Nanak Shah FakirSikh NewsSikh ProtestsUncategorizedVideos

Protest | Research Scholars of Punjabi University Reject Nanak Shah Fakir Film (2018) | Watch Video

ਪੰਜਾਬੀ ਯੂਨੀਵਰਸਿਟੀ ਵਿਚ ਵਿਵਾਦਿਤ ਫਿਲਮ ‘ਨਾਨਕ ਸ਼ਾਹ ਫਕੀਰ’ ਖਿਲਾਫ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ

Patiala: Students and Research scholars of Punjabi University (Patiala) on April 6, 2018 held a protest demonstration against releasing of controversial film Nanak Shah Fakir. Students and research follows said that the film violates the basis tenets of the Sikhi as it attempts to personify Guru Nanak Ji. Notably, personification of Sikh Gurus is strictly prohibited in Sikh tradition. Students asked that when Sikhs are not willing to accept the film, why the makers of the film were hell bent to enforce it on Sikhs? During this demonstration, the Sikh Siyasat News (SSN) talked to students and research fellows and this video report is based on that talk.

Notably, the producer of Nanak Shah Fakir film had earlier released the film in 2015 but it was withdrawn in wake of strong opposition from the Sikh panth. The producer had managed to get support letter from former SGPC chief secretary Harcharan Singh, who had remained a controversial figure during his entire tenure in the SGPC. He had announced to release the film with the support and ‘blessings’ of the SGPC and even the SGPC was supporting the film. The SGPC’s move was strongly criticised by the Sikhs after which it withdrew its support.

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵੱਲੋਂ ਨਾਨਕ ਸ਼ਾਹ ਫਕੀਰ ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਅੰਗਰੇਜੀ ਤੇ ਪੰਜਾਬੀ ਭਾਸ਼ਾ ਵਿਚ ਵਿਦਿਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ਤੇ ਨਾਨਕ ਸ਼ਾਹ ਫਕੀਰ ‘ਤੇ ਪਾਬੰਦੀ ਦੀ ਮੰਗ ਲਈ ਸਿੱਖੀ ਨੁਕਤਾ ਨਜਰ ਤੋਂ ਸਿਧਾਂਤਕ ਤੁਕਾਂ ਲਿਖੀਆਂ ਗਈਆਂ ਸਨ।

ਹੱਥਾਂ ਵਿਚ ਤਖਤੀਆਂ ਲਈ ਖੜੇ ਖਾਮੋਸ਼ ਵਿਦਿਆਰਥੀ ਇਕ ਵਿਸ਼ੇਸ ਪਰਚਾ ਹਰ ਯੂਨੀਵਰਸਿਟੀ ਆਉਣ ਵਾਲੇ ਦੇ ਹੱਥ ਦੇ ਕੇ ਗੁਰੂ ਨਾਨਕ ਸਾਹਿਬ ਦੀ ਅਜੀਮ ਸਖਸ਼ੀਅਤ ਨੂੰ ਸਿਨੇਮੇ ਵਰਗੇ ਹਲਕੇ ਮਾਧਿਅਮ ਰਾਹੀਂ ਵਿਖਾਉਣ ਦਾ ਜੋਰਦਾਰ ਵਿਰੋਧ ਦਰਜ ਕਰਾ ਰਹੇ ਸਨ ਤੇ ਦੱਸ ਰਹੇ ਸਨ ਕਿ ‘ਨਾਨਕ ਸ਼ਾਹ ਫਕੀਰ’ ਵਰਗੀਆਂ ਫਿਲਮਾਂ ਸਿੱਖ ਪੰਥ ਨੂੰ ਸ਼ਬਦ ਨਾਲੋਂ ਤੋਂੜ ਕੇ ਦੇਹ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਹੈ।

