Sikh Protests

Protest Against The Conservative Government At Their Party Conferences | #FreeJaggiNow #5SinghsUK

ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵਲੋਂ ਕੰਜ਼ਰਵੇਟਿਵ ਪਾਰਟੀ ਬੈਠਕ ਮੌਕੇ ਕੀਤਾ ਜਾਵੇਗਾ ਰੋਸ ਵਿਖਾਵਾ

PLANNED PROTEST SUNDAY 30 SEPTEMBER (1PM – 3PM)  INTERNATIONAL CONVENTION CENTRE
BROAD STREET
BIRMINGHAM
B1 2EA

Federation of Sikh Organisations
#FreeJaggiNow #5SinghsUK

Kuldeep Singh 07938633554

Locshinder Singh 07825813301

Sikh organisations will be gathering at the annual Conservative Party Conference this Sunday in Birmingham in protest at the lack of government action over Jagtar Singh Johal who currently remains in prison in Punjab without fulfilment of his basic human rights. The Foreign Secretary has not yet met with Jaggi’s family.

Moreover, Sikh organisations will be expressing their outrage at the raiding of the homes of Sikh activists last week, which many believe was done at the behest of Indian authorities to thwart Sikh campaigns of truth and justice.

Jaggi has been languishing in jail cells and then Nabha Maximum Security Prison since November 2017. The UK government promised “extreme action” if punjab police officers had physically tortured Jaggi. Instead of pushing for an independent medical and seeking private consular access to confirm these allegations of torture, the UK government took 2 steps backwards and turned their back on their citizen.

Several MP’S and Ministers from UK have since travelled to India on trade talks and not one has managed to get any answers from India in regards to the violation of Jaggi’s human rights and legal rights. This could well be because they have not brought up Jaggi’s name as they are afraid of hindering trade talks.

Furthermore, at the CHOGM meeting in April, the PM of UK said she spoke with the PM of India in regards to Jaggi’s mistreatment and no proof of this has yet surfaced.

However, what we did see this past week was West Midlands Police raiding the homes of several Sikh families at the behest of the Indian government. We have also learned there were officers from India present on these raids.

The information gathered by these Indian officers has since been shared with Indian media who have made more statements claiming this was a joint raid. The West Midlands Police refutes these claims and provides no response.

The Indian government has now joined forces with the UK government to suppress the voice of the #FreeJaggiNow campaign in an attempt to shut us down.

Join the #FreeJaggiNow campaign and many other Sikh parties and groups at the ICC on Sunday 30 September 2018 to show the UK and Indian government that we will not be silenced.

#FreeJaggiNow
#5SinghsUK

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ ਕੇ,ਸਿੱਖ ਯੂਥ ਯੁ ਕੇ ਅਤੇ ਫਰੀ ਜੱਗੀ ਕੰਪੇਨ ਵਲੋਂ 30 ਸਤੰਬਰ ਐਤਵਾਰ ਨੂੰ 1 ਵਜੇ ਤੋਂ 3 ਵਜੇ ਤੱਕ ਕੀਤੇ ਜਾ ਰਹੇ ਰੋਸ ਵਿਖਾਵੇ ਵਿੱਚ ਸ਼ਾਮਲ ਹੋਣ ਦੀ ਸਿੱਖ ਸੰਗਤਾਂ ਨੂੰ ਸਨਿਮਰ ਅਪੀਲ ਕੀਤੀ ਹੈ –
1- ਜੂਨ 1984 ਦੇ ਖੂਨੀ ਘੱਲੂਘਾਰੇ ਵਿੱਚ ਬ੍ਰਿਟਿਸ਼ ਸਰਕਾਰ ਦੀ ਭਾਈਵਾਲੀ =ਕੰਜਰਟਵੇਟਿਵ ਸਰਕਾਰ
2-ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ,ਅਣਮਨੁੱਖੀ ਤਸ਼ੱਦਦ,ਦਰਜਨ ਦੇ ਕਰੀਬ ਕੇਸ ਪਾਉਣੇ =ਸਰਕਾਰ ਕੰਜਰਟਵੇਟਿਵ
3-ਜਗਤਾਰ ਸਿੰਘ ਜੌਹਲ ਦੀ ਰਿਹਾਈ ਵਾਸਤੇ ਯਤਨਸ਼ੀਲ ਸਿੱਖ ਨੌਜਵਾਨਾਂ ਦੇ ਘਰਾਂ ਤੇ ਪੰਜਾਬ ਪੁਲਿਸ ਦੀ ਤਰਜ ਤੇ ਛਾਪੇ ਮਾਰੇ ਗਏ =ਸਰਕਾਰ ਕੰਜਰਟਵੇਟਿਵ

