Jathedar Jagtar Singh HawaraNanak Shah FakirSikh News

FilmMaker Harinder Sikka Excommunicated by Takht Jathedars | ਜਥੇਦਾਰ ਹਵਾਰਾ ਜੀ ਨੇ ਸਿੱਕੇ ਨੂੰ ਪੰਥ ‘ਚੋਂ ਛੇਕਿਅਾ 

AMRITSAR SAHIB, Punjab—A day before the release of controversial movie ‘Nanak Shah Fakir’, the SGPC appointed Takht Jathedars today announced to excommunicate the producer Harinder Sikka from Sikh community. The move came after the meeting of four Takht Jathedars and Punj Piara Bhai Joginder Singh held at Sri Akal Takht Sahib today under the leadership of Akal Takht Jathedar Giani Gurbachan Singh.

Addressing the sacred edict from the podium of Sri Akal Takht Sahib, Akal Takht Jathedar Giani Gurbachan Singh directed the Sikh community to keep no relation with Harinder Sikka. He said that Harinder Sikka has become a tool of anti-Sikh powers which are eager to repeat the 40 years ago Sikh massacre carried out by the so called ‘Nirankaris’ and Indian machinery.

Takht banishes filmmaker Sikka, calls for boycott
Harinder S Sikka

Giani Gurbachan Singh also directed the apex Sikh body Shiromani Gurdwara Parbandhik Committee, Delhi Sikh Gurdwara Management Committee and Sikh Parliamentarians to immediately rake up the matter with Union Home Minister Rajnath Singh. He has said that if the Indian government fails to prevent release of this movie on April 13 then it will be responsible for serious consequences expected to come in response to screening of this movie.

Giani Gurbachan Singh has directed the Sikh community to boycott this movie and stage peaceful protests.

Jathedar Jagtar Singh Hawara
Jathedar Jagtar Singh Hawara

ਜਥੇਦਾਰ ਹਵਾਰਾ ਜੀ ਨੇ ਸਿੱਕੇ ਨੂੰ ਪੰਥ ‘ਚੋਂ ਛੇਕਿਅਾ |
੧ਓ ਸ੍ਰੀ ਅਕਾਲ ਸਹਾੲਿ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥|

ਸਮੂਹ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ, ਬੁੱਧੀਜੀਵੀ ਵਰਗ, ਪ੍ਰਚਾਰਕਾਂ ਅਤੇ ਹਰ ੲਿਕ ਪੰਥ ਦਰਦੀ ਸਿੱਖ ਦਾ ੲਿਹ ਫਰਜ਼ ਬਣਦਾ ਹੈ ਕਿ ਪੰਥ ਦੋਖੀ ਹਰਿੰਦਰ ਸਿੰਘ ਸਿੱਕੇ ਵੱਲੋਂ ਸਿੱਖ ਵਿਚਾਰਧਾਰਾ ਨੂੰ ਢਾਹ ਲਗਾਉਣ ਦੇ ਮਕਸਦ ਨਾਲ ਤਿਆਰ ਕੀਤੀ ਗਈ ਹਿੰਦੀ ਫਿਲਮ “ਨਾਨਕ ਸ਼ਾਹ ਫ਼ਕੀਰ” ਦੀ ਹਰ ਮੁਹਾਜ਼ ਉਪਰ ਵਿਰੋਧਤਾ ਕੀਤੀ ਜਾਵੇ ਅਤੇ ਦੇੇੇਸ਼ ਪਰਦੇਸ ਦੇ ਕਿਸੇ ਵੀ ਸ਼ਹਿਰ ਵਿੱਚ ਰਿਲੀਜ਼ ਹੋਣ ਤੋਂ ਰੋਕਣ ਦੇ ਪੁਰਜ਼ੋਰ ਅਤੇ ਯਥਾਸ਼ਕਤ ਉਪਰਾਲੇ ਕੀਤੇ ਜਾਣ।

