ਪੁਲਿਸ ਵਲੋਂ ਚੁੱਪ-ਚਪੀਤੇ ਹੋਰ ਸਿੱਖ ਨੋਜੁਆਨਾਂ ਨੂੰ ਘਰਾਂ ਤੋਂ ਚੁੱਕ ਕੇ ਤੱਸ਼ਦਦ ।ਅਦਾਲਤ ਵੱਲੋਂ ਗੁਰਪ੍ਰੀਤ ਸਿੰਘ ਦਾ ਪੁਲੀਸ ਰਿਮਾਂਡ ਦੇਣ ਤੋਂ ਇਨਕਾਰ

ਪੁਲਿਸ ਵਲੋਂ ਚੁੱਪ- ਚਪੀਤੇ ਹੋਰ ਸਿੱਖ ਨੋਜੁਆਨਾਂ ਨੂੰ ਘਰਾਂ ਤੋਂ ਚੁੱਕ ਕੇ ਤੱਸ਼ਦਦ ਕਰ ਝੂਠੇ ਕੇਸਾਂ ਚ ਫਸਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ ।

ਬੀਤੇ ਦਿਨਾਂ ਚ ਚੁੱਪ ਚਪੀਤੇ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਬਾਜਾਖਾਨਾ ਨੂੰ ਪੰਜਾਬ ਪੁਲਿਸ ਤੇ ਹਿੰਦੋਸਤਾਨੀ ਖੁਫੀਆ ਏਜੰਸੀਆਂ ਨੇ ਚੁੱਕ ਕੇ ਤੱਸ਼ਦਦ ਕੀਤਾ ਝੂਠਾ ਕੇਸ ਦਰਜ ਕਰ ਜੇ ਜੇਲ ਚ ਬੰਦ ਕਰ ਦਿੱਤਾ, ਪਤਾ ਨਹੀਂ ਹੋਰ ਕਿੰਨੇ ਕੁ ਸਿੱਖ ਨੋਜੁਆਨਾਂ ਤੇ ਤੱਸ਼ਦਦ ਹੋ ਰਿਹਾ ਹੈ, ਜਿਸ ਦੀਆਂ ਖਬਰਾਂ ਮੀਡੀਆ ਤੋ ਲੁਕੋਈਆਂ ਜਾ ਰਹੀਆਂ ਹਨ, ਆਪਸ ਵਿੱਚ ਉਲਝਣਾ ਛੱਡ ਕੇ ਕੌਮ ਨੂੰ ਇਸ ਸਰਕਾਰੀ ਜ਼ਬਰ ਖਿਲਾਫ ਇੱਕਜੁੱਟ ਹੋਣਾਂ ਚਾਹੀਦਾ ਹੈ ਤੇ ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਤੁਰਨਾਂ ਚਾਹੀਦਾ, ਤਾਂ ਹੀ ਇਹਨਾਮ ਜ਼ੁਲਮਾਂ ਨੂੰ ਠੱਲ ਪੈ ਸਕੇਗੀ ।

ਜਿੱਥੇ ਕੋਈ ਏਹੋ ਜਿਹੀ ਗੱਲ ਹੁੰਦੀ ਹੈ, ਉਸ ਨੂੰ ਸ਼ੋਸ਼ਲ ਮੀਡੀਏ ਰਾਹੀ ਕੌਮ ਤੱਕ ਜ਼ਰੂਰ ਪਹੁੰਚਾਇਆ ਜਾਵੇ, ਹਿੰਦੂਤਵੀ ਮੀਡੀਏ ਤੇ ਸਰਕਾਰੀ ਮੀਡੀਏ ਤੋਂ ਕੋਈ ਆਸ ਨਾਂ ਰੱਖੋ, ਆਪੋ ਆਪਣੀ ਜ਼ੁੰਮੇਵਾਰੀ ਸੰਭਾਲੋ ।

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 16 ਜਨਵਰੀ

ਪੇਸ਼ੀ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਮਿਲਦਾ ਹੋਇਆ ਗੁਰਪ੍ਰੀਤ ਸਿੰਘ। -ਫੋਟੋ: ਜੱਸ

ਪੇਸ਼ੀ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਮਿਲਦਾ ਹੋਇਆ ਗੁਰਪ੍ਰੀਤ ਸਿੰਘ। -ਫੋਟੋ: ਜੱਸ

ਪੰਜਾਬ ਪੁਲੀਸ ਦੇ ਸਪੈਸ਼ਲ ਸੈੱਲ ਅੰਮ੍ਰਿਤਸਰ ਵੱਲੋਂ ਜੱਗੀ ਜੌਹਲ ਦੇ ਖ਼ੁਲਾਸਿਆਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਜਿਉਣਵਾਲਾ ਦੇ ਗੁਰਪ੍ਰੀਤ ਸਿੰਘ ਦਾ ਸਥਾਨਕ ਇਲਾਕਾ ਮੈਜਿਸਟਰੇਟ ਨੇ ਪੁਲੀਸ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸਪੈਸ਼ਲ ਸੈੱਲ ਵੱਲੋਂ ਕੀਤੀ ਤਫ਼ਤੀਸ਼ ਤੋਂ ਬਾਅਦ ਥਾਣਾ ਬਾਜਾਖਾਨਾ ਪੁਲੀਸ ਨੇ 2 ਜਨਵਰੀ ਨੂੰ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਬਾਜਾਖਾਨਾ ਖ਼ਿਲਾਫ਼ ਪੰਜਾਬ ਵਿੱਚ ਗੜਬੜੀ ਫੈਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਸੀ। ਸਪੈਸ਼ਲ ਸੈੱਲ ਦੇ ਇੰਸਪੈਕਟਰ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਗੁਰਪ੍ਰੀਤ ਸਿੰਘ ਦੇ ਜੱਗੀ ਜੌਹਲ ਮਾਮਲੇ ਨਾਲ ਤਾਰ ਜੁੜਦੇ ਹਨ ਤੇ ਇਨ੍ਹਾਂ ਨੂੰ ਪੰਜਾਬ ਵਿੱਚ ਗੜਬੜੀ ਫੈਲਾਉਣ ਲਈ ਬਾਹਰਲੇ ਮੁਲਕਾਂ ਤੋਂ ਪੈਸਾ ਆਉਂਦਾ ਸੀ। ਸੂਤਰਾਂ ਅਨੁਸਾਰ ਬਾਜਾਖਾਨਾ ਪੁਲੀਸ ਨੇ ਸਪੈਸ਼ਲ ਸੈੱਲ ਦੀ ਸ਼ਿਕਾਇਤ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ 26 ਜੂਨ 2017 ਨੂੰ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪੁੱਛ-ਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਸੀ।
ਅਦਾਲਤ ਨੇ ਮੁੜ ਪੁਲੀਸ ਰਿਮਾਂਡ ਦੀ ਅਰਜ਼ੀ ਖ਼ਾਰਜ ਕਰਦਿਆਂ ਗੁਰਪ੍ਰੀਤ ਨੂੰ 30 ਜਨਵਰੀ ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਨੇ ਆਪਣੇ ਘਰ ਵਿੱਚ ਅਸਲਾ ਛੁਪਾ ਕੇ ਰੱਖਿਆ ਸੀ ਤੇ ਪੁਲੀਸ ਨੇ ਇਹ ਅਸਲਾ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਸੀ। ਵੱਲੋਂ – punjabitribuneonline

Leave a Comment