Sikh NewsSingha Nal Dhaka

Punjab University | The Arrests of the innocent Young Sikh Youth | Granede Attack in Amritsar

ਪੰਜਾਬ ਭਰ 'ਚ ਬੇਵਜਹਾ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗਿਰਫਤਾਰੀਆਂ

ਪੰਜਾਬ ਯੂਨੀਵਰਸਿਟੀ ਵਿੱਚ, ਪੰਜਾਬ ਭਰ ‘ਚ ਬੇਵਜਹਾ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗਿਰਫਤਾਰੀਆਂ ਵਿਰੁੱਧ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ

First the army chief issues the statement about action shall be taken in relation to Punjab, then media’s rhetoric about Kashmiri millitants entering in Panjab, then Granede attack in Amritsar and dirty, shameless demonising of Sikh community by Indian media through propagation of fake sketches of Sikh youngsters( which has also been termed as fake by Punjab DGP and Punjab CM) , then raiding of houses and picking up of activists of Sikh youth of Punjab since early hours of today morning in Amritsar ; this all appears completely synonymous with that of a movie script formulated in one of the govt. offices of Delhi . We students strongly condemn these unrecorded and illegal detainings of Sikh youngsters.
Sath

ਪਹਿਲਾ ਭਾਰਤ ਦੇ ਫੌਜ ਮੁਖੀ ਦਾ ਬਿਆਨ ਕਿ ਪੰਜਾਬ ‘ਤੇ ਕਾਰਵਾਈ ਕਰਨੀ ਚਾਹੀਦੀ ਹੈ, ਫੇਰ ਮੀਡੀਆ ਰਾਹੀਂ ਇਹ ਪ੍ਰਚਾਰਨਾ ਕਿ ਕਸ਼ਮੀਰੀ ਖਾੜਕੂ ਪੰਜਾਬ ਵਿਚ ਪਹੁੰਚੇ ਹੋਏ ਹਨ, ਫੇਰ ਅੰਮ੍ਰਿਤਸਰ ਨਜ਼ਦੀਕ ਇਕ ਡੇਰੇ ‘ਤੇ ਬੰਬ ਧਮਾਕਾ ਹੁੰਦਾ ਹੈ, ਤੇ ਭਾਰਤੀ ਮੀਡੀਆ ਰਾਹੀਂ ਬੜੇ ਬੇਸ਼ਰਮੀ ਭਰੇ ਢੰਗ ਨਾਲ ਬਿਨ੍ਹਾ ਕਿਸੇ ਪੁਸ਼ਟੀ ਤੋਂ ਆਪਣੇ ਵਲੋਂ ਬਣਾਏ ਸਰਦਾਰ ਮੁੰਡਿਆਂ ਦੇ ਸਕੈਚ ਦਿਖਾਏ ਜਾਂਦੇ ਹਨ ਤੇ ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਸਿੱਖ ਹੱਕਾਂ ਲਈ ਅਤੇ ਸਿੱਖਾਂ ਉੱਤੇ ਭਾਰਤ ਵਿਚ ਹੋ ਰਹੇ ਜ਼ੁਲਮਾਂ ਖਿਲਾਫ ਅਵਾਜ਼ ਚੁੱਕਣ ਵਾਲੇ ਸਿੱਖ ਨੌਜਵਾਨਾਂ ਦੇ ਘਰਾਂ ‘ਤੇ ਛਾਪੇਮਾਰੀਆਂ ਕਰਕੇ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੋਰ ਵੀ ਸਿੱਖ ਨੋਜਵਾਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਇਕ ਫਿਲਮੀ ਕਹਾਣੀ ਦੀ ਪੂਰੀ ਸਕ੍ਰਿਪਟ ਵਾਂਗ ਹੈ ਜੋ ਦਿੱਲੀ ਦੇ ਕਿਸੇ ਸਰਕਾਰੀ ਦਫਤਰ ਵਿਚ ਬੈਠ ਕੇ ਬਣਾਈ ਗਈ ਪ੍ਰਤੀਤ ਹੁੰਦੀ ਹੈ। ਅਸੀਂ ਵਿਦਿਆਰਥੀਆਂ ਵਲੋਂ ਇਨ੍ਹਾਂ ਗ੍ਰਿਫਤਾਰੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।
ਸੱਥ

 

Tags
Show More

Leave a Comment

This site uses Akismet to reduce spam. Learn how your comment data is processed.

Close
Close