Shaheed Bhai Tarsem Singh Mattewal | 12 September 1991


Lieutenant General – Dasmesh Regiment

Bhai Tarsem Singh

Bhai Tarsem Singh

For the Khalsa Raj and the freedom of Sikhs, many singhs and singhnia did sewa. Shaheed Bhai Tarsem Singh Mattewal Lt. Gen. Dasmesh Regiment is one of them.

Bhai Tarsem Singh Mattewal was born in 1952 in the house of Sardar Piara Singh and from the womb of Mata Gurmej Kaur in village Mattewal, taseel Baba Bakala, and district Amritsar. Bhai Sahib had 2 sisters, Shaheed Bibi Narinder Kaur, Bibi Balwinder Kaur. Bhai Sahib also had 3 brothers, Bhai Nirmal Singh, Bhai Sahib Singh and Bhai Chirmal Singh. Bhai Chirmal Singh was adopted by their chacha.

Bhai Sahib studied at a local school and passed his 1oth at a high school in Satthaiala. Bhai Sahib was patient and always stayed calm. From a young age Bhai Sahib was good friends Bhai Seetal Singh Mattewal and Bhai Gurnam Singh Mattewal. The 3 were like brothers and always helped each other out. After the studies Bhai Sahib worked as an accountant. Bhai Sahib was married according to the full gurmat maryada in 1975 to Bibi Manjit Kaur daughter of Sardar Hari Singh of village Chhaamkan. Bhai Sahib had 2 sons, Bhai Nirpal Singh and Bhai Jaskaran Singh. In 1987 Bhai Sahib along with the whole family took Amrit from the Panj Pyare and started following the full rehat maryada.

Within the Sikh Freedom Movement, Bhai Sahib along with Bhai Seetal Singh Mattewal and Bhai Gurnam Singh Mattewal did sewa together to the fullest. Bhai Seetal Singh Mattewal was the Chief General of Dasmesh Regiment while Bhai Sahib was Lt. General of the jatha, Dasmesh Regiment punished many dushts that did beadbi of Sikh panth or harassed the people of Sikh faith. The Punjab Police and many more government forces were struggling to catch the singhs of Dasmesh Regiment.

On 10th September 1991, Bhai Sahib, Bhai Seetal Singh Mattewal, Bhai Gurnam Singh Mattewal and 2 more singhs were in the village Ballowalli near Mattewal. Punjab Police and CPRF located the singhs of Dasmesh Regiment and rushed to get to Ballowalli. Soon as the Dasmesh Regiment singhs saw the police, a battle had started that would last 36hrs, on the border of Ballowalli and Mattewal. On 12th September 1991 all Dasmesh Regiment singhs attained shaheedi fighting the corrupt government forces. From a young age Bhai Sahib, Bhai Seetal Singh Mattewal and Bhai Gurnam Singh Mattewal had been close friends and now they had attained shaheedi together too.

In Amritsar, near Gurudwara Shaheedan, the sanskar of all 5 singhs was done according to gurmat maryada. The ashes along with flowers were put into the sarovar of Sri Kiratpur Sahib. An Akhand Paath Sahib was held in the fields of Ballowalli where the singhs of Dasmesh Regiment met martyrdom, in remembrance of them. via 1984tribute.com

Read in Punjabi

#MartyrsOfKhalistan
12000 ਹਿੰਦੋਸਤਾਨੀ ਫੋਰਸਾਂ ਤੇ 5 ਖਾਲਿਸਤਾਨੀ ਜੁਝਾਰੂ ਸਿੰਘਾਂ ਦੇ ਮੁਕਬਾਲੇ ਦੀ ਗਾਥਾ
12 Sep 1991-The Bolowali encounter is the encounter between 5 Khalistani FreedomFighters and 12,000 Indian Armed Force.

