Reports of Drug Overdose Death in Punjab | Black Week to oppose White July 1-7 | Protest Against Drugs | #MaroJaVirodhKro

ਤੂੰ ਛੋਟਾ ਹੁੰਦਾ ਟੀਕਾ ਦੇਖ ਧਾਹਾਂ ਮਾਰਦਾ ਸੀ ਪੁੱਤਰਾ
ਅੱਜ ਉਹੀ ਟੀਕਾ ਤੇਰੀ ਜਾਨ ਲੈ ਗਿਆ (ਮਾਂ)

ਚਿੱਟੇ ਦੇ ਵਿਰੋਧ ਵਿੱਚ ਕਾਲਾ-ਹਫ਼ਤਾ 1-7 ਜੁਲਾਈ

Youth admitted in hospital after suspected drug overdose

Ferozepur, June 25, 2018: Following the mass drug overdose, one person resident of Nawan Purba, namely Gurpreet Singh son Chela Singh was admitted in the local hospital in serious condition but the family members have raised many important questions over the action of the police.

Charanjit Singh, uncle of Gurpreet Singh and cousin of Gurbhej Singh informed that they had got arrested one youth involved in drug supply in the village but the police is not ready to take any action. They also informed that due drug overdose, earlier one youth has already died in the village.

However, it was not clear as to what drugs were taken by Gurpreet Singh and how they are marketed but police authorities are not taking any concrete steps to stop this menace when clearly the poisonous and dangerous drugs are circulating now around the village.

25-Year-Old Loses Battle to Drugs in Punjab, Video of Son Clinging to Body Goes Viral

Gurbhej had injected himself wrongly, which led to his death. His body was discovered in the washroom by his mother.

The drug menace in Punjab claimed another victim on Tuesday as a 25-year-old lost his life after injecting himself wrongly.

The body of Gurbhej, a resident of Tarn Taran’s Dhotian village, was discovered in the washroom by his 60-year-old mother. An inconsolable Savinder Kaur said, “Gurbhej lost his life when he took an injection this morning. My son got addicted to drugs even before he touched the age of 20.”

Former sarpanch Ranjit Singh Rana said, “When Gurbhej went to take bath this morning, he tried to inject himself. However, he injected himself wrongly, which killed him. When he didn’t return, his mother went looking for him and found him dead in the washroom with the syringe in his body. After Gurbhej’s father passed away, he was the only earning member of the family. With his demise, they have no support now.”

The 25-year-old also left behind two children. The visuals of Gurbhej’s son clinging to his body soon went viral, highlighting how drugs had ruined several families in the state. Hugging the body, eight-year-old Jaspreet kept repeating that his father was asleep and would drop him to school once he woke up.
Gurbhej’s addiction had torn apart his family. Upset with his ways, his wife had divorced him and was living with her parents. After Gurbhej’s demise, his mother is the only support system for his children. However, they have no source of income or family member who can lend a hand.

The state has been plagued by the drug menace and has lost several youth. The Congress’ election manifesto for Punjab assembly polls stated that drug supply, distribution and consumption will be eradicated in four weeks. Capt Amarinder Singh promised to the people of Punjab that the abuse of ‘chitta’ would be eliminated in four weeks.

ਨਸ਼ੇ ਦੀ ਬਲੀ ਚੜ੍ਹਿਆ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦਾ 26 ਸਾਲਾ ਗੱਭਰੂ ਮੱਖਣ, ਦੋ ਹੋਰ ਨੌਜਵਾਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਇਲਾਜ ਅਧੀਨ ਹਨ।

ਕਿਹੜੇ ਕੰਮ ਪੈ ਕੇ ਉਏ
ਮੁੰਡਿਓ ਰਾਹ ਸਿਵਿਆਂ ਦੇ ਪੈ ਗਏ,
ਕੁੱਬੇ ਹੋਏ ਮਾਪੇ ਤਾਂ
ਲਾਸ਼ਾਂ ਢੋਹਣ ਜੋਗੇ ਰਹਿ ਗਏ…!!

