਨਾਲ ਦੁਕਾਨਾਂ ‘ਤੇ ਗੱਲਬਾਤ ਕੀਤੀ ਤੇ ਸਭ ਨੇ ਕਿਹਾ ਕਿ ਸਾਡੇ ਵਿਰੁੱਧ ਨਾ ਕੋਈ ਕਾਰਵਾਈ ਸੀ ਤੇ ਨਾ ਕੋਈ ਨਾਅਰੇਬਾਜੀ ਸੀ ਇਸ ਕਰਕੇ ਸਾਡੇ ਵਿੱਚ ਕੋਈ ਦਹਿਸ਼ਤ ਪੈਦਾ ਨਹੀਂ ਹੋਈ।
ਅਸਲੀਅਤ ਕੀ ਹੈ?
ਹਿੰਦੂਤਵੀ ਮੀਡੀਆ ਵਿੱਚ ਕੰਮ ਕਰਦੇ ਪੱਤਰਕਾਰ ਸਿੱਖਾਂ ਦੀ ਹਰ ਗੱਲ, ਜੇ ਸਿੱਖ ਛਿੱਕ ਵੀ ਮਾਰਦੇ ਹਨ ਤੇ ਰੋਦੇ ਵੀ ਹਨ ਤਾਂ ਉਹਨਾਂ ਨੂੰ ਹਿੰਦੂਆਂ ਵਿਰੁੱਧ, ਫਿਰਕਾਪ੍ਰਸਤ ਤੇ ਸਾਵਨਵਾਦੀ ਜਾਪਦੀ ਹੈ ਜੋ ਕਿ ਉਹਨਾਂ ਦੀ ਸਿੱਖਾਂ, ਸਿੱਖ ਧਰਮ, ਸਿੱਖ ਫ਼ਲਸਫੇ ਸਬੰਧੀ ਅਗਿਆਨ ਤੇ ਉਹਨਾਂ ਦੀ ਜਹਿਨ ਵਿੱਚ ਸਿੱਖਾਂ ਵਿਰੁੱਧ ਭਰੀ ਹੋਈ ਜ਼ਹਿਰ ਦਾ ਨਤੀਜਾ ਹੈ।

ਆਖੇ ਕੀ ਅਰਦਾਸ ਖ਼ਾਲਸਤਾਨੀ ਸੀ ਤੇ ਫਿਰ ਅਰਦਾਸ ਕਿਉਂ ਕੀਤੀ?

ਹਿੰਦੀ ਦੇ ਇੱਕ ਅਖ਼ਬਾਰ ਦਾ ਇੱਕ ਪੱਤਰਕਾਰ ਸਾਨੂੰ ਵਾਰ ਵਾਰ ਫ਼ੋਨ ‘ਤੇ ਪੁੱਛ ਰਿਹਾ ਸੀ ਕਿ ਗੁਰੂਦੁਆਰਾ ਕਿਲ•ਾ ਮੁਬਾਰਕ ਵਿੱਚ ਅਰਦਾਸ ਖ਼ਾਲਸਤਾਨੀ ਸੀ। ਜਦੋਂ ਉਸ ਨੂੰ ਕਿਹਾ ਕਿ ਸਾਡੇ ਵੀਰ ਅਜਿਹਾ ਕੁਝ ਨਹੀਂ ਸੀ ਤੇ ਨਾ ਹੀ ਅਜਿਹਾ ਹੁੰਦਾ ਹੈ ਤਾਂ ਉਹ ਕਹਿ ਰਿਹਾ ਸੀ ਕਿ ਫਿਰ ਅਰਦਾਸ ਕਿਉਂ ਕੀਤੀ? ਹੁਣ ਦੇਖੋ ਜੇ ਕਿਸੇ ਪੱਤਰਕਾਰ ਨੂੰ ਅਰਦਾਸ ਦੀ ਮਹੱਤਤਾ ਦੀ ਜਾਣਕਾਰੀ ਨਹੀਂ ਤਾਂ ਫਿਰ ਉਹ ਅਜਿਹਾ ਹੀ ਕੁਝ ਲਿਖਣਗੇ ਕਿ ਸਿੱਖਾਂ ਦੀ ਇਸ ਕਾਰਵਾਈ ਨਾਲ ਇਹ ਮਾੜਾ ਹੋਇਆ ਓ ਮਾੜਾ ਹੋਇਆ।
ਇੱਕ ਅਖ਼ਬਾਰ ਦੇ ਅਦਾਰੇ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਵਿਚਾਰ
ਅੱਜ ਜਦੋਂ ਕਾਫੀ ਸਮਾਂ ਇਸ ਪੜ•ਚੋਲ ‘ਤੇ ਲਾਇਆ ਤਾਂ ਇੱਕ ਹੋਰ ਹਿੰਦੀ ਅਖ਼ਬਾਰ ਦੇ ਅਦਾਰੇ ਦੇ ਪੱਤਰਕਾਰਾਂ ਨੇ ਕਿਹਾ ਕਿ ਕੱਲ ਜੋ ਪ੍ਰੋਗਰਾਮ ਸੀ ਉਹ ਬਹੁਤ ਅਨੁਸਾਸਨਮਈ ਸੀ ਤੇ ਜਾਪ ਰਿਹਾ ਸੀ ਕਿ ਜਿਵੇਂ ਬਾਹਰਲੇ ਦੇਸ਼ ਵਿੱਚ ਹੋ ਰਿਹਾ ਹੋਵੇ।