ਵੱਖ ਵੱਖ ਵਿਭਾਗਾਂ ਦੇ ਖੋਜਾਰਥੀ ਤੇ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਸਿੱਖ ਵਿਦਵਾਨਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਬੁੱਤ, ਤਸਵੀਰ, ਨਾਟਕ ਤੇ ਫਿਲਮ ਵਿਚ ਕੋਈ ਫਰਕ ਨਹੀਂ। ਫਿਲਮ ਚਲਦਾ ਫਿਰਦਾ ਬੁਤ ਹੈ। ਇਸ ਖਿੱਤੇ ਵਿਚ ਬੁੱਤਾਂ ਦਾ ਪ੍ਰਚਲਨ ਪਹਿਲਾਂ ਵੀ ਸੀ, ਪਰ ਗੁਰੂ ਜੀ ਨੇ ਹਰੇਕ ਕਿਸਮ ਦੇ ਸਥੂਲ ਤੇ ਸੂਖਮ ਬੁੱਤਾਂ ਦਾ ਵਿਰੋਧ ਕੀਤਾ। ‘ਨਾਨਕ ਸ਼ਾਹ ਫਕੀਰ’ ਸਮੇਤ ਸਾਰੀਆਂ ਹੀ ਐਨੀਮੇਸ਼ਨ ਫਿਲਮਾਂ ਦੀ ਪੇਸ਼ਕਾਰੀ ਸਿੱਖਾਂ ਲਈ ਰੂਹਾਨੀ ਖੁਦਕੁਸ਼ੀ ਸਾਬਿਤ ਹੋਵੇਗੀ ਤੇ ਬੱਚਿਆਂ ਅਤੇ ਅਣਜਾਣ ਲੋਕਾਂ ਨੂੰ ਨਵੇਂ ਬੁੱਤਾਂ ਰਾਹੀਂ ਸਿੱਖੀ ਬਾਰੇ ਦਿੱਤੀ ਗਈ ਜਾਣਕਾਰੀ ਉਹਨਾਂ ਨੂੰ ਕਦੇ ਵੀ ਇਸ ਨੁਕਤੇ ਤੇ ਪਹੁੰਚਣ ਨਹੀਂ ਦੇਵੇਗੀ ਕਿ ਗੁਰੂ ਸਾਹਿਬ ਬੁਨਿਆਦੀ ਰੂਪ ਵਿਚ ਬੁੱਤ-ਬੰਦੇ ਦੀ ਪੂਜਾ ਦੇ ਵਿਰੁੱਧ ਸਨ। ਉਦਾਹਾਰਨ ਵਜੋਂ ਮਹਾਤਮਾ ਬੁੱਧ ਇਸ ਖਿੱਤੇ ਵਿਚ ਮੂਰਤੀ ਪੂਜਾ ਦੇ ਪਹਿਲੇ ਵਿਰੋਧੀ ਸਨ ਪਰ ਅੱਜ ਸਭ ਤੋਂ ਵੱਧ ਬੁੱਤ ਉਹਨਾਂ ਦੇ ਹੀ ਹਨ। ਇਹ ਰੁਝਾਨ ਇਕ ਪਾਸੇ ਬਿਪਰ ਮਾਨਤਾਵਾਂ ਦੇ ਅਸਰ ਹੇਠ ਹੈ ਅਤੇ ਦੂਜੇ ਪਾਸੇ ਪਰਚਾਰ ਦੇ ਪੱਛਮੀ ਤਰੀਕੇ ਤੋਂ ਪ੍ਰਭਾਵਿਤ ਹੈ।

ਉਨਾਂ ਚਿੰਤਾ ਪ੍ਰਗਟ ਕੀਤੀ ਕਿ ਗੁਰੂ ਸਾਹਿਬਾਨ ਤੇ ਇਤਿਹਾਸਕ ਹਸਤੀਆਂ ਨੂੰ ਪਾਤਰਾਂ ਵਿਚ ਢਾਲਣਾ ਉਹਨਾਂ ਦੇ ਸਨਮਾਨ ਨੂੰ ਸਿਖ ਮਨਾਂ ਵਿਚੋਂ ਹੂੰਝ ਕੇ ਸੁੱਟ ਦੇਵੇਗਾ। ਉਨਾਂ ਇਤਿਹਾਸਕ ਹਵਾਲੇ ਨਾਲ ਦੱਸਿਆ ਕਿ ਸਿਖਾਂ ਨੇ ਇਤਿਹਾਸ ਫਿਲਮਾਂ ਦੇਖ ਕੇ ਨਹੀਂ ਬਲਕਿ ਸਾਖੀਆਂ ਤੇ ਬਾਣੀ ਦੀ ਗੁੜਤੀ ਨਾਲ ਰਚਿਆ ਹੈ।

ਮੁੱਖ ਦਰਵਾਜੇ ਤੋਂ ਵਿਦਿਆਰਥੀਆਂ ਦਾ ਇਹ ਮਾਰਚ ਯੂਨੀਵਰਸਿਟੀ ਲਾਇਬਰੇਰੀ ਨੇੜੇ ਖਤਮ ਹੋਇਆ ਤੇ ਵਿਦਿਆਰਥੀਆਂ ਨੇ ਇਕਮੁੱਠ ਹੋ ਕੇ ਕਿਹਾ ਕਿ ਇਸ ਫਿਲਮ ਦੇ ਨਾਂ ਸਮੇਤ ਹਰੇਕ ਪੱਖ ਸ਼ੱਕੀ ਹੈ ਤੇ ਉਹ ਫਿਲਮ ਨੂੰ ਹਰਗਿਜ ਨਹੀਂ ਚੱਲਣ ਦੇਣਗੇ।

ਵੀਡੀਉ ਦੇਖੋ ਅਤੇ ਸ਼ੇਅਰ ਜਰੂਰ ਕਰੋ ?

Tags
Show More

Leave a Comment

Close
Close