ਹੁਣ ਤਾਂ ਹੱਦ ਹੋ ਗੲੀ – ਹੁਣ ਪੰਜਾਬੀ ਕੁੜੀਆਂ ਵੀ ਹੋ ਰਹੀਆਂ ਨੇ ਚਿੱਟੇ ਦਾ ਸ਼ਿਕਾਰ ..

ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾਇਆ…..
ਗੁਰਦਾਸਪੁਰ ਜਿਲ੍ਹੇ ਦੇ ਡੇਹਰੀਵਾਲ ਪਿੰਡ ‘ਚ ਅਰਜਨਪੁਰਾ ਦੇ ਮਾਪਿਆਂ ਦਾ ਕੱਲਾ ਕੱਲਾ ਮੁੰਡਾ ਜੋ ਨਸ਼ੇ ਨੇ ਨਿਗਲ ਲਿਆ, ਬੇਟੇ ਦੀ ਲਾਸ਼ ਤੇ ਵਿਰਲਾਪ ਕਰਦੇ ਮਾਪੇ..!!! ਪੰਜਾਬ ਵਾਸੀਓ
ਅਕਾਲੀ ਦਲ ਕਹਿੰਦਾ ਰਿਹਾ ਪੰਜਾਬ ਛਹੁ ਨਸ਼ਾ ਨਹੀਂ ਹੈ ਬਦਨਾਮ ਕੀਤਾ ਜਾ ਰਿਹਾ ਦੂਜੀ ਤਰਫ ਇਕੱਕ ਗੁਟਕਾ ਸਾਹਿਬ ਦੇ ਸਹਾਰੇ ਤਖਤ ਮੱਲ ਬੈਠਾ ਜਿਹਨਾਂ ਨੇ ਦੁਹਾਈ ਦੇਕੇ ਕਿਹਾ ਸੀ ਪੰਜਾਬ ਨਸ਼ੇ ਚ ਗਰਕ ਚਲਿਆ ਸਤਾ ਪਰਿਵਰਤਨ ਕਰਕੇ ਹੀ ਬਚਾ ਲਵੋ ਉਹਨਾਂ ਨੂੰ ਮਾਝੇ ਵਾਲਿਆਂ ਬੰਦੇ ਹੀ ਨਹੀਂ ਸਮਝਿਆ ਪਰ ਆ ਇਕਲੌਤੇ ਬੱਚੇ ਮਰਦੇ ਅੱਖਾਂ ਸਾਹਵੇਂ ਕਦ ਤੱਕ ਦੇਖਾਂਗੇ।

ਗੁਰਦਾਸਪੁਰ ਦੇ ਪਿੰਡ Dostpur ਦਾ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ ।।
ਨਸ਼ਿਆ ਨੇ ਘਰ ਬਰਬਾਦ ਕਰ ਦਿੱਤੇ ।।

ਪੰਜਾਬ ਦਾ ਇੱਕ ਹੋਰ ਪੁੱਤ ਚੜਿਆ ਚਿੱਟੇ ਦੀ ਭੇਂਟ, ਇਹ ਦ੍ਰਿਸ਼ ਤੁਹਾਨੂੰ ਵੀ ਵਲੂੰਧਰ ਕੇ ਰੱਖ ਦੇਣਗੇ..

