Sikh NewsSikh PrisonersVideos

Rulda Singh Case: Bhai Jagtar Singh Tara and Ramandeep Singh Goldy Presented in Patiala Court Under Tight Security

ਰੁਲਦਾ ਸਿੰਘ ਕਤਲ ਕੇਸ: ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਅਦਾਲਤ ਵਿਚ ਪੇਸ਼ ਕੀਤਾ

 

Patiala: Sikh political prisoners Bhai Jagtar Singh Tara and Bhai Ramandeep Singh Goldy on Thursday (July 26) were presented before a local court in Patiala in Rulda Singh murder case.

Rulda Singh was state head of pro-Hindutva outfit Rashtriya Sikh Sangat- an offshoot of Rashtriya Swayamsewak Sangh (RSS). He was reportedly killed by unidentified person on 30 July 2009.

Jagtar Singh Tara (L) and Ramandeep Singh Goldy (R) in police custody

During yesterday’s hearing DSP Gurdev Singh Dhaliwal and DSP Rajesh Chhibar got their statements recorded as prosecution witnesses. Gurdev Singh Dhaliwal was investigation officer (IO) in this case when Ramandeep Singh Goli was arrested in Malaysia in November 2014 and Jagtar Singh Tara was arrested January 2015 in Thailand. Rajesh Chhibar was SHO at Tripari police station at the time of arrest of Jagtar Singh Tara.

Defence counsel Advocate Barjinder Singh Sodhi said that the court has fixed August 16 as next date for hearing in this case. He informed that hearing on next date will take place through video conferencing.

jagtar singh tara
jagtar singh tara

ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ ਭਾਰਤ ।

ਭਾਈ ਰਮਨਦੀਪ ਸਿੰਘ ਗੋਲਡੀ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਨ ਉਪਰੰਤ ਚੇਨਈ ਏਅਰਪੋਰਟ ਤੋਂ ਕੀਤਾ ਸੀ ਗ੍ਰਿਫਤਾਰ ।

Ramandeep Singh Goldy
Ramandeep Singh Goldy

ਪਟਿਆਲਾ: ਆਰ.ਐਸ.ਐਸ ਵਲੋਂ ਸਿੱਖ ਪਛਾਣ ਨੂੰ ਜਜ਼ਬ ਕਰਨ ਦੀ ਨੀਤੀ ਤਹਿਤ ਬਣਾਈ ਗਈ ਰਾਸ਼ਟਰੀ ਸਿੱਖ ਸੰਗਤ ਨਾਮੀਂ ਸੰਸਥਾ ਦੇ ਪੰਜਾਬ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਮਾਮਲੇ ਵਿਚ ਬੀਤੇ ਕਲ੍ਹ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਸ ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਨੂੰ ਜਨਵਰੀ 2015 ਵਿਚ ਥਾਈਲੈਂਡ ਤੋਂ ਫੜੇ ਜਾਣ ਤੋਂ ਬਾਅਦ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਨਵੰਬਰ 2014 ਵਿਚ ਮਲੇਸ਼ੀਆ ਤੋਂ ਫੜੇ ਜਾਣ ਬਾਅਦ, ਦੋਵਾਂ ਤੋਂ ਤਫਤੀਸ਼ ਕਰਨ ਵਾਲੇ ਡੀਐਸਪੀ ਗੁਰਦੇਵ ਧਾਲੀਵਾਲ ਅਤੇ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬੜ ਦੇ ਬਿਆਨ ਦਰਜ ਹੋਏ। ਇਸ ਤੋਂ ਇਸ ਤੋਂ ਇਲਾਵਾ ਨਵਦੀਪ ਸਿੰਘ ਅਤੇ ਯੋਗੇਸ਼ ਸ਼ਰਮਾ ਦੇ ਵੀ ਗਵਾਹਾਂ ਵਜੋਂ ਬਿਆਨ ਦਰਜ ਹੋਏੇ। ਇਸ ਮੌਕੇ ਤਾਰਾ ਤੇ ਗੋਲਡੀ ਦੇ ਵਕੀਲ, ਬਰਜਿੰਦਰ ਸਿੰਘ ਸੋਢੀ ਵੀ ਅਦਾਲਤ ਵਿੱਚ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ਨੂੰ 29 ਸਤੰਬਰ 2009 ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਫੇਰ 15 ਅਗਸਤ ਨੂੰ ਉਸ ਦੀ ਮੌਤ ਹੋ ਗਈ ਸੀ।

ਇਸੇ ਕੇਸ ਵਿੱਚ ਸਿੱਖ ਆਗੂ ਪਰਮਜੀਤ ਸਿੰਘ ਪੰਜਵੜ ਸਮੇਤ ਇੰਗਲੈਂਡ ਦੇ ਵਸਨੀਕ ਨੌਜਵਾਨ ਆਗੂ ਪਰਮਜੀਤ ਸਿੰਘ ਪੰਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਐਡਵੋਕੇਟ ਬਰਜਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ ਹੁਣ 16 ਅਗਸਤ ਨੂੰ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ।

