Sikh NewsSingha Nal DhakaVideos

1st Pak Sikh police officer, kin ‘kicked’ out of house

ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫਸਰ ਨੂੰ ਕੀਤਾ ਗਿਆ ਘਰੋਂ ਬੇਘਰ

Pakistan’s first Sikh traffic police officer Gulaab Singh Shaheen and his family were reportedly kicked out of their home in Dera Chahal village on the outskirts of Lahore on Tuesday by a team comprising the police and officials of the Pakistan Evacuee Trust Property Board (PETPB).

Gulaab Singh’s home, standing on land owned by Gurdwara Bebe Nanki Janam Asthaan where 400-500 Sikh families reside, was “forcibly taken over”. “Pulled by my hair, I was dragged out in front of my wife Paramjit Kaur and three sons,” he said.

Having sustained injuries on April 4 when “thrashed” by PETPB officials in a similar bid to take over his house, he was on medical leave.

However, PETPB claimed it had sought police assistance to help clear Gurdwara Chaal Langar Hall of illegal occupants. “Action is being taken against all those occupying PETPB properties,” it said.

Gulaab Singh, who claimed the police action was illegal, alleged his house had been singled out at the behest of two influential persons, one of them a former president of the Pakistan Sikh Gurdwara Parbandhak Committee.

“I had obtained a stay from court. The next hearing was on July 18. The house has been with my family since 1947 and we have been duly paying bills,” he said.

Appointed a traffic police officer in 2006, Gulaab Singh was posted as SI (Traffic Warden) at Mughalpura, Lahore. Via Tribune News

ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਅੱਜ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿਚਲੇ ਉਨ੍ਹਾਂ ਦੇ ਘਰ ’ਚੋਂ ਪੰਜਾਬ (ਪਾਕਿਸਤਾਨ) ਪੁਲੀਸ ਤੇ ਪਾਕਿਸਤਾਨ ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ 100 ਅਫ਼ਸਰਾਂ ਦੇ ਦਸਤੇ ਨੇ ‘ਗ਼ੈਰਕਾਨੂੰਨੀ’ ਢੰਗ ਨਾਲ ਬੇਦਖ਼ਲ ਕਰ ਦਿੱਤਾ ਹੈ। ਗੁਲਾਬ ਸਿੰਘ ਦੇ 70 ਸਾਲਾਂ ਤੋਂ ਇਸ ਘਰ ਨੂੰ ਬਿਨਾਂ ਕਿਸੇ ਨੋਟਿਸ ਜਾਂ ਇਤਲਾਹ ਤੋਂ ਪੁਲੀਸ ਅਤੇ ਬੋਰਡ ਦੇ ਅਧਿਕਾਰੀਆਂ ਨੇ ਤਾਲਾ ਲਗਵਾ ਦਿੱਤਾ ਹੈ ਤੇ ਇਸ ਮੌਕੇ ਹੋਈ ਖਿੱਚ-ਧੂਹ ਦੌਰਾਨ ਗੁਲਾਬ ਸਿੰਘ ਦੀ ਪੱਗ ਲਹਿ ਗਈ ਜੋ ਅਧਿਕਾਰੀ ਜਬਰੀ ਨਾਲ ਲੈ ਗਏ। ਉਹ ਅੱਜ ਬਾਅਦ ਦੁਪਹਿਰ ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸਥਿਤ ਇਸ ਘਰ ਵਿੱਚ ਦਾਖ਼ਲ ਹੋਏ ਸਨ। ਪੀੜਤ ਨੇ ਦੋਸ਼ ਲਾਇਆ ਕਿ ਇਸ ਕਾਂਡ ਪਿੱਛੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਦਾ ਹੱਥ ਹੈ।
ਗੁਲਾਬ ਸਿੰਘ ਨੇ ਕਿਹਾ ‘‘ ਮੇਰੇ ਕੇਸ ਪੁੱਟੇ ਗਏ ਅਤੇ ਮੇਰੀ ਪਤਨੀ ਪਰਮਜੀਤ ਕੌਰ ਅਤੇ ਮੇਰੇ ਪੁੱਤਰਾਂ -ਗੁਰਪ੍ਰੀਤ ਸਿੰਘ, ਹਰਚਰਨਪ੍ਰੀਤ ਸਿੰਘ ਤੇ ਜਗਤਾਰ ਸਿੰਘ ਦੀ ਮੌਜੂਦਗੀ ਵਿੱਚ ਮੈਨੂੰ ਘਰ ’ਚੋਂ ਧੂਹਿਆ ਗਿਆ।’’ ਗੁਲਾਬ ਸਿੰਘ 2006 ਵਿੱਚ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਹ ਪਾਕਿਸਤਾਨ ਦੀ ਟਰੈਫਿਕ ਪੁਲੀਸ ਲਈ ਚੁਣੇ ਗਏ ਸਨ ਤੇ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲਾ ਉਹ ਪਾਕਿਸਤਾਨ ਦਾ ਪਹਿਲਾ ਸਿੱਖ ਸੀ। ਬਾਅਦ ਵਿੱਚ ਉਸ ਨੂੰ ਲਾਹੌਰ ਦੇ ਮੁਗ਼ਲਪੁਰਾ ਵਿੱਚ ਸਬ-ਇੰਸਪੈਕਟਰ (ਟਰੈਫਿਕ ਵਾਰਡਨ) ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 4 ਅਪਰੈਲ ਨੂੰ ਪੀਈਟੀਪੀਬੀ ਦੇ ਅਫ਼ਸਰਾਂ ਨੇ ਉਸ ਨੂੰ ਘਰ ’ਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਦੋਂ ਮਾਰਕੁੱਟ ਵਿੱਚ ਗੁਲਾਬ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਬੋਰਡ ਦੇ ਅਫ਼ਸਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪੁਲੀਸ ਦੀ ਮਦਦ ਨਾਲ ਗੁਰਦੁਆਰਾ ਚਾਹਲ ਲੰਗਰ ਹਾਲ ’ਤੇ ਟਰੈਫਿਕ ਪੁਲੀਸ ਅਫ਼ਸਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾ ਲਿਆ ਹੈ। ਬੋਰਡ ਨੇ ਦੱਸਿਆ ‘‘ ਲੰਗਰ ਹਾਲ ਦਾ ਨਵੀਨੀਕਰਨ ਜਲਦੀ ਕੀਤਾ ਜਾਵੇਗਾ। ਪੀਈਟੀਪੀਬੀ ਦੀਆਂ ਸੰਪਤੀਆਂ ’ਤੇ ਨਾਜਾਇਜ਼ ਤੌਰ ’ਤੇ ਕਾਬਜ਼ ਹੋਰਨਾਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।’’ ਬੋਰਡ ਦੇ ਸਕੱਤਰ ਇਮਰਾਨ ਗੌਂਡਲ ਨਾਲ ਫੋਨ ’ਤੇ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋ ਸਕੀਆਂ।
ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਪੀਈਟੀਪੀਬੀ ਦੀ ਕਾਰਵਾਈ ਗ਼ੈਰਕਾਨੂੰਨੀ ਹੈ ਤੇ ਉਨ੍ਹਾਂ ਇਸ ਸੰਪਤੀ ’ਤੇ ਲਾਹੌਰ ਸੈਸ਼ਨ ਕੋਰਟ ਵੱਲੋਂ ਸਟੇਅ ਮਿਲਿਆ ਹੋਇਆ ਸੀ ਅਤੇ ਕੇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਣੀ ਹੈ। ਉਨ੍ਹਾਂ ਕਿਹਾ ‘‘ ਇਸ ਘਰ ਉਪਰ ਸਾਡੇ ਪਰਿਵਾਰ ਦਾ 1947 ਤੋਂ ਕਬਜ਼ਾ ਹੈ ਤੇ ਅਸੀਂ ਬਾਕਾਇਦਾ ਪਾਣੀ ਤੇ ਬਿਜਲੀ ਦੇ ਬਿੱਲ ਤਾਰਦੇ ਆ ਰਹੇ ਹਾਂ। ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ 240 ਕਨਾਲ ਤੇ 16 ਮਰਲੇ ਜਗ੍ਹਾ ਜ਼ਮੀਨ ’ਤੇ 400-500 ਪਰਿਵਾਰ ਰਹਿ ਰਹੇ ਹਨ। ਹੋਰ ਸਭ ਨੂੰ ਛੱਡ ਕੇ ਕੇਵਲ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੀਈਟੀਪੀਬੀ ਦੇ ਅਫ਼ਸਰਾਂ ਨੇ ਦੋ ਰਸੂਖਵਾਨਾਂ ਨੂੰ ‘ਖ਼ੁਸ਼ ਕਰਨ’ ਲਈ ਹੀ ਮੈਨੂੰ ਬੇਦਖ਼ਲ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪੀਈਟੀਪੀਬੀ 1970 ਵਿੱਚ ਹੋਂਦ ਵਿੱਚ ਆਈ ਸੀ ਅਤੇ ਇਸ ਗੁਰਦੁਆਰੇ ਦੀ ਸੰਪਤੀ ਕਦੇ ਵੀ ਇਸ ਨੂੰ ਨਹੀਂ ਸੌਂਪੀ ਗਈ।

Tags

Leave a Comment

This site uses Akismet to reduce spam. Learn how your comment data is processed.

Close
Close