ਪੰਜਾਬ ‘ਚ 1980 ਤੋਂ 1995 ਦੌਰਾਨ ਖਤਰਨਾਕ ਖਾੜਕੂ ਕਹਿਕੇ ਮਾਰੇ ਗਏ ਸਿਖਾਂ ਬਾਰੇ ਬੇਹੱਦ ਹੈਰਾਨੀਜਨਕ ਖੁਲਾਸਾ II ਸ਼ੇਅਰ ਕਰੋ

ਪੰਜਾਬ ‘ਚ 1980 ਤੋਂ 1995 ਦੌਰਾਨ ਖਤਰਨਾਕ ਖਾੜਕੂ ਕਹਿਕੇ ਮਾਰੇ ਗਏ ਸਿਖਾਂ ਬਾਰੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਜਾਰੀ 200 ਪੰਨਿਆਂ ਦੀ ‘ਪੰਜਾਬ ਡਿਸਅਪੀਅਰ ਰਿਪੋਰਟ’ ‘ਚ ਬੇਹੱਦ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਕਿ ਉਸ ਕਾਲੇ ਦੌਰ ਦੌਰਾਨ ਸੂਬਾ ਭਰ ‘ਚੋਂ 8,257 ਵਿਅਕਤੀ ਚੁੱਕ ਕੇ ਗਾਇਬ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣ-ਪਛਾਤੀਆਂ ਦੱਸਦੇ ਹੋਏ ਵੱਖ-ਵੱਖ ਸ਼ਮਸ਼ਾਨ ਘਾਟਾਂ ‘ਚ ਉਨ੍ਹਾਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ।ਇਹ ਜੁਲਮ ਕਰਨ ਵਾਲੇ ਪੁਲਸੀਆਂ ਦੇ ਨਿਆਣੇ,ਭੈਣ-ਭਰਾ ਤੇ ਮਾਪੇ ਜਿਹੜੇ ਹੁਣ ਤੱਕ ਇਹ ਸਮਝਦੇ ਰਹੇ ਹਨ ਕਿ ਮਾਰੇ ਗਏ ਲੋਕ ਤਾਂ ਹਥਿਆਰ ਲੈਕੇ ਬੇਦੋਸ਼ੇ ਲੋਕਾਂ ਨੂੰ ਮਾਰਦੇ ਫਿਰਦੇ ਸਨ ਤੇ ਉਨਾਂ ਸਮਾਜ-ਵਿਰੋਧੀ ਅਨਸਰਾਂ ਨੂੰ ਮਾਰਕੇ ਸਾਡੇ ਬੰਦੇ ਨੇ ਮਨੁਖਤਾ ਦੀ ਸੇਵਾ ਕੀਤੀ ਹੈ,ਉਹਨਾਂ ਨੂੰ ਹੁਣ ਸਮਝ ਲੱਗ ਗਈ ਹੋਣੀ ਹੈ ਕਿ ਅਸਲ ਵਿਚ ਪੰਜਾਬ ਵਿਚ ਪੰਥ ਦਾ ਦਰਦ ਰੱਖਣ ਵਾਲਿਆਂ ਦੀਆ ਲਿਸਟਾਂ ਬਣਾਕੇ ਦੇ ਦਿਤੀਆਂ ਗਈਆਂ ਸਨ ਕਿ ਆਹ ਬੰਦੇ ਹਰ ਹੀਲੇ ਮਾਰਨੇ ਨੇ ਤੇ ਬਦਲੇ ਵਿਚ ਇਨਾਮ,ਤਰੱਕੀ ਤੇ ਮੋਢਿਆਂ ਤੇ ਸਟਾਰ ਲੱਗਣਗੇ।ਇਸ ਜੁਲਮ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸਹਿਮਤੀ ਰਹੀ ਹੈ।