US Sikh’s | Call for Completely Boycott of October 25 Event by Anti-Sikh RSS Wing


Amritsar: A co-ordination committee of various US based Gurdwara management committees and Sikh diaspora organisations have called upon the Sikh community to completely boycott October 25 event to be held by Rashtriya Sikh Sangat, a wing of Hindutva fountainhead Rashtriya Swayamsewak Sangh (RSS).

The Rashtriya Sikh Sangat was declared as anti-panthic outfit by Akal Takht Sahib in July 2004. The Akal Takht Sahib had further asked Sikhs to not to extend any sort of support to this group. The Akal Takht had noted in its official Sandesh that the activities of the Rashtriya Sikh Sangat were aimed at inflicting harm on the Sikh Panth after infiltrating in the Panth.

Rashtriya Sikh Sangat has announced to hold a Samagam on October 25 at Delhi’ Talkatora Stadium under the guise of marking 350th Parkash Gurpurab of Guru Gobind Singh Ji.

Akal Takhat Sandesh dated 23 July, 2017 declaring the Rashtriya Sikh Sangat as Anti-Sikh outfit [2004]

The Sikh Co-ordination Committee comprising representatives of around 85 US based Gurdwara management committees and Sikh organisations said that the intentions of the pseudo Rashtriya Sikh Sangat were clear and this group was working on the lines of it’s Hindutva patron to assimilate the Sikh Panth into Hindutva fold.

In a statement issued on Sunday (Oct. 22), S. Himmat Singh, Kewal Singh, Harjinder Singh, Veer Singh and Davinder Singh said that Rashtriya Sikh Sangat was exposed on the day of its foundation when on 23 November 1986 it’s head Chiranjiv Singh had declared Sikhs as Hindus.

Explains Bhai Ajmer Singh

The Sikh diaspora representatives also issued a stern warning to Shiromani Gurdwara Prabhandak Committee (SGPC) and Delhi Sikh Gurdwara Management Committee against extending any help to the anti-Sikh group.

“If SGPC, DSGPC or any other Sikh group violates the July 2004 edict of Akal Takht Sahib by extending any sort of help to the Rashtriya Sikh Sangat, the diaspora sections would be compelled take strict decisions” they added.

Meanwhile, Giani Gurbachan Singh- the SGPC backed Jathedar has refused to make any statement at this stage. He reportedly said that he would first study the July 2004 edict against RSS before making any statement on this issue. Source from SikhSiyasat

???? DSGMC asks for clarity on G.Gurbachan Singh’s Statement on RSS !!!!

ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲੀ ਆਰ.ਐਸ.ਐਸ., ਹੁਣ ਗੁਰਪੁਰਬ ਮਨਾਉਣ ਦਾ ਢੌਂਗ ਰਚ ਰਹੀ ਹੈ: ਖਾਲੜਾ ਮਿਸ਼ਨ

October 21, 2017 | By 

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸਨ ਸਿੰਘ ਨੇ ਇਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਆਰ.ਐਸ.ਐਸ. ਮਨੁੱਖਤਾ ਦੋਖੀ, ਘੱਟਗਿਣਤੀਆਂ, ਗਰੀਬਾਂ ਅਤੇ ਕਿਸਾਨਾਂ ਦੀ ਦੁਸ਼ਮਣ ਹੈ ਅਤੇ ਇਹ ਜਮਾਤ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਮੁੱਖ ਸਾਜਿਸ਼ਘਾੜਿਆਂ ਵਿੱਚ ਸ਼ਾਮਲ ਸੀ। ਆਰ.ਐਸ.ਐਸ. ਨੇ 8 ਜੁਲਾਈ 1984 ਨੂੰ ਹੈਦਰਾਬਾਦ ਵਿਖੇ ਮਤਾ ਪਾਸ ਕਰਕੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਸ਼ਲਾਘਾ ਕੀਤੀ ਸੀ।

