Ludhiana | Beadbi of Gutka Sahib Reported Near Chander Nagar


Ludhiana, November 27 :- Alleged sacrilege of Sikh holy book was reported near Chander Nagar today. After getting information, the Division Number 4 police reached the spot and started investigation.

The owner of the Sidhu Auto Parts store at Chander Nagar, Parminder Singh Sidhu, said: “At around 3:30 pm, I noticed pages of Sri Sukhmani Sahib, printed in Hindi language, lying in the market.

I started collecting the pages.”“The police reached the spot after we informed them about the incident. Footage of the CCTV cameras installed in the area should be scanned,” he added.Division Number 4 SHO Vijay Kumar said: “We are investigating the matter. It seems pages of the holy book might have fallen from somebody’s pocket. However, footage of the CCTV cameras will be checked.”via Tribune

ਗੁਟਕਾ ਸਾਹਿਬ ਦੇ ਪੰਨੇ ਪਾੜ ਕੇ ਸੜਕ ‘ਤੇ ਸੁੱਟਣ ਕਾਰਨ ਤਣਾਅ

ਡਵੀਜ਼ਨ ਨੰ. 4 ਦੇ ਅਧੀਨ ਆਉਂਦੇ ਚੰਦਰ ਨਗਰ ਦੀ ਛੋਟੀ ਪੁਲੀ ਕੋਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਵਿੱਤਰ ਗੁਟਕਾ ਸਾਹਿਬ ਦੇ ਪੰਨੇ ਪਾੜ ਕੇ ਸੜਕ ‘ਤੇ ਸੁੱਟਣ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਪਰ ਕੇਸ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਮੌਕਾ ਸਾਂਭ ਕੇ ਸਾਰੇ ਪੰਨਿਆਂ ਨੂੰ ਇਕੱਠੇ ਕਰਵਾ ਕੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਦਿੱਤਾ। ਘਟਨਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਦੀ ਹੈ। ਛੋਟੀ ਪੁਲੀ ਕੋਲ ਸਪੇਅਰ ਪਾਰਟਸ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੇ ਸੜਕ ‘ਤੇ ਖਿੱਲਰੇ ਹੋਏ ਪੰਨਿਆਂ ਨੂੰ ਜਦੋਂ ਦੇਖਿਆ ਤਾਂ ਉਸ ਨੇ ਤੁਰੰਤ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਜਿਸ ‘ਤੇ ਏ. ਡੀ. ਸੀ. ਪੀ. ਰਤਨ ਸਿੰਘ ਬਰਾੜ ਅਤੇ ਥਾਣਾ ਮੁਖੀ ਵਿਜੇ ਕੁਮਾਰ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ ਅਤੇ ਕਾਂਗਰਸੀ ਆਗੂ ਬਲਜਿੰਦਰ ਸੰਧੂ ਦੀ ਮਦਦ ਲਾਲ ਸਾਰੇ ਪੰਨਿਆਂ ਨੂੰ ਇਕੱਤਰ ਕਰਵਾਇਆ ਤੇ ਕਟਾਣੀ ਕਲਾਂ ਭੇਜ ਦਿੱਤਾ। ਏ. ਡੀ. ਸੀ. ਪੀ. ਬਰਾੜ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ਉਪਰੰਤ ਸਾਫ ਹੋ ਜਾਵੇਗਾ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਗਲਤੀ ਨਾਲ ਅਜਿਹਾ ਹੋਇਆ ਸੀ। ਜੇਕਰ ਅਜਿਹਾ ਜਾਣ-ਬੁੱਝ ਕੇ ਮਾਹੌਲ ਖਰਾਬ ਕਰਨ ਲਈ ਕੀਤਾ ਹੈ ਤਾਂ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Comment