Disrespect of Gutka Sahib | Bareh Village , Budhlada Tehsil , Mansa District 

ਤਾਜ਼ਾ ਖ਼ਬਰ: ਪਿੰਡ ਬਰ੍ਹੇ ਵਿਖੇ ਅੱਗ ਨਾਲ ਨੁਕਸਾਨੇ ਹੋਏ ਗੁਟਕਾ ਸਾਹਿਬ ਦੇ ਮਿਲੇ ਸਰੂਪ

ਬੁਢਲਾਡਾ ‘ਚ ਪਿੰਡ ਬਰ੍ਹੇ ਦੀ ਫਿਰਨੀ ਤੇ ਰਾਹਗੀਰਾਂ ਨੂੰ ਅੱਗ ਨਾਲ ਝੁਲਸੇ ਗੁਟਕਾ ਸਾਹਿਬ ਦੇ ਸਰੂਪ ਮਿਲੇ…

ਬੁਢਲਾਡਾ: ਪਿੰਡ ਬਰ੍ਹੇ ਦੀ ਫਿਰਨੀ ਤੇ ਅੱਗ ਨਾਲ ਨੁਕਸਾਨੇ ਹੋਏ ਗੁਟਕਾ ਸਾਹਿਬ ਮਿਲਣ ਦੀ ਖ਼ਬਰ ਹੈ। ਲੋਕਲ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਬਰ੍ਹੇ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਮੈਂਬਰ ਹਰਮੇਲ ਸਿੰਘ ਕਲੀਪੁਰ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੀ ਫਿਰਨੀ ਦੀ ਸੜਕ ਤੋਂ ਲੰਘਦਿਆਂ ਪਿੰਡ ਵਾਸੀ ਕੇਵਲ ਸਿੰਘ ਨੂੰ ਸੜਕ ਦੇ ਇਕ ਪਾਸੇ ਅੱਗ ਨਾਲ ਨੁਕਸਾਨੇ ਹੋਏ ਸੁੰਦਰ ਗੁਟਕਾ ਸਾਹਿਬ ਦੇ ਸਰੂਪ ਮਿਲੇ ਜਿਨ੍ਹਾਂ ਬਾਰੇ ਉਸ ਨੇ ਸਤਿਕਾਰ ਕਮੇਟੀ ਦੇ ਆਗੂ ਮਲੂਕ ਸਿੰਘ ਅਤੇ ਗੁਰੂ ਘਰ ਕਮੇਟੀ ਨੂੰ ਇਸ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਬੋਹਾ ਥਾਣਾ ਵਿਖੇ ਦਿੱਤੀ ਗਈ। ਇਸ ਸੰਬੰਧੀ ਸੂਚਨਾ ਮਿਲਣ ‘ਤੇ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਗੁਟਕਾ ਸਾਹਿਬ ਦੇ ਸਰੂਪ ਨੂੰ ਦੇਖਿਆ ਅਤੇ ਉਨ੍ਹਾਂ ਆਪਣੇ ਨਾਲ ਦਮ ਦਮਾ ਸਾਹਿਬ ਤੋਂ ਲਿਆਂਦੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ‘ਚ ਇਨ੍ਹਾਂ ਸਰੂਪਾਂ ਨੂੰ ਤਲਵੰਡੀ ਸਾਬੋ ਲਈ ਰਵਾਨਾ ਕੀਤਾ। ਮੌਕੇ ‘ਤੇ ਮੌਜੂਦ ਐਸ.ਪੀ.ਡੀ. ਮਾਨਸਾ ਵੱਲੋਂ ਗੁਟਕਾ ਸਾਹਿਬ ਦੇ ਹੋਏ ਨਿਰਾਦਰ ਸੰਬੰਧੀ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਅਰੰਭ ਕਰ ਦਿੱਤੀ ਹੈ।

Leave a Comment