ਹਕੂਮਤੀ ਜ਼ਬਰ ਦਾ ਸ਼ਿਕਾਰ ਅਤੇ 4 ਸਾਲ ਤਿਹਾੜ ਜੇਲ ਵਿੱਚ ਨਜ਼ਰਬੰਦ ਰਹਿਣ ਵਾਲੀ ਬੀਬੀ ਮਨਮੀਤ ਕੌਰ ਜੰਮੂ

17 ਦਿਨ ਬੀਬੀ ਜੀ ਤੇ ਭਾਰੀ ਤਸ਼ੱਦਦ ਹੁੰਦਾ ਰਿਹਾ ।

ਮੁੜ ਵਸੇਬੇ ਲਈ ਅਪੀਲ।।

ਸਿੱਖ ਗੁਰੂੁ ਸਾਹਿਬਾਨ ਵੱਲੋਂ ਮਨੁੱਖੀ ਅਜ਼ਾਦੀ ਦੇ ਸੰਘਰਸ਼ ਦੌਰਾਨ ਜਿੱਥੇ ਕੌਮ ਦੇ ਅਣਗਣਿਤ ਸਿੰਘਾਂ ਨੇ ਸ਼ਹਾਦਤ ਪਾਈਆਂ ਅਤੇ ਅਨੇਕਾਂ ਕੁਰਬਾਨੀਆਂ ਕੀਤੀਆਂ, ਉੱਥੇ ਸਿੱਖ ਬੀਬੀਆਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਘੱਟ ਨਹੀ।

ਭਾਰਤੀ ਫੌਜ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਕੀਤੇ ਹਮਲੇ ਤੋਂ ਬਾਅਦ ਸ਼ੁਰੂ ਹੋਏ ਦਮਨ ਦੌਰਾਨ ਭਾਰਤੀ ਹਕੂਮਤ ਦੇ ਜ਼ਬਰ ਦਾ ਅਨੇਕਾਂ ਸਿੱਖਾਂ ਨੂੰ ਸ਼ਿਕਾਰ ਹੋਣਾਂ ਪਿਆ ਅਤੇ ਆਪਣੇ ਘਰ-ਘਾਟ ਗਵਾਉਣੇ ਪਏ ਅਤੇ ਅਨੇਕਾਂ ਪਰਿਵਾਰ ਮੰਦਹਾਲੀ ਦਾ ਸ਼ਿਕਾਰ ਹੋਏ।

ਭਾਰਤੀ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਏ ਅਨੇਕਾਂ ਪਰਿਵਾਰਾਂ ਵਿੱਚੋਂ ਇੱਕ ਨਾਂ ਹੈ ਬੀਬੀ ਮਨਮੀਤ ਕੌਰ ਜੰਮੂ। ਬੀਬੀ ਮਨਮੀਤ ਕੌਰ ਜੰਮੂ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਪੁਲਿਸ ਨੇ ਸਾਲ 2000 ਵਿੱਚ ਅਸਲਾ ਕਾਨੂੰਨ, ਬਾਰੂਦ ਅਤੇ ਭਾਰਤ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਕੇ 17 ਦਿਨ ਅੰਨ੍ਹਾਂ ਤਸ਼ੱਦਦ ਕੀਤਾ ਸੀ।