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਸਹਿਯੋਗੀ ਜੱਥੇਬੰਦੀਆਂ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਆਰ.ਐਸ.ਐਸ. 25 ਅਕਤੂਬਰ ਨੂੰ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ ਮੀਟਿੰਗ ਕਰਕੇ ਆਪਣੇ ਆਪ ਨੂੰ ਸਿੱਖੀ ਦਾ ਹਮਾਇਤੀ ਹੋਣ ਦੀ ਢੌਂਗ ਰੱਚ ਰਹੀ ਹੈ। ਉਨ੍ਹਾਂ ਕਿਹਾ ਕਿ ਵਰਣ ਵੰਡ ਵਿਚਾਰਧਾਰਾ 1469 ਤੋਂ ਹੀ ਸਿੱਖੀ ਦੀ ਦੁਸ਼ਮਣ ਹੈ ਅਤੇ ਇਸ ਵਿਚਾਰਧਾਰਾ ਕਾਰਨ ਮਨੁੱਖਤਾ ਵਿੱਚ ਵੰਡੀਆਂ ਪਈਆਂ ਅਤੇ 1947 ਵਿੱਚ 10 ਲੱਖ ਲਾਸ਼ਾਂ ਉੱਪਰ ਪੰਜਾਬ ਦੀ ਵੰਡ ਹੋਈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਸੇਧ ਜਾਤ-ਪਾਤ ਦਾ ਖਾਤਮਾ, ਮੂਰਤੀ ਪੂਜਾ ਦੀ ਵਿਰੋਧਤਾ, ਜ਼ੁਲਮ ਜ਼ਬਰ ਦਾ ਵਿਰੋਧ, ਗਰੀਬਾਂ, ਨਿਆਸਰਿਆਂ, ਨਿਮਾਣਿਆਂ, ਨਿਤਾਣਿਆਂ ਦੀ ਬਾਂਹ ਫੜਨਾ ਅਤੇ ਲੁੱਟ-ਖਸੁੱਟ ਦੀ ਵਿਰੋਧਤਾ ਸੀ। ਇਹ ਸੇਧ ਵਰਣ ਵੰਡ ਦੇ ਪੈਰੋਕਾਰ ਪੰਜ ਸਦੀਆਂ ਤੋਂ ਬਰਦਾਸ਼ਤ ਨਹੀਂ ਕਰ ਰਹੇ। ਇਸ ਸੇਧ ਨਾਲ ਦੁਸ਼ਮਣੀ ਕੱਢਣ ਲਈ ਉਨ੍ਹਾਂ ਦਰਬਾਰ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਬੋਲਿਆ।

ਇਸ ਹਮਲੇ ਦੇ ਯੋਜਨਾਕਾਰਾਂ ਵਿੱਚ ਕਾਂਗਰਸੀ, ਆਰ.ਐਸ.ਐਸਕੇ, ਭਾਜਪਾਈ ਅਤੇ ਬਾਦਲਕੇ ਸ਼ਾਮਲ ਸਨ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਆਰ.ਐਸ.ਐਸ. ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਨੁੱਖਤਾ ਦੋਖੀ ਅਤੇ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਤੋਂ ਵਰਜਿਆ ਜਾਣਾ ਚਾਹੀਦਾ ਹੈ। ਆਰ.ਐਸ.ਐਸ. ਅਤੇ ਭਾਜਪਾ ਦੇ ਪੈਰੋਕਾਰਾਂ ਨੇ ਜੂਨ 1984 ਤੋਂ ਪਹਿਲਾਂ ਰੇਲਵੇ ਸਟੇਸ਼ਨ ਅੰਮ੍ਰਿਤਸਰ ‘ਤੇ ਦਰਬਾਰ ਸਾਹਿਬ ਦਾ ਮਾਡਲ ਭੰਨਿਆ, ਇਨ੍ਹਾਂ ਪੈਰੋਕਾਰਾਂ ਨੇ ਫੌਜੀ ਹਮਲੇ ਤੋਂ ਪਹਿਲਾਂ ਸਿਗਰਟ ਬੀੜੀਆਂ ਤ੍ਰਿਸ਼ੂਲਾਂ ਨਾਲ ਬੰਨ੍ਹ ਕੇ ਜਲੂਸ ਕੱਢੇ ਅਤੇ ਸਿਗਰਟ ਬੀੜੀ ਪੀਣ ਦੀ ਪੈਰਵਾਈ ਕੀਤੀ।

