ਭਾੲੀ ਜਗਤਾਰ ਸਿੰਘ ਹਵਾਰਾ ਲੲੀ ਲੋਕਾਂ ਦਾ ਪਿਆਰ ਦੇਖੋ ਕਾਰ ਲੲੀ ਇਹ ਨੰਬਰ ਲਿਆ 

ਜਗਤਾਰ ਸਿੰਘ ਹਵਾਰਾ ਨੂੰ “ਅਕਾਲ ਤਖਤ” ਦੇ “ਜਥੇਦਾਰ” ਵਜੋਂ ਨਿਯੁਕਤ ਕੀਤਾ ਗਿਆ ਹੈ। 11 ਨਵੰਬਰ 2015 ਨੂੰ “ਸਰਬਤ ਖਾਲਸਾ ਇਕੱਠ” ਦੇ ਸਾਹਮਣੇ ਇਸ ਦੀ ਨਿਯੁਕਤੀ ਕੀਤੀ ਗਈ। ਹਵਾਰਾ “ਬੱਬਰ ਖ਼ਾਲਸਾ” ਦਾ ਮੈਂਬਰ ਹੈ ਜੋ ਖ਼ਾਲਿਸਤਾਨ ਲਹਿਰ ਵਿੱਚ ਆਜ਼ਾਦੀ ਲਈ ਲੜਨ ਵਾਲਿਆਂ ਵਿਚੋਂ ਮੰਨਿਆ ਜਾਂਦਾ ਹੈ।

ਹਵਾਰਾ ਦਾ ਜਨਮ ਹਵਾਰਾ ਪਿੰਡ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੋਇਆ ਜੋ ਸਿੱਖ ਧਰਮ ਨਾਲ ਸਬੰਧਿਤ ਹੈ। ਇਸ ਦੇ ਪਿਤਾ ਦੀ ਮੌਤ 1991 ਵਿੱਚ ਹੋਈ। ਹਵਾਰਾ, ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ਼ਤਲ ਕਰਨ ਵਾਲਿਆਂ ਵਿਚੋਂ ਮੁੱਖ ਸੀ। ਇਸ ਤੋਂ ਪਹਿਲਾਂ ਇਸਨੇ 15 ਸਾਲ ਦੀ ਉਮਰ ਵਿੱਚ ਮੁਕਤਸਰ ਦੇ ਇੱਕ ਗ੍ਰੰਥੀ ਦਾ ਵੀ ਕ਼ਤਲ ਕੀਤਾ ਪਰ ਇਸ ਦੋਸ਼ ਲਈ ਇਸਨੂੰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ। 2004 ਵਿੱਚ ਇਹ ਮੁੜ ਸੁਰਖੀਆਂ ਵਿੱਚ ਆਇਆ ਜਦੋਂ ਇਸਨੇ “ਬੁੜੈਲ” ਜੇਲ ਦੀਆਂ ਸਖ਼ਤ ਸੁਰੱਖਿਆ ਪਾਬੰਦੀਆਂ ਨੂੰ ਤੋੜ ਕੇ ਨੰਗੇ ਹੱਥਾਂ ਨਾਲ 90 ਫੁੱਟ ਲੰਬੀ ਸੁਰੰਗ ਪੱਟ ਕੇ ਫ਼ਰਾਰ ਹੋਇਆ ਜਿਸ ਵਿੱਚ ਉਸ ਦੇ ਦੋ ਸਾਥੀਆਂ ਨੇ ਉਸ ਦੀ ਮਦਦ ਕੀਤੀ।’

ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ 1972 ਵਿਚ ਨੇੜੇ ਚਮਕੌਰ ਸਾਹਿਬ ਪਿੰਡ ਹਵਾਰਾ ਕਲਾਂ ਜਿਲਾ ਰੋਪੜ ਵਿਚ ਹੋਇਆ ਜੋ ਪਿੰਡ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਿਆ !! ਛੋਟੀ ਉਮਰੇ ਹੀ ਖੰਡੇ ਦੀ ਪਾਹੁਲ ਲੈ ਕੇ ਗੁਰੂ ਵਾਲਾ ਬਣ ਗਿਆ ! ਭਾਵੇਂ ਜੂਨ 84 ਵੇਲੇ ਉਮਰ ਛੋਟੀ ਸੀ ਪਰ ਦਿਲ ਦੇ ਗਹਿਰਾ ਅਸਰ ਕਰ ਗਈ , ਪਿੰਡ ਹਵਾਰੇ ਦੇ ਕਈ ਨੋਜਵਾਨ ਸੰਤ ਜਰਨੈਲ ਸਿੰਘ ਉਹਨਾਂ ਦੇ ਕਾਫੀ ਨੇੜੇ ਸਨ ਜਿਹਨਾਂ ਵਿਚ ਭਾਈ ਬਲਦੇਵ ਸਿੰਘ ਹਵਾਰਾ ਤੇ ਬਾਬਾ ਸੁਰਿੰਦਰ ਸਿੰਘ ਹਵਾਰਾ ਦੇ ਨਾਮ ਵਰਨਣ ਯੋਗ ਹਨ ! ਜੂਨ 84 ਵੇਲੇ ਇਹਨਾਂ ਨੇ ਆਪਣੇ ਪਿੰਡ ਇਲਾਕੇ ਦਾ ਇੱਕਠ ਕੀਤਾ ਤੇ ਦਰਬਾਰ ਸਾਹਿਬ ਵੱਲ ਨੂੰ ਕੂਚ ਕਰਨ ਲਗੇ ਸੀ ਪਰ ਮਿਲਟਰੀ ਨੇ ਆਕੇ ਘੇਰਾ ਪਾ ਲਿਆ ਤੇ ਇੱਕਠੇ ਹੋਏ ਲੋਕਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿਤਾ ! ਅਤੇ ਕੋਈ ਪੰਜ ਸੋ ਦੇ ਕਰੀਬ ਸਿੰਘਾਂ ਨੂੰ ਫੜ ਕੇ ਲੈ ਗਏ ਕਈ ਦਿਨ ਮਿਲਟਰੀ ਵਲੋਂ ਜੁਲਮ ਕਰਨ ਤੋਂ ਬਾਅਦ ਕੇਸ ਪਾ ਕੇ ਪਟਿਆਲਾ ਜੇਲ ਭੇਜ ਦਿਤਾ ਕੋਈ ਦੋ ਕੁ ਸਾਲ ਬਾਅਦ ਭਾਈ ਬਲਦੇਵ ਸਿੰਘ ਹਵਾਰੇ ਉਹਨੀ ਘਰ ਵਾਪਸ ਆਏ ਪਰ ਪੁਲਿਸ ਦੀ ਹਰ ਰੋਜ ਦੀ ਖਜਲ ਖੁਆਰੀ ਸ਼ੁਰੂ ਹੋ ਗਈ ਅਖੀਰ ਇੱਕ ਦਿਨ ਆਪਣੇ ਘਰਦਿਆਂ ਨੂੰ ਫ਼ਤੇਹ ਬੁਲਾ ਕੇ ਹਥਿਆਰਬੰਦ ਸੰਘਰਸ਼ ਵਿਚ ਸ਼ਾਮਲ ਹੋ ਗਏ ! ਭਾਈ ਜਗਤਾਰ ਸਿੰਘ ਹਵਾਰਾ ਭਾਵੇਂ ਉਮਰ ਵਿਚ ਬਲਦੇਵ ਸਿੰਘ ਉਹਨਾਂ ਤੋਂ ਕਾਫੀ ਛੋਟਾ ਸੀ ਪਰ ਇਹ ਹਮੇਸ਼ਾਂ ਸਿੰਘਾਂ ਨਾਲ ਪਿਆਰ ਹੋਣ ਕਰਕੇ ਨੇੜੇ ਸੀ ! 1988 ਵਿਚ ਪੰਜਾਬ ਪੁਲਿਸ ਨੇ ਗਰਿਫਤਾਰ ਕਰਕੇ ਕਈ ਦਿਨ ਤਸੀਹੇ ਦੇ ਕੇ ਕੇਸ ਪਾ ਕੇ ਜੇਲ ਭੇਜ ਦਿਤਾ ! ਏਥੋਂ ਸ਼ੁਰੂ ਹੁੰਦਾ ਹੈ ਭਾਈ ਹਵਾਰੇ ਦੀ ਸੰਘਰਸ਼ ਵਾਲੀ ਜਿੰਦਗੀ ਦਾ ਸਫ਼ਰ < ਕੋਈ ਸਾਲ ਕੁ ਬਾਅਦ ਜਬਾਨਤ ਤੇ ਰਿਹਾ ਹੋਏ ਕੇ ਆ ਗਿਆ ਤੇ ਫਰੀਦਕੋਟ ਸਪੋਟਸ ਵਿੰਗ ਦੇ ਵਿਚ ਦਾਖਲਾ ਲੈ ਲਿਆ ! ਚਾਰ ਵਾਰੀ ਨੈਸ਼ਨਲ ਖੇਡਿਆ ਪਰ ਅਖੀਰ ਮਾਰਚ 1991 ਨੂੰ ਰੂਪੋਸ਼ ਹੋ ਗਿਆ ! ਤੇ ਪੁਲਿਸ ਨੇ ਪਿਤਾ ਜੀ ਤੇ ਐਨਾ ਜੁਲਮ ਕੀਤਾ ਤੇ ਹਰਟ ਅਟੈਕ ਹੋ ਕੇ ਮੌਤ ਹੋ ਗਈ !! ਅਨੇਕਾਂ ਹੀ ਐਕਸ਼ਨਵਿਚ ਲੋੜੀਂਦਾ ਤੇ ਕਈ ਪੁਲਿਸ ਮੁਕਾਬਲਿਆਂ ਵਿਚੋਂ ਨਿਕਲਿਆ ਇਹ ਸੂਰਮਾ ਅਖੀਰ 1994 ਵਿਚ ਬੇਅੰਤੇ ਨੂੰ ਸੋਧਣ ਵਾਲੀ ਟੀਮ ਵਿਚ ਜਾ ਸ਼ਾਮਲ ਹੋਇਆ ਭਾਵੇਂ ਭਾਈ ਰਾਜੋਆਣਾ ਆਪਣੇ ਆਪ ਨੂੰ ਬੇਅੰਤੇ ਨੂੰ ਸੋਧਣ ਦਾ ਦਾਵੇਦਾਰ ਕਹਾਉਂਦਾ ਪਰ ਏਸ ਟੀਮ ਵਿਚ ਹਵਾਰੇ ਦਾ ਕੀ ਮੁਖ ਰੋਲ ਹੈ ਇਹ ਉਹ ਵੀ ਜਾਣਦਾ ਇਥੇ ਹੀ ਬਸ ਨਹੀ ਜਨਵਰੀ 2004 ਜੇਲ ਬਰੇਕ ਤੋਂ ਬਾਅਦ ਇਸਨੇ ਲੁੱਕ ਕੇ ਬੈਠਣ ਨੂੰ ਤਰਜੀਹ ਨਹੀ ਦਿੱਤੀ ਕੇ ਪੀ ਐਸ ਗਿੱਲ ਦੇ ਮਗਰ ਕਲਕੱਤੇ ਤੀਕਰ ਪਿਛਾ ਕਰਦਾ ਰਿਹਾ ਤੇ ਭਨਿਆਰੇ ਵਾਲੇ ਨੂੰ ਸੋਧਣ ਲਈ ਆਪ ਟਾਈਮ ਚੁੱਕਦਾ ਰਿਹਾ ਪਰ ਕੁਦਰਤ ਨੂੰ ਮਨ੍ਜੂਰ ਨਹੀ ਸੀ !!!


{ ਭਾਈ ਹਵਾਰੇ ਦੀ ਜਿੰਦਗੀ ਦਾ ਦੁਖਦਾਈ ਪਖ }

ਇਹ ਦੋ ਭਰਾ ਨੇ ਵੱਡੇ ਭਰਾ ਦਾ ਨਾਮ ਅਵਤਾਰ ਸਿੰਘ ਜੋ ਪਿਛਲੇ ਦੱਸ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਆ ਉਸਦਾ ਵਿਆਹ ਹੋਏ ਨੂੰ 22 ਹੋ ਗਏ ਪਰ ਪੁਲਿਸ ਦੇ ਅੰਨੇ ਤਾਸ਼ਦਤ ਕਰਨ ਕੋਈ ਬਚਾ ਨੀ ਹੋ ਸਕਿਆ ਬਚਾ ਨੀ ਹੋ ਸਕਿਆ 50 ਏਕੜਾਂ ਦੇ ਮਾਲਕ ਦੇ ਘਰੇ ਕੋਈ ਵਾਲੀਵਾਰਸ ਨਹੀ ਏਸ ਗੱਲ ਦਾ ਝੋਰਾ ਮਾਤਾ ਜੀ ਤੇ ਏਹਦੇ ਵੱਡੇ ਭਰਾ ਨੂੰ ਬਣਿਆ ਰਿਹਾ ਪਰਿਵਾਰ ਤੇ ਜਥੇਬੰਦੀ ਤੇ ਏਹਦੇ ਹਮਦਰਦ ਦੇ ਪ੍ਰੈਸ਼ਰ ਥੱਲੇ ਆ ਕੇ ਇਸਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਇਥੇ ਵੀ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਬੀਬੀ ਹਰਦੀਪ ਕੌਰ ਜੋ ( ਤਲਾਕਸ਼ੁਦਾ ਸੀ) ਨਾਲ ਆਪ ਦੀ ਪਹਿਲੀ ਮੈਰਜ ਹੋਈ ਜੋ ਇਸਨੂੰ ਜਾਣਦੀ ਸੀ ਗੱਲ ਸਿਰਫ ਵਾਰਿਸ ਦੀ ਸੀ ਪਰ ਜਦੋਂ ਉਸ ਬੀਬੀ ਦਾ ਬਲੱਡ ਟੇਸਟ ਹੋਇਆ ਤਾਂ ਉਸਨੂੰ ਬਲੱਡ ਕੈੰਸਰ ਨਿਕਲਿਆ ਕਿਸਮਤ ਨੇ ਸਾਥ ਨਹੀ ਦਿੱਤਾ ਉਸ ਬੀਬੀ ਨੇ ਹਵਾਰੇ ਨੂੰ ਸਾਫ਼ ਕਿਹਾ ਕੇ ਮੇਰੀ ਗਲਤੀ ਸੀ ਤੈਨੂੰ ਵਿਆਹ ਲਈ ਹਾਂ ਕਰਨ ਦੀ ਮੈਂ ਤਾਂ ਤੇਰੀ ਜਿੰਦਗੀ ਨੂੰ ਵੀ ਦਾਗੀ ਕਰ ਦਿੱਤਾ ਅਫਸੋਸ !!! ਓਸ ਕੁੜੀ ਦੀ ਜਿੱਦ ਤੇ ਆਪਣੇ ਪਰਿਵਾਰ ਤੇ ਹਮਦਰਦਾਂ ਅੱਗੇ ਹਵਾਰਾ ਇੱਕ ਵਾਰੀ ਫੇਰ ਹਾਰ ਗਿਆ ਤੇ ਦੂਸਰੀ ਮੈਰਿਜ ਬਲਜੀਤ ਸਿੰਘ ਭਾਉ ਦੀ ਰਿਸ਼ਤੇਦਾਰ ਬੀਬੀ ਬਲਵਿੰਦਰ ਕੌਰ ਚੀਨਾ ਨਾਲ ਜਿਲਾ ਸੰਗਰੂਰ ਵਿਖੇ ਕੋਈ ਫੜ ਹੋਣ ਤੋਂ ਡੇੜ ਕੁ ਮਹੀਨਾ ਪਹਿੰਲਾਂ ਹੋਈ ਪਰ ਕਿਸਮਤ ਫੇਰ ਧੋਖਾ ਦੇ ਗਈ ! ਫੜ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਜੁਲਮ ਦਾ ਕਹਿਰ ਢਾਹਿਆ ਇਥੇ ਤੱਕ ਓਹਦੇ ਮੁੰਹ ਵਿਚ ਤਮਾਖੂ ਵੀ ਪਾਇਆਗਿਆ ਤੇ ਉਹ ਸੂਰਮਾ ਅੱਜ ਵੀ ਚੜਦੀ ਕਲਾ ਵਿਚ ਹੈ ਅੱਜ ਕੌਮ ਦੇ ਭਵਿਖ ਲਈ ਉਹਨਾਂ ਹੀ ਚਿੰਤਤ ਹੈ ਜੇਲ ਵਿਚ ਬੈਠਾ ਵੀ ਸਿਖ ਕੌਮ ਵਿਚ ਏਕਤਾ ਤੇ ਚੜਦੀ ਕਲਾ ਵਾਲੇ ਬਿਆਨ ਹੀ ਜਾਰੀ ਕਰਦਾ ਹੈ !! ਇਹੀ ਉਸਦੀ ਦੂਰ ਅੰਦੇਸ਼ੀ ਤੇ ਇੱਕ ਜਰਨੈਲ ਹੋਣ ਦੀ ਜੁੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ ਏਹੋ ਜਿਹੇ ਸੂਰਮਿਆ ਤੇ ਸਾਨੂੰ ਹਮੇਸ਼ਾਂ ਹੀ ਮਾਣ ਰਹੇਗਾ !!!

Leave a Comment