ਸਤੰਬਰ 1991 ਵਿਚ ਹਿੰਦੋਸਤਾਨੀ ਫ਼ੋਰਸਾਂ ਨੇ ਸਿੰਘਾਂ ਨੂੰ ਖ਼ਤਮ ਕਰਨ ਲਈ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਸੀ। ਪੁਲਿਸ ਸਿੰਘਾਂ ਦੀਆਂ ਠਾਹਰਾਂ ’ਤੇ ਛਾਪੇ ਮਾਰ ਰਹੀ ਸੀ। ਕੁਝ ਦਿਨਾਂ ਤੋਂ ਪੁਲਿਸ ਲਗਾਤਾਰ ਭਾਈ ਸੀਤਲ ਸਿੰਘ ਮੱਤੇਵਾਲ ਦੇ ਟਿਕਾਣਿਆਂ ’ਤੇ ਛਾਪੇ ਮਾਰ ਰਹੀ ਸੀ। ਸਿੰਘਾਂ ਦੇ ਹਮਦਰਦਾਂ ਨੇ ਕਿਹਾ ਕਿ ਬਾਬਾ ਜੀ, ਕੁਝ ਚਿਰ ਲਈ ਇਲਾਕਾ ਛੱਡ ਕੇ ਲਾਂਭੇ ਹੋ ਜਾਉ, ਸਰਕਾਰ ਨੇ ਬਹੁਤ ਸਖ਼ਤੀ ਕੀਤੀ ਹੋਈ ਹੈ। ਤਾਂ ਭਾਈ ਸੀਤਲ ਸਿੰਘ ਨੇ ਉ¤ਤਰ ਦਿੱਤਾ,‘‘ ਮੇਰੇ ਗੁਰਸਿੱਖ ਭਰਾਵੋ! ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਸਰਕਾਰ ਦਾ ਜ਼ੁਲਮ ਸਹਿ ਕੇ ਵੀ ਮੇਰਾ ਸਾਥ ਦਿੰਦੇ ਹੋ। ਜੋ ਸਹਿਯੋਗ ਤੁਸੀਂ ਦਿੱਤਾ ਹੈ ਤੇ ਦੇ ਰਹੇ ਹੋ, ਉਹ ਹੋਰ ਕਿਤੋਂ ਨਹੀਂ ਮਿਲਣਾ। ਤੁਸੀਂ ਮੈਨੂੰ ਆਪਣਾ ਪੁੱਤ ਸਮਝਿਆ ਹੈ ਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ ਸਾਹਮਣੇ ਸ਼ਹੀਦ ਹੋਵਾਂਗਾ। ਬੰਦਾ ਬੰਦੇ ਤੋਂ ਭੱਜ ਕੇ ਕਿਤੇ ਹੋਰ ਥਾਂ ਜਾ ਸਕਦਾ ਹੈ ਪਰ ਮੌਤ ਤੋਂ ਭੱਜ ਕੇ ਕਿਤੇ ਨਹੀਂ ਜਾਇਆ ਜਾ ਸਕਦਾ। ਮੌਤ ਅਟੱਲ ਹੈ ਤੇ ਅਕਾਲ ਪੁਰਖ ਦੇ ਹੱਥ ਵਿਚ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ‘ਮਰਨ ਲਿਖਾਏ ਮੰਡਲ ਮਹਿ ਆਏ॥’ ਅਕਾਲ ਪੁਰਖ ਨੇ ਹਰ ਜੀਵ ਦੀ ਮੌਤ ਨਿਸ਼ਚਿਤ ਕੀਤੀ ਹੋਈ ਹੈ।’’ ਭਾਈ ਸੀਤਲ ਸਿੰਘ ਜੀ ਮੱਤੇਵਾਲ ਤੇ ਬਾਕੀ ਸਿੰਘਾਂ ਨੇ ਇਹ ਐਲਾਨ ਕੀਤਾ ਹੋਇਆ ਸੀ ਕਿ ਜੇਕਰ ਸਾਨੂੰ ਕਿਸੇ ਘਰ ਵਿਚ ਘੇਰਾ ਪੈ ਗਿਆ ਤਾਂ ਸਾਈਨਾਈਡ ਕੈਪਸੂਲ ਖਾ ਕੇ ਸ਼ਹੀਦੀ ਪ੍ਰਾਪਤ ਕਰਾਂਗੇ। ਜੇ ਕਿਤੇ ਮੈਦਾਨੇ ਜੰਗ ਵਿਚ ਵਿਚ ਦੁਸ਼ਮਣ ਨੇ ਘੇਰਾ ਪਾਇਆ ਤਾਂ ਫਿਰ ਚਮਕੌਰ ਦੀ ਕੱਚੀ ਗੜੀ ਦੇ ਨਜ਼ਾਰੇ ਵਿਖਾਵਾਂਗੇ।