ਫੌਜੀ ਹਮਲੇ ਤੋਂ ਬਾਅਦ ਇਨ੍ਹਾਂ ਲੋਕਾਂ ਵੱਲੋਂ ਲੱਡੂ ਵੰਡ ਕੇ ਫੌਜੀ ਹਮਲੇ ‘ਤੇ ਖੁਸ਼ੀਆਂ ਮਨਾਈਆਂ ਗਈਆਂ। ਸਿੱਖ ਸਿਆਸੀ ਕੈਦੀਆਂ ਨੂੰ ਸਭ ਕਾਨੂੰਨ ਛਿੱਕੇ ‘ਤੇ ਟੰਗ ਕੇ ਅੱਜ ਤੱਕ ਰੋਲਿਆ ਜਾ ਰਿਹਾ ਹੈ। ਇਸ ਵਿਚਾਰਧਾਰਾ ਦੇ ਲੋਕਾਂ ਨੇ ਪੰਜਾਬ ਅਤੇ ਗੁਜਰਾਤ ਅੰਦਰ ਕੇਵਲ ਝੂਠੇ ਮੁਕਾਬਲਿਆਂ ਨੂੰ ਸਹੀ ਨਹੀਂ ਠਹਿਰਾਇਆ ਸਗੋਂ ਯੂ.ਪੀ. ਦੀ ਯੋਗੀ ਸਰਕਾਰ ਹਾਲ ਹੀ ਵਿਚ ਦਰਜਨ ਤੋਂ ੳੁੱਪਰ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਚੁੱਕੀ ਹੈ। ਆਦਿਵਾਸੀਆਂ ਨੂੰ ਕੁਚਲਣ ਲਈ ਘਟੀਆ ਤੋਂ ਘਟੀਆ ਹੱਥਕੰਡਾ ਵਰਤਿਆ ਜਾ ਰਿਹਾ ਹੈ। ਕਸ਼ਮੀਰ ਅੰਦਰ ਗੋਲੀ ਦੀ ਰਾਜਨੀਤੀ ਦਾ ਸਿਖਰ ਹੈ। ਗੌਰੀ ਲੰਕੇਸ਼ ਵਰਗੀਆਂ ਬੀਬੀਆਂ ਦੇ ਕਤਲ ਕਾਰਨ ਬੇਟੀ ਬਚਾਉਣ ਵਾਲਿਆਂ ਦੇ ਚਿਹਰੇ ਬੇਨਕਾਬ ਹੋ ਗਏ ਹਨ ਸਮਝੌਤਾ ਐਕਸਪ੍ਰੈਸ, ਮਾਲੇਗਾਂਓ ਅਤੇ ਅਜਮੇਰ ਸ਼ਰੀਫ ਦੇ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਆਰ.ਐਸ.ਐਸ. ਅਤੇ ਭਾਜਪਾ ਪੱਬਾ ਭਾਰ ਹੋਈ ਪਈ ਹੈ। ਅਜੀਤ ਡੋਭਾਲ ਵਰਗੇ ਲੋਕ ਜੋ ਦਰਬਾਰ ਸਾਹਿਬ ਅੰਦਰ ਪਾਕਿਸਤਾਨੀ ਕਰਨਲ ਬਣ ਕੇ ਹਥਿਆਰ ਜਮ੍ਹਾਂ ਕਰਦੇ ਰਹੇ ਉਹ ਸਕਿਊਰਟੀ ਐਡਵਾਈਜਰ ਬਣੇ ਹਨ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਸੇਧ ਹੀ ਮਨੁੱਖਤਾ ਦਾ ਕਲਿਆਣ ਕਰ ਸਕਦੀ ਹੈ ਅਤੇ ਕਾਨੂੰਨ ਦਾ ਰਾਜ ਬਹਾਲ ਕਰ ਸਕਦੀ ਹੈ।

US Sikh's | Call for Completely Boycott of October 25 Event by Anti-Sikh RSS Wing

Leave a Comment