‘ਦਹਿਸ਼ਤ ਪਾਊ’ ਬਾਰੇ ਪੱਤਰਕਾਰ ਕਿਉਂ ਲਿਖਦੇ ਹਨ ਇੱਕ ਹੋਰ ਪੱਤਰਕਾਰ ਦੀ ਜਬਾਨੀ

ਇੱਕ ਹੋਰ ਪੱਤਰਕਾਰ ਦੇ ਸ਼ਬਦ ਬਹੁਤ ਮਹੱਤਤਾ ਰੱਖਦੇ ਹਨ ਉਹਨਾਂ ਦੱਸਿਆ ਕਿ ਅਸਲ ਵਿੱਚ ਇਸ ਮਾਰਚ ਦੌਰਾਨ ਸਿੱਖਾਂ ਵਿਰੁੱਧ ਲਿਖਣ ਵਾਲੇ ਪੱਤਰਕਾਰਾਂ ਨੇ ਆਪ ਫੀਲਡ ਵਿੱਚ ਜਾ ਕੇ ਕਵਰੇਜ ਨਹੀਂ ਕੀਤੀ ਤੇ ਆਪਣੀ ਫਿਰਕੂ ਮਾਨਸਿਕਤਾ ਤੇ ਇੱਧਰੋਂ ਉਧਰੋਂ ਫ਼ੋਨ ਕਰਕੇ ਲਿਖ ਦਿੱਤਾ ਤੇ ਇਹ ਗੱਲ ਸੱਚ ਵੀ ਹੈ।
ਸਾਡੀ ਹੱਥ ਜੋੜ ਕੇ ਬੇਨਤੀ
ਜੇ ਸੱਚ ਨੂੰ ਸੱਚ ਨਹੀਂ ਕਹਿਣਾ ਤਾਂ ਕਿਰਪਾ ਕਰਕੇ ਝੂਠ ਨਾ ਕਹੋ।
ਬਲਜਿੰਦਰ ਸਿੰਘ ਬਾਗੀ ਕੋਟਭਾਰਾ

 

ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦਾ ਮਾਰਚ

ਦਲ ਖਾਲਸਾ ਵੱਲੋਂ ਅੱਜ ਬਠਿੰਡਾ ਵਿਖੇ ‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’ ਕੀਤਾ ਗਿਆ । ਇਸ ਮੌਕੇ ਹਰ ਵਰਗ ਦੇ ਸਿੱਖਾਂ ਨੇ ਭਰਵੇਂ ਅੰਦਾਜ਼ ਵਿੱਚ ਇਸ ਵਿੱਚ ਭਾਗ ਲਿੱਤਾ ।

ਇਹ ਮਾਰਚ ਯਾਦਗਾਰੀ ਮਾਰਚ ਹੋਣ ਦੇ ਨਾਲ ਨਾਲ ਸਿੱਖ ਕੌਮ ਦਾ ‘ਆਜ਼ਾਦੀ ਮਾਰਚ’ ਵੀ ਹੋ ਨਿਭੜਿਆ ।

ਸਿੱਖ ਕੌਮ ਦਾ ਆਜ਼ਾਦ ਦੇਸ਼ ਦਾ ਸੁਪਨਾ ਹਰ ਸਿੱਖ ਦੇ ਚਿਹਰੇ ਵਿੱਚੋਂ ਦਿਖਾਈ ਦੇ ਰਿਹਾ ਹੈ ।

ਮਾਰਚ ਦੀ ਸਮਾਪਤੀ ਤੇ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਜਦੋਂ ਅਰਦਾਸ ਕਰ ਕੇ ਗੁਰਦਵਾਰਾ ਸਾਹਿਬ ਤੋਂ ਬਾਹਰ ਆਏ, ਤਾਂ ਪੁਲਸ ਵੱਲੋਂ ਉਹਨਾਂ ਨੂੰ ਪੰਜਾਬੀ ਬੋਲੀ ਦੇ ਪਿਆਰ ਲਈ ਚੱਲੀ ‘ਕਾਲਾ ਪੋਚਾ ਲਹਿਰ’ ਵਿੱਚ ਪ੍ਰਮੁੱਖ ਰੋਲ ਨਿਭਾਉਣ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ । ਯਾਦ ਰਹੇ ਇਸੇ ਕੇਸ ਵਿੱਚ ਇੱਕ ਨੌਜਵਾਨ ਆਗੂ ‘ਲੱਖਾ ਸਿਧਾਣਾ’ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ।

ਪੰਜਾਬ ਸਰਕਾਰ ਯਾਦ ਰੱਖੇ ਕਿ ਸਾਡੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਉਹਨਾਂ ਦੇ ਪੰਥ ਅਤੇ ਪੰਜਾਬੀ ਨਾਲ ਪਿਆਰ ਦੇ ਜਜ਼ਬੇ ਨੂੰ ਰੱਤੀ ਭਰ ਵੀ ਕਮਜ਼ੋਰ ਨਹੀਂ ਕਰ ਸਕਣਗੀਆਂ ।

ਅੱਜ ਦਾ ਇਹ ਮਾਰਚ ਸਿੱਖ ਕੌਮ ਦੀ ਕੌਮੀ ਆਜ਼ਾਦੀ ਲਹਿਰ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ ।

ਇਸ ਮਾਰਚ ਵਿੱਚ ਸ਼ਾਮਿਲ ਹੋਣ ਵਾਲੇ ਹਰ ਪੰਥ ਅਤੇ ਪੰਜਾਬ ਦੇ ਪਿਆਰੇ ਦੀ ਦਾਸ ਸ਼ਲਾਘਾ ਕਰਦਾ ਹੈ ।

ਗਜਿੰਦਰ ਸਿੰਘ, ਦਲ ਖਾਲਸਾ ।
੧.੧੧.੨੦੧੭

https://youtu.be/repTw9_pQFA

Leave a Comment