Disrespect Of Guru Granth Sahib JiSikh News

Bargari Beabi Case |18 Arrested| Police Gets 4 Days Remand of 6 Dera Premis in 2011 Arson Case

ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਦੇ ਦੋਸ਼ ਹੇਠ ਚਾਰ ਡੇਰਾ ਸਿਰਸਾ ਪ੍ਰੇਮੀ ਗ੍ਰਿਫਤਾਰ | 4 ਦਿਨ ਦੇ ਪੁਲਸ ਰਿਮਾਂਡ ਤੇ ਭੇਜਿਆ

Moga: The Punjab police today presented 6 dera Sirsa premis in the court Chief Judicial Magistrate (Moga). The court sent all six persons, namely Sukhjinder Singh Sunny, Baljit Singh, Ranjit Singh Bhola, Nishan Singh (quartet from Kotkapura), Randip Singh Neela and Shakti Singh on police remand till 16 June.

These dera premis are arrested in a 2011 arson case. According to police documents accessed by the Sikh Siyasat News (SSN) these dera premis are arrived in case FIR No. 33 dated 7 March 2011 registered under sections 283, 353, 386, 427, 323, 436, 148, 149 and 120B of Indian Penal Code (IPC), provisions of Damage to Public Property Act 1984 and sections 25, 27, 54, 59 Arms Act.

File Photo used for representational purpose only

The FIR is related to arson committed by Dera Sauda Sirsa followers at Kotkapura ByePass more in which a PRTC bus PB 11 N – 0872 was burned by armed dera followers.

The police maintained in the court that these persons were also behind the theft of Guru Granth Sahib from Burj Jawahar Singh Wala village on June 01, 2015 and Beadbi of Guru Granth Sahib at Bargari village on October 12, 2015.

There were reports that the police have picked up Dera followers who are suspected to be behind the theft of Guru Granth Sahib from Burj Jawahar Singh Wala and Bargari beadbi incident.

ਫਰੀਦਕੋਟ: 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੀ ਐਸ.ਆਈ.ਟੀ ਨੇ ਚਾਰ ਡੇਰਾ ਸਿਰਸਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਐਸ.ਆਈ.ਟੀ ਵਲੋਂ ਗ੍ਰਿਫਤਾਰ ਕੀਤੇ ਗਏ ਡੇਰਾ ਸਿਰਸਾ ਸਮਰਥਕਾਂ ਵਿਚ ਇਕ ਡੇਰੇ ਦੀ ਸੂਬਾ ਕਮੇਟੀ ਦਾ ਮੈਂਬਰ ਮਹਿੰਦਰਪਾਲ ਬਿੱਟੂ ਹੈ, ਜਿਸ ਨੂੰ ਪੁਲਿਸ ਨੇ ਹਿਮਾਚਲ ਦੇ ਪਾਲਮਪੁਰ ਤੋਂ ਗ੍ਰਿਫਤਾਰ ਕੀਤਾ ਹੈ। ਬਿੱਟੂ ਕੋਟਕਪੁਰਾ ਦਾ ਰਹਿਣ ਵਾਲਾ ਹੈ ਜਿੱਥੇ ਉਹ ਬੇਕਰੀ ਦੀ ਦੁਕਾਨ ਚਲਾਉਂਦਾ ਸੀ, ਪਰ ਅਗਸਤ 2017 ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਇੱਥੋਂ ਫਰਾਰ ਸੀ। ਇਸ ਨੂੰ ਵੀ ਪੰਚਕੂਲਾ ਹਿੰਸਾ ਲਈ ਨਾਮਜ਼ਦ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀ ਵੀ ਕੋਟਕਪੂਰਾ ਨਾਲ ਸਬੰਧਿਤ ਹਨ ਜਿਹਨਾਂ ਵਿਚ ਸੰਨੀ ਕੰਡਾ, ਇਕ ਡੇਅਰੀ ਚਲਾਉਂਦਾ ਹੈ, ਉਸਦਾ ਭਰਾ ਸੁਖਪ੍ਰੀਤ ਅਤੇ ਇਹਨਾਂ ਦਾ ਇਕ ਰਿਸ਼ਤੇਦਾਰ ਜੱਗੀ ਮਾਨਸਾ ਸ਼ਾਮਿਲ ਹਨ। ਵਲੋਂ ਸਿੱਖ ਸਿਆਸਤ

