ਢੱਡਰੀਆਂ ਵਾਲੇ ਦੀ ਇਸ ਵਾਇਰਲ ਫੋਟੋ ਦਾ ਸੱਚ ਦੇਖੋ ਕੀ ਹੈ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਫਰਜ਼ੀ ਬਣਾਈ ਫੋਟੋ ਨੇ 4 ਜੁਲਾਈ 2016 ਦੀ ਕੁਲਹਿਣੀ ਘੜੀ ਯਾਦ ਕਰਾ ਦਿੱਤੀ ਜਦੋਂ ਸੋਹਣੇ ਫੱਬਦੇ ਸਿੱਖੀ ਸਰੂਪ ਵਾਲਿਆਂ ਦੇ ਟੋਲੇ ਨੇ ਸਾਡੇ ਪਰਿਵਾਰ ਖਿਲਾਫ ਕੁਫਰ ਤੋਲਿਆ ਸੀ, ਅਸੀਂ ਰਿਣੀ ਹਾਂ ਪੂਰੇ ਪੰਥਕ ਪਰਿਵਾਰ ਦੇ ਅਤੇ ਉਹਨਾਂ ਸਭ ਦੇ ਜੋ ਸਾਡਾ ਹੌਂਸਲਾ ਬਣ ਨਾਲ ਵੀ ਖੜੇ ਤੇ ਉਹਨਾਂ ਢੌਂਗੀਆਂ ਦਾ ਮੂੰਹ ਵੀ ਭੰਨਿਆ।

ਸਮਝ ਨਹੀਂ ਆਉਂਦੀ ਕਿਸੇ ਨੂੰ ਬਿਨਾਂ ਵਜਾਹ ਬਦਨਾਮ ਕਰਨ ਵਾਲੇ ਗੁਰੂ ਸਾਹਿਬ ਕੋਲ ਆਪਣੀ ਇਜਤ ਲਈ ਕਿਵੇਂ ਅਰਦਾਸ ਕਰਦੇ ਹੋਣਗੇ।

ਇੰਝ ਲੱਗਦਾ ਜਿਵੇਂ ਕੁਝ ਲਫੰਡਰਾਂ ਨੇ ਇਹ ਮਾਪਦੰਡ ਰੱਖਿਆ ਕਿ ਜੋ ਵੱਖਰੇ ਵਿਚਾਰ ਰੱਖਣ ਵਾਲੇ ਲਈ ਗੰਦ ਬੋਲੇਗਾ, ਉਸ ਉਪਰ ਜਾਂ ਉਸਦੇ ਘਰ ਦੀਆਂ ਔਰਤਾਂ ਉਤੇ ਗੰਦੇ ਇਲਜਾਮ ਲਾਵੇਗਾ

Leave a Comment