ਇਹ ਫਿਲਮ ਸਿੱਖ ਕੌਮ ਦੀ ਵਿਲੱਖਣ ਵਿਚਾਰਧਾਰਾ ਉਪਰ ਸਭ ਤੋਂ ਘਾਤਕ ਬਿਪਰਵਾਦੀ ਹਮਲਾ ਹੈ ਜੋ ਭਾਰਤੀ ਹਕੂਮਤ ਦੀ ਸ਼ਹਿ ਉਪਰ ਕੀਤਾ ਜਾ ਰਿਹਾ ਹੈ। ਇਸ ਵੰਗਾਰ ਦਾ ਸਾਹਮਣਾ ਕਰਨਾ ਹਰ ਸਿੱਖ ਮਾਈ-ਭਾਈ ਦਾ ਪੰਥਕ ਫ਼ਰਜ਼ ਹੈ। ਸਿੱਖ ਨੌਜੁਅਾਨ ਅਾਪਣਾ ਫਰਜ਼ ਪਹਿਚਾਣਦੇ ਹੋੲੇ ਅਤੇ ਜੋਸ਼ ਦੇ ਨਾਲ ਹੋਸ਼ ਨੂੰ ਕਾਇਮ ਰੱਖਦੇ ਹੋਏ ਆਪਣੇੇ ਜ਼ਜਬਾਤਾਂ ਦਾ ਪਰਗਟਾਅ ਕਰਨ ਅਤੇ ਆਪਸੀ ਧੜੇਬੰਦੀ ਤੋਂ ਉਪਰ ਉਠ ਕੇ ਏਕਤਾ ਅਤੇ ਇਤਫ਼ਾਕ ਦਾ ਸਬੂਤ ਦਿੰਦੇ ਹੋਏ ਇਸ ਬਿਪਰਵਾਦੀ ਹਮਲੇ ਦਾ ਮੂੰਹ ਮੋੜ ਦੇਣ।

ਗੁਰੂ ਪਾਤਸ਼ਾਹ ਦੀਆਂ ਮਨਘੜਤ ਤਸਵੀਰਾਂ ਤੋਂ ਆਰੰਭ ਹੋਇਆ ਇਹ ਸਿਲਸਿਲਾ ਕਾਰਟੂਨਾ ਦੀ ਹੱਦ ਪਾਰ ਕਰਦਾ ਹੋਇਆ ਅੱਜ ਇਕ ਵੰਗਾਰ ਦਾ ਰੂਪ ਧਾਰਨ ਕਰ ਗਿਆ ਹੈ। ਘਟੀਆ ਕਿਸਮ ਦੇ ਨਚਾਰ ਅਤੇ ਨਸ਼ੇਬਾਜ਼ ਅਦਾਕਾਰ ਲੋਕਾਂ ਨੇ ਗੁਰੂ ਪਾਤਸ਼ਾਹ, ਗੁਰ ਪਰਿਵਾਰਾਂ ਅਤੇ ਮਹਾਨ ਗੁਰਸਿਖਾਂ ਦੇ ਕਿਰਦਾਰ ਨਿਭਾਉਣ ਦੀ ਜ਼ੁਰਅਤ ਕਰਕੇ ਪੰਥ ਦੀ ਗੈਰਤ ਅਤੇ ਅਣਖ ਨੂੰ ਵੰਗਾਰਿਆ ਹੈ ਅਤੇ ਇਸ ਵੰਗਾਰ ਦਾ ਮੂੰਹ ਤੋੜ ਜਵਾਬ ਦੇਣਾ ਪੰਥ ਦਾ ਪਹਿਲਾ ਫ਼ਰਜ਼ ਹੈ।

ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਤੋਂ ਇਲਾਵਾ ਸਿੱਖ ਵਕੀਲਾਂਂ ਅਤੇ ਕਾਨੂੰਨਦਾਨਾਂ ਨੂੂੰ ਵੀ ਆਪਣਾ ਕੌਮੀ ਫ਼ਰਜ਼ ਪਛਾਣਦੇ ਹੋਏ ਅੱਗੇ ਆਉਣਾ ਚਾਹੀਦਾ ਹੈ ਅਤੇੇ ਹਰ ਕਾਨੂੰਨੀ ਨੁਕਤਾ ਨਿਗਾਹ ਤੋਂ ਇਸ ਪੰਥ ਵਿਰੋਧੀ ਫਿਲਮ ਨੂੰ ਰਿਲੀਜ਼ ਹੋਣ ਤੋਂਂ ਰੋਕਣ ਲਈ ਹਰ ਸੰਭਵ ਯਤਨ ਅਰੰਭਣੇ ਚਾਹੀਦੇ ਹਨ। ਇਸ ਸਮੁੱਚੇ ਘਟਨਾਕਰਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਪੰਥਕ ਕਟਿਹਰੇ ਵਿੱਚ ਖੜ੍ਹਾ ਕਰਨ ਦੀ ਲੋੜ ਹੈ। ਅਖੀਰ ਵਿੱਚ ਸਮੁੱਚੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਅਖੌਤੀ ਨਿਰਦੇਸ਼ਕ ਹਰਿੰਦਰ ਸਿੰਘ ਸਿੱਕੇ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ।

ਗੁਰੂ ਪੰਥ ਦਾ ਦਾਸ –

ਸਿੰਘ ਸਾਹਿਬ ਜਥੇਦਾਰ ਭਾੲੀ ਜਗਤਾਰ ਸਿੰਘ ਜੀ ਹਵਾਰਾ
(ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਸਾਹਿਬ)

Tags

Leave a Comment

This site uses Akismet to reduce spam. Learn how your comment data is processed.

Back to top button
Close
Close