Sikh NewsSingha Nal DhakaVideos

Police Raid Houses of Sikh Youth Activists | Two Arrested, Others Asked to Appear | Relation To Recent Bomb Blast Occurred In A “Niranakari” Cult’s

ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਿੱਖ ਨੌਜਵਾਨਾਂ ਦੇ ਘਰਾਂ ਤੇ ਛਾਪੇਮਾਰੀ

Amritsar/Chandigarh: The Punjab police today raided the house of various Sikh youth activists in Punjab. According to information the police have taken Gurjant Singh from Amritsar. He is district president of Sikh Youth of Punjab (SYP).

The police also raided the house of SYP president Paramjit Singh Mand who was not at the house at that time. Sikh youth activist Ranjeet Singh (Damdami Taksal) said that the police also raided his house and told him to appear before the police for questioning. Dal Khalsa leader Kanwarpal Singh said that the police conducted raids of the houses of sever other activists also. The purpose of raids was not known yet. More information is expected to come out later in the day.

Sikh activists including Sikh Youth of Punjab’s

  1. President Bhai Paramjit Singh Mand,
  2. Dal Khalsa’s Gurjant Singh
  3. Jatha Himmat-e-Khalsa’s Bhai Paramjit Singh Akali,
  4. Sikh activists Bhai Bhupinder Singh
  5. Giani Simranjit Singh Mann
  6. SYFB’s Daljit Singh Bobby (Gurdaspur)

are learnt to have arrested by the police.

Meanwhile, it has come to fore that the Punjab police teams have targeted Sikh activists in relation to recent bomb blast occurred in a “Niranakari” cult’s outlet in Amritsar on November 18. The targeted Sikh activists are being questioned about their whereabouts during the past few days.

It is notable that the Sikh Youth of Punjab (SYP) is active in the youth circles in Punjab and conducts educative activities such as seminars, conferences and conventions to spread awareness about issues such as drugs abuse, farmers’ issues, agriculture crisis of Punjab, right to self determination and remembrance of 1984 Sikh genocide.

ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਿੱਖ ਨੌਜਵਾਨਾਂ ਦੇ ਘਰਾਂ ਤੇ ਛਾਪੇਮਾਰੀ

ਅੰਮ੍ਰਿਤਸਰ: ਸ਼ੁਰੂਆਤੀ ਤੌਰ ਉੱਤੇ ਮਿਲੀ ਜਾਣਕਾਰੀ ਮੁਤਾਬਕ ਅੱਜ (ਨਵੰਬਰ 20) ਸਵੇਰੇ ਤੜਕ ਪੰਜਾਬ ਪੁਲਿਸ ਨੇ ਕਈ ਸਿੱਖ ਨੌਜਵਾਨਾਂ ਦੇ ਘਰਾਂ ਉੱਤੇ ਛਾਪੇ ਮਾਰੀ ਕੀਤੀ।

ਇਸ ਛਾਪੇਮਾਰੀ ਦੌਰਾਨ ਘੱਟੋ-ਘੱਟ ਇਕ ਸਿੱਖ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਸਿੱਖ ਯੂਥ ਆਫ ਪੰਜਾਬ (ਸਿ.ਯੂ.ਆ.ਪੰ) ਦੇ ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਸ. ਗੁਰਜੰਟ ਸਿੰਘ ਨੂੰ ਅੱਜ ਸਵੇਰੇ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰ ਕੇ ਹਿਰਾਸਤ ਵਿੱਚ ਲੈ ਲਿਆ।

ਸਿੱਖ ਨੌਜਵਾਨਾਂ ਦੀ ਇਕੱਤਰਤਾ ਦੀ ਇਹ ਇਕ ਪੁਰਾਣੀ ਤਸਵੀਰ ਹੈ।

ਪੁਲਿਸ ਵੱਲੋਂ ਸਿ.ਯੂ.ਆ.ਪੰ. ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਮੰਡ ਦੇ ਘਰ ਵੀ ਛਾਪਾ ਮਾਰਿਆ ਗਿਆ ਪਰ ਉਹ ਘਰ ਨਹੀਂ ਸਨ।

ਇਸ ਤੋਂ ਇਲਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਸ. ਰਣਜੀਤ ਸਿੰਘ (ਦਮਦਮੀ ਟਕਸਾਲ) ਦੇ ਘਰ ਵੀ ਪੁਲਿਸ ਗਈ ਤੇ ਉਹਨਾਂ ਨੂੰ ਦਿਨੇ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਕਿਹਾ ਹੈ।

ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰ ਬਾਰੇ ਉਹਨਾਂ ਨੂੰ ਕਈ ਥਾਵਾਂ ਤੋਂ ਸੁਨੇਹੇ ਮਿਲ ਰਹੇ ਹਨ ਤੇ ਕਈ ਸਰਗਰਮ ਸਿੱਖ ਨੌਜਵਾਨਾਂ ਦੇ ਘਰੀਂ ਪੁਲਿਸ ਨੇ ਛਾਪੇ ਮਾਰੇ ਹਨ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਜਨਤਕ ਪਿੜ ਵਿੱਚ ਸਰਗਰਮੀ ਕਰਨ ਵਾਲੇ ਨੌਜਵਾਨਾਂ ਨੂੰ ਹੀ ਇਸ ਛਾਪੇਮਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿ.ਯੂ.ਆ.ਪੰ. ਜਥੇਬੰਦੀ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਸਰਗਰਮੀ ਕਰ ਰਹੀ ਹੈ ਅਤੇ ਇਸ ਵੱਲੋਂ ਨਸ਼ਿਆਂ ਦੀ ਅਲਾਮਤ, ਕਿਸਾਨਾਂ ਦੀਆਂ ਸਮੱਸਿਆਵਾਂ, ਪੰਜਾਬ ਦੇ ਖੇਤੀ ਸੰਕਟ, ਨੌਜਵਾਨਾਂ ਦੇ ਪਰਵਾਸ, ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਲੱਗ ਰਹੇ ਖੋਰੇ, ਪੰਜਾਬ ਦੇ ਪਾਣੀਆਂ ਦੇ ਹੱਕ ਤੇ ਸਵੈ ਨਿਰਣੇ ਦੇ ਹੱਕ ਬਾਰੇ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ ਅਤੇ ਕਨਵੈਨਸ਼ਨਾਂ ਆਦਿ ਕਰਵਾਈਆਂ ਜਾਂਦੀਆਂ ਹਨ ਅਤੇ ਸਿੱਖ ਨਸਲਕੁਸ਼ੀ ਦੀ ਸਲਾਨਾ ਯਾਦ ਵਿੱਚ ਯਾਦਗਾਰੀ ਮਾਰਚ ਕੀਤੇ ਜਾਂਦੇ ਹਨ।

ਇਹ ਛਾਪੇਮਾਰੀ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ ਵਿੱਚ ਪੁੱਛਗਿੱਛ ਕਰਨ ਲਈ ਕੀਤੀ ਗਈ ਹੋ ਸਕਦੀ ਹੈ ਪਰ ਇਸ ਬਾਰੇ ਹੋਰ ਵੇਰਵੇ ਦਿਨ ਦੇ ਚੜਾਅ ਨਾਲ ਹੀ ਮਿਲਣ ਦੀ ਆਸ ਹੈ।

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਅਾਗੂ

  1. ਗਿਅਾਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ,
  2. ਸਿੱਖ ਯੂਥ ਅਾਫ਼ ਪੰਜਾਬ ਦੇ ਅਾਗੂ ਭਾੲੀ ਪਰਮਜੀਤ ਸਿੰਘ ਮੰਡ,
  3. ਦਲ ਖ਼ਾਲਸਾ ਦੇ ਅਾਗੂ ਭਾੲੀ ਗੁਰਜੰਟ ਸਿੰਘ,
  4. ਜੱਥਾ ਹਿੰਮਤੇ ਖ਼ਾਲਸਾ ਦੇ ਅਾਗੂ ਭਾੲੀ ਭੁਪਿੰਦਰ ਸਿੰਘ,
  5. ਜਥਾ ਸਿਰਲੱਥ ਖ਼ਾਲਸਾ ਦੇ ਅਾਗੂ ਭਾੲੀ ਪਰਮਜੀਤ ਸਿੰਘ ਅਕਾਲੀ,
  6. ਭਾੲੀ ਦਲਜੀਤ ਸਿੰਘ ਬੌਬੀ ਅਾਦਿ

ਹੋਰਾਂ ਸਿੱਖਾਂ ਦੇ ਘਰਾਂ ‘ਚ ਪੁਲੀਸ ਨੇ ਛਾਪੇਮਾਰੀ ਕੀਤੀ ਹੈ, ੲਿਨ੍ਹਾਂ ਚੋਂ ਕੲੀ ਪੁਲਿਸ ਹਿਰਾਸਤ ਚ ਹਨ,

Police Raid Houses of Sikh Youth Activists | Two Arrested, Others Asked to Appear
Police Raid Houses of Sikh Youth Activists | Two Arrested, Others Asked to Appear

