Beadbi of Gutka Sahib at Sri Muktsar Sahib


ਮੰਦਭਾਗੀ ਘਟਨਾ — ਸ੍ਰੀ ਮੁਕਤਸਰ ਸਾਹਿਬ ‘ਚ ਫਿਰ ਗੁਟਕਾ ਸਾਹਿਬ ਦੀ ਬੇਅਦਬੀ

ਗੁਟਕਾ ਸਾਹਬ ਦੇ ਅੰਗ ਸਰੋਵਰ ਚ ਪਾੜ ਕੇ ਸੁੱਟੇ ਤੈਰਦੇ ਮਿਲੇ

ਗੁਰੂ: ਰਕਾਬ ਸਰ ਸਾਹਿਬ, ਪਾ: 10 ਵੀਂ ਸ੍ਰੀ ਮੁਕਤਸਰ ਸਾਹਿਬ ਦੀ ਘਟਨਾ
ਇਹ ਬੇਅਦਬੀ ਹੋਈ ਹੈ ਜਾ ਕਿਸੇ ਨੇ ਅਨਜਾਣ ਪੁਣੇ ਵਿਚ ਗਲਤੀ ਕੀਤੀ ਇਸ ਦਾ ਕੋਣ ਜੁੰਮੇਵਾਰ? ਇਸ ਪਿੱਛੇ ਕਿਸ ਦਾ ਹੱਥ?

ਸ਼ਹਿਰ ਤੋਂ ਬਾਹਰ ਸੀ ਤਾਂ ਮੌਕੇ ਤੇ ਨਹੀਂ ਪਹੁੰਚ ਸਕੇ, ਜਲਦੀ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਸ਼ਾਮ-6:00 ਵਜੇ –
ਹੁਣੇ ਜਾਣਕਾਰੀ ਮਿਲੀ ਹੈ ਕਿ
ਕੱਲ ਵੀ ਇਸੇ ਗੁਰੂਘਰ ਸਰੋਵਰ ਚੋਂ ਇੱਕ ਨਿੱਤਨੇਮ ਦਾ ਗੁਟਕਾ ਸਾਹਬਿ ਮਿਲਿਆ ਸੀ ਜੋ ਗੁਰੂ: ਸਾਹਿਬ ਦੇ ਨਜਦੀਕ
ਪੰਜਾਬ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਦੇ ਕੁਝ ਵਿਦਿਆਰਥੀ
ਜਦੋਂ ਮੱਥਾ ਟੇਕਣ ਗਏ ਓਹਨਾਂ ਦੇਖਿਆ ਤੇ ਓਹਨਾ ਸੇਵਾਦਾਰ ਨੂੰ ਸੌਂਪ ਦਿੱਤਾ
ਤੇ ਅੱਜ ਓਸੇ ਸਰੋਵਰ ਚ ਗੁਟਕਾ ਸਾਹਿਬ ਦੇ ਅੰਗ ਪਾਟੇ ਹੋਏ ਮਿਲੇ ਹਨ
ਸਮੁੱਚਾ ਮੀਡੀਆ, ਪੁਲਸ ਪ੍ਰਸ਼ਾਸਨ, ਸ਼੍ਰੋਮਣੀ ਗੁ: ਪ੍ਰ: ਕਮੇਟੀ,
ਸਿੱਖ ਵਿਰਸਾ ਕੌਂਸਲ ਅਤੇ ਹੋਰ ਸਿੱਖ ਸੰਸਥਾਵਾਂ ਦੇ ਨੁਮੰਾਇਂਦੇ ਮੌਕੇ ਤੇ ਪਹੁੰਚੇ ਅਤੇ ਇਸ ਪਿੱਛੇ ਕਿਸਦਾ ਹੱਥ ਅਤੇ ਹੱਲ ਕੀ ਏਹ ਵਿਚਾਰ ਜਾਰੀ

ਇਹ ਬੇਅਦਬੀ ਹੋਈ ਹੈ ਜਾ ਕਿਸੇ ਨੇ ਅਨਜਾਣ ਪੁਣੇ ਵਿਚ ਗਲਤੀ ਕੀਤੀ ਇਸ ਦਾ ਕੋਣ ਜੁੰਮੇਵਾਰ? ਇਸ ਪਿੱਛੇ ਕਿਸ ਦਾ ਹੱਥ? ਸ੍ਰੀ ਮੁਕਤਸਰ ਸਾਹਿਬ ‘ਚ ਫਿਰ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਰਕਾਬ ਸਾਹਿਬ ਦੇ ਤਲਾਬ ‘ਚ ਅੱਜ ਗੁਟਕਾ ਸਾਹਿਬ ਤੈਰਦੇ ਹੋਏ ਮਿਲੇ।

ਜਿਸ ਨੂੰ ਦੇਖ ਕੇ ਇਲਾਕੇ ‘ਚ ਸਨਸਨੀ ਫੈਲ ਗਈ ਅਤੇ ਗੁਰਦੁਆਰਾ ਰਕਾਬ ਸਾਹਿਬ ‘ਚ ਸਿੱਖ ਸੰਗਤ ਇੱਕਠੀ ਹੋਣ ਲੱਗੀ। ਜਿਸ ਦੌਰਾਨ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਅਤੇ ਸੂਚਨਾ ਮਿਲਣ ‘ਤੇ ਪੁਲਸ ਵੀ ਮੌਕੇ ‘ਤੇ ਪਹੁੰਚ ਗਈ।

ਇਸ ਮੌਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਮੈਨੇਜ਼ਰ ਬਲਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਰਕਾਬ ਸਾਹਿਬ ਦੇ ਤਲਾਬ ‘ਚ ਗੁਟਕਾ ਸਾਹਿਬ ਤੈਰਦੇ ਹੋਏ ਮਿਲੇ ਹਨ, ਜਿਨ੍ਹਾਂ ਨੂੰ ਅਸੀਂ ਅਦਬ ਤੇ ਸਤਿਕਾਰ ਨਾਲ ਸੁਕਾਉਣ ਵਾਲੀ ਜਗ੍ਹਾ ‘ਤੇ ਰੱਖ ਦਿੱਤਾ ਹੈ।

ਉਨ੍ਹਾ ਦੱਸਿਆ ਕਿ ਗੁਟਕਾ ਸਾਹਿਬ ਦੇ ਕੁੱਝ ਅੰਗ ਵੀ ਫਟੇ ਹੋਏ ਮਿਲੇ ਹਨ। ਮੌਕੇ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਇਹ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ। ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤ ‘ਚ ਰੋਸ ਦੀ ਲਹਿਰ ਨਜ਼ਰ ਆ ਰਹੀ ਹੈ।

ਪੁਲਸ ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੌਰਾਨ ਪੁਲਸ ਵਲੋਂ ਗੁਰਦੁਆਰਾ ਰਕਾਬ ਸਾਹਿਬ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਘਿਨੌਣਾ ਕੰਮ ਕਿਸ ਵਿਅਕਤੀ ਵਲੋਂ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਜ਼ਲਦ ਹੀ ਇਹ ਹਰਕਤ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Comment