ਜੱਗੀ ਜੌਹਲ ਨੂੰ ਝੂਠਾ ਫਸਾਉਣ ਦੇ ਮਾਮਲੇ ਚ ਡਾ. ਧਰਮਵੀਰ ਗਾਂਧੀ ਨੇ ਪਾਈਆਂ ਪੁਲਿਸ ਤੇ ਸਰਕਾਰ ਨੂੰ ਲਾਹਣਤਾਂ-ਕੀਤਾ ਚੈਲੰਜ

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਝੂਠੇ ਕੇਸ ਪਾ ਕੇ ਤਸ਼ੱਦਦ ਕਰਨ ਦੇ ਮਾਮਲੇ ਤੇ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਲਾਹਨਤਾਂ ਪਾਈਆਂ ਹਨ ।ਡਾ.ਗਾਂਧੀ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਨਾਲ ਜੋੜਨਾ ਬਹੁਤ ਗਲਤ ਹੈ ।ਇਹ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਚਾਲਾਂ ਹਨ।

ਬਰਤਾਨੀਆ ਤੋਂ ਵਿਆਹ ਕਰਾਉਣ ਲਈ ਪੰਜਾਬ ਗਏ ਜਗਤਾਰ ਸਿੰਘ ਜੌਹਲ ਨੂੰ ਲਗਪਗ ਤਿੰਨ ਹਫ਼ਤੇ ਪਹਿਲਾਂ ਪੰਜਾਬ ਪੁਲਿਸ ਵਲੋਂ ਹਿੰਦੂ ਆਗੂਆਂ ਦੇ ਕਤਲ ਮਾਮਲੇ ‘ਚ ਗਿ੍ਫ਼ਤਾਰ ਕੀਤੇ ਜਾਣ ਦੇ ਅਮਲਾਂ ਵਿਰੁੱਧ ਜਿਥੇ ਯੂ. ਕੇ. ਦੇ ਸਿੱਖਾਂ ਵਲੋਂ ਜ਼ਬਰਦਸਤ ਵਿਰੋਧ ਜਤਾਇਆ ਗਿਆ ਹੈ, ਉਥੇ ਦੁਨੀਆ ਭਰ ਵਿਚ ਬੈਠੇ ਸਿੱਖ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੇ ਵਿਰੁੱਧ ਆ ਖਲੋਤੇ ਹਨ |

ਇਹ ਪਹਿਲੀ ਵਾਰ ਨਹੀਂ ਜਦੋਂ ਪੰਜਾਬ ਪੁਲਿਸ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨਾਂ ‘ਤੇ ਤਸ਼ੱਦਦ ਕੀਤਾ ਹੋਵੇ, ਸਗੋਂ 1984 ਤੋਂ ਇਹੀ ਵਰਤਾਰਾ ਲਗਾਤਾਰ ਚਲਦਾ ਆ ਰਿਹਾ ਹੈ ਅਤੇ ਪਿਛਲੇ 7 ਮਹੀਨਿਆਂ ਵਿਚ 47 ਸਿੱਖ ਨੌਜਵਾਨਾਂ ਨੂੰ ਅੱਤਵਾਦ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ |ਲੁਧਿਆਣਾ ਪੁਲਿਸ ਨੇ ਜੌਹਲ ਨੂੰ 15 ਜੁਲਾਈ ਨੂੰ ਪਾਦਰੀ ਸੁਲਤਾਨ ਮਸੀਹ ਦੇ ਹੱਤਿਆ ਦੇ ਮਾਮਲੇ ‘ਚ ਨਾਮਜਦ ਕੀਤਾ ਸੀ।ਜੌਹਲ ਦੇ ਵਕੀਲ ਅਨੁਸਾਰ ਪੁਲਿਸ ਵਲੋਂ ਜੌਹਲ ਦੇ ਪਿੰਡ ਜੰਡਿਆਲਾ ਮੰਜ਼ਕੀ ਸਥਿਤ ਰਿਹਾਇਸ਼ ਤੋਂ ਛਾਪਾਮਾਰੀ ਕੀਤੀ ਅਤੇ ਉਸ ਦਾ ਸਾਮਾਨ ਚੁੱਕ ਲਿਆ ਸੀ। ਉਸ ਦਾ ਪਾਸਪੋਰਟ ਪਹਿਲਾਂ ਹੀ ਯੂ ਕੇ ਅੰਬੈਸੀ ਕੋਲ ਹੈ।

Watch video

Leave a Comment