10 ਸਤੰਬਰ 1991 ਨੂੰ ਦਸਮੇਸ਼ ਰੈਜਮੈਂਟ ਦੇ ਪੰਜ ਜੁਝਾਰੂ ਭਾਈ ਸੀਤਲ ਸਿੰਘ ਮੱਤੇਵਾਲ, ਭਾਈ ਤਰਸੇਮ ਸਿੰਘ ਮੱਤੇਵਾਲ, ਭਾਈ ਗੁਰਨਾਮ ਸਿੰਘ ਸੈਕਟਰੀ ਮੱਤੇਵਾਲ, ਭਾਈ ਗੁਰਦਿਆਲ ਸਿੰਘ ਮਾੜੀ ਪਨੂੰਆਂ ਤੇ ਭਾਈ ਗੁਰਮੁਖ ਸਿੰਘ ਬੱਗਾ ਉਰਫ਼ ਗੰਭੀਰ ਸਿੱਟਾ ਪਿੰਡ ਬੱਲੋਵਾਲੀ ਦੇ ਖੇਤਾਂ ਵਿਚ ਲੱਗੇ ਨਲਕੇ ’ਤੇ ਇਸ਼ਨਾਨ ਕਰ ਰਹੇ ਸਨ। ਨਾਲ ਦੇ ਪਿੰਡ ਦਾ ਇੱਕ ਨੌਜਵਾਨ, ਜੋ ਹੋਮਗਾਰਡ ਵਿਚ ਨੌਕਰੀ ਕਰਦਾ ਸੀ, ਨਲਕਾ ਗੇੜ ਕੇ ਸਿੰਘਾਂ ਨੂੰ ਇਸ਼ਨਾਨ ਕਰਵਾ ਰਿਹਾ ਸੀ। ਸਿੰਘਾਂ ਕੋਲ ਉਸ ਵੇਲੇ ਸਿਰਫ ਇੱਕ ਏ.ਕੇ.47 ਅਸਾਲਟ ਰਾਈਫਲ ਹੀ ਸੀ, ਸਿੰਘਾਂ ਨੇ ਬਾਕੀ ਦਾ ਅਸਲਾ ਕਮਾਦ ਦੇ ਖੇਤ ਵਿਚ ਰੱਖਿਆ ਹੋਇਆ ਸੀ। ਹੋਮਗਾਰਡੀਏ ਨੇ ਸੋਚਿਆ ਕਿ ਅੱਜ ਭਾਈ ਸੀਤਲ ਸਿੰਘ ਮੱਤੇਵਾਲ ਤੇ ਬਾਕੀ ਸਿੰਘਾਂ ਨੂੰ ਫੜਾਉਣਾ ਸੌਖਾ ਹੈ ਕਿਉਂਕਿ ਸਿੰਘਾਂ ਕੋਲ ਸਿਰਫ ਇੱਕ ਏ.ਕੇ.47 ਰਾਈਫਲ ਹੀ ਹੈ। ਉਹ ਸਿੰਘਾਂ ਨੂੰ ਇਸ਼ਨਾਨ ਕਰਵਾ ਕੇ ਪਿੰਡ ਨੂੰ ਤੁਰ ਪਿਆ ਤੇ ਉਸ ਗ਼ੱਦਾਰ ਨੇ ਡੀ.ਐਸ.ਪੀ.(ਆਪਰੇਸ਼ਨ) ਨਰਿੰਦਰ ਪਾਲ ਸਿਹੁੰ ਨੂੰ ਸਿੰਘਾਂ ਦੇ ਬੱਲੋਵਾਲੀ ਦੇ ਖੇਤਾਂ ਵਿਚ ਬੈਠੇ ਹੋਣ ਦੀ ਇਤਲਾਹ ਦੇ ਦਿੱਤੀ।

