Refuses to Place Punjabi Language at First Place | Center Controlled Road Authority NHAI Speeds up Imposition of Hindi   Recently updated !


Chandigarh: The National Highways Authority of India (NHAI), a road authority in Indian subcontinent controlled by the Centre, has reportedly speedup the work to impose Hindi on roadside information boards in Punjab. The NHAI has placed Hindi at first place on roadside sign-boards and Punjabi is placed at third place after English.

Well-wishers of the Punjabi language, which is native language of the region of Punjab, have raised protest against forcible imposition of Hindi in the region. They handed over a memorandum to Bathinda district administration in this regard and residents of Har Raipur and Amargarh black painted many boards in protest but the administration has reportedly expressed its “helplessness” in this matter.

The NHAI is getting these sign broads fixed through a private company that has speed up the work for fixing the sign boards in wake of voices of protests.

Refuses to Place Punjabi Language at First Place | Center Controlled Road Authority NHAI Speeds up Imposition of Hindi

Refuses to Place Punjabi Language at First Place | Center Controlled Road Authority NHAI Speeds up Imposition of Hindi

Public Works Department (PWD) Chief Engineer A. K. Singla said that the issue was raised with the NHAI but the Central authority has refused to change the order of languages on sign boards.

The Central government is forcibly imposing Hindi language in the Indian sub-continent a the cost of regional and native languages. This includes, but not limited to imposition of Hindi and exclusion of native languages from public services such as Banks, departments controlled by the Centre and through centralisation of education. The imposition of Hindi is part of the process of Hindu nation building at the cost of native cultures, languages and identities. source from sikhsiyasat.net

 

ਪੰਜਾਬੀ ਭਾਸ਼ਾ ਨਹੀਂ ਬਣੇਗੀ ਪਟਰਾਣੀ-ਸਾਈਨ ਬੋਰਡਾਂ ’ਤੇ ਹਿੰਦੀ ਭਾਸ਼ਾ ਹੀ ਮੋਹਰੀ ਰਹੂ !!

ਕੇਂਦਰ ਸਰਕਾਰ ਨੇ ਕੌਮੀ ਪ੍ਰਾਜੈਕਟਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਟਰਾਣੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਪ੍ਰਾਜੈਕਟਾਂ ਵਿੱਚ ਬੋਰਡਾਂ ’ਤੇ ਹਿੰਦੀ ਭਾਸ਼ਾ ਹੀ ਮੋਹਰੀ ਰਹੇਗੀ। ਇਹ ਫ਼ੈਸਲਾ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੂੰ ਸੱਟ ਮਾਰਨ ਵਾਲਾ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਲਾਏ ਜਾ ਰਹੇ ਸਾਈਨ ਬੋਰਡਾਂ  ’ਤੇ ਹਿੰਦੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ ਜਦਕਿ ਦੂਜੇ ਨੰਬਰ ’ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਤੀਜੇ ਨੰਬਰ ’ਤੇ ਹੈ। ਭਾਸ਼ਾ ਪ੍ਰੇਮੀਆਂ ਨੇ ਇਸ ਮਾਮਲੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਮੰਗ ਪੱਤਰ ਵੀ ਦਿੱਤਾ ਸੀ।

ਹਰਰਾਏਪੁਰ ਅਤੇ ਅਮਰਗੜ੍ਹ ਪਿੰਡਾਂ ਦੇ ਲੋਕਾਂ ਨੇ ਅੱਕ ਕੇ ਦਰਜਨਾਂ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਵੀ ਫੇਰ ਦਿੱਤਾ।  ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਸਾਈਨ ਬੋਰਡਾਂ ਦੇ ਨਮੂਨੇ ਵਿੱਚ ਹਿੰਦੀ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਈਨ ਬੋਰਡਾਂ ’ਤੇ ਪੰਜਾਬੀ ਤੀਜੇ ਨੰਬਰ ’ਤੇ ਆ ਗਈ ਹੈ। ਜਦੋਂ ਇਹ ਮਾਮਲਾ ਭਖਿਆ ਸੀ ਤਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਹ ਮੁੱਦਾ ਕੌਮੀ ਸ਼ਾਹਰਾਹ ਅਥਾਰਟੀ ਕੋਲ ਚੁੱਕਿਆ ਸੀ।

Refuses to Place Punjabi Language at First Place | Center Controlled Road Authority NHAI Speeds up Imposition of Hindi

Refuses to Place Punjabi Language at First Place | Center Controlled Road Authority NHAI Speeds up Imposition of Hindi

ਦੂਜੇ ਪਾਸੇ, ਜਦੋਂ ਹੁਣ ਕੁਝ ਪਿੰਡਾਂ ਨੇ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਪ੍ਰਾਈਵੇਟ ਕੰਪਨੀ ਨੇ ਕੌਮੀ ਸ਼ਾਹਰਾਹ ’ਤੇ ਬਾਕੀ ਬਚਦੇ ਸਾਈਨ ਬੋਰਡ ਵੀ ਧੜਾਧੜ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ’ਤੇ ਹਿੰਦੀ ਨੂੰ ਹੀ ਪ੍ਰਮੁੱਖ ਰੱਖਿਆ ਗਿਆ ਹੈ।     ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ’ਤੇ ਲੱਗੇ ਮੀਲ ਪੱਥਰਾਂ ’ਤੇ ਹਿੰਦੀ ਭਾਸ਼ਾ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਨਾਮ ਲਿਖੇ ਹੋਏ ਹਨ। ਦੂਜੇ ਪਾਸੇ, ਬਠਿੰਡਾ-ਚੰਡੀਗੜ੍ਹ ਸ਼ਾਹਰਾਹ ’ਤੇ ਜੋ ਬੋਰਡ ਲੱਗੇ ਹਨ, ਉਨ੍ਹਾਂ ’ਤੇ ਪੰਜਾਬੀ ਭਾਸ਼ਾ ਪਹਿਲੇ ਨੰਬਰ ’ਤੇ ਹੈ। ਸੂਤਰ ਦੱਸਦੇ ਹਨ ਕਿ ਕੌਮੀ ਸ਼ਾਹਰਾਹ ਨੂੰ ਚਹੁੰਮਾਰਗੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵੱਲੋਂ ਹੀ ਇਹ ਸਾਈਨ ਬੋਰਡ ਲਗਾਏ ਜਾ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇਸ ਕੰਪਨੀ ਨੇ ਸਾਈਨ ਬੋਰਡ ਲਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ।

Leave a Comment