Sikh News

Statue of Sikh Soldier  | UK Government Unveils Monument Commemorated to Sikh Soldiers of WWI

ਬ੍ਰਿਟੇਨ ਚ ਸਿੱਖ ਫੌਜੀਆਂ ਦੀਆਂ ਜੰਗ ਵਿੱਚ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ, ਸਿੱਖ ਫੌਜੀ ਦਾ ਬੁੱਤ ਲਗਾਇਆ ਗਿਆ।

BIRMINGHAM, UK—A three meter high Bronze made monument of a Sikh soldier named “Lions of the Great War” was unveiled in Birmingham on November 4 to commemorate the first centenary of World War 1. The statue has been installed outside the Guru Nanak Gurdwara in Smethwick, which is the largest Gurdwara in Europe, to recognize the contributions made by the Sikhs in World War I.

Addressing the gathering during the unveiling ceremony of this monument, the UK parliamentarian Preet Gill said the local sculptor Luke Perry had suggested her to work on this project when she was a councilor two and half years ago. “We got together with the community and the council to collaborate and make it happen” she added.

She further said that this statue will serve as a reminder to Sikh soldiers who sacrificed their lives in the defense of democracy.

Thousands of British Sikhs, as well as local leaders and British soldiers, attended the ceremony. In all, 1.5 million Indians fought for Britain in World War I, more than 20% of whom were Sikhs. Many were farmers from Punjab and known as “Black Lions” in the war.

Harjinder Singh Kukreja

@SinghLions

A 3-metre statue of a Sikh soldier has been unveiled in Birmingham, UK to commemorate 100 years since the end of World War 1. Guru Nanak Gurdwara in Smethwick commissioned the £30,000 work by Black Country sculptor, Luke Perry, which has been paid for by the local Sikh community.

1,913 people are talking about this

ਬਰਤਾਨੀਆ ਵੱਲੋਂ ਸਿੱਖਾਂ ਨੂੰ ਵੱਡਾ ਸਨਮਾਨ..

ਪਹਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ #ਸ਼ਹੀਦ ਹੋਏ ਸਿੱਖਾਂ ਫੌਜੀਆਂ ਦੀ ਯਾਦ ਵਿੱਚ ਉਹਨਾਂ ਨੂੰ ਸਨਮਾਨ ਦੇਣ ਲਈ ਬ੍ਰਿਟਿਸ਼ ਹਕੂਮਤ ਨੇ uk ਦੇ ਸਮਿਥਵਿਕ ਵਿੱਖੇ ਲਾਇਆ ਸਿੱਖ ਫੌਜੀ ਦਾ ਬੁੱਤ..

ਬੁੱਤ ਲਾਉਣ ਤੋਂ ਪਹਿਲਾਂ #ਬਰਤਾਨਵੀ_ਹਕੂਮਤ ਦੇ ਸੰਸਦ ਮੈਂਬਰ ਨੇ ਬੋਲਦਿਆਂ ਕਿਹਾ ਕਿ ਸਿੱਖ ਦੁਨੀਆਂ ਦੀ ਸਭ ਤੋਂ ਬਹਾਦੁਰ ਅਤੇ ਵਫਾਦਾਰ ਕੌਮ ਹੈ ———–ਜਿਸ ਨੇ ਵਿਸ਼ਵ ਯੁੱਧ ਦੋਰਾਨ ਅਪਣੀ ਜਾਨਾਂ ਕੁਰਬਾਨ ਕਰਕੇ ਉਸ ਵੇਲ਼ੇ ਸ਼ਾਂਤੀ ਕਾਇਮ ਕੀਤੀ ।

ਸੰਸਦ ਮੈਂਬਰ ਨੇ ਅੱਗੇ ਬੋਲਦਿਆਂ ਕਿਹਾ ਕਿ #ਸਿੱਖ ਜਿੱਥੇ ਬਹਾਦੁਰ ਅਤੇ ਵਫਾਦਾਰ ਹਨ ਉਥੇ ਇਹ ਸ਼ਾਂਤੀ ਦੂਤ ਵੀ ਹਨ….. ਸਿੱਖਾਂ ਕਰਕੇ ਹੀ ਉਸ ਵੇਲ਼ੇ ਦੁਨੀਆ ਭਰ ਵਿਚ ਸ਼ਾਂਤੀ ਕਾਇਮ ਹੋ ਸਕੀ ਹੈ।

ਨਾਲ ਹੀ ਸੰਸਦ ਮੈਂਬਰ ਨੇ ਬੋਲਦਿਆਂ ਕਿਹਾ ਕਿ ਜੇਕਰ ਦੁਨੀਆ ਭਰ ਵਿਚ ਸਥਾਈ ਤੌਰ ਤੇ ਸ਼ਾਂਤੀ ਕਾਇਮ ਕਰਨੀ ਹੈ ਤਾਂ ਇਕ ਦਿਨ ਸਾਰੀ ਦੁਨੀਆ ਨੂੰ ਸਿੱਖ ਫਲਸਫਾ ਅਪਣਾਉਣਾ ਪਵੇਗਾ ।

(ਪਰਮਿੰਦਰ ਸਿੰਘ ਬਾਗੀ)

