ExposedKnowledgeable

ਆਰ ਐਸ ਐਸ ਤੇ ਬੀਜੇਪੀ ਵਿੱਚ ਸ਼ਾਮਿਲ ‘ਸਿੱਖ’, ਸਿੱਖੀ ਦੇ ਨਾਤੇ ‘ਮਰ’ ਗਿਆ ਹੁੰਦਾ ਹੈ

ਆਰ ਐਸ ਐਸ, ਬੀਜੇਪੀ, ਜਾਂ ਇਹਨਾਂ ਦੀ ਕਿਸੇ ਵੀ ਹੋਰ ਸ਼ਾਖਾ ਵਿੱਚ ਗਿਆ ਕੋਈ ਵੀ ਸਿੱਖ, ਸਿੱਖ ਨਹੀਂ ਰਹਿੰਦਾ, ਸਿੱਖੀ ਦੇ ਨਾਤੇ ‘ਮਰ’ ਜਾਂਦਾ ਹੈ । ਮੈਂ ਇਹ ਕੋਈ ਫੱਤਵਾ ਨਹੀਂ ਦੇ ਰਿਹਾ, ਇਹ ਇੱਕ ਸਿਧਾਂਤਕ ਸੱਚਾਈ ਹੈ । ਇਹਨਾਂ ਸੰਸਥਾਵਾਂ ਵਿੱਚ ਸ਼ਾਮਿਲ ਹੋਣ ਵਾਲੇ ਸਿੱਖ ਹੀ ਨਹੀਂ, ਕਿਸੇ ਵੀ ਗੈਰ ਹਿੰਦੂ ਧਰਮ ਦੇ ਵਿਅਕਤੀ ਦਾ ਵੀ ਕੁਦਰਤੀ ਰੂਪ ਵਿੱਚ ‘ਧਰਮ ਪਰੀਵਰਤਨ’ ਹੋ ਜਾਂਦਾ ਹੈ ।

ਆਰ ਐਸ ਐਸ ਦੀ ਬੁਨਿਆਦੀ ਵਿਚਾਰਧਾਰਾ ਹੀ ਇਹ ਹੈ ਕਿ ਇਹ ਭਾਰਤ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ‘ਹਿੰਦੂ’ ਮੰਨਦੇ ਹਨ । ਧਾਰਮਿੱਕ ਪੱਖ ਤੋਂ ਸਿੱਖ ਧਰਮ ਨੂੰ ਇਹ ਇੱਕ ‘ਸੰਪ੍ਰਦਾ’ ਦਾ ਦਰਜਾ ਦਿੰਦੇ ਹਨ । ਸਿੱਖਾਂ ਨੂੰ ਸਿਆਸੀ ਤੌਰ ਤੇ ਭਰਮਾਉਣ ਲਈ ਇਹਨਾਂ ਦਾ ‘ਸਿੱਖ ਵਿੰਗ’ ਕਈ ਵਾਰੀ ਸਿੱਖ ਇੱਕ ਵੱਖਰਾ ਧਰਮ ਹੈ, ਵਰਗੇ ਬਿਆਨ ਦੇ ਚੁੱਕਾ ਹੈ, ਪਰ ਉਹ ਲੋਕ ਉਸ ਵੇਲੇ ਵੀ ਧਰਮ ਅਤੇ ‘ਪੰਥ’ ਨੂੰ ਰਲਗੱਡ ਕਰ ਕੇ ਗੱਲ ਕਰ ਰਹੇ ਹੁੰਦੇ ਹਨ ।

ਅਸੀਂ ਖਾਲਸਾ ਪੰਥ ਹਾਂ, ਪਰ ਅਸੀਂ ਆਪਣੀ ਸੋਚ ਦੇ ਹਿਸਾਬ ਨਾਲ ਪੂਰਨ ਪ੍ਰਭੂਸੱਤਾ ਸੰਪਨ ਹਾਂ, ਆਜ਼ਾਦ ਹਾਂ, ਕਿਸੇ ਹੋਰ ਦਾ ਹਿੱਸਾ ਨਹੀਂ । ਸਾਡਾ ਰਿਸ਼ਤਾ ਸਿੱਧਾ ਅਕਾਲ ਪੁਰਖ ਨਾਲ ਹੈ, ਕਿਸੇ ਹਿੰਦੂ ਦੇਵੀ ਦੇਵਤੇ, ਜਾਂ ਵੈਦਿਕ ਧਾਰਾ ਨਾਲ ਨਹੀਂ ਹੈ । ਅਤੇ ਸਿਆਸੀ ਤੌਰ ਤੇ ਅਸੀਂ ਇੱਕ ‘ਰਾਸ਼ਟਰ’ ਦੇ ਅਰਥਾਂ ਵਾਲੀ ਕੌਮ ਹਾਂ ।

