Who is Nihang Singh in Punjabi and Audio?

ਨਾਵਾਂ ਨਾਲ ਅਕਾਲੀ ਨਿਹੰਘ ਸਿੰਘ ਜਾ ਨਿਹੰਘ ਸਿੰਘਣੀ ਲਿਖਣ ਨਾਲ ਨਿਹੰਗ ਨੀ ਹੋਈਦਾ ਖਾਲਸਾ ਜੀ ਖਾਲਸ ਹੋਣਾ ਅਤਿ ਲਾਜਮੀ ਆ ….

ਰਹਿਤਧਾਰੀਆਂ ਦੇ ਕਥਨ ਅਨੁਸਾਰ ਨਿਹੰਗ ਸਿੰਘ ਦੇ ਗੁਣ ਅਰ ਸਖਸ਼ੀਅਤ =

…. ਹੰਕਾਰ ਤੋਂ ਰਹਿਤ
…. ਅਕਾਲ ਪੁਰਖ ਤੋਂ ਇਲਾਵਾ ਕਿਸੇ ਦਾ ਭੈ ਨਾ ਮੰਨਣ ਵਾਲਾ
…. ਗੁਰੂ ਵਲੋਂ ਬਖਸ਼ੇ ਬਾਣੇ ਦਾ ਧਾਰਨੀ ਅੰਮ੍ਰਿਤ ਧਾਰੀ ਪੰਜ ਕਕਾਰੀ ਸਿੰਘ ਸਿੰਘਣੀ
…. ਤਿਆਰ ਬਰ ਤਿਆਰ ਸ਼ਸਤਰ ਧਾਰੀ ( ਘਟੋ ਘਟ ਪੰਜ ਸ਼ਸਤਰ ਸਦਾ ਸੰਗ )
…. ਸ਼ਸਤਰ ਵਿਦਿਆ ਚ ਮਾਹਿਰ
…. ਰਾਗ ਵਿਦਿਆ ਦਾ ਜਾਣੂ
…. ਗੁਰੂ ਵਲੋਂ ਬਖਸ਼ੇ ਤੰਤੀ ਸਾਜਾਂ ਦਾ ਗਿਆਤਾ
…. ਘੋੜ ਸਵਾਰੀ ਚ ਨਿਪੁੰਨ
…. ਸਿਰੀ ਗੁਰੂ ਗ੍ਰੰਥ ਸਾਹਿਬ ਅਰ ਦਸਮ ਗ੍ਰੰਥ ਦਾ ਪਾਠੀ (ਲੜੀਵਾਰ ਸਰੂਪ)
…. ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਵਾਲੇ ਸਿਧਾਂਤ ਦਾ ਪਹਿਰੇਦਾਰ
…. ਸਚ ਤੇ ਡਟ ਕੇ ਪਹਿਰਾ ਦੇਣ ਵਾਲਾ ਗਊ ਗਰੀਬ ਦਾ ਸਾਹਨੀ
…. ਅੰਮ੍ਰਿਤਵੇਲੇ ਦਾ ਧਾਰਨੀ ਸੰਧਿਆ ਸਮਾਂ ਨਾ ਖੁੰਝੌਣ ਵਾਲਾ ਗੁਰੂ ਕਾ ਲਾਲ
…. ਸਣ ਕੇਸੀ ਇਸ਼ਨਾਨ ਸਵੇਰੇ ਸ਼ਾਮ ਕੰਘਾ

ਇਹਨਾ ਗੁਣਾ ਦਾ ਧਾਰਨੀ ਹੋਣਾ ਸਿਖ ਦਾ ਪਹਿਲਾ ਫਰਜ ਐ ਕਿਓਂਕਿ ਕਲਾ ਬਾਣਾ ਪਾ ਨਾਮ ਨਾਲ ਅਕਾਲੀ ਨਿਹੰਗ ਸਿੰਘ ਜਾ ਨਿਹੰਘ ਸਿੰਘਣੀ ਲਿਖਣ ਨਾਲ ਨਿਹੰਗ ਨੀ ਹੋਈਦਾ ਖਾਲਸਾਜੀ

ਕਿਓਂਕਿ ਗੁਰੂ ਪਿਤਾ ਦਾ ਉਪਦੇਸ਼ ਐ

।। ਰਹਿਣੀ ਰਹੈ ਸੋਈ ਸਿਖ ਮੇਰਾ ਓ ਸਾਹਿਬ ਮੈ ਉਸ ਕਾ ਚੇਰਾ ।।
।। ਜਬ ਲਗ ਖਾਲਸਾ ਰਹੈ ਨਿਆਰਾ ਤਬ ਲਗ ਤੇਜ ਦੇਓ ਮੈ ਸਾਰਾ ।।
।। ਜਬ ਇਹ ਗਹੈ ਬਿਪਰਨ ਕੀ ਰੀਤ ਮੈ ਨ ਕਰੋਂ ਇਨਕੀ ਪਰਤੀਤ।।

ਜਿਸਨੇ ਦਸਮੇਸ਼ ਪਿਤਾ ਨਾਲ ਪਿਆਰ ਪਾਇਆ ਓ ਇਹਨਾ ਗੁਣਾ ਦਾ ਧਾਰਨੀ ਸਹਿਜੇ ਹੋ ਸਕਦਾ

ਭੁਲ ਚੁਕ ਦੀ ਮੁਆਫੀ ਅਕਾਲ ਸਹਾਇ