Bhai Arvinder Singh alias Mitha Singh | Still in Naba Jail for the Last Two years | Only Write by Raj Karega Khalsa and Khalistan Zindabad

ਭਾਰਤ ਵਿੱਚ ‘ਰਾਜ ਕਰੇਗਾ ਖਾਲਸਾ’ ਤੇ ‘ਖਾਲਿਸਤਾਨ ਜਿੰਦਾਬਾਦ’ ਪਾਬੰਦੀ ਨਹੀਂ ਪਰ ਨਜ਼ਰਬੰਦੀ ਹੈ।
ਸੋ ਇਹ ਅਫਵਾਹ ਨਹੀ ਹੈ ।

ਭਾਈ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ | ਪਿਛਲੇ ਦੋ ਸਾਲ੍ਹਾ ਤੋਂ ਨਾਬਾ ਜੇਲ੍ਹ ਵਿੱਚ ਨਜ਼ਾਰ ਬੰਦ ਹਿੰਦੋਸਤਾਨੀ ਜਾਲਮ ਸਰਕਾਰ ਦਾ ਕਹਿਰ ਜਾਰੀ ।

ਖਾਲਸਈ ਬੋਲੇ ‘ਰਾਜ ਕਰੇਗਾ ਖਾਲਸਾ’ ‘ਤੇ ਹਾਈਕੋਰਟ ਨੇ ਬੈਨ ਲਗਾ ਦਿੱਤਾ ਹੈ, ਸਭ ਇਸ ਗੱਲ ਨੂੰ ਲੈ ਕੇ ਪੋਸਟਾਂ, ਵੀਡੀਉ ਵਾਇਰਲ ਕਰ ਰਹੇ ਹਨ। ਪਰ ਕੇਸ ਵਿੱਚ ਉਲਝੇ ਸਿੱਖ ਨੋਜਵਾਨ ਅਰਵਿੰਦਰ ਸਿੰਘ ਦੇ ਸੰਤਾਪ ਦੀ ਗੱਲ ਕੋਈ ਨਹੀ ਕਰ ਰਿਹਾ । ਅਦਾਲਤ ਇਨਸਾਫ ਨਹੀਂ ਦੇ ਰਹੀ ਹੈ ਪਰ ਆਪਣਿਆਂ ਵਿੱਚੋਂ ਕੋਈ ਹਾਅ ਦਾ ਨਾਅਰਾ ਨਹੀਂ ਮਾਰ ਰਿਹਾ ਹੈ।

ਇਸ ਨੌਜਵਾਨ ਦੀ ਕਹਾਣੀ ਬੜੀ ਦਰਦਨਾਕ ਅਤੇ ਕੇਸ ਬੜਾ ਗੰਭੀਰ ਹੈ । 👇

ਇਸ ਕੇਸ ਕਰਕੇ ਉਸ ਦਾ ਪੂਰਾ ਪਰਿਵਾਰ ਦੁਖ ਭਰੇ ਸਮੇਂ ਵਿੱਚੋਂ ਲੰਘਦਿਆਂ ਨਾਲ ਹੀ ਸਜ਼ਾ ਵੀ ਕੱਟ ਰਿਹਾ ਹੈ ।

ਦਾਦੇ ਦੀ ਮੌਤ ਗਿਰਫਤਾਰੀ ਤੋਂ ਕੁੱਝ ਦਿਨ ਬਾਅਦ ਜਲਦੀ ਹੋ ਗਈ ਸੀ ਅਤੇ ਦਾਦੇ ਦਾ ਭੋਗ ਵੀ ਨਹੀਂ ਪਿਆ ਕਿ ਨਾਲ ਹੀ ਪਿਉ ਦੀ ਮੌਤ ਹੋ ਗਈ। ਘਰ ਇਕਲੀਆਂ ਮਾਵਾਂ ਧੀਆਂ ਹੀ ਰਹਿ ਰਹੀਆਂ ਹਨ।ਅਰਵਿੰਦਰ ਸਿੰਘ ਦੀ ਗਿਰਫਤਾਰੀ ਤੋਂ ਕੁਝ ਕੁ ਮਹੀਨਿਆਂ ਬਾਅਦ ਉਸ ਦੀ ਘਰਵਾਲੀ ਨੂੰ ਉਸਦੇ ਮਾਮੇ ਦਬਾਅ ਪਾ ਕੇ ਲੈ ਗਏ ਕਿ ਕੁੜੀ ਨੂੰ ਮੁੰਡਾ ਤਲਾਕ ਦੇ ਦੇਵੇ । ਇਹ ਵੀ ਕੇਸ ਕੋਰਟ ਵਿੱਚ ਚੱਲ ਰਿਹਾ ਹੈ ।