10 ਸਤੰਬਰ 1991 ਨੂੰ ਗ਼ੱਦਾਰ ਹੋਮਗਾਰਡੀਏ ਦੀ ਸੂਹ ’ਤੇ ਪੰਜਾਬ ਪੁਲਿਸ ਤੇ ਸੀ.ਆਰ.ਪੀ. ਨੇ ਖੇਤਾਂ ਨੂੰ ਘੇਰਾ ਪਾ ਲਿਆ ਤਾਂ ਸਿੰਘਾਂ ਨੇ ਵੀ ਫ਼ਾਇਰ ਕਰ ਕੇ ਜੰਗ ਦਾ ਬਿਗਲ ਵਜਾ ਦਿੱਤਾ। ਸੀ.ਆਰ.ਪੀ. ਵਾਲੇ ਆਪਣਾ ਬਚਾਅ ਕਰਨ ਲਈ ਪਿੱਛੇ ਨੂੰ ਭੱਜ ਤੁਰੇ ਤੇ ਖਾਲਾਂ, ਵੱਟਾਂ ਦੀ ਓਟ ਲੈ ਲਈ। ਜਿਸ ਖੇਤ ਵਿਚ ਦਸਮੇਸ਼ ਰੈਜਮੈਂਟ ਦੇ ਯੋਧੇ ਘਿਰੇ ਹੋਏ ਸਨ, ਉਸ ਵਿਚ 5 ਕਿੱਲੇ ਕਮਾਦ ਤੇ 5 ਕਿੱਲੇ ਕਿਨੂੰਆਂ ਦਾ ਬਾਗ ਸੀ। ਕਮਾਦ ਵਿਚ ਇੱਕ ਧਰੇਕ ਦਾ ਰੁੱਖ ਸੀ ਤੇ ਹੇਠਾਂ ਬੋਰ ਵਾਲਾ ਟੋਆ ਵੀ ਸੀ, ਜੋ ਸਿੰਘਾਂ ਨੂੰ ਮੁਕਾਬਲਾ ਕਰਨ ਵਿਚ ਸਹਾਈ ਸਿੱਧ ਹੋ ਰਹੇ ਸਨ। ਸਿੰਘ ਧਰੇਕ ਉ¤ਪਰ ਚੜ• ਕੇ ਦੁਸ਼ਮਣ ਦੇ ਟਿੱਡੀ ਦਾਲ ਦਾ ਅੰਦਾਜ਼ਾ ਲਾਉਂਦੇ, ਜਿਸ ਪਾਸੇ ਦੁਸ਼ਮਣ ਮਾਰ ਹੇਠਾਂ ਹੁੰਦਾ, ਸਿੰਘਾਂ ਦੀ ਡਰੈਗਨ ਗੰਨ ਉਸੇ ਪਾਸੇ ਗਰਜਦੀ ਤੇ ਵੈਰੀ ਦਲ ਦੇ ਸੱਥਰ ਵਿਛਾ ਦਿੰਦੀ। ਸਿੰਘ ਵੈਰੀਆਂ ਦੇ ਆਹੂ ਲਾਹ ਕੇ ਬੋਰ ਵਾਲੇ ਟੋਏ ਵਿਚ ਵੜ ਜਾਂਦੇ। ਪੁਲਿਸ ਦੀਆਂ ਗੱਡੀਆਂ ਜ਼ਖ਼ਮੀ ਤੇ ਮਰੇ ਹੋਏ ਸੀ.ਆਰ.