Sikh NewsSingha Nal DhakaVideos

Sikh family was brutally assaulted by mob in UP(India) | Sikh couple with a Little Boy

ਉਤਰ ਪ੍ਰਦੇਸ਼ (UP) ਵਿੱਚ ਸਿੱਖ ਪਰਿਵਾਰ ਤੇ ਹਮਲਾ। ਕੁੱਟ ਕੁੱਟ ਕੇ ਅੱਧ ਮੋਇਆ ਕੀਤਾ ਸਿੱਖ ਜੋੜਾ ਤੇ ਛੋਟੇ ਬੱਚਾ।
ਫੈਸਲਾ ਤੁਹਾਡੇ ਹੱਥ, ਕੀ ਤੁਸੀਂ ਤੜਫ ਤੜਫ ਕੇ ਮਰਨਾ ਚਾਹੁੰਦੇ ਹੋ ਜਾਂ ਇੱਕਜੁੱਟ ਹੋ ਕੇ ਰਹਿਣਾ ਚਾਹੁੰਦੇ ਹੋ ਸਭ ਨਾਲ ਸ਼ੇਅਰ ਕਰੋ ਹਰ ਸਿੱਖ ਤੱਕ ਇਹ ਵੀਡਿਓ ਪਹੁੰਚਦੀ ਕਰ ਦਿਓ ਜੀ

ਅਜਾਦੀ ਹਰੇਕ ਕੌਮ ਦਾ ਹੱਕ ਹੈ। ਜਿਸ ਕੌਮ ਦੀ ਅਜਾਦ ਸੋਚਣੀ ਤੇ ਅਜਾਦ ਹੋਣ ਦੀ ਤਮੰਨਾ ਮਰ ਜਾਏ ਸਮਝੋ ਉਸ ਵਿਚੋਂ ਕੌਮੀਅਤ ਮਰ ਗਈ। ਅਜਾਦ ਹੋਣ ਤੋਂ ਬਿਨਾ ਕਿਸੇ ਕੌਮ ਦੇ ਜਿਉਂਦੇ ਰਹਿਣ ਦੇ ਅਸਾਰ ਖਤਰਨਾਕ ਹੋ ਸਕਦੇ ਹਨ। ਸਿੱਖ ਕੌਮ ਦੀ ਅਜਾਦੀ ਦੀ ਤੜਪ ਹਮੇਸ਼ਾਂ ਰਹੀ ਤੇ ਰਹੇਗੀ, ਇਹ ਗੱਲ ਉਸ ਦੇ ਰੋਜਾਨਾ ਗੁਰੂ ਦੀ ਹਜੂਰੀ ਵਿੱਚ ਖੜੋ ਕੇ ਪੜੇ ਜਾਂਦੇ ‘ਰਾਜ ਕਰੇਗਾ ਖਾਲਸਾ’ ਤੋਂ ਜਾਹਰ ਹੈ ਤੇ ਇਹ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੈ। ਸਿੱਖ ਕੌਮ ਵਿੱਚ ਕਦੇ ਹਿੰਦੂ ਦੀ ਗੁਲਾਮੀ ਦਾ ਅਹਿਸਾਸ ਜੋਰ ਫੜ ਲੈਂਦਾ ਹੈ ਤੇ ਕਦੇ ਠੰਡਾ ਪੈ ਜਾਂਦਾ ਹੈ ਇਹ ਉਤਰਾਅ-ਚੜਾਅ ਕੋਈ ਬਹੁਤੇ ਚਿੰਤਾ ਵਾਲੇ ਨਹੀ ਹਨ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਅਸੀਂ ਅਜਾਦ ਕਿਸ ਤੋਂ ਹੋਣਾ ਚਾਹੁੰਦੇ ਹਾਂ?

