Karate player Kuldeep Kaur Suicide | High Rank Officers Cover Up Harassment of Indian Athlete

Karate player Kuldeep Kaur Suicide : High Rank Officers Cover Up Harassment of Indian Athlete

Fed up with the ‘inaction’ of the Batala police, 25-year-old karate player Kuldeep Kaur, who had represented the country in many international-level karate tournaments, reportedly committed suicide by inhaling some poisonous substance at Gujjarpura village here on Wednesday.

Kuldeep Kaur had participated in many international karate tournaments held at Japan, Nepal and China and had also won gold medals in various national-level tournaments.

Statement by Sukhbir Singh Badal:
A case should be filed against Minister Tript Rajinder Bajwa as well as former Chairman Balwinder Singh Billa for obstructing the police force from conducting its duty. Action should also be taken against other police officials in Batala who had denied justice to Kuldeep and her mother after a murderous assault on them few months back.

Via – punjabspectrumnews.com

#Harassment, #Karate, #Ministers, #Player #PunjabPolice, #Suicide

ਭਰਾ ਦੇਸ਼ ਨੂੰ ਬਚਾਉਂਦਾ ਰਿਹਾ, ਦੇਸ਼ ਵਾਲੇ ਬਲਾਤਕਾਰ ਕਰਕੇ ਕੇਸ ਨੂੰ ਦਬਾਉਂਦੇ ਰਹੇ, ਆਖਿਰ ਭੈਣ ਨੇ ਆਤਮ ਹੱਤਿਆ ਕਰ ਲਈ
ਜਿਸ ਦੇਸ਼ ਦੀ ਰਾਖੀ ਲਈ ਇਹਦਾ ਭਰਾ ਗਿਆ, ਉਸ ਦੇਸ਼ ਨੇ ਉਸਦੀ ਭੈਣ ਰੋਲ ਤੀ..ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰ ਤੀ
ਇੰਟਰਨੈਸ਼ਨਲ ਖਿਡਾਰਨ ਕੁਲਦੀਪ ਕੌਰ ਅਤੇ ਉਸ ਦੇ ਪਰਿਵਾਰ ਤੇ ਤਸ਼ਦੱਦ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਦਾਸਤਾਨ ਰੋਂਗਟੇ ਖੜ੍ਹੇ ਕਰ ਦਊ
ਕਿਵੇਂ ਮੰਤਰੀਆਂ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਰਲ ਕੇ ਕੇਸ ਨੂੰ ਦਬਾਇਆ, ਭਰਾ ਤੋਂ ਸੁਣੋ, ਗਾਲਾਂ ਲਈ ਮਾਫੀ ਪਰ

ਜਿਸ ਦੀ ਭੈਣ ਦੀ ਇੱਜ਼ਤ ਨੂੰ ਹੱਥ ਪਾਇਆ ਹੋਵੇ ਉਹ ਕਰੇ ਵੀ ਕੀ

ਫ਼ੌਜੀ ਭਰਾ ਦਾ ਖ਼ੁਦਕੁਸ਼ੀ ਕਰ ਗਈ ਭੈਣ ਵਾਸਤੇ ਦਰਦ ਵੇਖਿਆਂ ਅੱਖਾਂ ਭਰਦੀਆਂ ਹਨ। ਜਿਨ੍ਹਾਂ ਨੂੰ ਦੇਸ਼ ਦੇ ਰਾਖੇ ਆਖ ਕੇ ਵਡਿਆਇਆ ਜਾਂਦਾ, ਉਨ੍ਹਾਂ ਦੀ ਇੱਜ਼ਤ ਦੇਸ਼-ਸੇਵਕ ਨੇਤਾਵਾਂ ਦੀ ਸ਼ਹਿ ‘ਤੇ ਤਾਰ-ਤਾਰ ਕੀਤੀ ਜਾ ਰਹੀ ਹੈ।

ਮਾਰਸ਼ਲ ਆਰਟਸ ਦੀ ਅੰਤਰਰਾਸ਼ਟਰੀ ਖਿਡਾਰਨ ਕੁਲਦੀਪ ਕੌਰ ਵਾਸੀ ਪਿੰਡ ਗੁਜਰਪੁਰਾ ਹਲਕਾ ਫਤਿਹਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦਾ ਪਰਿਵਾਰ ਸ਼ਰੇਆਮ ਦੋਸ਼ ਲਾ ਰਿਹਾ ਕਿ ਉਨ੍ਹਾਂ ਦੀ ਭੈਣ ਨਾਲ ਜਬਰ ਜ਼ਨਾਹ ਕੀਤਾ ਗਿਆ, ਪੁਲਿਸ ਤੱਕ ਉਪਰ ਤੋਂ ਉੱਪਰ ਪਹੁੰਚ ਕੀਤੀ, ਕੋਈ ਸੁਣਵਾਈ ਨਾ ਹੋਈ, ਕੁੜੀ ਖ਼ੁਦਕੁਸ਼ੀ ਕਰ ਗਈ।

ਕਾਂਗਰਸੀ ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਬਲਵਿੰਦਰ ਸਿੰਘ ਬਿੱਲਾ ਕੋਟਲਾਬਾਮਾ ਸਮੇਤ ਪੁਲਿਸ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਾਏ ਹਨ ਇਸ ਫ਼ੌਜੀ ਭਰਾ ਨੇ।