ਬਾਕੀ ਸਿਆਸੀ ਦਲਾਂ ਬਾਰੇ ਤਾਂ ਕੋਈ ਭਰਮ ਨਹੀ ਪਰ ਅਕਾਲੀ ਦਲ ਨੇ ਜੋ ਕੁਝ ਕੀਤਾ,ਉਹ ਇਤਿਹਾਸ ਦਾ ਸਭ ਤੋਂ ਕਾਲਾ ਵਰਕਾ ਹੈ ਕਿਉਂਕਿ ਇਸਤੋਂ ਪਹਿਲਾਂ ਕਦੇ ਕਿਸੇ ਅਕਾਲੀ ਸਰਕਾਰ ਨੇ ਨਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਨਾ ਇੰਝ ਸਿਖਾਂ ਦੀ ਨਸਲਕੁਸ਼ੀ ਨੂੰ ਹਮਾਇਤ ਦਿਤੀ ਸੀ।1985 ਤੋਂ 1987 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਰਿਬੈਰੋ ਦੇ ਜੁਲਮ ਸਿਖਾਂ ਨੂੰ ਭੁੱਲੇ ਨਹੀ ਹੋਏ।ਅਸਲ ਵਿਚ ਬਰਨਾਲਾ ਸਰਕਾਰ ਮੌਕੇ ਹੋਏ ਬੇਤਹਾਸ਼ਾ ਜੁਲਮਾਂ ਕਾਰਨ ਹੀ ਹਜਾਰਾਂ ਸਿਖਾਂ ਨੂੰ ਘਰਾਂ ਤੋਂ ਭਗੌੜੇ ਹੋਣਾ ਪਿਆ ਜਿਸਦੀ ਸਿੱਧੀ ਜਿੰਮੇਵਾਰੀ ਅਕਾਲੀਆਂ ਤੇ ਆਉਂਦੀ ਹੈ।ਇਸੇ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਜੂਨ 1984 ਵਾਂਗ 30 ਅਪ੍ਰੈਲ 1986ਨੂੰ ਦੁਬਾਰਾ ਹਮਲਾ ਹੋਇਆ।ਝੂਠੇ ਪੁਲੀਸ ਮੁਕਾਬਲੇ ਤੇ ਬੇਦੋਸ਼ੇ ਸਿਖਾਂ ਉਪਰ ਝੂਠੇ ਦੋਸਾਂ ਤਹਿਤ ਤਸ਼ੱਦਦ ਤੇ ਗ੍ਰਿਫਤਾਰੀਆਂ ਆਮ ਗੱਲ ਬਣ ਗਈ।ਕਈਆਂ ਨੂੰ ਵਹਿਮ ਹੋਣਾ ਕਿ ਬਰਨਾਲੇ-ਪੱਖੀ ਅਕਾਲੀਆਂ ਨੇ ਹੀ ਸਿਖਾਂ ਦਾ ਘਾਣ ਕਰਵਾਇਆ ਜਦਕਿ ਇਹ ਤੱਥ ਯਾਦ ਰੱਖਣ ਵਾਲਾ ਹੇ ਕਿ ਓਸ ਦੌਰ ਵਿਚ ਕੇ.ਪੀ.ਐਸ.ਗਿੱਲ ਤੇ ਬਾਦਲ ਸਾਹਿਬ ਰਲਮਿਲਕੇ ਗੋਂਦਾ ਗੁੰਦਦੇ ਰਹੇ।ਸਿਰੇ ਦੀ ਸ਼ਰਮਨਾਕ ਹਰਕਤ ਬਾਦਲ ਦਲ ਵਾਲਿਆਂ ਨੇ ਉਦੋਂ ਕੀਤੀ ਜਦੋਂ 1997 ਵਿਚ ਪਹਿਲਾਂ ਵਾਅਦਾ ਕਰਦੇ ਰਹੇ ਕਿ ਜਾਲਮ ਪੁਲਸੀਆਂ ਨੂੰ ਸਜ਼ਾਵਾਂ ਦਿਵਾਈਆਂ ਜਾਣਗੀਆਂ ਤੇ ਪੰਜਾਬ ਦੀ ਕਿਸੇ ਵੀ ਜੇਲ਼੍ਹ ਵਿਚ ਇਕ ਵੀ ਬੇਗੁਨਾਹ ਸਿਖ ਨਹੀ ਰਹੇਗਾ।ਪਰ ਮਗਰੋਂ ਬਾਦਲ ਸਰਕਾਰ ਨੇ ਉਨਾਂ ਬੁੱਚੜ ਪੁਲਸੀਆਂ ਦੀ ਹਰ ਤਰਾਂ ਪੁਸ਼ਤਪਨਾਹੀ ਕਰਨੀ ਸ਼ੁਰੂ ਕਰ ਦਿਤੀ।ਸਰਕਾਰ ਨੇ ਖੁਦ ਤਾਂ ਉਨਾਂ ਖਿਲਾਫ ਕੀ ਕਾਰਵਾਈ ਕਰਨੀ ਸੀ ਜਿਹੜੇ ਲੋਕਾਂ ਨੇ ਆਪਣੇ ਬਲਬੂਤੇ ਤੇ ਅਦਾਲਤੀ ਚਾਰਾਜੋਈ ਅਰੰਭੀ ਹੋਈ ਸੀ ਬਾਦਲ ਸਰਕਾਰ ਨੇ ਉਨਾਂ ਲੋਕਾਂ ਨੂੰ ਡਰਾਉਣ-ਧਮਕਾਉਣ ਤੇ ਮੁਕਦੱਮੇ ਵਾਪਿਸ ਕਰਵਾਉਣ ਵਾਲੀ ਨੀਤੀ ਫੜ ਲਈ।ਇਥੋਂ ਤੱਕ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਂਉਂਕੇ ਦੇ ਕਤਲ ਬਾਰੇ ਤਿਵਾੜੀ ਕਮਿਸ਼ਨ ਦੀ ਰਿਪੋਰਟ ਵੀ ਬਾਦਲ ਸਰਕਾਰ ਨੇ ਦੱਬ ਲਈ।ਹਰ ਪੁਲਸੀਏ ਨੂੰ ਯਕੀਨ ਦਿਵਾਇਆ ਗਿਆ ਕਿ ਸਿਖਾਂ ਖਿਲ਼ਾਫ ਉਹ ਉਹੀ ਕੁਝ ਕਰਦਾ ਰਹੇ ਜੋ ਬੇਅੰਤ ਸਿੰਘ ਦੇ ਰਾਜ ਵਿਚ ਹੁੰਦਾ ਸੀ।ਸਿਖਾਂ ਨੂੰ ਦਬਕਾਉਣ ਲਈ ਕਾਲੀ ਸੂਚੀ ਵਿਚ ਬਾਦਲ ਸਰਕਾਰ ਨੇ ਹੋਰ ਨਵੇਂ ਨਾਂ ਪੁਆਏ।ਸਿਖੀ ਅਤੇ ਸਿਖਾਂ ਦੇ ਹਰ ਵੈਰੀ ਨੂੰ ਬਾਦਲ ਸਰਕਾਰ ਮੌਕੇ ਹਰ ਸਹੂਲਤ ਮਿਲੀ।ਜਿਹੜੇ ਕਾਂਗਰਸੀਆਂ ਬਾਰੇ ਸਿਖ ਸੋਚਦੇ ਸੀ ਕਿ ਬਾਦਲ ਸਰਕਾਰ ਬਨਣ ਤੇ ਇਹ ਟੰਗੇ ਜਾਣਗੇ ਉਹੀ ਹਰਥਾ ਛਾਏ ਰਹੇ।ਜਿਹੜੇ ਕੈਟ-ਟਾਊਟ ਤੇ ਗਦਾਰ ਸੀ ਉਹ ਹੁਣ ਨੀਲੀਆ-ਕਾਲੀਆਂ ਲੱਗਾਂ ਸਜਾਕੇ ਸਰਗਰਮ ਹੋ ਗਏ।ਇਸੇ ਦੌਰਾਨ ਜਿਹੜੇ ਸਿਖਾਂ ਨੇ ਬਾਦਲਕਿਆਂ ਦੇ ਮਗਰ ਲੱਗਕੇ ਚੋਣਾਂ ਮੌਕੇ ਡਟਕੇ ਹਮਾਇਤ ਕੀਤੀ ਸੀ ਕਿ ਸਰਕਾਰ ਬਨਣ ਮਗਰੋਂ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਹੋਣਗੀਆਂ ਉਨਾਂ ਨੇ ਜਦ ਦੇਖਿਆ ਕਿ ਅਕਾਲੀ ਤਾਂ ਮੁੱਕਰ ਗਏ ਨੇ ਤਾਂ ਉਨਾਂ ਨੇ ਖੁਦ ਹੀ ‘ਲੋਕ ਕਮਿਸ਼ਨ’ਬਣਾ ਲਿਆ ਤੇ ਪੰਜਾਬ ਵਿਚ ਹੋਏ ਜੁਲਮਾਂ ਦੀ ਪੜਤਾਲ ਸ਼ੁਰੂ ਕਰ ਦਿਤੀ।ਇਸ ਉਪਰ ਬਾਦਲ ਸਰਕਾਰ ਨੇ ਪਾਬੰਦੀ ਲਾ ਦਿਤੀ ਕਿ ਕਿਸੇ ਪੁਲਸੀਏ ਨੂੰ ਕੁਝ ਨਹੀ ਹੋਣ ਦਿਆਂਗੇ।