ਦੇਖੋ ਕਿਵੇਂ ਜੱਗੀ ਕੋਲੋਂ ਕਰਵਾਏ ਗਏ ਖਾਲੀ ਕਾਗਜ਼ਾਂ ਤੇ ਦਸਤਖ਼ਤ


ਪੰਜਾਬ ਟਾਰਗੈੱਟ ਕਿਲਿੰਗ ਦੇ ਤਹਿਤ ਆਰ.ਐੱਸ.ਐੱਸ. ਸ਼ਾਖਾ ਵਿਚ ਹੋਈ ਫਾਇਰਿੰਗ ਕੇਸ ਵਿੱਚ ਨਾਮਜ਼ਦ ਯੂ.ਕੇ. ਸਿਟੀਜ਼ਨ ਜਗਤਾਰ ਸਿੰਘ ਜੌਹਲ ਨੂੰ ਸੋਮਵਾਰ ਇਲਾਕਾ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਅਨੁਸਾਰ ਜੱਗੀ ਨੇ ਪੰਜਾਬ ਵਿਚ ਹਿੰਦੂ ਲੀਡਰਾਂ ਦੇ ਕਤਲ ਚ ਆਪਣਾ ਹੱਥ ਕਬੂਲਿਆ ਹੈ।ਜਿਹੜੇ ਇਹ ਦਾਅਵਾ ਕਰ ਰਹੇ ਹਨ, ਜੇ ਉਨ੍ਹਾਂ ਨੂੰ ਜੱਗੀ ਜੌਹਲ ਦੀ ਕੀਤੀ ਪੁੱਛਗਿੱਛ ਵਾਲੇ ਤਰੀਕੇ ਵਾਂਗ ਪੁੱਛਿਆ ਜਾਵੇ ਤਾਂ ਉਹ ਵੀ ਮੰਨ ਜਾਣਗੇ ਕਿ ਪੈਸੇ ਜੱਗੀ ਜੌਹਲ ਨੇ ਨਹੀਂ, ਬਲਕਿ ਉਨ੍ਹਾਂ ਨੇ ਆਪਣੀ ਤਨਖਾਹ ‘ਚੋਂ ਦਿੱਤੇ ਸੀ, ਸਾਜ਼ਿਸ਼ ਘੜਨ ਲਈ।

ਸੋਚਿਆ ਜਾਵੇ ਤਾਂ ਇਸ ਤੋਂ ਪਹਿਲਾਂ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜਰਮਨ ਤੋਂ ਡਿਪੋਰਟ ਕਰਵਾ ਕੇ ਭਾਰਤੀ ਹਕੂਮਤ ਨੇ ਪੂਰਾ ਤਸ਼ੱਦਦ ਕੀਤਾ ਸੀ। ਪ੍ਰੋ ਭੁੱਲਰ ਦੇ ਧੱਕੇ ਨਾਲ ਕੋਰੇ ਕਾਗਜ਼ਾਂ ਤੇ ਅੰਗੂਠੇ ਲਵਾ ਲਏ ਸਨ ਜਿੱਦਾਂ ਹੁਣ ਜੱਗੀ ਜੌਹਲ ਤੋਂ ਕੋਰੇ ਕਾਗਜ਼ਾਂ ਤੇ ਦਸਤਖ਼ਤ ਕਰਵਾਏ ਗਏ ਹਨ। ਪਹਿਲਾਂ ਵੀ ਉਹਨਾਂ ਕਾਗਜ਼ਾਂ ਤੇ ਆਪੇ ਹੀ ਪੁਲਿਸ ਨੇ ਇਕਬਾਲੀਆ ਬਿਆਨ ਲਿਖ਼ ਕੇ ਅਦਾਲਤ ਚ ਪੇਸ਼ ਕਰਤਾ ਤੇ ਭਾਰਤੀ ਅਦਾਲਤ ਦੇ ਜੱਜਾਂ ਨੇ ਓਸੇ ਦੇ ਅਧਾਰ ਤੇ ਪ੍ਰੋ ਭੁੱਲਰ ਨੂੰ ਸਜ਼ਾ ਸੁਣਾ ਦਿੱਤੀ ਸੀ।ਹੁਣ ਆਪੇ ਹਿਸਾਬ ਲਾ ਲਓ ਕਿ ਇਹ ਜੱਜ ਲੀਡਰਾਂ ਵਲੋਂ ਸੁੱਟੀਆਂ ਬੁਰਕੀਆਂ ਤੇ ਕਿੱਦਾਂ ਨੱਚਦੇ ਹਨ।ਹੁਣ ਜੱਗੀ ਜਹੁਲ ਦੇ ਮਾਮਲੇ ਵਿਚ ਇਨਸਾਫ ਹੋਣ ਦੀ ਕੀ ਉਮੀਦ ਹੈ ??Image may contain: 3 people, text

ਜਿਹੜੇ ਇਹ ਦਾਅਵਾ ਕਰ ਰਹੇ ਹਨ, ਜੇ ਉਨ੍ਹਾਂ ਨੂੰ ਜੱਗੀ ਜੌਹਲ ਦੀ ਕੀਤੀ ਪੁੱਛਗਿੱਛ ਵਾਲੇ ਤਰੀਕੇ ਵਾਂਗ ਪੁੱਛਿਆ ਜਾਵੇ ਤਾਂ ਉਹ ਵੀ ਮੰਨ ਜਾਣਗੇ ਕਿ ਪੈਸੇ ਜੱਗੀ ਜੌਹਲ ਨੇ ਨਹੀਂ, ਬਲਕਿ ਉਨ੍ਹਾਂ ਨੇ ਆਪਣੀ ਤਨਖਾਹ ‘ਚੋਂ ਦਿੱਤੇ ਸੀ, ਸਾਜ਼ਿਸ਼ ਘੜਨ ਲਈ।ਇਕਬਾਲੀਆ ਬਿਆਨਾਂ ਦਾ ਨਿਤਾਰਾ ਤਾਂ ਅਦਾਲਤ ‘ਚ ਜਾ ਕੇ ਹੁੰਦਾ। ਵਰਨਾ ਇਹ ਪੁੱਛਗਿੱਛ ਵਾਲੇ ਤਾਂ ਪੜ੍ਹੇ ਲਿਖੇ ਵਿਅਕਤੀ ਤੋਂ ਵੀ ਅੰਗੂਠਾ ਲਵਾ ਕੇ ਅਦਾਲਤ ‘ਚ ਇਕਬਾਲੀਆ ਬਿਆਨ ਪੇਸ਼ ਕਰ ਦਿੰਦੇ ਹਨ। ਪ੍ਰੋ. ਭੁੱਲਰ ਮਾਮਲੇ ‘ਚ ਅਜਿਹਾ ਹੀ ਤਾਂ ਹੋਇਆ ਸੀ।ਪਰ ਹੁਣ ਤੌਖਲਾ ਇਹ ਹੈ ਕਿ ਅਦਾਲਤ ਨਿਪਰੱਖਤਾ ਨਾਲ ਫੈਸਲਾ ਕਰੂ, ਜਿਹੜੀ ਹੁਣੇ ਹੀ ਸਭ ਕਨੂੰਨ ਛਿੱਕੇ ਟੰਗ ਕੇ ਰਿਮਾਂਡ ‘ਤੇ ਰਿਮਾਂਡ ਦੇਈ ਜਾ ਰਹੀ ਹੈ?

Watch video

Leave a Comment