  • ਵੀਡੀਓ ‘ਚ ਵਰਤੀਆਂ ਗਾਲ੍ਹਾਂ ਲਈ ਅਗਾਊੰ ਮਾਫ਼ੀ।
  • ਗੁਰਪ੍ਰੀਤ ਸਿੰਘ ਸਹੋਤਾ


ਇੰਟਰਨੈਸ਼ਨਲ ਖਿਡਾਰਨ ਕੁਲਦੀਪ ਕੌਰ ਵਾਸੀ ਪਿੰਡ ਗੁਜਰਪੁਰਾ ਹਲਕਾ ਫਤਿਹਗੜ ਚੂੜੀਆਂ ਜਿਲ੍ਹਾ ਗੁਰਦਾਸਪੁਰ ਨੂੰ ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਬਿੱਲਾ ਕੋਟਲਾਬਾਮਾ ਦੀ ਸਿਆਸੀ ਸ਼ਹਿ ਤੇ SHO ਪਰਮਜੀਤ ਸਿੰਘ ਥਾਣਾ ਘਣੀਏ ਕੇ ਬਾਂਗਰ ਤੇ DSP ਫਤਿਹਗੜ ਚੂੜੀਆਂ ਰਵਿੰਦਰ ਕੁਮਾਰ ਵੱਲੋਂ ਖੁਦਕਸ਼ੀ ਕਰਨ ਲਈ ਮਜਬੂਰ ਕਰਨ ਲਈ ਲੜਕੀ ਦੇ ਪਰਿਵਾਰ ਵੱਲੋਂ ਉਕਤ ਵਿਅਕਤੀਆਂ ਖਿਲਾਫ ਲਾਇਆ ਗਿਆ ਦੋਸ਼। ਇਸ ਲੜਕੀ ਦਾ ਭਰਾ ਦੇਸ਼ ਦੀ ਰਾਖੀ ਕਰ ਰਿਹਾ ਪਰ ਇਸ ਗੰਦੇ ਸਿਸਟਮ ਦੀ ਵਜ੍ਹਾ ਕਰਕੇ ਆਪਣਾ ਪਰਿਵਾਰ ਨਹੀਂ ਬਚਾ ਸਕਿਆ। ਇਹੋ ਜਿਹੇ ਨੌਜਵਾਨ ਅੱਕ ਕੇ ਕਨੂੰਨ ਹੀ ਹੱਥ ਲੈਣਗੇ ਹੋਰ ਕੀ ਕਰਨਗੇ।

ਨੋਟ : ਲੜਕੀ ਦੇ ਭਰਾ ਵਲੋਂ ਹਤਾਸ਼ ਹੋਕੇ ਕੱਢੀਆਂ ਗਾਲ੍ਹਾਂ ਲਈ ਮੁਆਫ ਕਰਨਾ।

Statement by Sukhbir Singh Badal:
ਇਸ ਕੇਸ ਵਿਚ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਤੋਂ ਰੋਕਣ ਲਈ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਿੱਲਾ ਖ਼ਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਬਟਾਲਾ ਦੇ ਉਹਨਾਂ ਦੂਜੇ ਪੁਲਿਸ ਅਧਿਕਾਰੀਆਂ ਖ਼ਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹਨਾਂ ਕੁੱਝ ਮਹੀਨੇ ਪਹਿਲਾਂ ਕੁਲਦੀਪ ਅਤੇ ਉਸ ਦੀ ਮਾਂ ਉੱਤੇ ਹੋਏ ਕਾਤਲਾਨਾ ਹਮਲੇ ਮਗਰੋਂ ਉਹਨਾਂ ਨੂੰ ਇਨਸਾਫ ਨਹੀਂ ਸੀ ਦਿਵਾਇਆ।


ਮਰਨ ਵਾਲੇ ਫੌਜੀਆਂ ਦੇ ਸੰਸਕਾਰਾਂ ‘ਤੇ ਜਾ ਕੇ ਖੇਖਣ ਕਰਨ ਵਾਲਿਓ, ਫੌਜ ਦੇ ਨਾਮ ‘ਤੇ ਤਸ਼ੱਦਦਾਂ ਨੂੰ ਸਹੀ ਸਾਬਤ ਕਰਨ ਵਾਲਿਓ, ਤੁਸੀਂ ਬੜੇ ਹਿੱਕ ਥਾਪੜ ਕੇ ਦੇਸ਼ ਭਗਤੀ ਦੀਆਂ ਟਾਹਰਾਂ ਮਾਰਦੇ ਓਂ… ਹੋਰਾਂ ਨੂੰ ਤਾਂ ਕੀ… ਘੱਟੋ ਘੱਟ ਆਵਦੇ ਫ਼ੌਜੀ ਦੇ ਪਰਿਵਾਰ ਨਾਲ ਤਾਂ ਇਨਸਾਫ਼ ਕਰ ਦਿੰਦੇ ਚਵਲੋ…!!
ਪਹਿਲਾਂ ਨੀ ਹੁਣ ਈ ਕਰ ਦਿਓ..!!

Watch Video

Leave a Comment