Punjab Police Arrest Sikh Youth Jagjit Singh from Jammu in Baghapurana case | Send to 3 days of Police Remand 


ਮੋਗਾ ਪੁਲਿਸ ਵਲੋਂ ਜੰਮੂ ਤੋਂ ਚੁੱਕੇ ਸਿੱਖ ਨੌਜਵਾਨ ਜਗਜੀਤ ਸਿੰਘ ਦਾ ਤਿੰਨ ਦਿਨਾ ਪੁਲਿਸ ਰਿਮਾਂਡ

ਮੋਗਾ: ਪਿਛਲੇ 2 ਸਾਲਾਂ ‘ਚ ਪੰਜਾਬ ਵਿੱਚ ਹੋਏ ਚੋਣਵੇਂ ਸਿਆਸੀ ਕਤਲਾਂ ’ਚ ਬਾਘਾਪੁਰਾਣਾ (ਮੋਗਾ) ਪੁਲਿਸ ਨੇ ਜੰਮੂ ਤੋਂ ਚੁੱਕੇ ਸਿੱਖ ਨੌਜਵਾਨ ਤੋਂ ਪੁੱਛ-ਪੜਤਾਲ ਕਰਨ ਲਈ ਅਦਾਲਤ ਤੋਂ ਤਿੰਨ ਰੋਜ਼ਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜਗਜੀਤ ਸਿੰਘ ਜੱਗੀ ਵਾਸੀ ਨਾਨਕ ਨਗਰ, ਸੈਕਟਰ 9, ਜੰਮੂ ਨੂੰ ਥਾਣਾ ਬਾਘਾਪੁਰਾਣਾ ਵਿੱਚ 17 ਦਸੰਬਰ 2016 ਨੂੰ ਦਰਜ ਮੁਕੱਦਮੇ ਦੇ ਸਿਲਸਿਲੇ ‘ਚ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਹੈ।

ਇਸ ਮੁਕੱਦਮੇ ‘ਚ ਪੁਲਿਸ ਵਲੋਂ ਧਮਾਕਾਖੇਜ਼ ਸਮੱਗਰੀ ਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਮੀਡੀਆ ‘ਚ ਛਪੀਆਂ ਖ਼ਬਰਾਂ ਅਤੇ ਪੁਲਿਸ ਸੂਤਰਾਂ ਮੁਤਾਬਕ ਜਗਜੀਤ ਸਿੰਘ ਜੱਗੀ ਤੋਂ ਉਸਦੇ ਖਾਤੇ ‘ਚ ਆਏ ਪੈਸਿਆਂ ਬਾਰੇ ਪੁਲਿਸ ਵਲੋਂ ਪੁੱਛਗਿੱਛ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਗਜੀਤ ਸਿੰਘ ਜੱਗੀ ਨੂੰ 5 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।

Jammu/Moga: The Punjab police yesterday arrested a person named Jagjit Singh @ Jaggi from Jammu in FIR 193/16, PS Baghapurana. The Punjab police yesterday raided the house of Jagjit Singh in Jammu and arrested him.

As the police raided Jagjit Singh’s house the local Sikh representatives rushed to the spot and asked the police to clarify the reasons behind his arrest. As per media reports the police did not informed about the reason of Jagjit Singh’s arrest.

The Sikh representatives later blocked traffic to protest against Jagjit Singh’s arrest. They alleged that the Punjab police was framing false cases against Sikh youth.

As per media reports, the police also took away laptop, mobile and cash from Jagjit Singh office without informing his family members.

It is learnt that the investigation officer in FIR No. 193/16 (PS Baghapurana) had filed an application before Sub Divisional Judicial Magistrate, Baghapurana for issuance of an arrest warrant of Jagjit Singh son of Narinder Singh, resident of Shashtari Nagar (Jammu) in above said case. Allowing the application the court had directed Baghapurana SHO to arrest and produce Jagijit Singh before the court.

Leave a Comment