ਪੀ. ਅਤੇ ਪੁਲਿਸੀਆਂ ਦੀਆਂ ਲਾਸ਼ਾਂ ਲੈ ਕੇ ਅੰਮ੍ਰਿਤਸਰ ਵੱਲ ਨੂੰ ਭੱਜਦੀਆਂ ਸਨ। ਸਿੰਘਾਂ ਨੇ ਰਣਨੀਤੀ ਤਹਿਤ ਇੱਕਦਮ ਫ਼ਾਇਰਿੰਗ ਬੰਦ ਕਰ ਦਿੱਤੀ। ਸਿੰਘਾਂ ਵੱਲੋਂ ਗੋਲਬੰਦੀ ’ਤੇ ਦੁਸ਼ਮਣ ਜੁਝਾਰੂ ਸਿੰਘਾਂ ਨੂੰ ਮਰੇ ਸਮਝ ਕੇ ਅੱਗੇ ਵਧਿਆ ਤਾਂ ਕਮਾਦ ਦੇ ਚਾਰੇ ਪਾਸੇ ਤੋਂ ਮੱਤੇਵਾਲ ਦੀ ਡਰੈਗਨ, ਜਨਰਲ ਪਰਪਜ਼ ਮਸ਼ੀਨਗੰਨ ਤੇ ਅਸਾਲਟਾਂ ਨੇ ਉਨਾਂ ਨੂੰ ਜੀ ਆਇਆਂ ਕਿਹਾ। ਦੁਸ਼ਮਣ ਦੇ ਜ਼ਖ਼ਮੀਆਂ ਦੀ ਕੁਰਲਾਹਟ ਅਤੇ ਜੁਝਾਰੂ ਸਿੰਘਾਂ ਦੇ ਸਤਿ ਸ੍ਰੀ ਅਕਾਲ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਅਨੋਖਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਐਸ.ਐਸ.ਪੀ. ਨਰਿੰਦਰ ਪਾਲ ਸਿਹੁੰ ਪੰਜਾਬ ਪੁਲਿਸ ਦੇ ਮੁਖੀ ਤੋਂ ਹੋਰ ਸੁਰੱਖਿਆ ਫ਼ੋਰਸਾਂ ਤੇ ਬੁਲੇਟ ਪਰੂਫ਼ ਟਰੈਕਟਰ ਭੇਜਣ ਲਈ ਤਰਲੇ ਕਰ ਰਿਹਾ ਸੀ, ਨਹੀਂ ਤਾਂ ਖਾੜਕੂ ਰਾਤ ਦੇ ਹਨੇਰ ਵਿਚ ਘੇਰਾ ਤੋੜ ਕੇ ਨਿਕਲ ਸਕਦੇ ਹਨ। ਬੀ.ਐਸ.ਐਫ਼. ਤੇ ਸੀ.ਆਰ.ਪੀ. ਦੇ ਹਜ਼ਾਰਾਂ ਜਵਾਨ ਹੋਰ ਭੇਜ ਦਿੱਤੇ ਗਏ ਅਤੇ ਤਿੰਨ ਘੇਰੇ ਪਾ ਲਏ ਗਏ। ਰਾਤ ਪੈ ਗਈ ਤੇ ਦੁਸ਼ਮਣ ਅੰਨ•ਵਾਹ ਗੋਲੀਆਂ ਚਲਾ ਰਿਹਾ ਸੀ ਤਾਂ ਕਿ ਖਾੜਕੂ ਸਿੰਘਾਂ ’ਤੇ ਦਹਿਸ਼ਤ ਕਾਇਮ ਰੱਖੀ ਜਾ ਸਕੇ।