ਜਿਹੜੇ ਪੁਲਸੀਏ ਜ਼ਮੀਰ ਦੇ ਬੋਝ,ਪਰਿਵਾਰ ਦਬਾਅ ਜਾਂ ਧਾਰਮਿਕ ਦਬਾਅ ਕਰਕੇ ਜੁਲਮਾਂ ਬਾਰੇ ਬੋਲਣ ਨੂੰ ਤਿਆਰ ਬੈਠੇ ਸੀ,ਉਹਨਾਂ ਨੂੰ ਵੀ ਰੋਕਿਆ ਗਿਆ।ਇਸ ਤਰਾਂ ਜਿਥੇ ਬਾਕੀ ਸਿਆਸੀ ਦਲਾਂ ਨੇ ਸਿਖਾਂ ਦੀ ਨਸਲਕੁਸ਼ੀ ਵਿਚ ਰੋਲ ਨਿਭਾਇਆ,ਬਿਲਕੁਲ ਉਹੀ ਕੁਝ ਅਕਾਲੀਆਂ ਨੇ ਕੀਤਾ।ਪੁਲਸੀਆਂ ਨੂੰ ਬਾਦਲ ਵਿਚੋਂ ਇੰਝ ਬੇਅੰਤ ਸਿੰਘ ਦਿਸਦਾ ਸੀ ਕਿ ਉਨਾਂ ਨੇ ਪਹਿਲਾਂ ਵਾਂਗ ਹੀ ਸਿਖਾਂ ਦੇ ਝੂਠੇ ਮੁਕਾਬਲੇ ਬਣਾਉਣ ਦੀ ਨੀਤੀ ਲਾਗੂ ਰੱਖੀ ਤੇ ਸਰਕਾਰ ਬਨਣ ਸਾਰ ਹੁਸ਼ਿਆਰਪੁਰ ਕੋਲ ਪਿੰਡ ਪੰਡੋਰੀ ਰੁਕਮਾਣ ਵਿਚ ਸਿਖ ਘਰੇ ਜਾਕੇ ਮਾਰ ਦਿਤਾ।ਇਸ ਮਗਰੌਨ ਜਦ ਵੀ ਬਾਦਲ ਦਾ ਰਾਜ ਆਇਆ ਹੈ ਤਾਂ ਸਿਖਾਂ ਉਪਰ ਤਸ਼ੱਦਦ ਉਵੇਂ ਹੀ ਹੋਇਆ ਜਿਵੇਂ ਕਾਂਗਰਸ ਦੇ ਰਾਜ ਵਿਚ ਹੁੰਦਾ ਹੈ।ਪੁਲਸ਼ੀਆਂ ਨੂੰ ਬਾਦਲ ਉਪਰ ਐਨਾ ਯਕੀਨ ਹੈ ਕਿ ਪਿਛਲੇ ਦਸ ਸਾਲਾਂ ਵਿਚ ਲੁਧਿਆਣੇ ਭਾਈ ਦਰਸ਼ਨ ਸਿੰਘ ਲੁਹਾਰੇ ਨੂ .ਗੁਰਦਾਸਪੁਰ ਸ.ਜਸਪਾਲ ਸਿੰਘ ਚੌੜ ਸਿਧਵਾਂ ਨੂੰ,ਤੇ ਹੋਰ ਇਹੋ ਜਿਹੇ ਅਨੇਕਾਂ ਸਿਖਾਂ ਨੂੰ ਮਾਰਨ ਵੇਲੇ ਭੋਰਾ ਝਿਜਕ ਨਹੀ ਹੁੰਦੀ ਕਿ ਹੁਣ ਨੀਲੀ ਦਸਤਾਰ ਵਾਲਿਆ ਦਾ ਰਾਜ ਹੈ।ਜਿਵੇਂ ਹੁਣ ਹਰ ਰੋਜ ਸਿਖਾਂ ਦੀਆਂ ਗ੍ਰਿਫਤਾਰੀਆਂ ਤੇ ਤਸ਼ੱਦਦ ਦੇ ਚਰਚੇ ਹਨ,ਇਹੀ ਕੁਝ ਬਾਦਲ ਦੇ ਰਾਜ ਵਿਚ ਹੁੰਦਾ ਰਿਹਾ।ਉਹ ਬੰਦਾ ਬਹੁਤ ਧੋਖੇਬਾਜ਼ ਹੈ ਜਿਹੜਾ ਕਹਿੰਦਾ ਹੈ ਕਿ ਅਕਾਲੀ ਹੋਰ ਨੇ ਤੇ ਬਾਕੀ ਦਲ ਹੋਰ ਨੇ।ਸਿਖੀ ਅਤੇ ਸਿਖਾਂ ਦੇ ਦੁਖ ਦਰਦ ਦੀ ਗੱਲ ਕਰਨ ਵਾਲਿਆ ਪ੍ਰਤੀ ਸਾਰੇ ਦਲਾਂ ਦੀ ਇਕੋ ਨੀਤੀ ਹੈ ਕਿ ਮਾਰ ਦਿਓ,ਰਗੜ ਦਿਓ। via thepunjabexpress

Leave a Comment