ਮ੍ਰਿਤਕ ਬਲਵਿੰਦਰ ਸਿੰਘ ਦੀ ਮਾਂ ਕਸ਼ਮੀਰ ਕੌਰ ਨੇ ਦੱਸਿਆ ਕਿ ਉਸਦਾ ਪੁੁੱਤਰ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਉਸਨੇ ਕਈ ਵਾਰ ਉਸਨੂੰ ਨਸ਼ਾ ਕਰਨ ਤੋਂ ਰੋਕਿਆ ਵੀ ਸੀ ਪਰ ਉਹ ਨਹੀਂ ਹਟਿਆ। ਉਨ੍ਹਾਂ ਕਿਹਾ ਕਿ ਉਸਦਾ ਪੁੱਤਰ ਤਾਂ ਨਸ਼ੇ ਨੇ ਖੋਹ ਲਿਆ ਪਰ ਉਹ ਚਾਹੁੰਦੀ ਹੈ ਕਿ ਪੰਜਾਬ ਵਿੱਚੋਂ ਨਸ਼ਾ ਬੰਦ ਹੋਵੇ ਤਾਂ ਜੋ ਹੋਰਾਂ ਦੇ ਬੱਚੇ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗਵਾਉਣ।

ਘਰ ਦੇ ਬਾਹਰ ਖਾਲੀ ਪਲਾਟ ਵਿੱਚ ਹੀ ਲਗਾ ਰਿਹਾ ਸੀ ਨਸ਼ੇ ਦਾ ਟੀਕਾ, ਹੋਈ ਮੌਤ, ਮਾਂ ਦਾ ਰੋ-ਰੋ ਕੇ ਬੁਰਾ ਹਾਲ

ਨਸ਼ੇ ਦੀ ਲੱਤ ਵਿੱਚ ਵੱਡਿਆਂ ਆਪਣੀਆ ਲੱਤਾ

ਟਰੇਨ ਹੇਠਾ ਲੱਤਾ ਵਢਾਕੇ ਬਹਿ ਗਿਅਾ ਨਸੇ ਵਿੱਚ,,,

ਚਿੱਟੇ ਆਲੇ ਨੌਜਵਾਨ ਦਾ ਹਾਲ ਦੇਖੋ, ਦੋਵੇਂ ਪੈਰ ਵੱਢੇ ਗਏ ਪਰ ਨਸ਼ੇ ਦੀ ਲੋਰ ਵਿੱਚ ਹਾਲੇ ਵੀ ਕੋਈ ਸੁਰਤ ਨਹੀਂ,
ਨਾਭਾ ਰੇਲਵੇ ਸਟੇਸ਼ਨ ਤੇ।
ਕੀ ਹੋ ਰਿਹਾ ਏ।
ਨਸ਼ੇ ਨੇ ਖਾ ਲਿਆ ਪੰਜਾਬ, ਅਜੇ ਵੀ ਸਮਾਂ ਹੈ ਜਾਗਣ ਦਾ ਸੁਧਰ ਜਾਉ ਕੀਤੇ ਸੁਆਦ ਚੱਖਦੇ ਚੱਖਦੇ ਅਪਣੀ ਦੁਨੀਆਂ ਨਾ ਉਜਾੜ ਬੈਠਿਓ!ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਜੋ ੲਿਸਦੇ ਘਰਦਿਅਾਂ ਨੂੰ ਪਤਾ ਲੱਗ ਸਕੇ

ਪੰਜਾਬ ਦੀ ਜਵਨੀ ਨਸਿਆ ਚ ਡੁੱਬ ਗਈ ਹੈ

ਬੇਸ਼ੱਕ ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ। ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ ਦਾ ਵਾਅਦਾ ਵੀ ਪੰਜਾਬ ਦੇ ਵੋਟਰਾਂ ਨਾਲ ਕੀਤਾ ਸੀ।

ਨਵੀਂ ਸਰਕਾਰ ਦਾ ਪਹਿਲਾ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਨੌਜਵਾਨਾਂ ਸਮੇਤ ਮੁਟਿਆਰਾਂ ਨੇ ਵੀ ਇਸ ਦਲ ਦਲ ਵਿੱਚ ਫਸ ਕੇ ਆਪਣੀ ਜਿੰਦਗੀ ਮੋਤ ਦੇ ਦਾਅ ਤੇ ਲਗਾਈ ਹੋਈ ਹੈ । ਇਸ ਦੀ ਜਿੰਦਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋ ਕੋਟਕਪੂਰਾ ਦੀ ਰਹਿਣ ਵਾਲੀ ਕਰੀਬ 32 ਸਾਲਾ ਔਰਤ ਨੂੰ ਸਮਾਜ ਸੇਵੀ ਜਥੇਬੰਦੀ ਦੇ ਨੁਮਾਂਇੰਦਿਆਂ ਨੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਇਲਾਜ ਲਈ ਭੇਜਿਆ ।