ਇਸ ਦੌਰਾਨ ਪੁਲਿਸ ਵੱਲੋਂ ਬੀਬੀ ਜੀ ਦੇ ਕੇਸਾਂ ਨੂੰ ਛੱਤ ਨਾਲ ਲਟਕਦੇ ਰੱਸੇ ਨਾਲ ਬੰਨ ਕੇ ਘੰਟਿਆਂ ਬਿਧੀ ਖੜਾ ਰੱਖਿਆ ਜਾਂਦਾ ਸੀ । ਸਰੀਰ ਨੂੰ ਪੁੱਠਾ ਲਮਕਾ ਕੇ ਘੋਰ ਤਸ਼ੱਦਦ ਕੀਤਾ ਜਾਂਦਾ ਰਿਹਾ , ਬੈਲਟ ਨਾਲ ਹੱਥਾਂ ਅਤੇ ਪੈਰਾਂ ਤੇ ਵੀ ਤਸ਼ਦੱਦ ਕੀਤਾ ਜਾਂਦਾ ਰਿਹਾ । ਸਰੀਰ ਤੇ ਹੋਏ ਭਾਰੀ ਤਸ਼ੱਦਦ ਦੀ ਪੀੜਾ ਅੱਜ ਰੋਗਾਂ ਦਾ ਰੂਪ ਧਾਰ ਚੁੱਕੀ ਹੈ ਅਤੇ ਗੁੱਝੀਆਂ ਸੱਟਾਂ ਦੀ ਪੀੜਾ ਦਾ ਦਰਦ ਘਟਾਉਣ ਲਈ ਦਿਵਾਈਆਂ ਆਸਰੇ ਦਿਨ ਕੱਟ ਰਹੇ ਹਨ ।
17 ਦਿਨਾਂ ਦੇ ਭਾਰੀ ਪੁਲਸ ਰਿਮਾਂਡ ਤੋਂ ਬਾਅਦ ਬੀਬੀ ਮਨਮੀਤ ਕੌਰ ਨੂੰ ਦਿੱਲੀ ਦੀ ਤਿਹਾੜ ਜੇਲ ਭੇਜ ਦਿੱਤਾ ਗਿਆ।
ਬੀਬੀ ਜੀ ਦੇ ਪਰਿਵਾਰ ਵਿੱਚ ਪਿੱਛੇ ਕੋਈ ਪੈਰਵੀ ਕਰਨ ਵਾਲਾ ਨਾ ਹੋਣ ਕਰਕੇ ਉਨ੍ਹਾਂ ਲਈ ਕੱਪੜੇ ਲੀੜੇ ਦਾ ਪ੍ਰਬੰਧ ਵੀ ਤਿਹਾੜ ਜੇਲ ਅੰਦਰ ਨਜ਼ਰਬੰਦ ਸਿੰਘਾਂ ਵੱਲੋਂ ਆਪਣੇ ਪਰਿਵਾਰਾਂ ਰਾਹੀਂ ਕੀਤਾ ਗਿਆ ਸੀ। ਤਿਹਾੜ ਜੇਲ਼ ਅੰਦਰ ਉਹਨਾਂ ਨੂੰ ਮਾਨਸਿਕ ਤੋਰ ਤੇ ਬੇਹੱਦ ਪਰੇਸ਼ਾਨ ਕੀਤਾ ਜਾਂਦਾ ਰਿਹਾ । ਅਜੇਹਾ ਕੇਸ ਅਤੇ ਸਿੰਘਣੀ ਹੋਣ ਕਾਰਣ ਕੋਈ ਆਹ ਦਾ ਨਾਹਰਾ ਵੀ ਨਹੀਂ ਸੀ ਮਾਰਦਾ। ਜੇਲ਼ ਅਤੇ ਜੇਲ਼ ਪਰਸ਼ਾਸਨ ਵੱਲੋਂ ਦਿੱਤੀਆਂ ਰੋਜ਼ਾਨਾ ਪਰੇਸ਼ਾਨੀਆਂ ਦਾ ਨਿੱਤ ਨਵਾਂ ਸਾਹਮਣਾ ਕਰਨਾ ਪੈਂਦਾ । ਬੜਾ ਹੀ ਔਖਾ ਸਮਾਂ ਸੀ । ਕੋਈ ਡਰ ਦਾ ਮਾਰਾ ਘਰ ਦਾ ਜੀਅ ਮੁਲਾਕਾਤ ਤੇ ਵੀ ਨਹੀਂ ਸੀ ਆਉਂਦਾ , ਜਿਸ ਨਾਲ ਉਹ ਆਪਣਾ ਦੁੱਖ ਹੌਲਾ ਕਰ ਸਕਦੀ । ਜਿਹੜਾ ਦਿਨ ਨਿਕਲ ਜਾਂਦਾ ਉਹ ਵਾਹਿਗੁਰੂ ਦਾ ਸ਼ੁਕਰ ਕਰਦੀ ਅਤੇ ਅਗਲੇ ਦਿਨ ਲਈ ਅਰਦਾਸ ਕਰਦੀ ।

