ਦਿੱਲੀ ਹਾਈਕੋਰਟ ਵਲੋਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇਲਾਜ ਕਰਾਉਣ ਦੇ ਹੁਕਮ


ਨਵੀਂ ਦਿੱਲੀ: ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਾਉਣ ਲਈ ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਵੀਲ੍ਹ ਚੇਅਰ, ਫਿਜ਼ੀਓਥੈਰੇਪਿਸਟ ਅਤੇ ਸਿਟਿੰਗ ਟੌਇਲਟ ਸੀਟ ਮੁਹੱਈਆ ਕਰਵਾਈ ਜਾਵੇ ਅਤੇ ਹਵਾਰਾ ਦੀ ਫਿਜ਼ੀਓਥੈਰੇਪੀ ਯਕੀਨੀ ਬਣਾਈ ਜਾਵੇ।

Last update 3/12/2017

ਜਥੇਦਾਰ ਹਵਾਰਾ ਨੂੰ ਪੁਲਿਸ ਅੱਜ 5ਵੀਂ ਵਾਰ ਵੀ ਨਹੀ ਕਰ ਸਕੀ ਪੇਸ਼, ਅਗਲੀ ਸੁਣਵਈ 12 ਨੂੰ ।

ਖਰੜ : ਸਦਰ ਪੁਲਿਸ ਖਰੜ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ 5ਵੀਂ ਵਾਰ ਵੀ ਖਰੜ ਦੀ ਅਦਾਲਤ ਵਿੱਚ ਪੇਸ਼ ਨਹੀ ਕਰ ਸਕੀ ਜਿਸ ਮਗਰੋਂ ਮਾਣਯੋਗ ਅਦਾਲਤ ਨੇ ਭਾਈ ਹਵਾਰਾ ਨੂੰ 12 ਦਸੰਬਰ 2017 ਨੂੰ ਪੇਸ਼ ਕਰਨ ਦੇ ਹੂਕਮ ਜਾਰੀ ਕੀਤੇ ਹਨ । ਜਾਣਕਾਰੀ ਅਨੂਸਾਰ ਖਰੜ ਪੁਲਿਸ ਵੱਲੋਂ ਭਾਈ ਹਵਾਰਾ ਖਿਲਾਫ 15 ਜੂਨ 2005 ਨੂੰ ਅਸਲਾ ਐਕਟ ਦੀ ਧਾਰਾ 25 ਧਮਾਕਾ ਖੇਜ ਸਮੱਗਰੀ ਬਾਰੂਦ ਦੀ ਧਾਰਾ 4/5 ਤਹਿਤ ਐਫ.ਆਈ.ਆਰ 144 ਤਹਿਤ ਮਾਮਲਾ ਦਰਜ ਕੀਤਾ ਸੀ । ਇਸ ਕੇਸ ਵਿੱਚ ਕੋਈ ਅਦਾਲਤੀ ਕਾਰਵਾਈ ਨਾ ਹੋਣ ਕਾਰਨ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕੇਸ ਦੀ ਸਥਿਤੀ ਰਿਪੋਰਟ ਜਾਣਨ ਲਈ 1 ਮਾਰਚ 2017 ਨੂੰ ਖਰੜ ਮਾਣਯੋਗ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਸੀ । ਜਿਸ ਤੇ ਮਾਣਯੋਗ ਜੱਜ ਨੇ ਸਦਰ ਪੁਲਿਸ ਖਰੜ ਨੂੰ ਭਾਈ ਹਵਾਰਾ ਨੂੰ ਤਿਹਾੜ ਜ਼ੇਲ• ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਤਿਹਾੜ ਪੁਲਿਸ ਅੱਜ 5ਵੀਂ ਵਾਰ ਵੀ ਭਾਈ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਨਾ ਕਰ ਸਕੀ । ਥਾਣਾ ਸਦਰ ਦੇ ਐਸ.ਐਚ.À ਭਗਵੰਤ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਤਿਹਾੜ ਜੇਲ ਪ੍ਰਸ਼ਾਸ਼ਨ ਨੂੰ ਅਦਾਲਤ ਦੇ ਆਦੇਸ਼ ਭੇਜੇ ਹੋਏ ਹਨ ਪਰ ਹੁਣ ਦੁਬਾਰਾ ਜੇਲ ਸੁਪਰਡੈਂਟ ਨੂੰ ਪੱਤਰ ਲਿੱਖਕੇ ਭਾਈ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਜਾਵੇਗਾ

Leave a Comment