ਬਰਤਾਨੀਆਂ, ਸਰਕਾਰ ਖਾਲਸਾ, ਤੇ ਸਿੱਖ ਫੌਜੀ ਵੱਲੋ ਗਜਿੰਦਰ ਸਿੰਘ, ਦਲ ਖਾਲਸਾ ।

ਯੂਕੇ, ਬ੍ਰਮਿੰਘਮ ਵਿੱਚ ਯੂਕੇ ਦੀ ਸਰਕਾਰ ਵੱਲੋਂ ‘ਸਿੱਖ ਫੌਜੀ’ ਦੇ ਬੁੱਤ ਤੋਂ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ ਗਈ । ਸਿੱਖ ਫੌਜੀ ਦਾ ਇਹ ਬੁੱਤ ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਸਿੱਖ ਫੌਜੀਆਂ ਵੱਲੋਂ ਬਰਤਾਨੀਆਂ ਵੱਲੋਂ ਲੜ੍ਹਦੇ ਹੋਏ ਦਿੱਤੀਆਂ ਕੁਰਬਾਨੀਆਂ ਨੂੰ ਮਾਨਤਾ ਤੇ ਸਤਿਕਾਰ ਦੇਣ ਲਈ ਸਥਾਪਿਤ ਕੀਤਾ ਗਿਆ ਹੈ ।

ਯੂਕੇ ਸਰਕਾਰ ਵੱਲੋਂ ‘ਸਿੱਖ ਫੌਜੀ’ ਨੂੰ ਮਿਲਿਆ ਇਹ ਸਤਿਕਾਰ ਦੇਖ ਕੇ ਖੁਸ਼ੀ ਤਾਂ ਜ਼ਰੂਰ ਹੁੰਦੀ ਹੈ, ਪਰ ਇਹਨਾਂ ਦੇ ਵਡਿਆਂ ਵੱਲੋਂ ਸਰਕਾਰ ਖਾਲਸਾ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਨਾਲ ਕੀਤਾ ਧੌਖਾ, ਤੇ ਸਰਕਾਰ ਖਾਲਸਾ ਨੂੰ ਹੜੱਪਣ ਦੀ ਯਾਦ ਵੀ ਭੁਲਾਇਆ ਭੁੱਲਣ ਵਾਲੀ ਨਹੀਂ ਹੈ ।

ਸਿੱਖ ਕੌਮ ਨੂੰ ਬਾਦਸ਼ਾਹੋਂ ਗੁਲਾਮ ਤੇ ਕੰਗਾਲ ਕਰਨਾ ਵੀ ਭੁਲਾਇਆਂ ਨਹੀਂ ਭੁੱਲਦਾ ।

ਇਹ ਠੀਕ ਹੈ, ਕਿ ੧੯੪੭ ਵੇਲੇ ਸਾਡੇ ਲੀਡਰਾਂ ਨੇ ਆਪਣੇ ਆਜ਼ਾਦ ਦੇਸ਼ ਲਈ ਸਿਆਸੀ ਸੂਝ ਬੂਝ ਤੇ ਦ੍ਰਿੜਤਾ ਦਾ ਮੁਜ਼ਾਹਰਾ ਨਹੀਂ ਕੀਤਾ, ਪਰ ਬਰਤਾਨਵੀ ਹਾਕਮ ੧੮੪੯ ਵਿੱਚ ਕੀਤੀ ਜ਼ਿਆਦਤੀ ਦਾ ਅਹਿਸਾਸ ਕਰਦੇ ਤਾਂ ਕਿਸੇ ਢੰਗ ਨਾਲ ਸਿੱਖ ਕੌਮ ਦਾ ਕਰਜ਼ਾ ਉਤਾਰ ਕੇ ਜਾ ਸਕਦੇ ਹਨ ।

ਸਾਡੀ ਜੰਗ ਜਾਰੀ ਹੈ, ੧੮੪੯ ਵਿੱਚ ਗਵਾਇਆ ਰਾਜ ਭਾਗ ਮੁੜ੍ਹ ਹਾਸਿਲ ਕਰਨ ਲਈ । ਹੁਣ ਅੰਗਰੇਜ਼ਾਂ ਨਾਲ ਨਹੀਂ, ਜਿਨ੍ਹਾਂ ਦੇ ਹੱਥ ਵਿੱਚ ਉਹ ਸਾਡਾ ਹਿੱਸਾ, ਸਾਡਾ ਦੇਸ਼ ਵੀ ਸੌਂਪ ਗਏ ਸਨ, ਉਹਨਾਂ ਦੇ ਨਾਲ । ਦੇਖਦੇ ਹਾਂ, ਹੁਣ ਫੈਸਲਾਕੁੰਨ ਵਕਤ ਆਣ ਤੇ ਕੌਣ ਕਿਸ ਨਾਲ ਖੜ੍ਹਦਾ ਹੈ ।

ਜੰਗ ਹਿੰਦ ਪੰਜਾਬ ਦਾ ਮੁੜ੍ਹ ਹੋਸੀ
ਸਾਤੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ
ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ
ਜੱਦ ਤੱਕ ਜਿੱਤਦੀਆਂ ਨਹੀਂ, ਜੋ ਹਾਰੀਆਂ ਨੇ

Tags
Show More

Leave a Comment

Close
Close