ਤ੍ਰਿਪੁਰਾ ਤੇ ਨਾਲ ਲੱਗਦੇ ਦੋ ਸੂਬਿਆਂ ਵਿੱਚ ਬੀਜੇਪੀ ਦੀ ਜਿੱਤ ਤੋਂ ਬਾਦ ਇਹਨਾਂ ਦੇ ਲੀਡਰਾਂ ਦੇ ਭਾਸ਼ਨਾਂ ਅਤੇ ਬਿਆਨਾਂ ਵਿੱਚੋਂ ਸਾਫ ਤੌਰ ਤੇ ਸਾਰੇ ਭਾਰਤ ਦਾ ਹਿੰਦੂਕਰਣ, ਜਾਂ ਭਗਵਾਂਕਰਣ ਕਰਨ ਦੀ ਕੋਸ਼ਿਸ਼ ਦੀ ਬੂ ਬਦਬੂ ਮਾਰ ਰਹੀ ਹੈ । ਪੰਜਾਬ ਅਤੇ ਦਿੱਲੀ ਵਿੱਚ ਇਹ ਕੇਸਾਧਾਰੀਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਵਿਸੇਸ਼ ਉਪਰਾਲੇ ਕਰ ਰਹੇ ਲੱਗਦੇ ਹਨ, ਤੇ ਇਹਨਾਂ ਨੇ ਆਪਣਾ ਅਗਲਾ ਨਿਸ਼ਾਨਾਂ ਪੰਜਾਬ ਅਤੇ ਦਿੱਲੀ ਨੂੰ ਮਿੱਥ ਲਿਆ ਲੱਗਦਾ ਹੈ । ਇਹਨਾਂ ਨੂੰ ਰੋਕਿਆ ਨਾ ਗਿਆ ਤਾਂ ਇਹ ਪੰਜਾਬ ਵਿੱਚ ਬੀਜੇਪੀ ਦੀ ‘ਸ਼ੁੱਧ ਹਕੂਮੱਤ’ ਬਣਾਉਣਾ ਚਾਹੁਣਗੇ, ਅਤੇ ਪੰਜਾਬ ਤੇ ਦਿੱਲੀ ਦੀਆਂ ਗੁਰਦਵਾਰਾ ਕਮੇਟੀਆਂ ਉਤੇ ਵੀ ਕਬਜ਼ਾ ਕਰਨਾ ਚਾਹੁਣਗੇ । ਤਖੱਤ ਹਜ਼ੂਰ ਸਾਹਿਬ ਦੀ ਕਮੇਟੀ ਪਹਿਲਾਂ ਹੀ ਸਿੱਦੇ ਤੌਰ ਤੇ ਆਰ ਐਸ ਐਸ ਕੋਲ ਹੈ, ਅਤੇ ਉਸ ਦਾ ਹਿੰਦੂਕਰਣ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ । ਤਖੱਤ ਪਟਨਾ ਸਾਹਿਬ ਦਾ ਵੱਡਾ ਸੇਵਾਦਾਰ ਅਖਵਾਣ ਵਾਲਾ ਵੀ ਆਰ ਐਸ ਐਸ ਨਾਲ ਗੂੜ੍ਹੀ ਸਾਂਝ ਰੱਖਦਾ ਹੈ ।

ਸਿੱਖ ਭਾਵੇਂ ਕਿਸੇ ਵੀ ਜੱਥੇ ਜਾਂ ਜੱਥੇਬੰਦੀ ਦਾ ਹੋਵੇ, ਭਾਵੇਂ ਅਕਾਲੀ ਦੱਲ ਬਾਦਲ ਦਾ ਵੀ ਕਿਓਂ ਨਾ ਹੋਵੇ ਇਹਨਾਂ ਦਾ ਵਾਧਾ ਸੱਭ ਲਈ ਖੱਤਰੇ ਦੀ ਘੰਟੀ ਹੈ । ਹਿੰਦੂ ਸਿੱਖ ਏਕਤਾ ਦੇ ਨਾਮ ਤੇ ਜਿਸ ‘ਆਦਮ ਬੋ ਕਰਦੇ ਦੈਂਤ’ ਦੇ ਬਾਦਲਕਿਆਂ ਨੇ ਆਪ ਪੰਜਾਬ ਵਿੱਚ ਪੈਰ ਲੱਗਵਾਏ ਹਨ, ਉਹ ਵਕਤ ਆਣ ਤੇ ਇਹਨਾਂ ਦਾ ਲਿਹਾਜ ਵੀ ਨਹੀਂ ਕਰੇਗਾ ।

ਕਦੇ ਕਦੇ ਬੀਜੇਪੀ ਦੇ ਕੁੱਝ ‘ਕੇਸਾਧਾਰੀ’ ਖਾਲਿਸਤਾਨ ਦੇ ਖਿਲਾਫ ਬਿਆਨ ਦੇਣ ਲਈ ਆਪਣੀ ਮਰੀ ਹੋਈ ਆਤਮਾ ਨਾਲ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਸਾਡੇ ਲਈ ਉਹਨਾਂ ਦੀ ਕੋਈ ਹੋਂਦ ਨਹੀਂ ਹੁੰਦੀ । ਸਾਡੇ ਲਈ ਇਹ ਲਾਸ਼ਾਂ ਹਨ, ਤੇ ਸਿਰਫ ਲਾਸ਼ਾਂ । ਇਹਨਾਂ ਲਾਸ਼ਾਂ ਨੂੰ ਗੁਰਾਂ ਦੀ ਧਰਤੀ ਉਤੇ ਬਦਬੂ ਫੈਲਾਉਣ ਦੀ ਇਜਾਜ਼ਤ ਸ਼ਹੀਦ ਰੂਹਾਂ ਨੇ ਬਹੁਤੀ ਦੇਰ ਨਹੀਂ ਦੇਣੀ । ਪੰਜਾਬ ਗੁਰਾਂ ਦੇ ਨਾਮ ਤੇ ਜੀਂਦਾ ਹੈ, ਤੇ ਸਦਾ ਜੀਂਦਾ ਰਹੇਗਾ ।

ਗਜਿੰਦਰ ਸਿੰਘ, ਦਲ ਖਾਲਸਾ ।
੬.੩.੨੦੧੮

Tags

Leave a Comment

This site uses Akismet to reduce spam. Learn how your comment data is processed.

Back to top button
Close
Close