ਅੱਧੀ ਰਾਤ ਵੇਲੇ ਬਾਹਰੋਂ ਭਾਈ ਹਰਦੇਵ ਸਿੰਘ ਕਾਲੀਆ ਕਾਦਰਬਾਦ, ਭਾਈ ਬਲਵਿੰਦਰ ਸਿੰਘ ਸ਼ਾਹਪੁਰ ਨੇ ਦਸਮੇਸ਼ ਰੈਜਮੈਂਟ ਦੇ ਸਿੰਘਾਂ ਨੂੰ ਬਚਾਉਣ ਲਈ ਆਪਣੇ ਜਥੇ ਨਾਲ ਘੇਰਾ ਤੋੜਨ ਲਈ ਹਮਲਾ ਕਰ ਦਿੱਤਾ ਤਾਂ ਤੀਜਾ ਘੇਰਾ ਪਾਈ ਬੈਠੀ ਸੀ.ਆਰ.ਪੀ. ਅਤੇ ਬੀ.ਐਸ.ਐਫ਼. ਵਿਚ ਹਾਹਕਾਰ ਮੱਚ ਗਈ। ਬੱਲੋਵਾਲੀ ਦੇ ਚੁਫੇਰੇ ਦਸ-ਦਸ ਕਿਲੋਮੀਟਰ ਤੱਕ ਪੁਲਿਸ ਮੁਕਾਬਲੇ ਤਾ ਘੇਰਾ ਉਲਝ ਗਿਆ ਸੀ।
ਭਾਈ ਸੀਤਲ ਸਿੰਘ ਮੱਤੇਵਾਲ ਨੂੰ ਪਏ ਪੁਲਿਸ ਦੇ ਜ਼ਬਰਦਸਤ ਘੇਰੇ ਦੀ ਖ਼ਬਰ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗੂੰ ਫੈਲ ਗਈ। ਇਹ ਸੁਣ ਕੇ ਜੁਝਾਰੂ ਸਿੰਘ ਵਹੀਰਾਂ ਘੱਤ ਤੁਰੇ ਕਿ ਜੇ ਅੱਜ ਦਾ ਦਿਨ ਸਿੰਘ ਚੜਦੀ ਕਲਾ ਵਿਚ ਕੱਢ ਜਾਣ ਤਾਂ 12 ਸਤੰਬਰ ਦੀ ਰਾਤ ਨੂੰ ਅਜਿਹਾ ਕਹਿਰੀ ਹੱਲਾ ਬੋਲਾਂਗੇ ਕਿ ਦੁਸ਼ਮਣ ਨੂੰ ਨਾਨੀ ਚੇਤੇ ਕਰਵਾਂ ਦੇਵਾਂਗੇ ਤੇ ਭਾਈ ਸੀਤਲ ਸਿੰਘ ਅਤੇ ਬਾਕੀ ਸਿੰਘਾਂ ਨੂੰ ਘੇਰੇ ਵਿਚੋਂ ਕੱਢ ਕੇ ਹੀ ਸਾਹ ਲਵਾਂਗੇ। ਇੱਕ ਅੰਦਾਜ਼ੇ ਮੁਤਾਬਕ ਤਕਰੀਬਨ ਚਾਰ ਸੌ ਤੋਂ ਵੱਧ ਸਿੰਘ ਰਾਤ ਨੂੰ ਹਮਲਾ ਕਰਨ ਲਈ ਪਹੁੰਚ ਗਏ ਸਨ। 11 ਸਤੰਬਰ ਦੀ ਰਾਤ ਨੂੰ ਭਾਈ ਤਰਸੇਮ ਸਿੰਘ ਮੱਤੇਵਾਲ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਜਾਮ ਪੀ ਗਏ। ਦਿਨ ਚੜੇ ਤੱਕ ਸਿੰਘਾਂ ਨੇ ਗੋਲੀ ਚਲਾਉਣੀ ਬੰਦ ਰੱਖੀ। ਸੁਰੱਖਿਆ ਫ਼ੋਰਸਾਂ ਨੇ ਦਿਨੇ ਕਮਾਦ ਦੀ ਤਲਾਸ਼ੀ ਲੈਣੀ ਚਾਹੀ ਕਿ ਰਾਤ ਦੀ ਇੰਨੀ ਜ਼ਬਰਦਸਤ ਗੋਲੀਬਾਰੀ ਵਿਚ ਸਿੰਘ ਮਾਰੇ ਗਏ ਹੋਣਗੇ। ਉਨਾਂ ਨੂੰ ਭਾਈ ਤਰਸੇਮ ਸਿੰਘ ਜੀ ਦੀ ਗੋਲੀਆਂ ਨਾਲ ਛਲਣੀ ਹੋਈ ਲਾਸ਼ ਬਾਹਰਲੀ ਵੱਟ ਤੋਂ ਕਮਾਦ ਵਿਚ ਮਿਲ ਗਈ। ਪਰ ਉਨਾਂ ਦੀਆਂ ਖੁਸ਼ੀਆਂ ਕੁਰਲਾਹਟ ਵਿਚ ਬਦਲ ਗਈਆਂ, ਜਦੋਂ ਸਿੰਘਾਂ ਦੀਆਂ ਡਰੈਗਨ ਗੰਨਾਂ ਤੇ ਜੀ.