ਜਵਾਬ ਬੜਾ ਸਾਦਾ ਹੈ ਕਿ ਹਿੰਦੂ ਤੋਂ ਯਾਨੀ ਬ੍ਰਹਾਮਣ ਤੋਂ। ਲਫਜ ਕੋਈ ਵੀ ਵਰਤ ਲੌ ਫਰਕ ਨਹੀ ਪੈਂਦਾ। ਮੰਨ ਲਉ ਅਸੀਂ ਅਜਾਦੀ ਲੈ ਲਈ ਪਰ ਅਜਾਦੀ ਤੋਂ ਬਾਅਦ ਸਾਡੀਆਂ ਜੜ੍ਹਾਂ ਤੀਕ ਨਾਗ ਵਲ ਮਾਰੀ ਬੈਠਾ ਬ੍ਰਹਾਮਣ ਕੀ ਨਿਕਲ ਜਾਏਗਾ? ਰਾਮ ਕਥਾ ਕੀ ਗੁਰੂ ਦੀ ਹਜੂਰੀ ਵਿਚੋਂ ਬੰਦ ਹੋ ਜਾਏਗੀ? ‘ਬਿਸਨ ਭਗਤ ਕੀ ਇਹ ਫਲ ਹੋਈ’ ਅਸੀਂ ਛੱਡ ਦੇਵਾਂਗੇ? ਦਸਮ ਗਰੰਥ ਰਾਹੀਂ ਸਾਡੇ ਸਿਰਾਂ ਵਿੱਚ ਬੋਲ ਰਿਹਾ ਬ੍ਰਹਾਮਣ ਬੋਲਣੋਂ ਹਟ ਜਾਵੇਗਾ? ਜੇ ਨਹੀ ਤਾਂ ਅਜਾਦੀ ਤੋਂ ਬਾਅਦ ਵੀ ਜੇ ਇਹੀ ਝਗੜਾ ਰਿਹਾ ਤਾਂ ਸਾਡੇ ਚੋਂ ਬਚੇਗਾ ਕਿਹੜਾ? ਕਿਉਂਕਿ ਬ੍ਰਹਾਮਣ ਤੇ ਗੁਰੂ ਦੀ ਸਿਧਾਂਤਕ ਲੜਾਈ ਹਮੇਸ਼ਾਂ ਰਹੀ ਤੇ ਰਹੇਗੀ। ਮਨੁੱਖਤਾ ਨੂੰ ਅੰਨ੍ਹੇ ਖੁਹ ਵਿੱਚ ਸੁਟਣ ਦੇ ਬ੍ਰਾਹਮਣ ਦੇ ਬਜਰ ਪਾਪ ਨੂੰ ਗੁਰੂ ਨੇ ਹਮੇਸ਼ਾਂ ਵੰਗਾਰਿਆ ਤੇ ਵੰਗਾਰਦਾ ਰਹੇਗਾ। ਸਰਾਧਾਂ ਵਰਤਾਂ ਤੋਂ ਲੈ ਕੇ ਸੂਤਕਾਂ-ਪਾਤਕਾਂ, ਦੇਵਦਾਸੀਆਂ, ਕਰਵਤ ਦੇ ਆਰਿਆਂ, ਪੱਥਰਾਂ ਗੀਟਿਆਂ ਤੇ ਜਾਤ ਪ੍ਰਨਾਣਨਾਲੀਆਂ, ਸਤੀਆਂ, ਦਾਨ-ਪੁੰਨਾ, ਸਵਰਗਾਂ- ਨਰਕਾਂ, ਪਖੰਡਾਂ ਭਰਮਾਂ ਭੇਖਾਂ ਤਕ, ਗੁਰੂ ਨੇ ਬ੍ਰਹਾਮਣ ਦਾ ਛਡਿਆ ਹੀ