ਪੁਲਸ ਦੁਆਰਾ ਕਾਬੂ ਕੀਤੇ ਸੌਦਾ ਸਾਧ ਦੇ ਚੇਲਿਆਂ ਦੀ ਧੜਾਧੜ ਗ੍ਰਿਫਤਾਰੀ ਬਾਦ ਲੱਗ ਰਿਹਾ ਕਿ ਪੁਲਸ ਜਲਦ ਬੇਅਦਬੀ ਬਾਰੇ ਖੁਲਾਸਾ ਕਰੇਗੀ ਪਰ ਪੁਲਸ ਦੁਆਰਾ ਕਾਬੂ ਕੀਤੇ 45 ਘਧਿੱਤੀ ਮੈਂਬਰੀ ਦੇ ਮੈਂਬਰ ਸਾਧ ਚੇਲੇ ਮਹਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ 2011 ‘ਚ ਮੋਗਾ ਅੰਦਰ ਬੱਸਾਂ ਭੰਨਣ ‘ਚ ਪਾ ਪੰਜ ਦਿਨਾਂ ਦਾ ਰਿਮਾਂਡ ਲਿਆ ਗਿਆ। ਜੋ ਹੋਰ ਬੀ ਚੱਕੇ ਉਹਨਾਂ ਦੀ ਅੱਜ ਗ੍ਰਿਫਤਾਰੀ ਪਾ ਅਦਾਲਤ ‘ਚ ਪੇਸ਼ ਕਰ ਰਿਮਾਂਡ ਲਿਆ ਗਿਆ। ਮਹਿੰਦਰ ਦੇ ਨਾਲ ਨਾਲ ਹੁਣ ਪੁਲਸ ਰਿਮਾਂਡ ਤੇ ਸੁਖਜਿੰਦਰ ਉਰਫ਼ ਸਨੀ ਵਾਸੀ ਕੋਟਕਪੂਰਾ, ਰਣਦੀਪ ਉਰਫ਼ ਨੀਲਾ ਫ਼ਰੀਦਕੋਟ, ਸ਼ਕਤੀ ਪਿੰਡ ਡੱਗੋ ਰੁਮਾਣਾ ਫ਼ਰੀਦਕੋਟ, ਬਲਜੀਤ ਪਿੰਡ ਸਿੱਖਾਂਵਾਲਾ, ਨਿਸ਼ਾਨ ਕੋਟਕਪੂਰਾ ਤੇ ਰਣਜੀਤ ਉਰਫ਼ ਭੋਲਾ ਵਾਸੀ ਪ੍ਰੀਤ ਨਗਰ, ਕੋਟਕਪੂਰਾ ਨੈਅ….
ਇਹ ਬੀ ਦੇਖਣਾ ਹੋਵੇਗਾ ਕਿ ਪੁਲਸ ਕੀ ਸਿਰਫ ਇਸ ਭੰਨਤੋੜ ਆਦਿ ਧਰਾਵਾਂ ‘ਆਰੋਪੀ ਐਲਾਨ ਇਹਨਾਂ ਨੂੰ ਜੇਲ੍ਹ ਭੇਜਦੀ ਜਾਂ ਬੇਅਦਬੀ ਆਲੇ ਮਾਮਲਿਆਂ ‘ਚ ਪ੍ਰੈਸ ਵਾਰਤਾ ਕਰ ਇਹਨਾਂ ਦੁਸ਼ਟਾਂ ਦੀਆਂ ਕਰਤੂਤਾਂ ਨੰਗੀਆਂ ਕਰੂ!!!
ਅੰਦਰਖਾਤੇ ਕੀ ਰਿੱਝਿਆ ਕੀ ਪੱਕਿਆ ਹਾਲ ਦੇ ਦਿਨਾਂ ‘ਚ ਸਾਹਮਣੇ ਆ ਹੀ ਜਾਣਾ। ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਬਹਿਬਲ ਕਲਾਂ ਆਲੇ ਮੁੰਡਿਆਂ ਦੇ ਕਾਤਲ ਪੁਲਸ ਮੁਲਾਜ਼ਮਾਂ ਦੀ ਪਹਿਚਾਣ, ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਣਾ ਚਾਹੀਦਾ।
ਬੇਅਦਬੀ ਆਲੇ ਦੁਸ਼ਟਾਂ ਨੂੰ ਸਹਿ ਦੇਣ ਆਲੇ ਬੌਂਦਲੇ ਫਿਰਦੇ ਆ ਜੋ ਪੰਜਾਬ ਸਰਕਾਰ ਤੇ ਦਿੱਲੀ ਦਾ ਦਬਾਅ ਪਾ ਇਸ ਸੰਘਰਸ਼ ਨੂੰ ਅੱਖਰ ਭੱਖਰ ਕਰਨ ਲਈ ਆਉਣ ਆਲੇ ਦਿਨ ‘ਚ ਕੋਈ ਵੱਡਾ ਦਾਅ ਖੇਡ ਸਕਦੇ ਨੈ…
ਸੰਘਰਸ਼ ਵਿੱਢ ਲਿਆ ਹੁਣ ਸਿਰੇ ਲਾ ਹੀ ਹਟਿਆ ਜਾਵੇ-ਨਹੀਂ ਹੁਣ ਦੇ ਉਖੜੇ ਕਦੇ ਮੁੜ ਪੈਰਾਂ ਸਿਰ ਨੀ ਹੋ ਸਕਾਂਗੇ..
ਪਰ ਤਾਹਾਂ ਤੱਕ ਤਾਰਾਂ ਜਰੂਰ ਖੜਕ ਰਹੀਆਂ…
✍️ਸਾਹਿਬ

ਵੀਡੀਉ ਦੇਖੋ

Tags

Leave a Comment

This site uses Akismet to reduce spam. Learn how your comment data is processed.

Back to top button
Close
Close