ਪ੍ਰਾਪਤ ਵੇਰਵਿਆਂ ਅਨੁਸਾਰ ਪਤਾ ਲੱਗਾ ਕਿ ਪਿਛਲੇ 12 -13 ਸਾਲ ਪਹਿਲਾਂ ਲੱਭੂ ਰਾਮ ਸਟਰੀਟ ਵਿੱਚ ਨੂੰਹ ਬਣ ਕੇ ਆਈ ਸੀ ਤੇ ਕੁਝ ਸਮੇਂ ਬਾਅਦ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ । ਬਿਯੂਟੀ ਪਾਰਲਰ ਦਾ ਕੰਮ ਕਰਨ ਵਾਲੀ ਇਸ ਔਰਤ ਦੇ ਘਰ ਇੱਕ ਮਾਸੂਮ ਬੇਟਾ ਤੇ ਇੱਕ ਬੇਟੀ ਹੈ ਪਰ ਬਦ-ਕਿਸਮਤੀ ਨਾਲ ਇਹ ਔਰਤ ਚਿੱਟੇ ਨਸ਼ੇ ਦੀ ਦਲ ਦਲ ਵਿੱਚ ਇਨਾਂ ਕੁ ਧਸ ਗਈ ਕਿ ਹੁਣ ਉਸ ਲਈ ਇਸ ਵਿਚੋਂ ਨਿਕਲਣਾ ਅਤਿ ਮੁਸ਼ਕਲ ਹੈ।
ਇਸ ਮਾਮਲੇ ਦੀ ਭਿਣਕ ਜਦੋਂ ਸਮਾਜਸੇਵੀਆ ਨੂੰ ਪਈ ਤਾਂ ਉਨਾਂ ਨੇ ਇਹ ਮਾਮਲਾ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਮੈਡਮ ਮਨਦੀਪ ਕੌਰ ਦੇ ਧਿਆਨ ਵਿੱਚ ਲਿਆਂਦਾ ਜਿਨਾਂ ਨੇ ਫੌਰੀ ਕਾਰਵਾਈ ਕਰਦਿਆਂ ਸਿਟੀਜਨ ਸੇਵਾ ਸੋਸਾਇਟੀ ਦੇ ਪ੍ਰਧਾਨ ਮਨਜੀਤ ਕੌਰ ਨੰਗਲ ਅਤੇ ਵੋਮੈਨ ਸੈੱਲ ਦੇ ਇੰਚਾਰਜ ਮੈਡਮ ਚਰਨਜੀਤ ਕੌਰ ਅਤੇ ਪੱਤਰਕਾਰ ਸ਼ਾਮ ਲਾਲ ਚਾਵਲਾ ਆਦਿ ਦੀ ਡਿਊਟੀ ਲਗਾਕੇ ਪੀੜਤ ਆਰਤੀ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾਇਆ ।