 

 

ਲੰਡਨ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ, ਫਰੀ ਜੱਗੀ ਕੈਂਪੇਨ ਅਤੇ ਸਿੱਖ ਯੂਥ ਯੂ.ਕੇ ਵਲੋਂ ਬਰਤਾਨਵੀ ਸਰਕਾਰ ਚਲਾ ਰਹੀ ਕੰਜ਼ਰਵੇਟਿਵ(ਟੋਰੀ) ਪਾਰਟੀ ਦੀ ਬੈਠਕ ਮੌਕੇ ਭਾਰੀ ਰੋਸ ਵਿਖਾਵੇ ਦਾ ਐਲਾਨ ਕੀਤਾ ਗਿਆ ਹੈ। ਇਹ ਮੀਟਿੰਗ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ  ਬਰਡ ਸਟਰੀਟ ਬ੍ਰਮਿੰਘਮ ਵਿਖੇ 30 ਸਤੰਬਰ ਐਤਵਾਰ ਨੂੰ ਹੋਣ ਜਾ ਰਹੀ ਹੈ, ਜਿੱੱਥੇ ਸਿੱਖਾਂ ਵਲੋਂ ਦੁਪਿਹਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਪੁਰਅਮਨ ਤਰੀਕੇ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ।

ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ  ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ  ਵਿੱਚ ਬਰਤਾਨਵੀ ਸਰਕਾਰ ਦੀ ਭੂਮਿਕਾ ਜਾਹਰ ਹੋ ਚੁੱਕੀ ਹੈ। ਇਸ ਬਾਰੇ ਸਿੱਖਾਂ ਦੀ ਮੰਗ ਹੈ ਕਿ ਇਹਨਾਂ  ਨੇ ਭਾਰਤੀ ਫੌਜ ਵਲੋਂ ਸਿੱਖਾਂ ‘ਤੇ ਢਾਹੇ ਗਏ ਕਹਿਰ ਵਿੱਚ ਕਿਸ ਕਦਰ  ਸਾਥ ਦਿੱਤਾ ਸੀ, ਉਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ।

ਗੌਰਤਲਬ ਹੈ ਕਿ ਜੂਨ 1984 ਵਿੱਚ ਜਦੋਂ ਭਾਰਤੀ ਫੌਜ ਵਲੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਅਤੇ ਹਿੰਦੂਤਵੀ ਲਾਬੀ  ਖਾਸ ਕਰ ਭਾਜਪਾ ਅਤੇ ਰਵਾਇਤੀ ਅਕਾਲੀ ਦਲ ਦੇ  ਆਗੂਆਂ ਦੀ ਸਹਿਮਤੀ ਨਾਲ ਟੈਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ ਤਾਂ ਬਰਤਾਨੀਆ ਵਿੱਚ ਉਸ ਵਕਤ ਵੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਇਸੇ ਤਰਾਂ ਹੁਣ ਪਿਛਲੇ ਸਾਲ ਜਦੋਂ ਪੰਜਾਬ ਵਿੱਚ ਵਿਆਹ ਕਰਵਾਉਣ ਗਏ  ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ  ਪੰਜਾਬ ਪੁਲਿਸ ਵਲੋਂ ਗ੍ਰਿਫਤਾਰ  ਕਰਕੇ  ਅਣਮਨੁੱਖੀ ਤਸ਼ੱਦਦ ਕਰਨ ਮਗਰੋਂ  ਝੂਠੇ ਕੇਸਾਂ ਵਿੱਚ ਫਸਾਇਆ ਗਿਆ ਤਾਂ ਵੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ ਅਤੇ  ਬੀਤੇ ਦਿਨੀਂ ਜਦੋਂ ਬਰਤਾਨੀਆ ਵਿੱਚ ਸਿੱਖਾਂ ਦੇ ਘਰਾਂ ‘ਤੇ ਪੁਲਿਸ ਦੇ ਅੱਤਵਾਦ ਵਿਰੋਧੀ ਦਸਤਿਆਂ ਵਲੋਂ ਛਾਪੇਮਾਰੀ ਕਰਕੇ ਪਰਿਵਾਰਾਂ ਨੂੰ ਭਾਰੀ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਵੀ ਇਹਨਾਂ  ਭਾਵ ਕੰਜ਼ਰਵੇਟਿਵ  ਪਾਰਟੀ ਦੀ ਹੀ ਸਰਕਾਰ ਹੈ। ਜਗਤਾਰ ਸਿੰਘ ਜੌਹਲ ਇਹਨਾਂ ਦਾ ਨਾਗਰਿਕ ਹੋਣ ਦੇ ਬਾਵਜੂਦ ਉਸਦੀ ਸਹੀ ਢੰਗ ਨਾਲ ਪੈਰਵਾਈ ਨਹੀ ਕੀਤੀ ਗਈ।