ਅੰਮ੍ਰਿਤਸਰ ਦੀ ਪੁਲਿਸ ਨੇ ਚਾਰ ਕੁ ਘੰਟੇ ਪੁੱਛ-ਪੜਤਾਲ ਕਰਕੇ ਦਾਸ ਨੂੰ ਹਿਰਾਸਤ ‘ਚੋਂ ਰਿਹਾਅ ਕਰ ਦਿੱਤਾ ਹੈ। ੲਿਸ ਦੌਰਾਨ ਮੇਰੇ ਤੋਂ ਕੲੀ ਸਵਾਲ ਪੁੱਛੇ ਗੲੇ ਜਿਨ੍ਹਾਂ ਦੇ ਦਾਸ ਨੇ ਗੁਰੂ-ਬਖਸ਼ਿਸ਼ ਸਦਕਾ ਪੂਰੀ ਬੇਬਾਕੀ ਤੇ ਨਿਡਰਤਾ ਨਾਲ ਜਵਾਬ ਦਿੱਤੇ। ਦੋ ਕੁ ਦਿਨ ਪਹਿਲਾਂ ਜੋ ਪਿੰਡ ਅਦਲੀਵਾਲ ‘ਚ ਸਥਿਤ ਨਿਰੰਕਾਰੀ ਭਵਨ ‘ਚ ਗ੍ਰਨੇਡ ਹਮਲਾ ਹੋੲਿਅਾ, ੳੁਸ ਘਟਨਾ ਦਾ ਦਾਸ ਨਾਲ ਕੋੲੀ ਸਬੰਧ ਨਹੀਂ ਹੈ, ਤੇ ਨਾ ਹੀ ਸਾਡੀ ਸਿੱਖ ਕੌਮ ਨੂੰ ਬੇ-ਵਜ੍ਹਾ ੳੁਸ ਘਟਨਾ ਨਾਲ ਜੋੜਿਅਾ ਜਾਵੇ। ਗੁਰੂ ਕਾ ਖ਼ਾਲਸਾ ਕਿਸੇ ਨਿਰਦੋਸ਼ੇ ‘ਤੇ ਵਾਰ ਨਹੀਂ ਕਰਦਾ ਤੇ ਨਾ ਹੀ ਪੰਜਾਬ ਦਾ ਮਾਹੌਲ ਅਸੀਂ ਖਰਾਬ ਹੋਣ ਦੇਣਾ ਚਾਹੁੰਦੇ ਹਾਂ, ਅਸੀਂ ਤਾਂ ਸਵੇਰੇ-ਸ਼ਾਮ ਬਾਣੀ ਪੜ੍ਹ ਕੇ ਅਰਦਾਸ ‘ਚ ਸਰਬੱਤ ਦਾ ਭਲਾ ਮੰਗਦੇ ਹਾਂ। ਅਸੀਂ ਸਮਝਦੇ ਹਾਂ ਕਿ ਸਰਕਾਰ ਸੋਚੀ-ਸਮਝੀ ਸਾਜਿਸ਼ ਤਹਿਤ ਬਰਗਾੜੀ ੲਿਨਸਾਫ਼ ਮੋਰਚੇ ਤੋਂ ਸੰਗਤਾਂ ਦਾ ਧਿਅਾਨ ਪਾਸੇ ਕਰਨਾ ਚਾਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਅਾਂ ਬੇਅਦਬੀਅਾਂ ਦੇ ਮੁੱਦੇ ਨੂੰ ਠੰਡੇ ਬਸਤੇ ਪਾੳੁਣੀ ਚਾਹੁੰਦੀ ਹੈ, ਪੰਥ-ਪ੍ਰਸਤ ਸਿੱਖ ਨੌਜਵਾਨਾਂ ਨੂੰ ੳੁਲਝਾੳੁਣਾ-ਫਸਾੳੁਣਾ ਤੇ ਤੰਗ-ਪ੍ਰੇਸ਼ਾਨ ਕਰਨਾ ਚਾਹੁੰਦੀ ਹੈ, ਪਰਿਵਾਰਾਂ ‘ਚ ਦਹਿਸ਼ਤ ਫੈਲਾੲੀ ਜਾ ਰਹੀ ਹੈ, ਕੌਮ ਨੂੰ ਦਬਾੲਿਅਾ ਜਾ ਰਿਹਾ ਹੈ ਜੋ ਅਤਿ ਮੰਦਭਾਗਾ ਵਰਤਾਰਾ ਹੈ ਤੇ ਜਿਸ ਦੀ ਦਾਸ ਕਰੜੇ ਸ਼ਬਦਾਂ ‘ਚ ਨਿੰਦਾ ਕਰਦਾ ਹੈ। ਜਿਨ੍ਹਾਂ ਦੋਸਤਾਂ-ਸੱਜਣਾਂ ਨੇ ਦਾਸ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਤੇ ਫੋਨ-ਮੈਸੇਜ ਕਰਕੇ ਹਾਲ-ਚਾਲ ਪੁੱਛਿਅਾ, ਫਿਕਰ ਕੀਤੀ ਤੇ ਭਰਪੂਰ ਸਾਥ ਦਿੱਤਾ, ਦਾਸ ਦਿਲ ਦੀਅਾਂ ਗਹਿਰਾੲੀਅਾਂ ‘ਚੋਂ ੳੁਨ੍ਹਾਂ ਸਾਰਿਅਾਂ ਦਾ ਧੰਨਵਾਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਵਾਸ-ਸਵਾਸ ਸ਼ੁਕਰਾਨਾ।
– ਰਣਜੀਤ ਸਿੰਘ ਦਮਦਮੀ ਟਕਸਾਲ SYFB
(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ : 88722-93883)

Tags
Show More

Leave a Comment

This site uses Akismet to reduce spam. Learn how your comment data is processed.

Close
Close