Sikh and Kashmiri Protest in London on India’s Republic


ਭਾਰਤੀ ਗਣਤੰਤਰ ਦਿਹਾੜੇ ਮੌਕੇ ਯੂ. ਕੇ. ਦੇ ਭਾਰਤੀ ਦੂਤ-ਘਰ ਮੁਜਾਹਿਰੇ ਦੌਰਾਨ ਵਿਰੋਧੀਆਂ ਤੇ ਹਿਮਾਇਤੀਆਂ ਵਿਚ ਝੜਪ

LONDON: Pro-India protestors attacked Kashmiri and Sikh demonstrators outside the Indian High Commission where victims of the Indian atrocities were jointly recording their protest, a private TV channel reported.

Traditionally, the Kashmiris and the Sikhs demonstrate on India’s Republic Day outside the Indian High Commission in London to support their right to self-determination and national independence. However, it was the first time that Indian officials organised a counter-protest.

The channel reported that the counter-protest turned violent as pro-Indian protestors attacked Kashmiri and Sikh communities. Scotland Yard officials had to call for backup as they tried to separate the protestors from the pro-India elements, who had resorted to issuing threats and also threw a few water bottles.

The pro-India protestors were carrying placards accusing the Kashmiri and Sikh community members of being ‘terrorists.’ But they had to eventually retreat once it was clear that they were getting a more than robust response from a spirited gathering of Kashmiri and Sikh supporters.

India has been incensed at its diplomats being recently banned from speaking at many Sikh Gurdwaras in the UK, Canada, and the US. Also, the vans parked outside the Indian High Commission proclaimed Free Kashmir, Khalistan Zindabad and calling for freedom in Assam, Nagaland and Manipur.

Following complaints from the Indian lobby last week, Transport for London issued a circular to stop advertisement agencies from displaying the messages on public transport. Lord Nazir Ahmed led the protestors and condemned the extremist elements that had sought to prevent peaceful democratic protest. The speakers said that their communities would never be intimidated by such cowardly tactics.

Addressing on the occasion, Lord Qurban Hussain asked the UN Security Council to intervene and bring peace to the most dangerous conflict zone in the world today. He also demanded right to self-determination for the Kashmiri people who are suffering worst ever Indian atrocities.

Council of Khalistan President Amrik Singh Sahota said that the international community should hold India’s Prime Minister Narendra Modi to account for not only his personal but also his country’s record on human rights. As a country that formally rejects the right to self-determination, the role of responsible world bodies was to punish, not reward India, he said.

He said that the conflicts arising from that illegal position had led to hundreds of thousands of deaths and untold misery. Assam Watch representative Dr Mukul Hazarika said that India must return the sovereign status of the shackled deserving nations viz the Kashmiris, Khalistanis and the nationalities of Western South East Asia.

ਲੰਡਨ: ਬੀਤੇ ਦਿਨ ਭਾਰਤੀ ਗਣਤੰਤਰ ਦਿਹਾੜੇ ਮੌਕੇ ਯੂ. ਕੇ. ਵਿਚਲੇ ਭਾਰਤੀ ਦੂਤ-ਘਰ ਦੇ ਬਾਹਰ ਭਾਰਤੀ ਸਟੇਟ ਦੇ ਵਿਰੋਧੀ ਤੇ ਹਿਮਾਇਤੀ ਆਹਮੋ-ਸਾਹਮਣੇ ਹੋ ਗਏ। ਜਿੱਥੇ ਇਸ ਪਾਸੇ ਭਾਰਤ ਵਿਚਲੀਆਂ ਸੰਘਰਸ਼ਸ਼ੀਲ ਕੌਮਾਂ, ਜਿਨ੍ਹਾਂ ਵਿੱਚ ਕਸ਼ਮੀਰੀ ਤੇ ਸਿੱਖ ਵੱਡੀ ਗਿਣਤੀ ਵਿੱਚ ਸਨ, ਵੱਲੋਂ ਭਾਰਤੀ ਸਟੇਟ ਦੀਆਂ ਜ਼ਬਰ ਨੀਤੀਆਂ ਵਿਰੁਧ ਮੁਜਾਹਿਰਾ ਕੀਤਾ ਗਿਆ ਓਥੇ ਭਾਰਤੀ ਸਟੇਟ ਦੇ ਹਿਮਾਇਤੀਆਂ ਵੱਲੋਂ ਆਪਣੀ ਹਕੂਮਤ ਦੇ ਹੱਕ ਵਿੱਚ ਮੁਜਾਰਿਹਾ ਕਰਦਿਆਂ “ਵੰਦੇ ਮਾਤਰਮ” ਤੇ “ਭਾਰਤ ਮਾਤਾ” ਦੇ ਨਾਅਰੇ ਲਾਏ ਗਏ। ਜਿੱਥੇ ਬੀਤੇ ਸਾਲਾਂ ਦੌਰਾਨ ਭਾਰਤੀ ਸਟੇਟ ਵਿਰੁਧ ਹੋਣ ਵਾਲੇ ਮੁਜਾਹਿਰੇ ਨੂੰ ਭਾਰਤੀ ਮੀਡੀਆ ਵੱਲੋਂ ਅਣਗੌਲਿਆਂ ਕੀਤਾ ਜਾਂਦਾ ਸੀ ਓਥੇ ਇਸ ਵਾਰ ਭਾਰਤੀ ਹਕੂਮਤ ਦੇ ਹਿਮਾਇਤੀਆਂ ਵੱਲੋਂ ਕੀਤੇ ਮੁਜਾਹਿਰੇ ਦੀ ਖਬਰ ਨੂੰ ਭਾਰਤੀ ਮੀਡੀਆ ਵੱਲੋਂ ਖਾਸਾ ਉਭਾਰਿਆ ਜਾ ਰਿਹਾ ਹੈ।