ਅਰਵਿੰਦਰ ਸਿੰਘ ਦੇ ਕੇਸ ਨੂੰ ਸਿੱਖ ਰਿਲੀਫ ਲੜ ਰਹੀ ਹੈ । ਕੋਰਟ ਵਿੱਚ ਕੀ ਹੋ ਰਿਹਾ ਹੈ, ਜੱਜ ਜਾ ਸਰਕਾਰੀ ਵਕੀਲ ਇਸ ਕੇਸ ਬਾਰੇ ਅਪਣੇ ਕੀ ਵਿਚਾਰ ਰੱਖ ਰਹੇ ਹਨ, ਉਹ ਸਿਰਫ ਕੇਸ ਦੀ ਪੈਰਵਾਈ ਕਰਨ ਵਾਲੇ ਜਾਂ ਅਦਾਲਤ ਵਿੱਚ ਕੇਸ ਲੜਣ ਵਾਲੇ ਹੀ ਦੱਸ ਸਕਦੇ ਹਨ । ਪਰ ਸਿਰਫ ਜੱਜਮੈਂਟ ਪੜ੍ਹਕੇ ਸਾਰਾ ਕੁੱਝ ਕਹਿ ਦੇਣਾ ਸਹੀ ਨਹੀਂ ਹੈ । ਇਸ ਕੇਸ ਬਾਰੇ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਗੱਲ ਕਰ ਰਹੇ ਵੀਰਾਂ ਨੂੰ ਇਸ ਕੇਸ ਨਾਲ ਸੰਬਧਤ ਵਕੀਲਾਂ ਨਾਲ ਜਾਂ ਸਿੱਖ ਰਿਲੀਫ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਨੌਜਵਾਨ ਅਰਵਿੰਦਰ ਸਿੰਘ ਦੇ ਵਿਰੁਧ ਦੇਸ਼ ਦੇ ਖਿਲਾਫ ਲੜਾਈ ਛੇੜਨ ਦੇ ਦੋਸ਼ਾਂ ਤਹਿਤ ਆਈਪੀਸੀ ਦੀ ਧਾਰਾ – ੧੨੧ ਅਤੇ ੧੨੧ ਏ ਆਈਪੀਸੀ ੧੦, ੧੩ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪਰਚਾ ਪੁਲਿਸ ਥਾਣਾ ਰਾਹੋਂ ਵਿੱਚ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ । ਸ਼ੈਸ਼ਨ ਅਦਾਲਤ ਵੱਲੋਂ ਜ਼ਮਾਨਤ ਨਾ ਦੇਣ ਅਤੇ ਕੇਸ ਦੇ ਲਮਕਣ ਕਰਕੇ ਉਸਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਪਹੁੰਚ ਕੀਤੀ ਸੀ। ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਖ਼ਾਲਿਸਤਾਨ ਦੇ ਪ੍ਰਚਾਰ ਨੂੰ ਦੇਸ਼ ਵਿਰੁੱਧ ਜੰਗ ਛੇੜਨ ਦਾ ਜ਼ੁਰਮ ਕਰਾਰ ਦਿੰਦਿਆਂ ਅਰਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਅਤੇ ਨਾਲ ਹੀ ਸੁਣਵਾਈ ਹੇਠਲੀ ਅਦਾਲਤ ਨੂੰ ਅਰਵਿੰਦਰ ਸਿੰਘ ਦੇ ਵਿਰੁਧ ਆਈਪੀਸੀ ਦੀ ਧਾਰਾ – ੧੨੨ ਦੇ ਤਹਿਤ ਵੀ ਮਾਮਲਾ ਚਲਾਉਣ ਦੇ ਹੁਕਮ ਦਿਤੇ ਹਨ ।

ਨਾਮਵਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਅਦਾਲਤ ਸਾਹਮਣੇ ਦਲੀਲ ਦਿਤੀ ਸੀ ਕਿ ਪਟੀਸ਼ਨਰ ਨੇ ਫ਼ੇਸਬੁਕ ਉੱਤੇ ਵੱਖਰਾ ਖ਼ਾਲਿਸਤਾਨ ਬਣਾਉਣ ਦੇ ਪੱਖ ਵਿਚ ਸਿੱਖ ਨੌਜਵਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ । ਇਸ ਨੂੰ ਹਰਗਿਜ ਦੇਸ਼ ਧ੍ਰੋਹ ਨਹੀਂ ਮੰਨਿਆ ਜਾ ਸਕਦਾ ਹੈ।

ਸੋ ਨਾਂ ਤਾਂ ਨੌਜਵਾਨ ਅਰਵਿੰਦਰ ਸਿੰਘ ਦੀ ਗ੍ਰਿਫਤਾਰੀ ਅਫਵਾਹ ਹੈ ਤੇ ਨਾਂ ਹੀ ਉਸ ਦੀ ਗ੍ਰਿਫਤਾਰੀ ਦਾ ਕਾਰਨ । ਜਦੋਂ ਕੇਸ ਦੀ ਬਹਿਸ ਚੱਲ ਰਹੀ ਸੀ ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਫੇਸਬੁੱਕ, ਵਟਸਐਪ ‘ਤੇ ਰਾਜ ਕਰੇਗਾ ਖਾਲਸਾ ਤੇ ਖ਼ਾਲਸਿਤਾਨ ਦੇ ਨਾਹਰੇ, ਨੌਜਵਾਨਾ ਨੂੰ ਦੇਸ਼ ਦੇ ਖਿਲਾਫ ਉਕਸਾਉਣ ਤੇ ਜੰਗ ਛੇੜਣ ਦਾ ਜ਼ੁਰਮ ਸਿੱਧ ਹੁੰਦਾ ਹੈ ਇਸ ਲਈ ਨਾਲ ਹੀ ਧਾਰਾ ੧੨੨ ਲਗਾਈ ਜਾਵੇ ।ਇਹ ਸੁਣਵਾਈ ਸਵੇਰੇ ੧੧ ਵਜੇ ਦੀ ਹੈ, ਕੇਸ ਫਿਰ ੨.੩੦ ਵਜੇ ਲੱਗਣਾ ਸੀ ।੧੯੯੫ ਵਾਲੀ ਜੱਜਮੈਂਟ ਇਸੇ ਲਈ ਲਾਉਣੀ ਪਈ ਕਿ ਚਾਰਜ ਵਿੱਚ ਤਾਂ ੧੨੨ ਨਹੀਂ ਲੱਗੀ, ਇਸ ਲਈ ਜਿੱਥੇ ਚਾਰਜ ਦੀ ਕਾਪੀ ਕੋਰਟ ਵਿੱਚ ਪੇਸ਼ ਕੀਤੀ ਉਥੇ ਨਾਲ ਹੀ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਅਦਾਲਤ ਸਾਹਮਣੇ ਦਲੀਲ ਦਿੱਤੀ ਸੀ ਕਿ ਰਾਜ ਕਰੇਗਾ ਖਾਲਸਾ ਤਾ ਸਾਡੀ ਵੀ ਨਿੱਤ ਦੀ ਅਰਦਾਸ ਹੈ। ਰਾਜ ਕਰੇਗਾ ਖਾਲਸਾ ਕੋਰਟ ਵੱਲੋਂ ਬੈਨ ਨਹੀਂ ਹੋਇਆ ਪਰ ਕੇਸ ਵਿੱਚ ਇਸ ਤੇ ਭਾਰੀ ਬਹਿਸ ਜਰੂਰ ਹੋਈ ਹੈ । ੧੯੯੫ ਵਾਲੀ ਜੱਜਮੈਂਟ ਦੀ ਕਾਪੀ ਵੀ ਇਸੇ ਲਈ ਲਾਈ ਸੀ। ਵਕੀਲ ਰਾਜਵਿੰਦਰ ਸਿੰਘ ਬੈਂਸ ਦੀ ਕੇਸ ਬਾਰੇ ਮੀਡੀਆ ਨੁੰ ਦਿੱਤੇ ਬਿਆਨ ਬਿਲਕੁਲ ਸਹੀ ਹਨ।