Image result for brave sikh

ਕੀ ਹੈ ਜਿਥੇ ਉਸ ਬ੍ਰਹਮਾਣ ਦੀ ਦੁੱਖਦੀ ਰਗ ਤੇ ਹੱਥ ਨਾ ਰੱਖਿਆ ਹੋਵੇ ਤੇ ਉਸਦੀ ਲੁੱਟ ਨੂੰ ਠੱਲ ਨਾ ਪਾਈ ਹੋਵੇ। ਜੇ ਬਾਹਰੋਂ ਅਜਾਦ ਹੋ ਕੇ ਵੀ ਸਿਰ ਸਾਡੇ ਬ੍ਰਹਾਮਣ ਦੇ ਗੁਲਾਮ ਹੀ ਰਹੇ ਤਾਂ ਉਹ ਅਜਾਦੀ ਕਿਸ ਕੰਮ? ਅਸੀਂ ਸੋਚ ਵੀ ਨਹੀ ਸਕਦੇ ਕਿ ਉਹ ਅਜਾਦੀ ਕਿੰਨੀ ਖਤਰਨਾਕ ਹੋਵੇਗੀ? ਸਾਨੂੰ ਪਤੈ ਕਿ ਅਸੀਂ ਇਸ ਅੱਜ ਦੇ ਬ੍ਰਹਾਮਣੀ ਸਿਸਟਮ ਵਿੱਚ ਦਮ ਤੋੜ ਰਹੇ ਹਾਂ ਪਰ ਅਲਹਿਦਾ ਹੋਣ ਤੇ ਵੀ ਜੇ ਅਸੀਂ ਬ੍ਰਹਾਮਣ ਨਾਲ ਹੀ ਚੁੱਕ ਲਿਆਏ ਤਾਂ ਕੀ ਉਹ ਅੱਜ ਤੋਂ ਵੀ ਖਤਰਨਾਕ ਨਹੀ ਹੋਵੇਗਾ?

Image result for brave sikh

ਸਾਡੀ ਬੜੀ ਗਲਤ ਫਹਿਮੀ ਹੈ ਕਿ ਅਜਾਦੀ ਤੋਂ ਬਾਅਦ ਕੌਮ ਨੇ ਇੱਕਠੀ ਹੋ ਕੇ ਸਾਰੇ ਫੈਸਲੇ ਰਲ ਕੇ ਕਰ ਲੈਣੇ ਨੇ। ਕੀ ਰਾਗ ਮਾਲਾ ਪੜਨ ਜਾਂ ਨਾ ਪੜਨ ਵਾਲੇ ਅਪਣੇ ਅਪਣੇ ‘ਬ੍ਰਹਮਗਿਆਨੀਆਂ’ ਨੂੰ ਰੱਦ ਕਰ ਦੇਣਗੇ? ਕਕਾਰਾਂ ਦੇ ਝਗੜੇ ਕੀ ਮੁੱਕ ਜਾਣਗੇ? ਦਸਮ ਗਰੰਥ ਤਖਤਾਂ ਤੋਂ ਕੀ ਹਟਾ ਲਿਆ ਜਾਵੇਗਾ? ਜੇ ਇਹ ਸਾਰਾ ਕੁੱਝ ਬਾਅਦ ਵਿੱਚ ਅਸੀਂ ਕਰ ਲਵਾਂਗੇ ਤਾਂ ਹੁਣੇ ਕਿਉਂ ਨਹੀ? ਹੁਣੇ ਤਾਂ ਅਸੀ ਜੋ ਬਣਿਆ ਉਸ ਨੂੰ ਵੀ ਮੰਨਣ ਨੂੰ ਤਿਆਰ ਨਹੀ। ਹਾਲ ਦੀ ਘੜੀ ਅਸੀਂ 1925 ਵਾਲੀ ਮਰਿਯਾਦਾ ਹੀ ਮੰਨ ਕੇ ਵੇਖ ਲਈਏ। ਕੀ ਕੋਈ ਡੇਰੇਦਾਰ ਜਾਂ ਸੰਪ੍ਰਦਾ ਤਿਆਰ ਹੈ? ਅਸੀਂ ਕਿਉਂ ਭੋਲੀ ਲੁਕਾਈ ਨੂੰ ਮੂਰਖ ਬਣਾ ਕੇ ਖਾਲਿਸਤਾਨ ਜਾਂ ਅਜਾਦੀ ਦੇ ਨਾਂ ਤੇ ਲੁੱਟ ਰਹੇ ਹਾਂ। ਹੁਣ ਤੱਕ ਅਸੀਂ ਲੈ ਕੇ ਕੀ ਦਿੱਤਾ ਕੌਮ ਨੂੰ? ਸਾਡਾ ਖਾਲਿਸਤਾਨ ਹੁਣ ਕੀ ਟੱਲੀਆਂ ਤੇ ਢੋਲਕੀਆਂ ਖੜਕਾਉਂਣ ਵਾਲੇ ਬਾਬਿਆਂ ਵਿੱਚ ਬਦਲ ਗਿਆ ਦਿਸਦਾ ਨਹੀ ਲੁਕਾਈ ਨੂੰ? ਸੋ ਕਾਲ ਖਾਲਿਸਤਾਨੀਆਂ ਦੇ ਗੁਰਦੁਆਰਿਆਂ ਵਿੱਚ ਕੀ ਹੋ ਰਿਹਾ ਹੈ।