ਭਾਰਤੀ ਉਪਮਹਾਂਦੀਪ ਵਿਚਲੀਆਂ ਸੰਘਰਸ਼ਸ਼ੀਲ ਕੌਮਾਂ ਵੱਲੋਂ ਕੀਤੇ ਗਏ ਮੁਜ਼ਾਹਿਰੇ ਨੂੰ ਸੰਬੋਧਨ ਕਰਦੇ ਹੋਏ ਸਿੱਖ ਆਗੂ | (26 ਜਨਵਰੀ, 2018)

ਸੰਘਰਸ਼ਸ਼ੀਲ ਕੌਮਾਂ ਦੇ ਮੁਜਾਹਿਰੇ ਨੂੰ ਸੰਬੋਧਨ ਕਰਦਿਆਂ ਬਰਤਾਨੀ ਪਾਰਲੀਮੈਂਟ ਦੇ ‘ਹਾਉਸ ਆਫ ਲਾਡਰਜ਼” ਸਦਨ ਦੇ ਮੈਂਬਰ ਲਾਰਡ ਨਜ਼ੀਰ ਨੇ ਕਿਹਾ ਕਿ ਦੁਨੀਆ-ਭਰ ਦੀ ਹਰ ਕੌਮ ਨੂੰ ਸੁਯੰਕਤ-ਰਾਸ਼ਟਰ ਦੇ ਮੁਢਲੇ ਅਸੂਲਾਂ ਮੁਤਾਬਕ ਆਪਣੀ ਅਜ਼ਾਦ ਸਿਆਸੀ ਹੈਸੀਅਤ ਕਾਇਮ ਕਰਨ ਦਾ ਪੂਰਾ ਹੱਕ ਹੈ ਤਾਂ ਕਿ ਉਹ ਆਪਣੀ ਆਰਥਿਕਤਾ, ਸਮਾਜ ਅਤੇ ਵਿਰਸੇ ਨੂੰ ਕਾਇਮ ਰੱਖ ਕੇ ਅੱਗੇ ਵੱਧ ਸਕੇ।

“ਯੂ. ਕੇ. ਪਾਰਲੀਮਾਨੀ ਖੁਦ-ਮੁੱਖਤਿਆਰੀ ਸੰਗਠਨ” ਦੇ ਚੇਅਰਮੈਨ ਲਾਰਡ ਨਜ਼ੀਰ ਦੇ ਪਾਕਿਸਤਾਨੀ ਮੂਲ ਨੂੰ ਮੁੱਦਾ ਬਣਾ ਕੇ ਭਾਰਤ ਪੱਖੀ ਮੁਜ਼ਾਹਿਰਾਕਾਰੀਆਂ ਨੇ ਲਾਰਡ ਨਜ਼ੀਰ ਦਾ ਵਿਰੋਧ ਕੀਤਾ। ਇਸ ਦੌਰਾਨ ਭਾਰਤੀ ਸਟੇਟ ਦੇ ਵਿਰੋਧ ਤੇ ਪੱਖ ਵਿਚ ਮੁਜਾਹਿਰਾ ਕਰਨ ਵਾਲਿਆਂ ਵਿੱਚ ਝੜਪ ਵੀ ਹੋ ਗਈ ਜਿਸ ਦੌਰਾਨ ਭਾਰਤੀ ਝੰਡੀਆਂ ਦੀ ਵੀ ਖਿੱਚੋ-ਪਾੜ ਹੋਈ।