ਸੰਗਤ ਜੀ, ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਭਾਰਤ ਅੰਦਰ ਸਿੱਖਾਂ ਨੂੰ ਹੱਕ ਨਹੀਂ ਮਿਲਦੇ । ਹੱਕਾਂ ਲਈ ਅਵਾਜ਼ ਬੁਲੰਦ ਕਰਨ ਤੇ ਸਿੱਖਾਂ ਲਈ ਜੇਲ੍ਹਾਂ ਹਨ । ਪੁਲਿਸ ਬੇਕਸੂਰੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਂਦੀਆਂ ਹਨ । ਝੂਠੇ ਕੇਸਾਂ ਵਿੱਚ ਫੜ ਕੇ ਤਸ਼ੱਦਦ ਵੀ ਕਰਦੀਆਂ ਹਨ । ਅਦਾਲਤਾਂ ਇਨਸਾਫ ਨਹੀਂ ਕਰਦੀਆਂ । ਇਨਸਾਫ ਦੇ ਮਾਪਦੰਡ ਵੀ ਦੂਹਰੇ ਹਨ ।

ਇਹ ਨੌਜਵਾਨ ‘ਦੋਹਾ ਕੱਤਰ’ ਤੋਂ ਆਪਣੇ ਪਿੰਡ ਵਿਆਹ ਲਈ ਆਇਆ ਸੀ । ਉਸ ਅੰਦਰ ਸਿੱਖੀ ਲਈ ਪਿਆਰ ਤੇ ਪੰਥ ਨੂੰ ਅਜ਼ਾਦ ਦੇਖਣ ਦੀ ਖਾਹਸ਼ ਸੀ, ਜੋ ਉਸ ਨੇ ਫੇਸਬੁੱਕ ਤੇ ਵਿਅਕਤ ਕਰ ਦਿੱਤੀ । ਪੁਲਿਸ ਨੇ ਉਸ ਨੂੰ ਘਰੋਂ ਚੁੱਕ ਕੇ ਅੰਨ੍ਹੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਤੇ ਨਾਭਾ ਜੇਲ੍ਹ ਵਿੱਚ ਸੁੱਟ ਦਿੱਤਾ। ਦੋ ਸਾਲਾਂ ਤੋਂ ਅਰਵਿੰਦਰ ਸਿੰਘ ਜੇਲ੍ਹ ਵਿੱਚ ਹੈ ਤੇ ਹਾਈਕੋਰਟ ਵੀ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰੀ ਹੈ । ਕਾਰਨ ਕੁਝ ਵੀ ਹੋਵੇ ਪਰ ਇਹ ਅਫਵਾਹ ਨਹੀਂ ਕਹੀ ਜਾ ਸਕਦੀ ।