ਪੀ.ਐਮਾਂ ਨੇ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਭੱਜੇ ਜਾਂਦੇ ਸੁਰੱਖਿਆਂ ਫ਼ੋਰਸਾਂ ਦੇ ਸੱਥਰ ਵਿਛ ਗਏ। ਹੁਣ ਜ਼ਖ਼ਮੀਆਂ ਨੂੰ ਚੁੱਕਣ ਲਈ ਕੋਈ ਵੀ ਮਾਈ ਦਾ ਲਾਲ ਸਾਹਮਣੇ ਨਾ ਆਇਆ ਤੇ ਫ਼ੌਜ ਨੂੰ ਸੱਦਣ ਦੀਆਂ ਸਲਾਹਾਂ ਹੋਣ ਲੱਗੀਆਂ। ਸੀ.ਆਰ.ਪੀ. ਦਾ ਕਮਾਂਡੈਂਟ ਭਾਨੂੰ ਪ੍ਰਤਾਪ ਸਿਹੁੰ ਤੇ ਐਸ.ਐਸ.ਯਾਦਵ ਬੁਲੇਟ ਪਰੂਫ਼ ਟਰੈਕਟਰਾਂ ਦਾ ਕਾਫ਼ਲਾ ਲੈ ਕੇ ਪਹੁੰਚ ਗਿਆ। ਉਨਾਂ ਨੂੰ ਬੁਲੇਟ ਪਰੂਫ਼ ਟਰੈਕਟਰਾਂ ’ਤੇ ਕੁਝ ਜ਼ਿਆਦਾ ਹੀ ਮਾਣ ਸੀ, ਉਹ ਸਮਝਦੇ ਸਨ ਕਿ ਇਨਾਂ ਦੀ ਮੱਦਦ ਨਾਲ ਸਿੰਘਾਂ ਨੂੰ ਕਮਾਦ ਵਿਚੋਂ ਜਿਊਂਦੇ ਹੀ ਫੜ ਲਵਾਂਗੇ। ਜਦੋਂ ਭਾਨੂੰ ਪ੍ਰਤਾਪ ਕਮਾਦ ਵਿਚ ਵੜਿਆ ਤਾਂ ਸਿੰਘਾਂ ਨੇ ਡਰੈਗਨ ਗੰਨਾਂ ਨਾਲ ਉਸਦੀਆਂ ਉਲਟ ਬਾਜ਼ੀਆਂ ਲਵਾ ਦਿੱਤੀਆਂ। ਭਾਨੂੰ ਪ੍ਰਤਾਪ ਚੀਕਾਂ ਮਾਰਦਾ ਕਮਾਦ ਦੇ ਖੇਤ ਵਿਚੋਂ ਭੱਜ ਉਠਿਆ। ਇਸ ਪਿਛੋਂ ਸੀ.ਆਰ.ਪੀ. ਦਾ ਅਫ਼ਸਰ ਐਸ.ਐਸ.ਯਾਦਵ ਬੁਲੇਟ ਪਰੂਫ਼ ਟਰੈਕਰਟਰ ਲੈ ਕੇ ਕਮਾਦ ਦੇ ਖੇਤ ਵਿਚ ਵੜ ਗਿਆ। ਸਿੰਘਾਂ ਨੇ ਬੁਲੇਟ ਪਰੂਫ਼ ਟਰੈਕਟਰ ਦੀ ਬਾਰੀ ਦੇ ਕਬਜ਼ੇ ਉਤੇ ਅਜਿਹਾ ਨਿਸ਼ਾਨਾ ਮਾਰਿਆ ਕਿ ਬਾਰੀ ਦੇ ਕਬਜ਼ੇ ਟੁੱਟ ਗਏ ਤੇ ਬਾਰੀ ਡਿੱਗ ਪਈ। ਟਰੈਕਟਰ ਦਾ ਡਰਾਇਵਰ ਮਾਰਿਆ ਗਿਆ ਤੇ ਐਸ.ਐਸ.ਯਾਦਵ ਸਖ਼ਤ ਜ਼ਖ਼ਮੀ ਹੋਇਆ। ਦਸਮੇਸ਼ ਰੈਜਮੈਂਟ ਦੇ ਸਿੰਘਾਂ ਨੇ ਕਮਾਦ ਦਾ ਖੇਤ ਬੁਲੇਟ ਪਰੂਫ਼ ਟਰੈਕਟਰਾਂ ਦਾ ਕਬਰਿਸਤਾਨ ਬਣਾ ਦਿੱਤਾ। ਐਸ.ਐਸ.ਪੀ. ਨਰਿੰਦਰ ਪਾਲ ਸਿਹੁੰ ਖਫ਼ਾ ਹੋ ਰਿਹਾ ਸੀ ਕਿ ਜੇ ਕਰ ਅੱਜ ਸ਼ਾਮ ਤੱਕ ਖਾੜਕੂ ਨਾ ਮਾਰੇ ਗਏ ਤਾਂ ਇਸ ਦੇ ਇਸ ਤੋਂ ਵੀ ਗੰਭੀਰ ਸਿੱਟੇ ਭੁਗਤਣੇ ਪੈਣਗੇ।