ਦਿੱਲੀ ਪੁਲਿਸ ਵੱਲੋਂ ਪਾਏ ਇਸ ਝੂਠੇ ਕੇਸ ਵਿੱਚੋਂ ਉਹ 4 ਸਾਲ ਬਾਅਦ ਬਰੀ ਹੋਣ ਤੇ ਰਿਹਾਅ ਹੋ ਗਏ।
ਦਿੱਲੀ ਦਾ ਕੇਸ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਕੇਸ ਵਿੱਚ ਇੱਕ ਮਹੀਨਾ ਪੰਜਾਬ ਜਲੰਧਰ ਜੇਲ ਵਿੱਚ ਵੀ ਬੰਦ ਰਹਿਣਾ ਪਿਆ।

ਪਰ ਇਥੇ ਹੀ ਬੱਸ ਨਹੀਂ , ਦਿੱਲੀ ਉਨ੍ਹਾਂ ਦਾ ਜੋ ਕੇਸ 2004 ਵਿੱਚ ਬਰੀ ਹੋਇਆ ਸੀ , ਦਿੱਲੀ ਪੁਲਿਸ ਨੇ ਉਸ ਬਰੀ ਹੋਏ ਕੇਸ ਵਿਰੁੱਧ 2005 ਵਿੱਚ ਦਿੱਲੀ ਹਾਈਕੋਰਟ ਵਿੱਚ ਅਪੀਲ ਪਾ ਦਿੱਤੀ। ਹਾਈਕੋਰਟ ਵਿੱਚ ਆਪਣੇ ਕੇਸ ਦੀ ਪੈਰਵੀ ਅਤੇ ਪੇਸ਼ੀਆਂ ਭੁਗਤਣ ਲਈ ਉਨ੍ਹਾਂ ਨੂੰ 5 ਸਾਲ ਜੰਮੂ ਤੋਂ ਦਿੱਲੀ ਆਉਣ-ਜਾਣ ਲਈ ਖੱਜਲ-ਖੁਆਰ ਹੋਣਾ ਪਿਆ। ਆਖੀਰ ਹਾਈ ਕੋਰਟ ਦਿੱਲੀ ਵੱਲੋਂ ਵੀ ਬੀਬੀ ਮਨਮੀਤ ਕੌਰ ਜੀ ਬਰੀ ਪਾਏ ਗਏ ।

ਬੀਬੀ ਜੀ ਤੇ ਪੁਲਿਸ ਕੇਸ ਅਤੇ ਲੰਬਾ ਸਮਾਂ ਜੇਲ਼ ਰਹਿੰਣ ਕਾਰਣ ਬੱਚੇ ਘਰੋ ਇਧਰ-ਉੱਧਰ ਰਹਿੰਦੇ ਸਕੂਲ ਪੂਰੀ ਤਰਾਂ ਨਾ ਜਾ ਸਕੇ ਅਤੇ ਆਪਣੀ ਪੜਾਈ ਵੀ ਚੰਗੀ ਤਰਾਂ ਨਾਲ ਨਾ ਕਰ ਸਕੇ । ਕੁਝ ਸਮੇ ਬਆਦ ਜਦੋਂ ਬੱਚਿਆਂ ਦੀਆਂ ਫੀਸਾਂ ਨਾ ਭਰੀਆਂ ਗਈਆਂ ਤਾਂ ਬੱਚਿਆਂ ਨੂੰ ਸਕੂੂਲ ਵਿੱਚੋਂ ਨਿਕਾਲ ਦਿੱਤਾ ਗਿਆ ।ਬੀਬੀ ਜੀ ਨੇ ਰਿਹਾਈ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਆਰਥਿਕ ਹਾਲਤ ਮਾੜੀ ਹੋਣ ਕਾਰਣ ਪੜ੍ਹਾ ਨਾ ਸਕੇ।