ਇਸ ਨੌਜਵਾਨ ਉੱਤੇ ਪੁਲਿਸ ਵੱਲੋਂ ਕੋਈ ਹਥਿਆਰਾਂ ਦੀ ਬਰਾਮਦਗੀ ਨਹੀਂ ਪਾਈ ਗਈ । ਨਾਂ ਹੀ ਕੋਈ ਧਮਾਕੇ ਦਾ ਕੇਸ ਹੈ । ਸਿਰਫ ਨੌਜਵਾਨਾਂ ਨੂੰ ਸੰਘਰਸ਼ ਨਾਲ ਜੋੜਨ ਲਈ ਲਿਖੇ ਗਏ ਲਫਜ਼ਾਂ ਦਾ ਕੇਸ ਹੈ । ਪੁਲਿਸ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਰਾਜ ਕਰੇਗਾ ਖਾਲਸਾ’ ਕਹਿਣਾ ਹੀ ਇਸ ਨੌਜਵਾਨ ਦਾ ਜੁਰਮ ਬਣਾਇਆ ਹੈ ਤੇ ਅਦਾਲਤ ਨੇ ਇਸੇ ਨੂੰ ਹੀ ਅਧਾਰ ਬਣਾ ਕੇ ਜਮਾਨਤ ਦੀ ਬਹਿਸ ਕੀਤੀ ਅਤੇ ਜਮਾਨਤ ਰੱਦ ਕੀਤੀ ਹੈ ।

ਇਹ ਗੱਲ ਬਿਲਕੁੱਲ ਠੀਕ ਹੈ ਕਿ ‘ਰਾਜ ਕਰੇਗਾ ਖਾਲਸਾ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਉਤੇ ਕੋਰਟ ਵੱਲੋਂ ਬੈਨ ਨਹੀਂ ਹੋਇਆ ਪਰ ਸੋਸ਼ਲ ਮੀਡੀਆ ਤੇ ਇਨਾਂ ਨਾਹਰਿਆਂ ਨੂੰ ਪ੍ਚਾਰਨ ਵਾਲਿਆਂ ਨੂੰ ਨਜ਼ਰਬੰਦ ਜਰੂਰ ਕਰ ਦਿਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੰਬੀ ਸਜਾ ਦੇਣ ਦੇ ਮਨਸੂਬੇ ਵੀ ਤਿਆਰ ਕਰੀ ਬੈਠੇ ਹਨ ।ਇਸ ਤਰ੍ਹਾਂ ਨਾਲ ਹੋਈ ਇਸ ਨੌਜਵਾਨ ਦੀ ਗਿਰਫਤਾਰੀ ਅਤੇ ਜੇਲ੍ਹ ਬੰਦੀ ਅਫਵਾਹ ਨਹੀਂ ਹੈ ।
ਕੁਝ ਕੁ ਲੋਕਾਂ ਨੂੰ ਇਸ ਨੌਜਵਾਨ ਦੇ ਕੇਸ ਵਿੱਚ ਅਫਵਾਹ ਨਜ਼ਰ ਆ ਗਈ ਹੈ ਪਰ ਲਗਦਾ ਹੈ ਉਸ ਨੌਜਵਾਨ ਦੇ ਉੱਤੇ ਤਸ਼ੱਦਦ ਜਾਂ ਉਸ ਦਾ ਜੇਲ੍ਹ ਵਿੱਚ ਹੋਣਾ ਉਹਨਾਂ ਲਈ ਕੋਈ ਮਾਅਨੇ ਨਹੀਂ ਰੱਖਦਾ । ਇਸੇ ਲਈ ਉਹਨਾਂ ਹਾਅ ਦਾ ਨਾਅਰਾ ਮਾਰਨਾ ਜਰੂਰੀ ਨਹੀਂ ਸਮਝਿਆ ।

ਅਸੀਂ ਆਉਣ ਵਾਲੇ ਦਿਨਾਂ ਵਿੱਚ ਕਤਰ ਤੋਂ ਆਏ ਅਰਵਿੰਦਰ ਸਿੰਘ ਤੇ ਹੋਏ ਭਾਰੀ ਤਸ਼ੱਦਦ ਦੀ ਦਾਸਤਾਨ ਅਤੇ ਕੇਸ ਬਾਰੇ ਜਾਣਕਾਰੀ ਸੰਗਤਾਂ ਦੇ ਸਾਹਮਣੇ ਰੱਖਾਂਗੇ ਤਾਂ ਕਿ ਸੰਗਤਾਂ ਸਾਰਾ ਸੱਚ ਜਾਣ ਸਕਣ ।

Leave a Comment