ਸਿਵਲ ਹਸਪਤਾਲ ਦੇ ਡਾਕਟਰ ਰਮੇਸ਼ ਚੰਦਰ ਨੇ ਪੀੜਤ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਜਿਉਂ ਹੀ ਪੀੜਤ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ ਤਾਂ ਉਥੇ ਨਸ਼ਾ ਛੁਡਾਉ ਕੇਂਦਰ ਵਿੱਚ ਯੋਗ ਪ੍ਰਬੰਧ ਅਤੇ ਮਹਿਲਾ ਦੇ ਦਾਖਲ ਕਰਨ ਦੀ ਸੁਵਧਾ ਨਾ ਹੋਣ ਕਾਰਨ ਉਸ ਦਾ ਇਲਾਜ ਨਾ ਹੋ ਸਕਿਆ ਤਾਂ ਪੀੜਤ ਨੂੰ ਆਪਣਾ ਘਰ ਬਿਰਧ ਆਸ਼ਰਮ ਕੋਟਕਪੂਰਾ ਦੇ ਸੰਚਾਲਕ ਬਾਬਾ ਗਰੀਬ ਦਾਸ ਦੇ ਸਪੁਰਦ ਕਰਦਿਆਂ ਕਮੇਟੀ ਨੇ ਵਿਸਵਾਸ਼ ਪ੍ਰਗਟਾਇਆ ਕਿ ਬਾਬਾ ਜੀ ਦੇ ਆਸ਼ਰਮ ਵਿੱਚ ਇਸ ਦਾ ਇਲਾਜ ਤੇ ਇਸ ਦੀ ਸੰਭਾਲ ਕੀਤੀ ਜਾ ਸਕਦੀ ਹੈ। ਹੁਣ ਇਸ ਬਿਰਧ ਆਸ਼ਰਮ ਵਿੱਚ ਇਸਦਾ ਇਲਾਜ ਚਲ ਰਿਹਾ ਹੈ ਅਤੇ ਉਸਦੇ ਬੱਚੇ ਵੀ ਇੱਥੇ ਰਹਿ ਰਹੇ ਹਨ।

ਦਿਲ ਕੰਬਾਊ ਇੰਟਰਵਿਊ ਵਿੱਚ ਇਸ ਪੀੜਤ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ ਜਦੋਂ ਤੋਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਉਸ ਵੇਲੇ ਤੋਂ ਉਹ ਆਪਣੇ ਘਰ ਵਿੱਚ ਦੋ ਬੱਚਿਆਂ ਸਮੇਤ ਇੱਕਲੀ ਰਹਿ ਰਹੀ ਹੈ ਅਤੇ ਘਰ ਦੇ ਗੁਜ਼ਾਰੇ ਲਈ ਬਿਊਟੀ ਪਾਰਲਰ ਖੋਲ ਲਿਆ ਪਰ ਜ਼ਿਆਦਾ ਦੇਰ ਨਾ ਚਲ ਸਕਿਆ ਅਤੇ ਆਰਥਿਕ ਤੰਗੀ ਕਾਰਨ ਸਮਾਨ ਖ਼ਤਮ ਹੋਣ ਲੱਗਾ ਜਿਸ ਤੋਂ ਬਾਅਦ ਉਸਨੇ ਘਰ ਦਾ ਸਮਾਨ ਵੇਚਕੇ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ।ਕੁੱਜ ਦੇਰ ਬਾਅਦ ਕੁਝ ਲੜਕੇ ਉਸਦੇ ਪਾਰਲਰ ਤੇ ਆਉਣ ਲੱਗੇ ਜੋ ਆਪਣਾ ਟਿਕਾਣਾ ਇੱਥੇ ਬਣਾਉਣ ਲਗੇ ਤਾਂ ਜੋ ਉਹ ਨਸ਼ਾ ਕਰ ਸਕਣ ਅਤੇ ਉਸਦੀ ਕੁੱਝ ਪੈਸਿਆਂ ਨਾਲ ਮਦਦ ਕਰਨ ਲੱਗ ਪਏ ਜਿਸਦੀ ਇਸਨੂੰ ਸਖਤ ਲੋੜ ਸੀ।