ਭਾਰਤੀ ਉਪਮਹਾਂਦੀਪ ਵਿਚਲੀਆਂ ਸੰਘਰਸ਼ਸ਼ੀਲ ਕੌਮਾਂ ਦੌਰਾਨ ਇਕ ਚੌਪਹੀਏ ‘ਤੇ ਛਾਪੇ ਖਾਲਿਸਤਾਨ ਦੇ ਪਰਚਾਰ ਦੀ ਤਸਵੀਰ | (26 ਜਨਵਰੀ, 2018)

ਸੰਘਰਸ਼ਸ਼ੀਲ ਕੌਮਾਂ ਦੇ ਮੁਜ਼ਾਹਿਰੇ ਦੌਰਾਨ ਦਲ ਖਾਲਸਾ ਆਗੂ ਸ. ਗੁਰਚਰਨ ਸਿੰਘ ਨੇ “ਹਿੰਦੂਤਵੀਆਂ” ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ “ਨਾਜ਼ੀਆਂ” ਤੋਂ ਵੀ ਭੈੜੇ ਦੱਸਿਆ।

“ਕੌਂਸਲ ਆਫ਼ ਖਾਲਿਸਤਾਨ” ਨਾਮੀ ਜਥੇਬੰਦੀ ਦੇ ਪ੍ਰਧਾਨ ਸ: ਅਮਰੀਕ ਸਿੰਘ ਸਹੋਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਹਿੰਦੁਸਤਾਨ ਦੀ ਸਰਕਾਰ ਦੀ ਨਵ-ਬਸਤੀਵਾਦੀ ਨੀਤੀ ਨੂੰ ਰੱਦ ਕਰਦਿਆਂ ਅਜ਼ਾਦ ਰਾਜ ਖਾਲਿਸਤਾਨ ਦੀ ਕਾਇਮੀ ਦਾ ਅਹਿਦ ਕਰ ਚੁੱਕੀ ਹੈ। ਉਨ੍ਹਾਂ ਜੂਨ ਅਤੇ ਨਵੰਬਰ ਚੌਰਾਸੀ ਦੇ ਘੱਲੂਘਾਰਿਆਂ, ਝੂਠੇ ਮੁਕਾਬਲਿਆਂ, ਸਿੱਖ ਨੌਜਵਾਨਾਂ ਨੂੰ ਗੈਰ ਕਾਨੂਨੀ ਹੈਰਾਸਤ ਵਿਚ ਤਸੀਹੇ ਦੇਣਾ, ਸਿਆਸੀ ਕੈਦੀਆਂ ਨੂੰ ਲਗਾਤਾਰ ਨਜ਼ਰਬੰਦ ਰੱਖਣਾ, ਪੰਜਾਬ ਦੇ ਪਾਣੀਆਂ ਦੀ ਲੁੱਟ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਭਾਰਤੀ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ।