ਇਹਨਾਂ ਤਿੰਨਾਂ ਹੀ ਮੁੱਦਿਆਂ ਨੂੰ ਮੁੱਖ ਰੱਖਦਿਆਂ ਕੰਜ਼ਰਵੇਟਿਵ ਪਾਰਟੀ ਦੀ ਮੌਜੂਦਾ ਸਰਕਾਰ ਖਿਲਾਫ ਸਿੱਖ ਕੌਮ ਦੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਨ ਲਈ ਇਹ ਰੋਸ ਵਿਖਾਵੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਤਾਂ ਕਿ ਇਹਨਾਂ ਲੋਕਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਪੁਲਿਸ ਦੇ ਇਸ ਕਾਰੇ ਨੂੰ ਮਨੁੱਖੀ ਅਧਿਕਾਰਾਂ ਦਾ ਅਪਮਾਨ ਕਰਾਰ ਦਿੱਤਾ ਗਿਆ ਹੈ। ਇਸ ਪ੍ਰਤੀ  ਸਿੱਖ ਕੌਮ ਵਿੱਚ ਭਾਰੀ ਰੋਸ ਹੈ। ਜਿਸ ਤਰੀਕੇ ਨਾਲ ਸਿੱਖਾਂ ਦੇ ਘਰਾਂ ‘ਤੇ ਛਾਪੇਮਾਰੀ ਹੋਈ ਹੈ ਇਸ ਦਾ ਵਤੀਰਾ ਪੰਜਾਬ ਪੁਲਿਸ ਦੁਆਰਾ ਪੰਜਾਬ ਦੇ ਸਿੱਖ ਘਰਾਂ ‘ਤੇ ਮਾਰੇ ਗਏ ਛਾਪਿਆਂ ਨਾਲ ਮਿਲਦਾ ਹੈ। ਜੋ ਕਿ  ਬਰਤਾਨੀਆ ਵਰਗੇ ਲੋਕਤੰਤਰਿਕ ਮੁਲਕ ਦੀ ਆਪਣੇ ਹੀ ਦੇਸ਼ ਦੇ ਨਾਗਰਿਕਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ‘ਤੇ ਸਵਾਲੀਆ ਚਿੰਨ ਲਗਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਮਹਿਸੂਸ ਕਰਦੀਆਂ ਹਨ ਕਿ ਇਸ ਵਾਸਤੇ  ਭਾਰਤ ਸਰਕਾਰ ਦਾ ਸਿੱਖ ਵਿਰੋਧੀ ਪ੍ਰਾਪੇਗੰਡਾ  ਅਤੇ ਮੁਖਬਰੀਆਂ ਜਿੰਮੇਵਾਰ ਹਨ।  ਜਦ  ਦੁਨੀਆ ਭਰ ਦੇ ਇਨਸਾਫ ਪਸੰਦ ਲੋਕ ਜਾਣਦੇ ਹਨ ਅਤੇ ਇਤਿਹਾਸ ਅਤੇ ਸਿੱਖ ਸਿਧਾਂਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ  ਸਿੱਖ ਅੱਤਵਾਦੀ ਨਹੀਂ ਹੁੰਦੇ  ਅਤੇ ਅੱਤਵਾਦੀ ਸਿੱਖ ਨਹੀਂ ਹੁੰਦੇ, ਪਰ ਹੱਕ ਜਰੂਰ ਲੈਂਦੇ ਹਨ। ਫਿਰ ਅੱਤਵਾਦ ਵਿਰੋਧੀ ਦਸਤਿਆਂ ਵਲੋਂ ਕੀਤੀ ਗਈ ਛਾਪੇਮਾਰੀ ਦੇ ਕੀ ਕਾਰਨ ਹਨ?