ਉਨ੍ਹਾਂ ਨੂੰ ਆਰ ਐੱਸ ਐੱਸ ਦੇ ਕਾਰਕੁੰਨ ਰੁਲਦਾ ਸਿੰਘ ਦੇ ਕਤਲ ਦੇ ਇਲਜ਼ਾਮ ਚ ਪੇਸ਼ ਕੀਤਾ ਗਿਆ ਹੈ ।ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ਆਰ ਐਸ ਐਸ ਦਾ ਕਾਰਕੁਨ ਸੀ ਉਸ ਨੂੰ ਪੰਜਾਬ ਵਿੱਚ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਸੰਸਥਾ ਦਾ ਪ੍ਰਧਾਨ ਬਣਾਇਆ ਸੀ ਰੁਲਦਾ ਸਿੰਘ ਦਾ ਕਤਲ ਜੁਲਾਈ 2009 ਵਿੱਚ ਹੋਇਆ ਸੀ ।

ਇਸ ਕੇਸ ਵਿੱਚ ਪੰਜਾਬ ਪੁਲਸ ਵੱਲੋਂ ਪਹਿਲਾਂ ਪੰਜ ਜਣੇ ਗ੍ਰਿਫ਼ਤਾਰ ਕੀਤੇ ਗਏ ਸਨ ਜਿਸ ਵਿੱਚੋਂ ਸਾਰੇ ਜਣੇ ਬਰੀ ਹੋ ਗਏ ਸੀ । ਫੇਰ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਮਲੇਸ਼ੀਆ ਪੁਲਿਸ ਵੱਲੋਂ ਮਲੇਸ਼ੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਭਾਰਤੀ ਫੋਰਸਾਂ ਵੱਲੋਂ ਚੇਨਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ । ਭਾਈ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਪੁਲਿਸ ਅਤੇ ਥਾਈਲੈਂਡ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਵਿੱਚ ਗ੍ਰਿਫ਼ਤਾਰ ਕੀਤਾ ਸੀ । ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਤੇ ਕਈ ਕੇਸ ਦਰਜ ਸਨ ਜਿਨ੍ਹਾਂ ਵਿੱਚ ਇੱਕ ਸੀ ਰੁਲਦਾ ਹੱਤਿਆ ਕਾਂਡ ।

ਅੱਜ ਦੋਵਾਂ ਸਿੰਘਾਂ ਨੂੰ ਪਰਵਿੰਦਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਇਹ ਕੇਸ ਗਵਾਹੀ ਤੇ ਚੱਲ ਰਿਹਾ ਹੈ । ਏਐੱਸਆਈ ਜੀਤ ਸਿੰਘ ਦੀ ਗਵਾਈ ਪਿਛਲੀ ਤਰੀਕ ਤੇ ਹੋਈ ਸੀ ਅਤੇ ਅੱਜ ਚਾਰ ਹੋਰ ਗਵਾਹਾਂ ਨੂੰ ਪੇਸ਼ ਕੀਤਾ ਗਿਆ । ਇਸ ਦੌਰਾਨ ਰੁਲਦਾ ਸਿੰਘ ਦੀ ਪਤਨੀ ਦੀ ਤਬੀਅਤ ਖਰਾਬ ਹੋਣ ਕਾਰਨ ਗਵਾਹੀ ਦਰਜ ਨਹੀਂ ਕਰਵਾਈ ਗਈ ।

ਅੱਜ ਅਦਾਲਤ ਦੀ ਕਾਰਵਾਈ ਕਾਫ਼ੀ ਲੰਬਾ ਸਮਾਂ ਚੱਲੀ ਸਵੇਰੇ 11ਵਜੇ ਦੇ ਕਰੀਬ ਅਦਾਲਤੀ ਕਾਰਵਾਈ ਸ਼ੁਰੂ ਹੋਈ ਸੀ ਤੇ ਦੁਪਹਿਰ 1 ਵਜੇ ਲੰਚ ਬ੍ਰੇਕ ਦੌਰਾਨ ਕਾਰਵਾਈ ਰੋਕ ਦਿੱਤੀ ਗਈ ਸੀ । ਫਿਰ 2ਵਜੇ ਤੋਂ ਲੈ ਕੇ ਤਕਰੀਬਨ 4:30 ਵਜੇ ਤੱਕ ਅਦਾਲਤੀ ਕਾਰਵਾਈ ਚੱਲੀ ਜੱਜ ਸਾਹਿਬ ਵੱਲੋਂ ਇਸ ਕੇਸ ਦੀ ਅਗਲੀ ਤਰੀਕ 16 ਅਗਸਤ ਪਈ ਗਈ ਹੈ ।
#ਛੰਦੜਾਂ

Tags
Show More

Leave a Comment

This site uses Akismet to reduce spam. Learn how your comment data is processed.

Close
Close