“ਕੌਂਸਲ ਆਫ਼ ਖਾਲਿਸਤਾਨ” ਦੇ ਜਨਰਲ ਸਕੱਤਰ ਸ: ਰਣਜੀਤ ਸਿੰਘ ਸਰਾਏ ਨੇ ਇਸ ਮੌਕੇ ਪਿਛਲੇ ਸਾਲ ਦੀ ਅਮਰੀਕਾ ਦੀ ਸਰਕਾਰੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ: ਭਾਰਤ ਵਿਚ ਘਟ-ਗਿਣਤੀ ਕੌਮਾਂ- ਸਿੱਖ, ਮੁਸਲਮਾਨ, ਬੋਧੀ, ਇਸਾਈ ਅਤੇ ਦਲਿਤਾਂ ਨੂੰ ਧਾਰਮਿਕ ਪੱਖੋਂ ਵੀ ਸੰਵਿਧਾਨਕ ਜਾਂ ਕਾਨੂਨੀ ਹੱਕ ਪੂਰੀ ਤਰਾਂ ਨਹੀਂ ਮਿਲ ਰਹੇ, ਜੋ ਸੁਯੰਕਤ-ਰਾਸ਼ਟਰ ਦੇ ਮਨੁੱਖੀ ਅਤੇ ਰਾਜਸੀ ਹੱਕਾਂ ਦੇ ਏਲਾਣ-ਨਾਮੇ (ਧਾਰਾ 18) ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਜਨ-ਸੰਘੀ (ਭਾਜਪਾ) ਸਰਕਾਰਾਂ ਵੱਲੋਂ ਲਗਾਤਾਰ ਸੰਘਰਸ਼ਸ਼ੀਲ ਕੌਮਾਂ ਤੇ ਘੱਟਗਿਣਤੀਆਂ ਦੇ ਹੱਕਾਂ ਦਾ ਕੀਤਾ ਗਿਆ ਹੈ। ਇਸ ਤਰਾਂ ਹੀ ਇਹ ਸਰਕਾਰਾਂ ਸੁਯੰਕਤ-ਰਾਸ਼ਟਰ ਦੀ ਸਿਆਸੀ ਕੈਦੀਆਂ ਪੱਖੀ ਜਨੇਵਾਂ ਸੰਧੀ (1948, 1977), ਨਸਲਕੁਸ਼ੀ ਵਿਰੋਧੀ ਸੰਧੀ (1948), ਨਸਲੀ ਵਿਤਕਰਾ ਵਿਰੋਧੀ ਸੰਧੀ (1965) ਨੂੰ ਲਾਗੂ ਕਰਨ ਤੋਂ ਵੀ ਮੁਨਕਰ ਹਨ।

ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪ੍ਰੈਲ ਦੀ ਯੂ. ਕੇ. ਫੇਰੀ ਦੌਰਾਨ ਉਸ ਦਾ ਵਿਰੋਧ ਕੀਤਾ ਜਾਵੇਗਾ।

ਯੁਨਾਇਟਡ ਖਾਲਸਾ ਦਲ ਦੇ ਆਗੂ ਸ: ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਗੁਰਦੁਆਰਾ ਸਾਹਿਬਾਨ ਵੱਲੋਂ ਆਪਣੇ ਮੰਚਾਂ ਤੋਂ ਇਨ੍ਹਾਂ ਭਾਰਤੀ ਨੁਮਾਇੰਦਿਆਂ ਨੂੰ ਬੋਲਣ ਤੋਂ ਰੋਕਣਾ ਜਾਇਜ਼ ਅਤੇ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਲੰਡਨ ਵਿਚਲੇ ਭਾਰਤੀ ਨੁਮਾਇੰਦੇ ਭਾਰਤੀ ਦੂਤ-ਘਰ ਦੇ ਸ਼ੀਸ਼ਿਆਂ ਪਿਛੋਂ ਪ੍ਰਦਰਸ਼ਨਕਾਰੀਆ ਦੀਆਂ ਫ਼ੋਟੋਆਂ ਹੀ ਖਿਚ ਸਕਦੇ ਹਨ, ਪਰ ਬਾਹਰ ਆ ਕੇ ਸਾਹਮਣਾ ਨਹੀਂ ਕਰ ਸਕਦੇ।

ਫੈਡਰੇਸ਼ਨ ਆਫ ਸਿੱਖ ਆਗੇਨਾਈਜ਼ੇਸ਼ਨਸ ਦੇ ਸੂਤਰਧਾਰ ਭਾਈ ਜੋਗਾ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਸੀਹੇ ਦੇਣ ਵਾਲੀ ਸਰਕਾਰ ਦੇ ਦੂਤ-ਘਰਾਂ ਅੱਗੇ ਖਾਲਿਸਤਾਨ ਕਾਇਮ ਹੋਣ ਤੱਕ ਹਰ ਸਾਲ ਇਸ ਤਰਾਂ ਦੇ ਮੁਜ਼ਾਹਰੇ ਐਫ਼. ਐਸ. ਓ. ਵੱਲੋਂ ਹੁੰਦੇ ਰਹਿਣਗੇ।

ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੀ ਰਿਹਾਈ ਲਈ ਮੁਹਿਮ ਚਲਾ ਰਹੇ ਨੌਜਵਾਨ ਵੀ ਇਸ ਮੁਜ਼ਾਹਿਰੇ ਵਿੱਚ ਸ਼ਾਮਲ ਹੋਏ।

Watch video

Leave a Comment