ਚਿੱਟੇ ਦੇ ਵਿਰੋਧ ਵਿੱਚ ਕਾਲਾ-ਹਫ਼ਤਾ 1-7 ਜੁਲਾਈ।।

ਪਿਆਰੇ ਜੀਓ! ਕੀ ਤੁਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਪੰਜਾਬ ਮਰ ਰਿਹਾ ਹੈ! ਆਏ ਦਿਨ 8-10 ਨੌਜਵਾਨ ਪੰਜਾਬੀ ਨਸ਼ੇ ਕਰਕੇ ਮਰ ਰਹੇ ਹਨ. ਮਾਵਾਂ ਦੇ ਕੀਰਨੇ ਤੇ ਭੈਣਾਂ ਦੇ ਵਿਰਲਾਪ ਦਿਲ ਕੰਬਾ ਰਹੇ ਹਨ. ਬਾਪੁ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ‘ਤੇ ਸਨ, ਹੁਣ ਉਹ ਪੁੱਤਾਂ ਦੀਆਂ ਲਾਸ਼ਾਂ ਵੇਖ ਕੇ ਜਿਉਂਦੇ ਜੀ ਮਰ ਗਏ ਹਨ. ਪਰ ਸਾਡੇ ਲੀਡਰ ਬੇਸ਼ਰਮੀ ਦੀ ਚੁੱਪ ਵੱਟੀ ਬੈਠੇ ਹਨ.

ਪਰ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਚੁੱਪ ਕਿਵੇਂ ਰਹੀ ਸਕਦੇ ਹਾਂ. ਜੇ ਜਿੰਦਾ ਰਹਿਣਾ ਹੈ ਤਾਂ ਸਾਨੂੰ ਬੋਲਨਾ ਪਏਗਾ. ਇਸ ਮਕਸਦ ਲਈ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਹਾਡੇ ਜਿਹੇ ਮਿੱਤਰਾਂ ਨਾਲ ਰਲ ਕੇ ਮਿਤੀ ਇੱਕ ਜੁਲਾਈ ਤੋਂ ਸੱਤ ਜੁਲਾਈ ਤੱਕ ਪੰਜਾਬ ਅੰਦਰ ‘ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫਤਾ’ ਮਨਾਉਣ ਦਾ ਫ਼ੈਸਲਾ ਕੀਤਾ ਹੈ. ਇਸ ਲਈ ਤੁਹਾਡਾਰੋਜ਼ ਨਵੀਂ ਪ੍ਰਚਾਰ ਸਮੱਗਰੀ ਆਪਣੇ ਪੇਜ ….. ਤੇ ਸ਼ੇਅਰ ਕਰਦੇ ਰਹਾਂਗੇ. ਉੱਥੋਂ ਤੁਸੀਂ ਅੱਗੇ ਉਸਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ. ਮੁਹਿੰਮ ਦਾ ਪ੍ਲਾਨ ਇਸ ਤਰ੍ਹਾਂ ਹੈ:

ਇੱਕ ਹਜ਼ਾਰ ਦੇ ਕਰੀਬ ਮਿੱਤਰ ਕੱਲ ਸਵੇਰੇ ਯਾਨੀ ਮਿਤੀ 26 ਜੂਨ ਤੋਂ ਸਵੇਰੇ ਸੱਤ ਵਜੇ ਤੋਂ ਫੇਸਬੁੱਕ, ਵਾਟਸਐਪ ਰਾਹੀਂ ਇਹ ਪਰਚਾਰ ਸ਼ੁਰੂ ਕਰਨਗੇ. ਸਾਡੀ ਸਮੱਗਰੀ ਤੋਂ ਇਲਾਵਾ ਤੁਸੀਂ ਨਸ਼ਿਆਂ ਦੇ ਖਿਲਾਫ਼ ਅਤੇ ਪੰਜਾਬ ਦੇ ਹੱਕ ਵਿੱਚ ਕੋਈ ਵੀ ਗੱਲ ਕਹਿ ਸਕਦੇ ਹੋ ਪਰ ਬੇਨਤੀ ਹੈ, ਅਸੀਂ ਕਿਸੇ ਇੱਕ ਰਾਜਨੀਤਕ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਪੱਖਪਾਤੀ ਨਾ ਹੋਈਏ. ਇਹ ਮੁਹਿੰਮ ਮਿਤੀ ਸੱਤ ਜੁਲਾਈ ਤੱਕ ਚੱਲੇਗੀ. ਸਾਨੂੰ ਉਦੋਂ ਤੱਕ ਸਰਗਰਮ ਰਹਿਣਾ ਪਏਗਾ. ਆਪਣੇ ਸਰਕਲ ਦੇ ਦੋਸਤਾਂ, ਸਬੰਧੀਆਂ, ਖਾਸਕਰਕੇ ਪੱਤਰਕਾਰਾਂ ਤੋਂ ਸਹਿਯੋਗ ਲੈਣਾ ਪਾਏਗਾ. ਵੱਖ-ਵੱਖ ਗਰੁਪਾਂ ਅਤੇ ਪੇਜਾਂ ਉੱਤੇ ਜਾ ਕੇ ਹੈਸ਼ਟੈਗ #marojavirodhkro ਇਸਤੇਮਾਲ ਕਰਕੇ ਸਮੱਗਰੀ ਪੋਸਟ ਕਰੋ. ਵਾਰ-ਵਾਰ ਲਿਖੋ , “ਮੈਂ ਇਸ ਮੁਹਿੰਮ ਦਾ ਸਮਰਥਨ ਕਰਦਾ ਹਾਂ.” ਇੱਕ-ਇੱਕ ਮਿਨਟ ਦੇ ਵੀਡੀਓ ਬਣਾ ਕੇ ਲੋਕਾਂ ਨੂੰ ਇਸ ਮੁਹਿੰਮ ਦੇ ਹੱਕ ਵਿੱਚ ਆਉਣ ਲਈ ਬੇਨਤੀ ਕਰੋ. ਉਹ ਵੀਡੀਓ ਆਪਣੇ ਪੇਜ ….. ਤੇ ਸ਼ੇਅਰ ਕਰੋ.

ਤਰਨਤਾਰਨ ਦੇ ਪਿੰਡ ਨੂਰਦੀ ਦੇ ਇੱਕ ਸਾਬਕਾ ਫੌਜੀ ਜਸਬੀਰ ਸਿੰਘ ਵਲੋ ਨਸ਼ਿਅਾ ਦੇ ਖਿਲਾਫ਼ ਬੋਲਣ ਤੇ ਨਸ਼ੇ ਦੇ ਸੌਦਾਗਰਾੰ ਨੇ ਕੀਤਾ ਗੰਭੀਰ ਜ਼ਖਮੀ
ਦੋਵੇੰ ਲੱਤਾਂ ਤੋੜੀਅਾੰ
ਹਾਏ ਉਏ ਰੱਬਾ ਕੀ ਬਣੂੰ ਮੇਰੇ ਪੰਜਾਬ ਦਾ ???????
ਲੋਕ ਹਾਲੇ ਵੀ ਭੁਲੇਖੇ ਚ ਨੇ ਕਿ ਸਰਕਾਰ ਨਸ਼ਾ ਬੰਦ ਕਰਾਊ…
ਸਰਕਾਰ ਨੇ ਨਹੀਂ ਕਰਵਾਉਣਾ ,ਪੰਜਾਬੀਉ ਅਾਪਣੀ ਅਣਖ ਜਗਾਉ ,ਅਾਪਣੀ ਜਿੰਮੇਵਾਰੀ ਸਮਝੋ ,ਅਾਉ ਇਕੱਠੇ ਹੋ ਕੇ ਅਾਪਣਾ ਵਰਤਮਾਨ ਨੌਜ਼ਵਾਨ ਪੀੜ੍ਹੀ ਅਤੇ ਭਵਿੱਖ ਬਚਪਨ ਨੂੰ ਬਚਾ ਲਈਏ , ਅਾਪਣੇ ਅਾਪਣੇ ਇਲਾਕੇ ਵਿੱਚ ਸਰਗਰਮ ਹੋਵੋ ,ਪੰਜਾਬ ਪੱਧਰ ਤੇ ਜਥੇਬੰਦਕ ਹੋਈਏ ,

Leave a Comment