Image result for brave sikh

ਸਭ ਤੋਂ ਉਚੀ ਅਵਾਜ ਬ੍ਰਹਾਮਣ ਦੀ ਹੈ ਹੀ ਉਥੇ। ਗੁਰੂ ਦੀ ਹਜੂਰੀ ਵਿੱਚ ਸਾਨੂੰ ਦਸਿਆ ਜਾ ਰਿਹਾ ਹੈ ਕਿ ਦਸਰਥ ਦੇ ਰਾਮ ਦੀ ਕਥਾ ਜਿਹੜਾ ਗਾਵੇ ਉਸਦੇ ਦੁਖ ਪਾਪ ਸਭ ਨਸ਼ਟ ਹੋ ਜਾਂਦੇ ਹਨ! ਜਿਸਦੇ ਗੁਰਬਾਣੀ ਪੜਕੇ ਨਹੀ ਹੋਏ ਕੀ ਰਾਮ ਦੀ ਕਥਾ ਗਾਉਣ ਨਾਲ ਹੋ ਜਾਣਗੇ? ਇਹ ਲੈ ਕੇ ਦੇਣਗੇ ਸਾਨੂੰ ਅਜਾਦੀ? ਇਸਦਾ ਨਾਮ ਹੋਵੇਗਾ ਖਾਲਸਾ ਰਾਜ? ਅਸੀਂ ਸਮਝਦੇ ਹਾਂ ਕਿ ਸਾਡੀਆਂ ਇਹ ਸਤਰਾਂ ‘ਅਜਾਦੀ ਪਸੰਦ’ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਨਗੀਆਂ ਤੇ ਉਹ ਨਾਸਤਿਕ ਜਾਂ ਗਦਾਰ ਹੋਣ ਦੇ ਜਾਂ ਏਜੰਸੀਆਂ ਦੇ ਬੰਦੇ ਹੋਣ ਦੇ ਫਤਵੇ ਵੀ ਦੇਣਗੇ ਪਰ ਸਾਹਮਣੇ ਖੜੇ ਨੰਗੇ ਸੱਚ ਤੋਂ ਕਿਵੇਂ ਅੱਖਾਂ ਮੀਟਾਂਗੇ? ਅੱਜ ਜਲੀਲ ਹੋ ਕੇ ਵੀ ਜੇ ਅਸੀਂ ਗੁਰੂ ਗਰੰਥ ਸਾਹਿਬ ਦੇ ਦੁਆਲੇ ਇਕੱਠੇ ਹੋਣ ਨੂੰ ਤਿਆਰ ਨਹੀ ਤੇ ਅਪਣੇ-ਅਪਣੇ ਡੇਰਦਾਰਾਂ ਦਾ ਕਿਹਾ ਹੀ ਆਖਰੀ ਸੱਚ ਮੰਨ ਕੇ ਚਲੀ ਜਾ ਰਹੇ ਹਾਂ ਤਾਂ ਅਜਾਦ ਹੋ ਕੇ ਤਾਕਤ ਵਿੱਚ ਆਏ ਗਰੁੱਪ ਜਾਂ ਡੇਰੇਦਾਰਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ।

ਵੀਡੀਉ ਦੇਖੋ ਅਤੇ ਸ਼ੇਅਰ ਕਰੋ 👇

Tags
Show More

Leave a Comment

Close
Close