…ਲਗਾਤਾਰ 36 ਘੰਟੇ ਚੱਲੇ ਇਸ ਜ਼ਬਰਦਸਤ ਮੁਕਾਬਲੇ ਵਿਚ ਇਕੱਲੀ ਬਹਾਦਰੀ ਵੀ ਕੀ ਕਰਦੀ ਜਦੋਂ ਕਿ ਦਸਮੇਸ਼ ਰੈਜਮੈਂਟ ਦੇ ਪੰਜ ਜੁਝਾਰੂ ਸਿੰਘਾਂ ਨੂੰ 12 ਹਜ਼ਾਰ ਤੋਂ ਵੱਧ ਹਿੰਦੋਸਤਾਨੀ ਫ਼ੋਰਸਾਂ ਨੇ ਘੇਰਿਆ ਹੋਇਆ ਸੀ। ਇਸ ਤਰਾਂ ਚਲਦੇ ਹੋਏ ਮੁਕਾਬਲੇ ਦੌਰਾਨ ਭਾਈ ਸੀਤਲ ਸਿੰਘ ਮੱਤੇਵਾਲ ਗੋਲੀਆਂ ਲੱਗਣ ਨਾਲ ਸਖ਼ਤ ਜ਼ਖ਼ਮੀ ਹੋ ਗਏ। ਉਨਾਂ ਡਰੈਗਨ ਗੰਨ ਨਾਲ ਪੁਜ਼ੀਸ਼ਨ ਸੰਭਾਲੀ ਹੋਈ ਸੀ ਤੇ ਧਰਤੀ ’ਤੇ ਵਿਛੇ ਹੋਏ ਕਮਾਦ ਵਿਚ ਪਏ ਸਨ। ਭਾਈ ਸੀਤਲ ਸਿੰਘ ਜੀ ਚਾਹੁੰਦੇ ਸਨ ਕਿ ਦੁਸ਼ਮਣ ਉਨਾਂ ਨੂੰ ਸ਼ਹੀਦ ਹੋਇਆ ਸਮਝ ਕੇ ਚੁੱਕਣ ਆਵੇਗਾ, ਤੇ ਆਪਣੀ ਡਰੈਗਨ ਗੰਨ ਨਾਲ ਉਹ ਵੈਰੀਆਂ ਦੇ ਸੱਥਰ ਵਿਛਾ ਦੇਵੇਗਾ। ਬੁਲੇਟ ਪਰੂਫ਼ ਟਰੈਕਟਰਾਂ ਨਾਲ ਪੰਜ ਕਿੱਲੇ ਕਮਾਦ ਵਿਛ ਗਿਆ ਸੀ ਤੇ ਟਰੈਕਟਰ ਵਿਚੇ ਹੀ ਕਬਾੜ ਬਣੇ ਪਏ ਸਨ। ਸੁਰੱਖਿਆਂ ਬਲ ਭਾਈ ਸੀਤਲ ਸਿੰਘ ਨੂੰ ਸ਼ਹੀਦ ਹੋਇਆ ਸਮਝ ਕੇ ਉਨਾਂ ਦੀ ਲਾਸ਼ ਚੁੱਕਣ ਲਈ ਅੱਗੇ ਵਧੇ ਤਾਂ ਭਾਈ ਸਾਹਿਬ ਦੀ ਡਰੈਗਨ ਗੰਨ ਫਿਰ ਗਰਜੀ, ਅੱਗ ਦੀ ਲਾਟ ਨਿਕਲੀ ਤੇ ਸੀ.ਆਰ.ਪੀ. ਦੇ ਜਵਾਨਾਂ ਦੀਆਂ ਲੋਥਾਂ ਵਿਛਾ ਦਿੱਤੀਆਂ। ਦੁਸ਼ਮਣ ਨੇ ਨਿਸ਼ਾਨੇ ਸੇਧ ਕੇ ਭਾਰੀ ਗੋਲਬਾਰੀ ਕੀਤੀ ਤੇ ਭਾਈ ਸੀਤਲ ਸਿੰਘ ਮੱਤੇਵਾਲ ਅੰਨੇਵਾਹ ਗੋਲੀਆਂ ਦੀ ਬੁਛਾੜ ਨਾਲ ਸ਼ਹੀਦ ਹੋ ਗਏ। ਪਰ ਭਾਈ ਸੀਤਲ ਸਿੰਘ ਦੀ ਡਰੈਗਨ ਗੰਨ ਆਖਰੀ ਗੋਲੀ ਤੱਕ ਚਲਦੀ ਰਹੀ।
Shaheed Singhs Of Bolowali Encounter-

Shaheed Bhai Seetal Singh Mattewal
Shaheed Bhai Tarsem Singh
Shaheed Bhai Gurdial Singh
Shaheed Bhai Gurmukh Singh
Shaheed Bhai Gurnam Singh

#BolowaliEncounter #FreedomFighters #Warriors#Kharku #Soorme