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਲਹਿਰ ਆਏ ਦਿਨ ਜੋਰ ਫੜ ਰਹੀ ਹੈ ਅਤੇ ਸਿੱਖ ਨੌਜਵਾਨ ਸਮੇਂ ਦੇ ਹਾਣੀ ਬਣਦੇ ਹੋਏ ਕੌਮੀ ਅਜਾਦੀ ਦੇ ਇਸ ਪਾਕ ਪਵਿੱਤਰ ਕਾਜ ਦਾ ਵੱਡੀ ਪੱਧਰ ਤੇ ਪ੍ਰਚਾਰ ਕਰ ਰਹੇ ਹਨ ਜੋ ਕਿ ਦੁਨੀਆ ਭਰ ਦੇ ਹਰ ਇਨਸਾਨ ਦਾ ਮੁੱਢਲਾ ਹੱਕ ਹੈ। ਇਸ ਹੱਕ ਤੋਂ ਕਿਸੇ ਨੂੰ ਵਾਂਝਾ ਨਹੀਂ ਰੱਖਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਮੌਜੂਦਾ ਸਿੱਖ ਇਤਿਹਾਸ ਨੂੰ ਸਾਂਭਦਿਆਂ ਸਿੱਖ ਸ਼ਹੀਦਾਂ ਦੀਆਂ ਜੀਵਨੀਆਂ ਪੇਸ਼ ਕਰ ਰਹੀਆਂ ਦੋ ਵੈਬਸਾਈਟਾਂ ਨੂੰ ਵੀ ਬੰਦ ਕੀਤਾ ਗਿਆ ਹੈ। ਇਹ ਸਾਰਾ ਵਰਤਾਰਾ  ਭਾਰਤ ਦੀ ਹਿੰਦੂਤਵੀ ਲਾਬੀ ਵਲੋਂ ਵਿਦੇਸ਼ੀ ਸਰਕਾਰ ਕੋਲ ਕੀਤੀਆਂ ਮੁਖਬਰੀਆਂ ਅਤੇ ਗਲਤ ਜਾਣਕਾਰੀ ਨਾਲ ਵਾਪਰ ਰਿਹਾ ਹੈ। ਪਰ ਭਾਰਤ ਸਰਕਾਰ ਅਜਿਹੇ ਕੋਝੇ ਯਤਨਾਂ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ ਖਤਮ ਨਹੀਂ ਕਰ ਸਕੇਗੀ ਕਿਉਂਕਿ ਇਹ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਿਤ ਹੈ ਅਤੇ ਇਸਦੀ ਸਿਰਜਣਾ ਵੀਹਵੀਂ ਸਦੀ ਦੇ ਮਹਾਨ  ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਹੋਈ ਹੈ।

ਜਿਕਰਯੋਗ ਹੈ ਕਿ ਬੀਤੇ ਦਿਨਾਂ ਤੋਂ ਮਿੱਡਲੈਂਡ ਅਤੇ ਲੰਡਨ ਦੇ ਇਲਾਕਿਆਂ ਵਿੱਚ ਸਿੱਖਾਂ ਦੇ ਘਰਾਂ ‘ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਘਰਾਂ ਦੀ ਫੋਲਾ-ਫਲਾਈ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਵਾਂਗ ਤੰਗ ਪ੍ਰੇਸ਼ਾਨ  ਕੀਤਾ ਗਿਆ ਹੈ ।

Tags
Show More

Leave a Comment

This site uses Akismet to reduce spam. Learn how your comment data is processed.

Close
Close