ਭਾਰਤੀ ਹਕੂਮਤ ਦੇ ਜ਼ਬਰ ਕਾਰਣ ਬੀਬੀ ਜੀ ਦਾ ਘਰ ਤਬਾਹ ਹੋ ਚੁੱਕਿਆ ਹੈ, ਬੱਚੇ ਪੜ੍ਹ ਲਿਖ ਨਹੀਂ ਸਕੇ। ਪਰਿਵਾਰ ਆਰਥਿਕ ਮੰਦਹਾਲ ਦੀ ਿਜ਼ੰਦਗੀ ਜੀਅ ਰਿਹਾ ਹੈ। ਅਜਿਹੇ ਵਿੱਚ ਕੌਮ ਦਾ ਫਰਜ਼ ਬਣਦਾ ਹੈ ਕਿ ਹਕੂਮਤੀ ਜ਼ਬਰ ਦਾ ਸ਼ਿਕਾਰ ਬੀਬੀ ਜੀ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇ।

ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਅਤੇ ਮੁੜ ਵਸੇਬੇ ਲਈ ਜੂਝ ਰਹੀ ਸੰਸਥਾ ਸਿੱਖ ਰਿਲੀਫ਼ ਯੂਕੇ ਸਮੂਹ ਸੰਗਤ ਨੂੰ ਅਪੀਲ ਕਰਦੀ ਹੈ ਕਿ ਬੀਬੀ ਮਨਮੀਤ ਕੌਰ ਦੇ ਮੁੜ ਵਸੇਬੇ ਲਈ ਸਹਿਯੋਗ ਦਿੱਤਾ ਜਾਵੇ। ਕੋਈ ਛੋਟਾ ਮੋਟਾ ਕਾਰੋਬਾਰ ਖੋਲਕੇ ਦਿਤਾ ਜਾਵੇ ਤਾਂ ਜੋ ਪਰੀਵਾਰ ਆਪਣੇ ਪੈਰਾਂ ਤੇ ਦੁਬਾਰਾ ਖੜ ਸਕੇ ।

ਅਗਰ ਤੁਸੀਂ ਬੀਬੀ ਜੀ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਵਿੱਚ ਵਿਸ਼ਵਾਸ ਰੱਖਦੇ ਹੋ ਅਤੇ ਮਦਦ ਕਰਨਾਂ ਚਾਹੁੰਦੇ ਹੋ ਤਾਂ ਹੇਠ ਲਿਖੇ ਲਿੰਕ ਤੇ ਆਪਣਾਂ ਯੋਗਦਾਨ ਜ਼ਰੂਰ ਪਾਓ ਜੀ । ਧੰਨਵਾਦ ।।

BARCLAYS BANK( UK)
AC/NO:23429970
SORT CODE:20-45-45

International numbers:
IBAN NUMBER:
GB42BARC20454553100871
Swift cord:
BARCGB22

www.justgiving.com/SikhRelief
www.SikhRelief.org

Video: ਸਿੱਖ ਸੰਘਰਸ਼ ਦੌਰਾਨ 4 ਸਾਲ ਜੇਲ੍ਹ ਕੱਟਣ ਵਾਲੇ ਜੰਮੂ ਨਿਵਾਸੀ ਬੀਬੀ ਮਨਮੀਤ ਕੌਰ ੳੁਰਫ਼ ਮਾਨ ਭੈਣ ਜੀ ਨਾਲ ਸੰਖੇਪ ਗੱਲਬਾਤ।

We had brief discussion with Sikh Bibi Manmeet Kaur who had finished 4 years jail terms upon false accusations by Delhi police.
In Year 2000, when Bibi had accused with false case that time she had to gone through alottt of Humiliation and Physical torture.
– Papalpreet Singh

Leave a Comment