13 ਜਨਵਰੀ 1989 । ਜੰਮ । ਪਹਿਲਾਂ ਉਬਲਦਾ ਪਾਣੀ ਸੁੱਟਿਆ, ਫਿਰ ਰੋੜੇ ਪੱਥਰ ਮਾਰੇ ਤੇ ਅੰਤ ਸਿੰਘਾਂ ਨੂੰ ਘੇਰ ਘੇਰ ਕੇ ਡਾਂਗਾਂ, ਬਰਛਿਆਂ, ਤ੍ਰਿਸੂਲਾਂ ਨਾਲ ਵਿੰਨ੍ਹ ਵਿੰਨ੍ਹ ਕੇ ਮਾਰਿਆ।

ਸਿੱਖ ਇਤਿਹਾਸ: 13 ਜਨਵਰੀ 1989 ਨੂੰ ਜੰਮੂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਉਪਰ ਸ਼ਿਵ ਸੈਨਾ ਦੇ ਵਰਕਰਾਂ ਨੇ ਛੱਤਾਂ ਦੇ ਉਪਰੋਂ ਸਿੱਖਾਂ ਦੇ ਨਗਰ ਕੀਰਤਨ ਵਿੱਚ ਜਾ ਰਹੇ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਤੇ ਪਹਿਲਾਂ ਉਬਲਦਾ ਪਾਣੀ ਸੁੱਟਿਆ, ਫਿਰ ਰੋੜੇ ਪੱਥਰ ਮਾਰੇ ਤੇ ਅੰਤ ਸਿੰਘਾਂ ਨੂੰ ਘੇਰ ਘੇਰ ਕੇ ਡਾਂਗਾਂ, ਬਰਛਿਆਂ, ਤ੍ਰਿਸੂਲਾਂ ਨਾਲ ਵਿੰਨ੍ਹ ਵਿੰਨ੍ਹ ਕੇ ਮਾਰਿਆ।

2 ਸਿੱਖ ਬੀਬੀਆਂ ਅਤੇ 12 ਸਿੱਖ ਮਰਦ ਸ਼ਹੀਦ ਕਰ ਦਿੱਤੇ ਗਏ। ਕਿਸੇ ਵੀ ਸਿਆਸੀ ਪਾਰਟੀ ਅਤੇ ਧਾਰਮਿਕ ਜਮਾਤ ਨੇ ਸਿੱਖਾਂ ਲਈ ਕੁਝ ਨਾ ਕੀਤਾ। 1990 ਵਿੱਚ ਚੀਫ਼ ਜਸਟਿਸ ਸੁਪ੍ਰੀਮ ਕੋਰਟ ਸ੍ਰੀ ਐਮ.ਆਰ. ਅੰਸਾਰੀ ਕਮੀਸ਼ਨ ਬਿਠਾਇਆ ਗਿਆ ਜਿਸ ਨੇ ਸਰਕਾਰ ਨੂੰ ਆਪਣੀ ਰਿਪੋਰਟ 1992 ਵਿੱਚ ਦੇ ਦਿੱਤੀ। ਇਹ ਰਿਪੋਰਟ ਅੱਜ ਤਕ ਨਾ ਹੀ ਜਨਤਕ ਕੀਤੀ ਗਈ ਅਤੇ ਨਾ ਹੀ ਇਸ ਦੀਆਂ ਸਿਫਾਰਸ਼ਾਂ ਤੇ ਕੋਈ ਵੀ ਅਮਲ ਕੀਤਾ ਗਿਆ। ਇਸ ਨੂੰ ‘ਫਰੀਜ਼’ ਕਰ ਦਿੱਤਾ ਗਿਆ ਹੈ।

Leave a Comment

This site uses Akismet to reduce spam. Learn how your comment data is processed.