ਸਿੱਖ ਨੌਜਵਾਨ ਭੁਪਿੰਦਰ ਸਿੰਘ ਬੁੱਧਸਿੰਘਵਾਲਾ ਦੀ ਗ੍ਰਿਫ਼ਤਾਰੀ 

ਸ਼ਹੀਦ ਜਥੇਦਾਰ ਭਾੲੀ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਮੁਬਾਰਕ ਘਰ ‘ਚ ਲੰਘੀ 16 ਨਵੰਬਰ 2017 ਦੀ ਰਾਤ 1 ਵਜੇ ਮੋਗਾ ਪੁਲਿਸ ਨੇ ਛਾਪਾ ਮਾਰਿਆ ਹੈ। 90ਵਿਆਂ ‘ਚ ਸ਼ਹੀਦ ਹੋੲੇ ਖ਼ਾਲਿਸਤਾਨੀ ਜਰਨੈਲ ਦੇ ਹੋਣਹਾਰ ਭਤੀਜੇ ਸ. ਭੁਪਿੰਦਰ ਸਿੰਘ ਬੁੱਧਸਿੰਘਵਾਲਾ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ, ਕਾਰਨ ਸਪੱਸ਼ਟ ਹਨ ਕਿ #FreeJaggiNow ਮੁਹਿੰਮ ਦਾ ਹਿੱਸਾ ਬਣਦਿਆਂ ਸ. ਭੁਪਿੰਦਰ ਸਿੰਘ ਬੁੱਧਸਿੰਘਵਾਲਾ ਨੇ ਸਮਾਜਿਕ ਮਾਧਿਅਮ ਫੇਸਬੁਕ ‘ਤੇ ਜਨਤਕ ਸੁਨੇਹਾ ਦਿੱਤਾ ਸੀ ਕਿ ਬਰਤਾਨਵੀ ਨੌਜਵਾਨ ਜਗਤਾਰ ਸਿੰਘ ਜੌਹਲ ੳੁਰਫ਼ ਜੱਗੀ ਦੀ ਬਾਘਾਪੁਰਾਣਾ ਅਦਾਲਤ ‘ਚ ਅੱਜ ਪੇਸ਼ੀ ਮੌਕੇ ਹਾਜ਼ਰੀ ਭਰੀ ਜਾਵੇ। ਜ਼ਿਕਰਯੋਗ ਹੈ ਪਿਛਲੇ ਕੁਝ ਦਿਨਾਂ ਤੋਂ ਜਗਤਾਰ ਸਿੰਘ ਜੌਹਲ ਨੂੰ ਅਣਮਨੁੱਖੀ ਤਸੀਹੇ ਦਿੱਤੇ ਗੲੇ, ਜਿਸ ਦੀ ਕੌਮਾਂਤਰੀ ਪੱਧਰ ‘ਤੇ ਨਿੰਦਾ ਹੋੲੀ ਹੈ।
ਸ. ਭੁਪਿੰਦਰ ਸਿੰਘ ਬੁੱਧਸਿੰਘਵਾਲਾ ਨੂੰ ਘਰ ਤੋਂ ਚੁੱਕ ਕੇ ਪਹਿਲਾਂ ਥਾਣਾ ਬਾਘਾਪੁਰਾਣਾ ਲਿਜਾੲਿਅਾ ਗਿਆ, ੳੁਥੋਂ ਸੀ.ਅਾੲੀ.ੲੇ. ਸਟਾਫ਼ ਮਹਿਣਾ ਲਿਜਾ ਕੇ ਪੁੱਛਗਿੱਛ ਕੀਤੀ ਗੲੀ, ਅੱਜ ਬਾਅਦ ਦੁਪਿਹਰ ੲਿਲਾਕੇ ਦੇ ਮੋਹਤਬਰ ਪੁਲਿਸ ਤੋਂ ਛੁਡਵਾ ਕੇ ਲਿਅਾੲੇ ਹਨ। ੲਿਹ ਖੌਫ਼ ਪੈਦਾ ਕਰਨ ਦੀ ਸਰਕਾਰੀ ਨੀਤੀ ਹੈ, ਧਰਮੀ ਸਿੱਖ ਨੌਜਵਾਨਾਂ ਨੂੰ ਭਾਰਤੀ ੲੇਜੰਸੀਅਾਂ ‘ਰਡਾਰ’ ‘ਤੇ ਰੱਖਦੀਆਂ ਹਨ। ਖੌਫ਼ਜ਼ਦਾ ਕਰ ਕੇ ਸਰਕਾਰ ੲਿਹ ਸੁਨੇਹਾ ਦਿੰਦੀ ਹੈ ਕਿ ਤੁਸੀਂ ‘ਚੂੰ’ ਨਹੀਂ ਕਰ ਸਕਦੇ।


ਸਿੱਖਾਂ ਦੇ ਮਨੁੱਖੀ ਅਧਿਕਾਰ ਕੁਚਲੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲਾਂ ਤੋਂ ਤੁਹਾਨੂੰ ਵਾਕਿਫ਼ ਕਰਵਾੲਿਅਾ ਗਿਅਾ ਹੈ। ਪੁਲਿਸ ਕਦ ਕਿਸੇ ਨੂੰ ਚੁੱਕ ਲਵੇ, ਕਿੱਥੇ ਲੈ ਜਾਵੇ – ਸਰੀਰ ਕੋਹ ਸੁੱਟੇ, ਕੋੲੀ ਸੁਣਵਾੲੀ ਨਹੀਂ। ਕੋੲੀ ਦੱਸ ਸਕਦਾ ਹੈ ਕਿ ਜੰਗਲ ਰਾਜ ਹੋਰ ਕੀ ਹੁੰਦਾ ਹੈ?
– ਪਪਲਪ੍ਰੀਤ ਸਿੰਘ

Leave a Comment